ਸੋਲਾਰਿਸ (ਨਾਵਲ)

From Wikipedia, the free encyclopedia

ਸੋਲਾਰਿਸ (ਨਾਵਲ)
Remove ads

ਸੋਲਾਰਿਸ (ਅੰਗਰੇਜ਼ੀ Solaris) 1961 ਵਿੱਚ ਪੋਲਸ਼ ਵਿਗਿਆਨ ਕਥਾ ਲੇਖਕ ਸਤਾਨੀਸਲਾਵ ਲੈੱਮ ਦਾ ਲਿਖਿਆ ਇੱਕ ਨਾਵਲ ਹੈ, ਜਿਸ ਵਿੱਚ ਮਨੁੱਖਾਂ ਅਤੇ ਇੱਕ ਅਮਾਨੁਸ਼ ਜੀਵ ਦੇ ਵਿੱਚ ਸੰਪਰਕ ਅਤੇ ਪ੍ਰਕਾਰਾਂਤਰ ਨਾਲ ਇਸ ਸੰਪਰਕ ਦੀ ਨਿਸਫਲਤਾ ਨੂੰ ਵਖਾਇਆ ਗਿਆ ਹੈ।

ਵਿਸ਼ੇਸ਼ ਤੱਥ ਲੇਖਕ, ਦੇਸ਼ ...

ਇਸ ਕਾਲਪਨਿਕ ਕਥਾ ਵਿੱਚ ਮਨੁੱਖ ਸੋਲਾਰਿਸ ਨਾਮਕ ਇੱਕ ਗ੍ਰਹਿ ਦਾ ਅਧਿਐਨ ਕਰ ਰਹੇ ਹਨ। ਉਸ ਗ੍ਰਹਿ ਦੇ ਇਰਦ-ਗਿਰਦ ਜਮਾਤ ਵਿੱਚ ਪਰਿਕਰਮਾ ਕਰਦੇ ਇੱਕ ਵੱਡੇ ਆਕਾਸ਼ ਯਾਨ ਨੂੰ ਅੱਡਾ ਬਣਾ ਕੇ ਉਸ ਵਿੱਚ ਰਹਿ ਰਹੇ ਹਨ। ਉਸ ਗ੍ਰਹਿ ਉੱਤੇ ਇੱਕ ਸਮੁੰਦਰ ਹੈ ਜਿਸ ਵਿੱਚ ਅਜੀਬ-ਅਜੀਬ ਗੱਲਾਂ ਵਾਪਰਦੀਆਂ ਰਹਿੰਦੀਆਂ ਹਨ, ਜਿਵੇਂ ਕਦੇ ਵਚਿੱਤਰ ਸਰੂਪ ਦੇ ਤੈਰਦੇ ਹੋਏ ਟਾਪੂ ਬਣ ਜਾਂਦੇ ਹਨ। ਹੌਲੀ-ਹੌਲੀ ਇਸ ਗੱਲ ਦਾ ਖੁਲਾਸਾ ਹੁੰਦਾ ਹੈ ਕਿ ਪੂਰਾ ਗ੍ਰਹਿ ਹੀ ਇੱਕ ਜਿੰਦਾ ਪ੍ਰਾਣੀ ਹੈ। ਜਿਸ ਤਰ੍ਹਾਂ ਮਨੁੱਖ ਉਸ ਉੱਤੇ ਜਾਂਚ ਕਰ ਰਹੇ ਹਨ, ਉਂਜ ਹੀ ਉਹ ਮਨੁੱਖਾਂ ਉੱਤੇ ਜਾਂਚ ਸ਼ੁਰੂ ਕਰ ਦਿੰਦਾ ਹੈ। ਉਸ ਵਿੱਚ ਮਨੁੱਖਾਂ ਦੇ ਵਿਚਾਰਾਂ ਨੂੰ ਪੜ੍ਹਨ ਅਤੇ ਉਨ੍ਹਾਂ ਦੇ ਡਰਾਂ ਅਤੇ ਆਸਾਵਾਂ ਨੂੰ ਭਾਂਪਣ ਦੀ ਸਮਰੱਥਾ ਹੈ। ਇੱਕ-ਇੱਕ ਕਰਕੇ ਉਹ ਯਾਨ ਦੇ ਸਾਰੇ ਵਿਗਿਆਨੀਆਂ ਦੇ ਵਿਚਾਰਾਂ ਨਾਲ ਖਿਲਵਾੜ ਕਰਦਾ ਰਹਿੰਦਾ ਹੈ। ਮੁੱਖ ਪਾਤਰ (ਕਰਿਸ ਕਲਵਿਨ) ਦੀ ਇੱਕ ਪ੍ਰੇਮਿਕਾ ਸੀ ਜਿਸਦੀ ਮੌਤ ਹੋ ਚੁੱਕੀ ਸੀ। ਸੋਲਾਰਿਸ ਉਸੇ ਰੂਪ ਦੀ ਇੱਕ ਇਸਤਰੀ ਨੂੰ ਯਾਨ ਉੱਤੇ ਜ਼ਾਹਰ ਕਰ ਦਿੰਦਾ ਹੈ, ਜਿਸ ਨਾਲ ਉਸ ਨਾਇਕ ਨੂੰ ਡੂੰਘੇ ਅਸਮੰਜਸ ਵਿੱਚੋਂ ਗੁਜਰਨਾ ਪੈਂਦਾ ਹੈ। ਸੋਲਾਰਸ ਮਨੁੱਖ ਦੀਆਂ ਮਾਨਵਰੂਪੀ ਸੀਮਾਵਾਂ ਬਾਰੇ ਲੈੱਮ ਦੀਆਂ ਕੋਸ਼ਿਸ਼ਾਂ ਵਿੱਚੋਂ ਇੱਕ ਹੈ। ਪਹਿਲੀ ਵਾਰ 1961 ਵਿੱਚ ਵਾਰਸਾ ਵਿੱਚ ਪ੍ਰਕਾਸ਼ਿਤ, ਸੋਲਾਰਿਸ ਦਾ 1970 ਵਿੱਚ ਪੋਲਿਸ਼-ਤੋਂ ਫਰਾਂਸੀਸੀ-ਤੋਂ ਅੰਗਰੇਜ਼ੀ ਅਨੁਵਾਦ ਲੈੱਮ ਦੀਆਂ ਅੰਗਰੇਜੀ-ਅਨੁਵਾਦ ਰਚਨਾਵਾਂ ਵਿੱਚੋਂ ਬੇਹਤਰੀਨ ਅੰਗਰੇਜੀ-ਅਨੁਵਾਦ ਹੈ।[2]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads