ਦੇਵਨਾਗਰੀ ਲਿਪੀ
From Wikipedia, the free encyclopedia
ਦੇਵਨਾਗਰੀ ਇੱਕ ਲਿਪੀ ਹੈ ਜੋ ਮੁੱਖ ਤੌਰ 'ਤੇ ਹਿੰਦੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਹਿੰਦੀ ਤੋਂ ਇਲਾਵਾ ਪਾਲੀ, ਸੰਸਕ੍ਰਿਤ, ਮਰਾਠੀ, ਕੋਂਕਣੀ, ਸਿੰਧੀ, ਕਸ਼ਮੀਰੀ, ਡੋਗਰੀ, ਨੇਪਾਲੀ, ਭੋਜਪੁਰੀ, ਮੈਥਿਲੀ, ਸੰਥਾਲੀ ਆਦਿ ਬੋਲੀਆਂ ਵੀ ਇਸ ਲਿਪੀ ਵਿੱਚ ਲਿਖੀਆਂ ਜਾਂਦੀਆਂ ਹਨ।
ਵਿਸ਼ੇਸ਼ ਤੱਥ ਦੇਵਨਾਗਰੀ ਲਿਪੀ देवनागरी लिपि, ਕਿਸਮ ...
ਦੇਵਨਾਗਰੀ ਲਿਪੀ देवनागरी लिपि | |
---|---|
ਕਿਸਮ | ਅਬੁਗੀਦਾ
|
ਜ਼ੁਬਾਨਾਂ | ਭਾਰਤ ਅਤੇ ਨੇਪਾਲ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ, ਜਿਵੇਂ ਕਿ, ਹਿੰਦੀ, ਨੇਪਾਲੀ, ਮਰਾਠੀ, ਕੋਂਕਣੀ, ਬੋਦੋ, ਮੈਥਿਲੀ ਅਤੇ ਸੰਸਕ੍ਰਿਤ। ਪਹਿਲਾਂ ਗੁਜਰਾਤੀ ਲਈ ਵੀ ਵਰਤੀ ਜਾਂਦੀ ਸੀ |
ਅਰਸਾ | c. 10ਵੀਂ ਸਦੀ – ਹੁਣ ਤੱਕ[1] |
ਮਾਪੇ ਸਿਸਟਮ | ਬ੍ਰਹਮੀ
|
ਔਲਾਦ ਸਿਸਟਮ | ਗੁਜਰਾਤੀ ਮੋਡੀ ਰੰਜਨਾ |
ਜਾਏ ਸਿਸਟਮ | ਸ਼ਾਰਦਾ |
ਯੂਨੀਕੋਡ ਰੇਂਜ | U+0900–U+097F ਦੇਵਨਾਗਰੀ, U+A8E0–U+A8FF ਦੇਵਨਾਗਰੀ ਐਕਸਟੈਂਡਿਡ, U+1CD0–U+1CFF ਵੈਦਿਕ ਐਕਸਟੈਨਸ਼ਨਸ |
ਬੰਦ ਕਰੋ
ਜ਼ਿਆਦਾਤਰ ਭਾਸ਼ਾਵਾਂ ਵਾਂਗ ਦੇਵਨਾਗਰੀ ਵੀ ਖੱਬੇ ਤੋਂ ਸੱਜੇ ਵੱਲ ਲਿਖੀ ਜਾਂਦੀ ਹੈ। ਹਰੇਕ ਸ਼ਬਦ ਦੇ ਉੱਪਰ ਇੱਕ ਰੇਖਾ ਖਿੱਚੀ ਹੁੰਦੀ ਹੈ। ਇਸ ਦਾ ਵਿਕਾਸ ਬ੍ਰਹਮੀ ਲਿਪੀ[2] ਤੋਂ ਹੋਇਆ ਹੈ। ਇਹ ਇੱਕ ਧੁਨੀਆਤਮਕ ਬੋਲੀ ਹੈ । ਭਾਰਤ ਦੀਆਂ ਕਈ ਹੋਰ ਲਿਪੀਆਂ ਇਸ ਨਾਲ਼ ਮਿਲਦੀਆਂ-ਜੁਲਦੀਆਂ ਹਨ, ਜਿਵੇਂ ਕਿ ਬੰਗਾਲੀ, ਗੁਜਰਾਤੀ ਆਦਿ। 19ਵੀਂ ਸਦੀ ਤੱਕ ਇਸ ਨੂੰ ਸੰਸਕ੍ਰਿਤ ਲਿਖਣ ਲਈ ਵਰਤਿਆ ਜਾਂਦਾ ਸੀ।