ਡੋਗਰੀ ਭਾਸ਼ਾ
ਭਾਰਤ ਅਤੇ ਪਾਕਿਸਤਾਨ ਵਿੱਚ ਬੋਲੀ ਜਾਂਦੀ ਇੰਡੋ-ਆਰੀਅਨ ਭਾਸ਼ਾ / From Wikipedia, the free encyclopedia
ਡੋਗਰੀ (डोगरी) ਇਕ ਬੋਲੀ ਜਾਂ ਭਾਸ਼ਾ ਹੈ ਜੋ ਜੰਮੂ ਅਤੇ ਕਸ਼ਮੀਰ|ਜੰਮੂ ਅਤੇ ਹਿਮਾਚਲ ਪ੍ਰਦੇਸ਼[1] ਤੋਂ ਬਿਨਾਂ ਪੰਜਾਬ ਦੇ ਕੁਝ ਉੱਤਰੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ।[2] ਡੋਗਰੀ ਬੋਲਣ ਵਾਲੇ ਲੋਕਾਂ ਨੂੰ ਡੋਗਰੇ ਅਤੇ ਇਲਾਕੇ ਨੂੰ ਡੁੱਗਰ ਆਖਦੇ ਹਨ।[3] ਇਹ ਬੋਲੀਆਂ ਦੀ ਪੱਛਮੀ ਪਹਾੜੀ ਟੋਲੀ ਦੀ ਮੈਂਬਰ ਹੈ। ਇਸਨੂੰ ਪਾਕਿਸਤਾਨ ਵਿੱਚ ਪਹਾੜੀ (پھاڑی) ਆਖਦੇ ਹਨ।
ਇੱਕ ਲੜੀ ਦਾ ਹਿੱਸਾ | |
---|---|
| |
ਭਾਰਤ ਦੀਆਂ ਸੰਵਿਧਾਨਕ ਮਾਨਤਾ ਪ੍ਰਾਪਤ ਭਾਸ਼ਾਵਾਂ | |
ਸ਼੍ਰੇਣੀ | |
ਭਾਰਤੀ ਗਣਰਾਜ ਦੀਆਂ 22 ਸਰਕਾਰੀ ਭਾਸ਼ਾਵਾਂ | |
ਆਸਾਮੀ
·
ਬੰਗਾਲੀ
·
ਬੋਡੋ
·
ਡੋਗਰੀ
·
ਗੁਜਰਾਤੀ
| |
ਸੰਬੰਧਿਤ | |
ਭਾਰਤ ਦੇ ਸੰਵਿਧਾਨ ਦੀ ਅੱਠਵੀਂ ਅਨੁਸੂਚੀ
|
ਇਸ ਬੋਲੀ ਦੀ ਪਹਿਲੀ ਰੰਗੀਨ ਫ਼ਿਲਮ, ਮਾਂ ਨੀ ਮਿਲਦੀ, 14 ਅਗਸਤ 2010 ਨੂੰ ਰਿਲੀਜ਼ ਹੋਈ।[4] ਡੋਗਰੀ ਵਿਕੀਪੀਡੀਆ ਦੀ ਸ਼ੁਰੂਆਤ ਇੱਕ ਪਰਖ ਦੇ ਰੂਪ ਵਿੱਚ 15 ਮਈ 2008 ਨੂੰ[5] ਕੀਤੀ ਗਈ ਸੀ ਪਰ ਹਾਲੇ ਤੱਕ ਇਹ ਆਪਣੀ ਵੈੱਬਸਾਈਟ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ।