ਸੁਨੀਲ ਗਰੋਵਰ
ਭਾਰਤੀ ਅਦਾਕਾਰ ਅਤੇ ਕਾਮੇਡੀਅਨ From Wikipedia, the free encyclopedia
Remove ads
ਸੁਨੀਲ ਗਰੋਵਰ (ਅੰਗ੍ਰੇਜ਼ੀ: Sunil Grover; ਜਨਮ 3 ਅਗਸਤ 1977) ਇੱਕ ਭਾਰਤੀ ਅਦਾਕਾਰ ਅਤੇ ਸਟੈਂਡ-ਅੱਪ ਕਾਮੇਡੀਅਨ ਹੈ। ਉਹ ਟੈਲੀਵਿਜ਼ਨ ਸ਼ੋਅ "ਕਾਮੇਡੀ ਨਾਈਟਸ ਵਿਦ ਕਪਿਲ" ਵਿੱਚ ਗੁੱਥੀ ਦੇ ਕਿਰਦਾਰ ਲਈ ਸੁਰਖੀਆਂ ਵਿੱਚ ਆਇਆ, ਅਤੇ ਫਿਰ "ਦ ਕਪਿਲ ਸ਼ਰਮਾ ਸ਼ੋਅ" ਵਿੱਚ ਡਾ. ਮਸ਼ਹੂਰ ਗੁਲਾਟੀ ਅਤੇ ਰਿੰਕੂ ਦੇਵੀ ਦੀ ਭੂਮਿਕਾ ਨਿਭਾਉਣ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਬਾਲੀਵੁੱਡ ਫਿਲਮਾਂ "ਗੱਬਰ ਇਜ਼ ਬੈਕ", "ਦਿ ਲੀਜੈਂਡ ਆਫ ਭਗਤ ਸਿੰਘ", "ਜਵਾਨ" ਅਤੇ "ਭਾਰਤ" ਵਿੱਚ ਵੀ ਨਜ਼ਰ ਆਏ।[1]
Remove ads
ਨਿਜੀ ਜਿੰਦਗੀ
ਗਰੋਵਰ ਦਾ ਜਨਮ 3 ਅਗਸਤ 1977 ਨੂੰ ਸਿਰਸਾ, ਹਰਿਆਣਾ ਵਿੱਚ ਹੋਇਆ ਸੀ। ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੀਏਟਰ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਉਸਦਾ ਵਿਆਹ ਆਰਤੀ ਨਾਲ ਹੋਇਆ ਹੈ ਅਤੇ ਉਸਦਾ ਇੱਕ ਬੇਟਾ ਮੋਹਨ ਹੈ।[2][3]
ਫਰਵਰੀ 2022 ਵਿੱਚ, ਗਰੋਵਰ ਨੂੰ ਦਿਲ ਦਾ ਦੌਰਾ ਪਿਆ, ਅਤੇ ਉਸ ਨੂੰ ਚਾਰ ਬਾਈਪਾਸ ਸਰਜਰੀਆਂ ਕਰਵਾਉਣੀਆਂ ਪਈਆਂ।[4][5]
ਐਕਟਿੰਗ ਕੈਰੀਅਰ
ਗਰੋਵਰ ਨੂੰ ਉਸ ਦੇ ਕਾਲਜ ਦੇ ਦਿਨਾਂ ਵਿੱਚ ਮਰਹੂਮ ਵਿਅੰਗਕਾਰ ਅਤੇ ਕਾਮੇਡੀਅਨ ਜਸਪਾਲ ਭੱਟੀ ਨੇ ਖੋਜਿਆ ਸੀ। ਉਸਨੇ ਸ਼ੁਰੂਆਤੀ 26 ਐਪੀਸੋਡਾਂ ਵਿੱਚ ਭਾਰਤ ਦੇ ਪਹਿਲੇ ਸਾਈਲੈਂਟ ਕਾਮੇਡੀ ਸ਼ੋਅ, ਐਸਏਬੀ ਟੀਵੀ ਦੇ ਗੁਟੂਰ ਗੂ ਵਿੱਚ ਵੀ ਕੰਮ ਕੀਤਾ ਹੈ।
ਉਸ ਨੇ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਤੋਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਗੁੱਥੀ, ਰਿੰਕੂ ਭਾਬੀ ਅਤੇ ਡਾ. ਮਸ਼ੂਰ ਗੁਲਾਟੀ ਵਰਗੇ ਆਪਣੇ ਹਾਸੋਹੀਣੇ ਕਿਰਦਾਰਾਂ ਲਈ ਮਸ਼ਹੂਰ ਹੋ ਗਿਆ। ਉਹ ਸ਼ੋਅ ਵਿੱਚ ਅਮਿਤਾਭ ਬੱਚਨ ਵਰਗੇ ਮਸ਼ਹੂਰ ਬਾਲੀਵੁੱਡ ਅਦਾਕਾਰਾਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਨਕਲ ਵੀ ਕਰਦਾ ਹੈ ਜੋ ਜ਼ਿਆਦਾਤਰ ਦਰਸ਼ਕਾਂ ਦੁਆਰਾ ਪਸੰਦ ਕੀਤੇ ਗਏ ਹਨ। ਪਰ ਆਪਣੇ ਸਹਿ-ਅਦਾਕਾਰ ਕਪਿਲ ਸ਼ਰਮਾ ਨਾਲ ਲੜਾਈ ਹੋਣ ਤੋਂ ਬਾਅਦ, ਸੁਨੀਲ ਨੇ ਸ਼ੋਅ ਛੱਡ ਦਿੱਤਾ।
ਫਿਲਮਾਂ
ਟੈਲੀਵਿਜ਼ਨ
ਰੇਡੀਓ
ਗੀਤ
Remove ads
ਡਬਿੰਗ ਰੋਲ
ਐਨੀਮੇਟਡ ਫਿਲਮਾਂ
ਅਵਾਰਡ
ਹਵਾਲੇ
Wikiwand - on
Seamless Wikipedia browsing. On steroids.
Remove ads