ਅਰਬ ਬਹਾਰ(English: Arab Spring, Arabic: الربيع العربي, ਅਰ-ਰਬੀˁ ਅਲ-ˁਅਰਬੀ) ਅਰਬ ਜਗਤ ਵਿੱਚ 18 ਦਸੰਬਰ 2010 ਨੂੰ ਸ਼ੁਰੂ ਹੋਣ ਵਾਲ਼ੀ ਧਰਨਿਆਂ, ਮੁਜ਼ਾਹਰਿਆਂ (ਅਹਿੰਸਕ ਅਤੇ ਹਿੰਸਕ ਦੋਵੇਂ), ਦੰਗਿਆਂ ਅਤੇ ਖਾਨਾਜੰਗੀ ਵਾਲ਼ੀ ਇਨਕਲਾਬੀ ਲਹਿਰ ਲਈ ਇੱਕ ਮੀਡੀਆ ਇਸਤਲਾਹ ਹੈ। ਹੁਣ ਤੱਕ ਤੁਨੀਸੀਆ,[1] ਮਿਸਰ (ਦੋ ਵਾਰ),[2] ਲੀਬੀਆ,[3] ਅਤੇ ਯਮਨ ਵਿੱਚ ਤਖ਼ਤਾ ਪਲਟੀ;[4] ਬਹਿਰੀਨ[5] ਅਤੇ ਸੀਰੀਆ ਵਿੱਚ ਖਾਨਾ ਜੰਗੀ;[6] ਅਲਜੀਰੀਆ,[7] ਇਰਾਕ,[8] ਜਾਰਡਨ,[9] ਕੁਵੈਤ,[10] ਮੋਰਾਕੋ,[11] ਅਤੇ ਸੁਡਾਨ ਵਿੱਚ ਵੱਡੇ ਪੱਧਰ 'ਤੇ ਰੋਸ-ਮੁਜ਼ਾਹਰੇ;[12] ਅਤੇ ਮੌਰੀਤਾਨੀਆ,[13] ਓਮਾਨ,[14] ਸਾਊਦੀ ਅਰਬ,[15] ਜਿਬੂਤੀ,[16] ਅਤੇ ਪੱਛਮੀ ਸਹਾਰਾ ਵਿੱਚ ਛੋਟੇ ਪੱਧਰ 'ਤੇ ਰੋਸ ਮੁਜ਼ਾਹਰੇ ਹੋ ਚੁੱਕੇ ਹਨ।[17]
ਵਿਸ਼ੇਸ਼ ਤੱਥ ਅਰਬ ਬਹਾਰArab Spring الربيع العربي, ਮਿਤੀ ...
ਅਰਬ ਬਹਾਰ Arab Spring الربيع العربي |
ਮਿਤੀ |
18 ਦਸੰਬਰ 2010– ਹੁਣ ਤੱਕ |
ਸਥਿਤੀ |
ਅਰਬ ਜਗਤ |
ਕਾਰਨ |
|
ਟੀਚੇ |
- ਜਮਹੂਰੀਅਤ
- ਅਜ਼ਾਦ ਚੋਣਾਂ
- ਮਨੁੱਖੀ ਹੱਕ
- ਰੁਜ਼ਗਾਰੀ
- ਸ਼ਾਸਨ ਬਦਲੀ
|
ਤਰੀਕੇ |
- ਦਿਵਾਨੀ ਹੁਕਮ ਅਦੂਲੀ
- ਦਿਵਾਨੀ ਵਿਰੋਧ
- ਦਲ ਬਦਲੀ
- ਮੁਜ਼ਾਹਰੇ
- ਇੰਟਰਨੈੱਟ ਸਰਗਰਮੀਆਂ
- ਰੋਸ ਕੈਂਪ
- ਇਨਕਲਾਬ
- ਦੰਗੇ
- ਸਵੈ-ਘਾਤ
- ਧਰਨੇ
- ਹੜਤਾਲਾਂ
- ਸ਼ਹਿਰੀ ਸੰਗਰਾਮ
- ਬਗਾਵਤ
|
ਹਾਲਤ |
ਚਾਲੂ
- ਤੁਨੀਸੀਆਈ ਰਾਸ਼ਟਰਪਤੀ ਜ਼ੀਨੇ ਅਲ ਅਬਿਦੀਨ ਬਿਨ ਅਲੀ ਦਾ ਨਿਕਾਲ਼ਾ ਅਤੇ ਸਰਕਾਰ ਦੀ ਪਲਟੀ।
- ਮਿਸਰੀ ਰਾਸ਼ਟਰਪਤੀਆਂ ਹੋਜ਼ਨੀ ਮੁਬਾਰਕ ਅਤੇ ਮੁਹੰਮਦ ਮੋਰਸੀ ਦਾ ਨਿਕਾਲ਼ਾ ਅਤੇ ਸਰਕਾਰਾਂ ਦੀ ਪਲਟੀ।
- ਲੀਬੀਆਈ ਆਗੂ ਮੁਅੱਮਰ ਗੱਦਾਫ਼ੀ ਦੀ ਖਾਨਾ ਜੰਗੀ ਅਤੇ ਵਿਦੇਸ਼ੀ ਵਿਚੋਲਗੀ ਰਾਹੀਂ ਹੱਤਿਆ ਅਤੇ ਸਰਕਾਰ ਦੀ ਤਖਤਾ ਪਲਟੀ।
- ਯਮਨੀ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਦਾ ਨਿਕਾਲ਼ਾ, ਸੱਤਾ ਰਾਸ਼ਟਰੀ ਇਕਾਤਮਕ ਸਰਕਾਰ ਦੇ ਹੱਥ।
- ਸੀਰੀਆ ਵਿੱਚ ਸਰਕਾਰ ਅਤੇ ਵਿਰੋਧੀ ਧਿਰਾਂ ਵਿੱਚ ਭਾਰੀ ਜੰਗ।
- ਸਰਕਾਰੀ ਤਬਦੀਲੀਆਂ ਦੇ ਬਾਵਜੂਦ ਬਹਿਰੀਨ ਸਰਕਾਰ ਖ਼ਿਲਾਫ਼ ਖਾਨਾ ਜੰਗੀ।
- ਮੁਜ਼ਾਹਰਿਆਂ ਦੇ ਨਤੀਜੇ ਵਜੋਂ ਕੁਵੈਤ, ਲਿਬਨਾਨ ਅਤੇ ਓਮਾਨ ਵਿੱਚ ਸਰਕਾਰੀ ਪੱਧਰ 'ਤੇ ਤਬਦੀਲੀਆਂ।
- ਰੋਸਾਂ ਦੇ ਨਤੀਜੇ ਵਜੋਂ ਮੋਰਾਕੋ ਅਤੇ ਜਾਰਡਨ ਵਿੱਚ ਸੰਵਿਧਾਨਕ ਸੁਧਾਰ।
- ਸਾਊਦੀ ਅਰਬ, ਸੁਡਾਨ, ਮੌਰੀਤਾਨੀਆ ਅਤੇ ਕੁਝ ਹੋਰ ਦੇਸ਼ਾਂ ਵਿੱਚ ਮੁਜ਼ਾਹਰੇ ਜਾਰੀ ਹਨ।
|
|
ਸ਼ਿਕਾਰ |
|
|
ਮੌਤਾਂ | 122418–127431+ (ਅੰਤਰਰਾਸ਼ਟਰੀ ਅੰਦਾਜ਼ਾ, ਚਾਲੂ) |
|
ਬੰਦ ਕਰੋ