ਸਤੀਸ਼ ਧਵਨ

ਭਾਰਤੀ ਹਵਾਈਯਾਨ ਇੰਜੀਨੀਅਰ From Wikipedia, the free encyclopedia

ਸਤੀਸ਼ ਧਵਨ
Remove ads

ਸਤੀਸ਼ ਧਵਨ (25 ਸਤੰਬਰ 1920 – 3 ਜਨਵਰੀ 2002) ਨੂੰ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਭਾਰਤ ਸਰਕਾਰ ਦੁਆਰਾ, ਸੰਨ 1971 ਵਿੱਚ ਪਦਮ ਭੂਸ਼ਣ ਅਤੇ 1981 ਵਿੱਚ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ।ਸਤੀਸ਼ ਧਵਨ ਦਾ ਜਨਮ 25 ਸਤੰਬਰ 1920 ਨੂੰ ਸ੍ਰੀਨਗਰ ਵਿਚ ਹੋਇਆ।ਸਤੀਸ਼ ਦਾ ਪਿਤਾ ਨਾਂ ਦੇਵੀ ਦਿਆਲ ਸੀ ਜੋ ਬਾਅਦ ਵਿਚ ਲਾਹੌਰ ਹਾਈਕੋਰਟ ਦਾ ਜੱਜ ਅਤੇ ਦੇਸ਼ ਵੰਡ ਉਪਰੰਤ ਰੀ-ਸੈਟਲਮੈਂਟ ਕਮਿਸ਼ਨਰ ਬਣਿਆ। ਪਿਤਾ ਰਾਵਲਪਿੰਡੀ ਨੇੜੇ ਡੇਰਾ ਇਸਮਾਈਲ ਖ਼ਾਨ ਦੇ ਸਨ ਤੇ ਮਾਤਾ ਲੱਛਮੀ (ਲਕਸ਼ਮੀ) ਦੇ ਪੇਕੇ ਸ੍ਰੀਨਗਰ ਸਨ। ਧਵਨ ਦੀ ਪੜ੍ਹਾਈ ਲਾਹੌਰ ਵਿਚ ਹੋਈ ਸੀ ਜਿੱਥੇ ਉਨ੍ਹਾਂ ਭੌਤਿਕ ਵਿਗਿਆਨ ਤੇ ਗਣਿਤ ਅਤੇ ਫਿਰ ਮਕੈਨੀਕਲ ਇੰਜਨੀਅਰਿੰਗ ਦੀਆਂ ਡਿਗਰੀਆਂ ਹਾਸਲ ਕੀਤੀਆ।[1] 3 ਜਨਵਰੀ 2002 ਨੂੰ ਉਨ੍ਹਾਂ ਦਾ ਨਿਧਨ ਹੋ ਗਿਆ।

ਵਿਸ਼ੇਸ਼ ਤੱਥ ਸਤੀਸ਼ ਧਵਨ, ਜਨਮ ...
Remove ads

ਸਨਮਾਨ

1971 ਵਿਚ ਉਸ ਨੂੰ ਪਦਮ ਭੂਸ਼ਣ ਤੇ 1981 ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। 1976 ਵਿਚ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਲੁਧਿਆਣੇ ਦੇ ਸਰਕਾਰੀ ਕਾਲਜ ਦਾ ਨਾਮ ਉਸ ਨਾਲ ਜੋੜਿਆ। ਉਸ ਦੀ ਮੌਤ ਉਪਰੰਤ ਸ੍ਰੀ ਹਰੀਕੋਟਾ ਦੇ ਲਾਂਚ ਸੈਂਟਰ ਦਾ ਨਾਮ ਸਤੀਸ਼ ਧਵਨ ਲਾਂਚ ਸੈਂਟਰ ਕਰ ਦਿੱਤਾ ਗਿਆ। ਰੋਪੜ ਦੇ ਆਈ.ਆਈ.ਟੀ. ਦੇ ਮਕੈਨੀਕਲ ਬਲਾਕ ਦਾ ਨਾਮ ਵੀ ਸਤੀਸ਼ ਧਵਨ ਬਲਾਕ ਹੈ।[2]

ਸਪੇਸ ਰਿਸਰਚ ਵਿੱਚ ਸਹਿਯੋਗ

ਧਵਨ ਨੇ ਪੇਂਡੂ ਸਿੱਖਿਆ, ਰਿਮੋਟ ਸੈਂਸਿੰਗ ਅਤੇ ਸੈਟੇਲਾਈਟ ਸੰਚਾਰ ਵਿੱਚ ਮੋਹਰੀ ਪ੍ਰਯੋਗ ਕੀਤੇ। ਉਸਦੇ ਯਤਨਾਂ ਨੇ ਇਨਸੈਟ(INSAT), ਇੱਕ ਦੂਰਸੰਚਾਰ ਉਪਗ੍ਰਹਿ ਵਰਗੀਆਂ ਸੰਚਾਲਨ ਪ੍ਰਣਾਲੀਆਂ ਦੀ ਅਗਵਾਈ ਕੀਤੀ; ਭਾਰਤੀ ਰਿਮੋਟ ਸੈਂਸਿੰਗ ਸੈਟੇਲਾਈਟ(IRS); ਅਤੇ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV), ਜਿਸ ਨੇ ਭਾਰਤ ਨੂੰ ਪੁਲਾੜ ਰਿਸਰਚ ਕਰਨ ਵਾਲੇ ਦੇਸ਼ਾਂ ਦੀ ਲੀਗ ਵਿੱਚ ਰੱਖਿਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads