ਲੰਘ ਗਏ ਦਰਿਆ (ਨਾਵਲ)
From Wikipedia, the free encyclopedia
Remove ads
ਲੰਘ ਗਏ ਦਰਿਆ ਨਾਵਲ ਦਲੀਪ ਕੌਰ ਟਿਵਾਣਾ ਦੁਆਰਾ ਰਚਿਤ ਹੈ। ‘ਲੰਘ ਗਏ ਦਰਿਆ’ ਰਾਜੇ ਮਹਾਰਾਜਿਆਂ ਦੇ ਜੀਵਨ ਬਾਰੇ ਹੈ।[1] ਇਹ ਨਾਵਲ ਨੈਤਿਕ ਪਰਿਪੇਖ ਵਿੱਚ ਇੱਕ ਵੱਖਰੀ ਭਾਂਤ ਦੀ ਰਚਨਾ ਹੈ। ਇਸ ਨਾਵਲ ਵਿੱਚ ਅਜਿਹੀ ਧਿਰ ਨੂੰ ਪੇਸ਼ ਕੀਤਾ ਗਿਆ ਹੈ ਜੋ ਰਿਆਸਤੀ ਦੌਰ ਦੀਆਂ ਪ੍ਰਤੀਨਿਧ ਧਿਰਾਂ ਨਾਲ ਸੰਬੰਧ ਰੱਖਦੀ ਹੈ। ਇਸ ਨਾਵਲ ਦਾ ਵਿਸ਼ਾ ਪਟਿਆਲਾ ਰਿਆਸਤ ਦੇ ਰਾਜਾ ਤੇ ਉਸ ਦੇ ਅਹਿਲਕਾਰਾਂ ਨਾਲ ਸੰਬੰਧਿਤ ਹੈ। ਹੁਣ ਤੱਕ ਦੇ ਸਾਹਿਤਕ ਬਿਰਤਾਂਤ ਵਿੱਚ ਇਹਨਾਂ ਲੋਕਾਂ ਬਾਰੇ ਕੋਈ ਵੇਰਵੇ ਪ੍ਰਾਪਤ ਨਹੀਂ ਹਨ। ਲਗਭਗ ਸਾਰੀ ਆਧੁਨਿਕ ਬਿਰਤਾਂਤਕਾਰੀ ਸਧਾਰਨ ਬੰਦੇ ਦੀ ਹੋਂਦ ਤੇ ਹੋਣੀ ਦੁਆਲੇ ਘੁੰਮਦੀ ਹੈ,ਸਧਾਰਨ ਬੰਦੇ ਦੇ ਹੀ ਨੈਤਿਕ ਤੇ ਦਾਰਸ਼ਨਿਕ ਪ੍ਰਸੰਗਾਂ ਨੂੰ ਸੰਬੋਧਿਤ ਹੁੰਦੀ ਹੈ। ਰਿਆਸਤੀ ਦੌਰ ਵਿੱਚ ਰਾਜਾ ਤੇ ਉਸਦੇ ਅਹਿਲਕਾਰ ਕਿਸ ਤਰ੍ਹਾ ਦੇ ਹੋਣਗੇ, ਕਿਸ ਤਰ੍ਹਾ ਦਾ ਜੀਵਨ ਜਿਉਂਦੇ ਹੋਣਗੇ,ਕਿਸ ਤਰ੍ਹਾ ਦੀਆਂ ਕਦ-ਰਾਂ ਉਹਨਾਂ ਦੇ ਅੰਗ-ਸੰਗ ਰਹਿੰਦੀਆਂ ਹੋਣਗੀਆਂ, ਇਸ ਬਾਰੇ ਇੱਕ ਧੁੰਦਲੀ ਜਿਹੀ ਅੰਦਾਜ਼ਾਮੂਲਕ ਸਮਝ ਤੋਂ ਬਿਨਾਂ ਕੁਝ ਪ੍ਰਾਪਤ ਨਹੀਂ ਹੈ। ਸਮਕਾਲ ਦੇ ਨੁਕਤਾ ਨਜ਼ਰ ਤੋਂ ਇਹ ਬੀਤ ਚੁੱਕੀ ਜੀਵਨ-ਜਾਂਚ ਹਾਸ਼ੀਆਗਤ ਹੀ ਹੈ। ਇਹ ਨਾਵਲ ਹੁਣ ਹਾਸ਼ੀਆਗਤ ਬਣ ਗਈ ਇਸ ਧਿਰ ਨੂੰ ਬੋਲ ਦੇਣ ਦਾ ਇੱਕ ਯਤਨ ਹੈ।
'ਲੰਘ ਗਏ ਦਰਿਆ' ਨਾਵਲ ਦੇ ਮੁੱਢਲੇ ਪੰਨੇ ਉਤੇ ਅੰਕਿਤ ਸ਼ਬਦ 'ਪਟਿਆਲੇ ਦੇ ਉਸ ਇਤਿਹਾਸ ਦੇ ਨਾਮ, ਇਤਿਹਾਸ ਨੇ ਜਿਸਦਾ ਕਦੇ ਜ਼ਿਕਰ ਨਹੀਂ ਕਰਨਾ' ਵਿਸ਼ੇਸ਼ ਅਰਥਾਂ ਦੇ ਧਾਰਨੀ ਹਨ। ਇਹ ਸ਼ਬਦ ਇਸ ਗੱਲ ਵੱਲ ਵੀ ਸੰਕੇਤ ਹਨ ਕਿ ਇਹ ਇਤਿਹਾਸ ਸਮੇਂ ਦੀ ਧੂੜ ਵਿੱਚ ਗੁੰਮ-ਗੁਆਚ ਜਾਣ ਕਾਰਨ ਹਾਸ਼ੀਆਗਤ ਹੋਂਦ ਦਾ ਧਾਰਨੀ ਹੋ ਗਿਆ ਹੈ। ਪਟਿਆਲਾ ਰਿਆਸਤ ਦੇ ਰਾਜੇ-ਮਹਾਂਰਾਜਿਆਂ, ਸਰਦਾਰਾਂ, ਵਜੀਰਾਂ ਅਤੇ ਅਹਿਲਕਾਰਾਂ ਦੀ ਤਰਜ਼-ਏ-ਜ਼ਿਦਗੀ ਦੀਆਂ ਡੂਘੀਆਂ ਅਤੇ ਸੂਖਮ ਤਹਿਆਂ ਨੂੰ ਫਰੋਲਣ ਦਾ ਇਹ ਯਤਨ ਜ਼ਿਦਗੀ ਨੂੰ ਉਸਦੀ ਬਹੁ-ਭਿੰਨਤਾ ਵਿੱਚ ਪੇਸ਼ ਕਰਨ ਦਾ ਯਤਨ ਹੈ। ਇਹ ਨਾਵਲ ਸਿਰਫ਼ ਰਿਆਸਤੀ ਦੌਰ ਦੇ ਪੁਰਸ਼ ਪਾਤਰਾਂ ਦੀ ਜ਼ਿਦਗੀ ਨੂੰ ਹੀ ਬਿਆਨ ਨਹੀਂ ਕਰਦਾ ਸਗੋਂ ਕੁਲੀਨ ਵਰਗ ਦੀਆਂ ਔਰਤਾਂ ਦੀ ਮਾਨਸਿਕ ਸਥਿਤੀ ਨੂੰ ਵੀ ਗੌਲਣਯੋਗ ਸਥਾਨ ਦਿੰਦਾ ਹੈ। ਇਸ ਦੇ ਨਾਲ ਹੀ ਦਾਸ-ਦਾਸੀਆਂ,ਨੌਕਰ-ਚਾਕਰਾਂ,ਰਾਜ ਘਰਾਣੇ ਦੇ ਪੰਡਤਾਂ,ਤਾਂਤਰਿਕਾਂ ਦੇ ਅੰਦਰੂਨੀ ਅਤੇ ਬਾਹਰੀ ਰੂਪ ਨੂੰ ਬਹੁਤ ਸੰਜਮ ਮਈ ਘਟਨਾ ਸੰਕੇਤਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਖਾਮੋਸ਼ ਹੋ ਚੁੱਕੀ ਇਹ ਧਿਰ ਇਸ ਨਾਵਲ ਰਾਹੀਂ ਬੋਲ ਪ੍ਰਾਪਤ ਕਰਦੀ ਹੈ ਅਤੇ ਪਾਠਕ ਇਸ ਧਿਰ ਪ੍ਰਤੀ ਸੰਵੇਦਨਸ਼ੀਲਤਾਂ ਮਹਿਸੂਸ ਕਰਦਾ ਹੈ।
