ਸ਼ਹੀਦੀ ਜੋੜ ਮੇਲਾ
From Wikipedia, the free encyclopedia
Remove ads
ਸ਼ਹੀਦੀ ਸਭਾ (ਪਹਿਲਾਂ ਸ਼ਹੀਦੀ ਜੋੜ ਮੇਲਾ[1]) ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ, 10ਵੇਂ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ, ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਰ ਸਾਲ ਦਸੰਬਰ ਵਿੱਚ ਪੰਜਾਬ, ਭਾਰਤ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਤਿੰਨ-ਰੋਜ਼ਾ ਸਾਲਾਨਾ ਧਾਰਮਿਕ ਇਕੱਠ (ਮਿਲਣ-ਮਿਲਣ) ਦਾ ਆਯੋਜਨ ਕੀਤਾ ਜਾਂਦਾ ਹੈ।[2]

ਸ਼ਹੀਦੀ
ਜੋਰਾਵਰ ਸਿੰਘ ਅਤੇ ਫਤਹਿ ਸਿੰਘ ਸਰਹਿੰਦ ਦੇ ਨਵਾਬ, ਵਜ਼ੀਰ ਖਾਨ ਨੇ ਕੈਦ ਕਰ ਲਏ ਸਨ। ਉਸ ਨੇ ਉਨ੍ਹਾਂ ਨੂੰ ਖਜਾਨਿਆਂ ਅਤੇ ਸੁਖਾਲੀ ਜ਼ਿੰਦਗੀ ਦੀ ਪੇਸ਼ਕਸ਼ ਕੀਤੀ ਸੀ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਣ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਸਿੱਖ ਧਰਮ ਵਿਚ ਆਪਣੀ ਨਿਹਚਾ ਤੇ ਡਟੇ ਰਹੇ। ਉਹ ਇੱਕ ਕੰਧ ਵਿੱਚ ਜ਼ਿੰਦਾ ਚਿਣ ਦਿੱਤੇ ਗਏ ਸਨ, ਪਰ ਕੰਧ ਡਿੱਗ ਪਈ ਸੀ। 26 ਦਸੰਬਰ 1705 ਨੂੰ ਸਰਹਿੰਦ ਵਿਖੇ ਕਤਲ ਕਰ ਦਿੱਤਾ ਗਿਆ ਸੀ। ਸਰਹੰਦ ਤੋਂ 5 ਕਿਲੋਮੀਟਰ (3.1 ਮੀਲ) ਉੱਤਰ ਵੱਲ ਗੁਰਦੁਆਰਾ ਫਤਹਿਗੜ੍ਹ ਸਾਹਿਬ,[3] ਉਸ ਕਤਲਗਾਹ ਦੀ ਨਿਸ਼ਾਨੀ ਹੈ।[4]

Remove ads
ਟੋਡਰ ਮੱਲ ਦੀ ਹਵੇਲੀ
ਟੋਡਰ ਮੱਲ ਦੀ ਹਵੇਲੀ ਇਸ ਖੇਤਰ ਦੇ ਉਸ ਵਪਾਰੀ ਦੀ ਰਿਹਾਇਸ਼ ਦਾ ਨਾਮ ਹੈ ਜਿਸਨੇ ਮੁਗਲ ਹਕੂਮਤ ਤੋਂ ਮੁਖਾਲਿਫ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਮ ਸੰਸਕਾਰ ਲਈ ਮਹਿੰਗੇ ਭਾਅ ਜ਼ਮੀਨ ਖ਼ਰੀਦੀ ਸੀ। ਕਿਹਾ ਜਾਂਦਾ ਹੈ ਕਿ ਉਸਨੇ ਇਹ ਜ਼ਮੀਨ ਖ਼ਰੀਦੇ ਗਏ ਰਕਬੇ ਵਿਚ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ ਵਿਛਾ ਕੇ ਖਰੀਦੀ ਸੀ।
ਤਸਵੀਰਾਂ
ਹਵਾਲੇ
Wikiwand - on
Seamless Wikipedia browsing. On steroids.
Remove ads