ਸੂਰਜਕੁੰਡ

From Wikipedia, the free encyclopedia

ਸੂਰਜਕੁੰਡmap
Remove ads

ਸੂਰਜਕੁੰਡ 10ਵੀਂ ਸਦੀ ਦੀ ਝੀਲ ਹੈ। ਇਹ 8ਵੀਂ ਸਦੀ ਦੇ ਅਨੰਗਪੁਰ ਡੈਮ ਦੇ ਦੱਖਣ ਪੱਛਮੀ 'ਚ ਦੋ ਕਿਲੋਮੀਟਰ ਤੇ ਸਥਿਤ ਹੈ। ਜੋ ਦੱਖਣੀ ਦਿੱਲੀ, ਫਰੀਦਾਬਾਦ ਹਰਿਆਣਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ। ਸੂਰਜਕੁੰਡ ਦਾ ਮਤਲਵ ਹੈ ਸੂਰਜ ਦਾ ਕੁੰਡ[1] ਜਾਂ ਝੀਲ ਹੈ ਜੋ ਅਰਾਵਲੀ ਪਹਾੜ ਦੇ ਪਿਛੇ ਅਰਧ ਚੱਕਰ ਦੀ ਸ਼ਕਲ 'ਚ ਬਣਿਆ ਹੋਇਆ ਹੈ। ਇਹ ਕਿਹਾ ਜਾਂਦ ਹੈ ਕਿ ਇਸ ਝੀਲ ਦਾ ਨਿਰਮਾਣ ਗੁਜਰਾਤ ਦੇ ਬਾਦਸ਼ਾਹ ਸੂਰਜਪਾਲ ਨੇ ਕਰਵਾਇਆ।

Thumb
ਵਿਸ਼ੇਸ਼ ਤੱਥ ਸੂਰਜਕੁੰਡ, ਸਥਿਤੀ ...
Remove ads

ਦਸਤਕਾਰੀ ਮੇਲਾ

ਇਸ ਦਾ ਮਸ਼ਹੂਰ ਸੂਰਜਕੁੰਡ ਦਸਤਕਾਰੀ ਮੇਲੇ ਬਹੁਤ ਮਸ਼ਹੂਰ ਹੈ। ਇਸ ਵਾਰ ਮੇਲੇ ਵਿੱਚ ਹਰ ਸਾਲ ਥੀਮ ਦੇ ਤੌਰ ਤੇ ਲਿਆ ਜਾਂਦਾ ਹੈ ਜਿਵੇ ਸਾਲ 2014 'ਚ ਗੋਆ ਨੂੰ ਥੀਮ ਸਟੇਟ ਤੇ ਸ੍ਰੀ ਲੰਕਾ ਨੂੰ ਹਿੱਸੇਦਾਰ ਮੁਲਕ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਮੇਲੇ ਵਿੱਚ ਬਹੁਤ ਸਾਰੇ ਦਸਤਕਾਰ ਤੇ ਕਲਾਕਾਰ ਸ਼ਾਮਲ ਹੁੰਦੇ ਹਨ। ਮੇਲੇ ’ਚ ਰੂਸ, ਬੇਲਾਰੂਸ, ਤਾਜਿਕਸਤਾਨ, ਕਿਰਗਿਜ਼ਸਤਾਨ, ਪੁਰਤਗਾਲ, ਇਰਾਨ, ਤੇ ਪਾਕਿਸਤਾਨ ਵੀ ਸ਼ਾਮਿਲ ਹੁੰਦੇ ਹਨ। ਇਸ ਮੇਲੇ ’ਚ ਪੰਜਾਬੀ ਗਾਇਕ ਵੱਲੋਂ ਸੂਫ਼ੀ ਗਾਇਨ ਪੇਸ਼ ਕੀਤਾ ਜਾਂਦਾ ਹੈ ਅਤੇ ਕਵੀਆਂ ਵੱਲੋਂ ਹਾਸਰਸ ਕਵੀ ਸੰਮੇਲਨ ਵੀ ਕਰਵਾਇਆ ਜਾਂਦਾ ਹੈ। ਇਸ 'ਚ ਕੱਵਾਲ, ਰਾਜਸਥਾਨੀ ਗਾਣੇ, ਤੇ ਦੇਸ਼ਾ ਦੇ ਕਲਾਕਾਰਾਂ ਵੱਲੋਂ ਉਥੋਂ ਦੀ ਸੰਸਕ੍ਰਿਤੀ ਪੇਸ਼ ਕੀਤੀ ਜਾਂਦੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads