ਟਰਾਂਸਨਿਸਤਰੀਆ (ਟਰਾਂਸ-ਨਿਸਤਰ ਜਾਂ ਟਰਾਂਸਨਿਐਸਤਰੀਆ ਵੀ ਕਿਹਾ ਜਾਂਦਾ ਹੈ) ਨਿਸਤਰ ਦਰਿਆ ਅਤੇ ਯੂਕਰੇਨ ਨਾਲ਼ ਲੱਗਦੀ ਪੂਰਬੀ ਮੋਲਦਾਵੀ ਸਰਹੱਦ ਵਿਚਲੀ ਪੱਟੀ ਉੱਤੇ ਸਥਿਤ ਇੱਕ ਅਲੱਗ ਹੋਇਆ ਰਾਜਖੇਤਰ ਹੈ। 1990 ਵਿੱਚ ਅਜ਼ਾਦੀ ਘੋਸ਼ਣਾ ਅਤੇ ਖ਼ਾਸ ਕਰ ਕੇ 1992 ਦੇ ਟਰਾਂਸਨਿਸਤਰੀਆ ਯੁੱਧ ਤੋਂ ਬਾਅਦ ਇਸਨੂੰ ਪ੍ਰਿਦਨੈਸਤ੍ਰੋਵੀਆਈ ਮੋਲਦਾਵੀ ਗਣਰਾਜ (ਜਾਂ ਪ੍ਰਿਦਨੈਸਤ੍ਰੋਵੀ), ਇੱਕ ਅੰਸ਼-ਪ੍ਰਵਾਨਤ ਮੁਲਕ ਦੇ ਰੂਪ ਵਿੱਚ ਪ੍ਰਸ਼ਾਸਤ ਕੀਤਾ ਜਾਂਦਾ ਹੈ ਜਿਸਦੇ ਘੋਸ਼ਤ ਰਾਜਖੇਤਰ ਵਿੱਚ ਨਿਸਤਰ ਦਰਿਆ ਤੋਂ ਪੂਰਬਲਾ ਖੇਤਰ, ਬੰਦਰ ਸ਼ਹਿਰ ਅਤੇ ਪੱਛਮੀ ਕੰਢੇ ਦੇ ਨੇੜਲੇ ਇਲਾਕੇ ਸ਼ਾਮਲ ਹਨ। ਮੋਲਦੋਵਾ ਗਣਰਾਜ ਇਸਨੂੰ ਮਾਨਤਾ ਨਹੀਂ ਦਿੰਦਾ ਅਤੇ ਇਸ ਦੇ ਰਾਜਖੇਤਰ ਨੂੰ ਆਪਣਾ ਹਿੱਸਾ ਮੰਨਦਾ ਹੈ - ਟਰਾਂਸਨਿਸਤਰੀਆ ਦੀ ਵਿਸ਼ੇਸ਼ ਕਨੂੰਨੀ ਦਰਜੇ ਵਾਲੀ ਖ਼ੁਦਮੁਖ਼ਤਿਆਰ ਰਾਜਖੇਤਰੀ ਇਕਾਈ (Unitatea teritorială autonomă cu statut juridic special Transnistria) ਵਜੋਂ[2] ਜਾਂ Stînga Nistrului (ਨਿਸਤਰ ਦਾ ਪੂਰਬੀ ਕੰਢਾ) ਵਜੋਂ।[3][4][5]

ਵਿਸ਼ੇਸ਼ ਤੱਥ ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ, ਅਧਿਕਾਰਤ ਭਾਸ਼ਾਵਾਂ ...
ਪ੍ਰਿਦਨੈਸਤੋਵੀ ਮੋਲਦਾਵੀ ਗਣਰਾਜ

  • Република Молдовеняскэ
    Нистрянэ
     (ਮੋਲਦੋਵੀ)
    Republica Moldovenească Nistreană

  • Приднестро́вская Молда́вская Респу́блика (ਰੂਸੀ)
    ਪ੍ਰਿਦਨੈਸਤ੍ਰੋਵਸਕਾਇਆ ਮੋਲਦਾਵਸਕਾਇਆ ਰੈਸਪੂਬਲਿਕਾ

  • Придністровська Молдавська Республіка (ਯੂਕਰੇਨੀ)
    ਪ੍ਰਿਦਨਿਸਤ੍ਰੋਵਸਕਾ ਮੋਲਦਾਵਸਕਾ ਰੈਸਪੂਬਲਿਕਾ
Flag of ਟਰਾਂਸਨਿਸਤਰੀਆ
ਚਿੰਨ੍ਹ of ਟਰਾਂਸਨਿਸਤਰੀਆ
ਝੰਡਾ ਚਿੰਨ੍ਹ
ਐਨਥਮ: 
Мы славим тебя, Приднестровье (ਰੂਸੀ)
ਮਾਈ ਸਲਾਵਿਮ ਤੇਬਿਆ, ਪ੍ਰਿਦਨੈਸਤ੍ਰੋਵੀ  (ਲਿਪਾਂਤਰਨ)
ਅਸੀਂ ਟਰਾਂਸਨਿਸਤਰੀਆ ਦੇ ਗੁਣ ਗਾਉਂਦੇ ਹਾਂ
Location of ਟਰਾਂਸਨਿਸਤਰੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਤਿਰਾਸਪੋਲ
ਅਧਿਕਾਰਤ ਭਾਸ਼ਾਵਾਂ
ਨਸਲੀ ਸਮੂਹ
(2005)
  • 32.1% ਮੋਲਦੋਵੀ
  • 30.4% ਰੂਸੀ
  • 28.8% ਯੂਕਰੇਨੀ
  • 2.5% ਬੁਲਗਾਰੀਆਈ
  • 6.2% ਹੋਰ / ਅਣ-ਨਿਸ਼ਚਤ
ਸਰਕਾਰਰਾਸ਼ਟਰਪਤੀ-ਪ੍ਰਧਾਨ ਗਣਰਾਜ
 ਰਾਸ਼ਟਰਪਤੀ
ਯੇਵਗੇਨੀ ਸ਼ੇਵਚੁਕ
 ਪ੍ਰਧਾਨ ਮੰਤਰੀ
ਪਿਓਤਰ ਸਤੇਪਾਨੋਵ
ਵਿਧਾਨਪਾਲਿਕਾਸਰਬ-ਉੱਚ ਕੌਂਸਲ
 ਅੰਸ਼-ਪ੍ਰਵਾਨਤ ਮੁਲਕ
 ਅਜ਼ਾਦੀ ਦੀ ਘੋਸ਼ਣਾ
2 ਸਤੰਬਰ 1990
 ਟਰਾਂਸਨਿਸਤਰੀਆ ਦਾ ਯੁੱਧ
2 ਮਾਰਚ 21 ਜੁਲਾਈ 1992
 ਮਾਨਤਾ
3 ਗ਼ੈਰ-ਸੰਯੁਕਤ ਰਾਸ਼ਟਰ ਮੈਂਬਰ
ਖੇਤਰ
 ਕੁੱਲ
4,163 km2 (1,607 sq mi) (172)
 ਜਲ (%)
2.35
ਆਬਾਦੀ
 2012 ਅਨੁਮਾਨ
517,963[1] (163)
 2004 ਜਨਗਣਨਾ
555,347
 ਘਣਤਾ
124.6/km2 (322.7/sq mi) (77)
ਮੁਦਰਾਟਰਾਂਸਨਿਸਤਰੀਆਈ ਰੂਬਲ (PRB)
ਸਮਾਂ ਖੇਤਰUTC+2 (ਪੂਰਬੀ ਯੂਰਪੀ ਸਮਾਂ)
 ਗਰਮੀਆਂ (DST)
UTC+3 (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ)
ਕਾਲਿੰਗ ਕੋਡ+373
ਇੰਟਰਨੈੱਟ ਟੀਐਲਡੀਕੋਈ ਨਹੀਂ
ਬੰਦ ਕਰੋ
ਟਰਾਂਸਨਿਸਤਰੀਆ ਦਾ ਨਕਸ਼ਾ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.