Remove ads
ਨਾਵਲੀ ਬਿਰਤਾਂਤ ਦਾ ਆਰੰਭ
ਨਾਵਲੀ ਬਿਰਤਾਂਤ ਦਾ ਆਰੰਭ ਉਸ ਵੇਲੇ ਹੁੰਦਾ ਹੈ ਜਦੋ ਰਿਆਸਤੀ ਦੌਰ ਖ਼ਤਮ ਹੋ ਚੁਕਿਆ ਹੈ ਅਤੇ ਰਿਆਸਤ ਦੀਆਂ ਪ੍ਰਤੀਨਿਧ ਧਿਰਾਂ ਉਦਾਸੀ ਅਤੇ ਇੱਕਲਤਾ ਦੀਆਂ ਸ਼ਿਕਾਰ ਹਨ।ਨਾਵਲ ਇਸ ਤੋਂ ਪਿਛਾਂਹ ਵੱਲ ਨੂੰ ਯਾਤਰਾ ਕਰਦਾ ਹੈ ਅਤੇ ਪਿੱਛਲਝਾਤ ਦੀ ਜੁਗਤ ਰਾਹੀਂ ਉਸ ਵੇਲੇ ਉਤੇ ਫੋਕਸ ਕਰਦਾ ਹੈ ਜਦੋਂ ਰਿਆਸਤੀ ਦੌਰ ਬਹੁਤ ਖੁਸ਼ੀ ਅਤੇ ਆਨੰਦ ਵਿੱਚ ਜਿਉਂ ਰਿਹਾ ਸੀ।ਨਾਵਲ ਦਾ ਕੇਂਦਰੀ ਪਾਤਰ ਪਟਿਆਲੇ ਦੇ ਰਾਜੇ ਦਾ ਅਹਿਲਕਾਰ ਬਖਸ਼ੀਸ਼ ਸਿੰਘ ਹੈ ਜਿਸ ਨੂੰ ਨਾਵਲਕਾਰਾਂ ਸਰਦਾਰਾਂ ਦੀ ਸ਼੍ਰੇਣੀ ਵਿੱਚ ਸਥਿਤ ਕਰਦੀ ਹੋਈ ਸਰਦਾਰ ਬਖ਼ਸ਼ੀਸ਼ ਸਿੰਘ ਦੇ ਨਾਮ ਨਾਲ ਸੰਬੋਧਨ ਕਰਦੀ ਹੈ।ਪਟਿਆਲੇ ਦਾ ਰਾਜਾ,ਸਰਦਾਰ ਬਖ਼ਸ਼ੀਸ਼ ਸਿੰਘ ਅਤੇ ਹੋਰ ਰਿਆਸਤੀ ਧਿਰਾਂ ਇੱਕ ਵਿਸ਼ੇਸ਼ ਕਿਸਮ ਦੀ ਨੈਤਿਕਤਾ ਨੂੰ ਜਿਉਂਦੀਆਂ ਹਨ।
Remove ads
ਰੂਪ ਅਤੇ ਵਿਚਾਰਧਾਰਾ
ਨਾਵਲ ਰਿਆਸਤੀ ਦੌਰ ਦੇ ਸਮਾਜਿਕ-ਸਭਿਆਚਾਰਕ ਮੁੱਲਾਂ ਨਾਲ ਬਾਵਸਤਾ,ਦੋ ਪੀੜ੍ਹੀਆਂ ਦੇ ਪੂਰੇ ਅਤੇ ਤੀਜੀ ਪੀੜ੍ਹੀ ਦੇ ਅੱਧ-ਪਚੱਧੇ ਹਾਲਾਤ ਨੂੰ ਪ੍ਰਤੱਖ ਦਰਸ਼ੀ ਸ਼ੈਲੀ ਰਾਹੀਂ ਪੇਸ਼ ਕਰਦਾ ਹੈ। ਇੱਥੇ ਇਹ ਗੱਲ ਧਿਆਨਯੋਗ ਹੈ ਕਿ ਇਸ ਨਾਵਲ ਨਾਲ ਦਲੀਪ ਕੌਰ ਟਿਵਾਣਾ ਦੀ ਨਾਵਲਕਾਰੀ ਰੂਪ ਤੇ ਵਿਚਾਰਧਾਰਾ ਦੋਵਾਂ ਪੱਧਰਾਂ ਉਤੇ ਨਵੇਂ ਪਾਸਾਰ ਨੂੰ ਗ੍ਰਹਿਣ ਕਰਦੀ ਹੈ। 'ਏਹੁ ਹਮਾਰਾ ਜੀਵਣਾ' ਦੀ ਸ਼ੈਲੀ ਕਾਵਿਮਈ ਸੀ ਤੇ ਉਸਦਾ ਫੋਕਸ ਪਾਤਰਾਂ ਦੇ ਬਾਹਰੀ ਹੁੰਗਾਰਿਆਂ ਉਤੇ ਵਧੇਰੇ ਸੀ। ਲੰਘ ਗਏ ਦਰਿਆ ਨਾਵਲ ਦਾਰਸ਼ਨਿਕ ਸ਼ੈਲੀ ਨੂੰ ਅਪਣਾਉਂਦਾ ਹੋਇਆ ਪਾਤਰਾਂ ਦੇ ਅੰਦਰਲੇ ਸੱਚ ਨੂੰ ਪੇਸ਼ ਕਰਨ ਵੱਲ ਰੁਚਿਤ ਹੁੰਦਾ ਹੈ।
Remove ads
ਐਸ਼ੌ-ਆਰਾਮ ਦੀ ਜ਼ਿਦਗੀ
ਇਸ ਨਾਵਲ ਦਾ ਨੈਤਿਕ ਪਰਿਪੇਖ ਪਟਿਆਲਾ ਦੇ ਮਹਾਰਾਜਾ ਦੇ ਚਰਿੱਤਰ ਦੀ ਪੇਸ਼ਕਾਰੀ ਨਾਲ ਸੰਬੰਧਿਤ ਹੈ। ਰਾਜਿਆਂ-ਮਹਾਂਰਾਜਿਆਂ ਦੇ ਜੀਵਨ ਬਾਬਤ ਪ੍ਰਚਲਿਤ ਸੋਝੀ ਇਹ ਹੈ ਕਿ ਕੁਝ ਇਕ ਨੂੰ ਛੱਡ ਕੇ ਉਹ ਬਹੁਤੇ ਚੰਗੇ ਨਹੀਂ ਹੁੰਦੇ ਸਨ। ਰਿਆਇਆ ਨੂੰ ਲੁੱਟਣਾ ਤੇ ਬੇਹੱਦ ਐਸ਼ੌ-ਆਰਾਮ ਦੀ ਜਿ਼ਦਗੀ ਬਸਰ ਕਰਨਾ ਉਹਨਾਂ ਦੇ ਪ੍ਰਧਾਨ ਕਰਮ ਪ੍ਰਵਾਨੇ ਗਏ ਹਨ। ਇਸ ਲਈ ਰਾਜਸ਼ਾਹੀ ਦੇ ਖਾਤਮੇ ਨੂੰ ਲੋਕਤੰਤਰ ਦੀ ਜਿੱਤ ਅਤੇ ਚੰਗਾ ਬਦਲਾਅ ਗਰਦਾਨਿਆਗਿਆ ਹੈ।ਇਸ ਦੇ ਸਮਾਨਾਂਤਰ ਇਸ ਤਰ੍ਹਾਂ ਦੀ ਦ੍ਰਿਸ਼ਟੀ ਵੀ ਪ੍ਰਚਲਿਤ ਰਹੀ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads