ਅਜਮੇਰ ਸ਼ਰੀਫ਼
From Wikipedia, the free encyclopedia
Remove ads
ਅਜਮੇਰ ਸ਼ਰੀਫ਼ ਰਾਜਸਥਾਨ ਦੇ ਨਗਰ ਅਜਮੇਰ[1] ਵਿਖੇ ਮੁਸਲਮਾਨਾਂ ਦੇ ਮਹਾਨ ਸੂਫ਼ੀ ਪੀਰ ਖਵਾਜਾ ਮੋਈਨ-ਉਦ-ਦੀਨ ਚਿਸ਼ਤੀ[2] ਸਾਹਿਬ ਦੀ ਦਰਗਾਹ ਅੰਦਰ ਆਪ ਦਾ ਰੋਜ਼ਾ ਸ਼ਰੀਫ਼ ਸਥਿਤ ਹੈ। ਖਵਾਜਾ ਮੋਈਨ-ਉਦ-ਦੀਨ ਚਿਸ਼ਤੀ ਸਾਹਿਬ ਦੀ ਦਰਗਾਹ ਮੁਸਲਿਮ ਜਗਤ ਵਾਸਤੇ ਬੇਹੱਦ ਮੁਕੱਦਸ ਸਥਾਨ ਹੈ। ਇਸ ਪਾਵਨ ਦਰਗਾਹ ਅੰਦਰ ਹਰ ਸਾਲ ਖਵਾਜਾ ਚਿਸ਼ਤੀ ਸਾਹਿਬ ਦੀ ਬਰਸੀ ਮਨਾਉਣ ਲਈ ਹਿਜਰੀ ਦੇ ਸੱਤਵੇਂ ਮਹੀਨੇ ਰਜਬ ਦੇ ਪਹਿਲੇ 6 ਦਿਨ ਦਾ ਉਰਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਉਰਸ ਵਿੱਚ ਭਾਰਤ ਤੋਂ ਇਲਾਵਾ ਸਾਰੇ ਮੁਸਲਿਮ ਜਗਤ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਕੀਦਤਮੰਦ ਆਪਣੀ ਅਕੀਦਤ ਦੇ ਫੁੱਲ ਭੇਟ ਕਰਨ ਲਈ ਹਾਜ਼ਰੀ ਭਰਦੇ ਹਨ। ਇਸ ਮੁਕੱਦਸ ਦਰਗਾਹ ਦਾ ਏਨਾ ਮਹੱਤਵ ਹੈ ਕਿ ਸਭ ਲੋਕਾਂ ਵਿੱਚ ਇਹ ਮਾਨਤਾ ਬਣੀ ਹੋਈ ਹੈ ਕਿ ਖਵਾਜਾ ਚਿਸ਼ਤੀ ਸਾਹਿਬ ਦੇ ਦਰ ਉੱਤੇ ਜੋ ਕੋਈ ਵੀ ਮੁਰਾਦਾਂ ਲੈ ਕੇ ਆਉਂਦਾ ਹੈ, ਉਹ ਕਦੇ ਖਾਲੀ ਨਹੀਂ ਗਿਆ ਤੇ ਉਸ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਇਸ ਕਰ ਕੇ ਹਮੇਸ਼ਾ ਹੀ ਇਸ ਮੁਕੱਦਸ ਦਰਗਾਹ ਦੇ ਦਰਸ਼ਨ ਕਰਨ ਵਾਲਿਆਂ ਦਾ ਇੱਥੇ ਤਾਂਤਾ ਲੱਗਿਆ ਰਹਿੰਦਾ ਹੈ।


Remove ads
ਹਵਾਲੇ
Wikiwand - on
Seamless Wikipedia browsing. On steroids.
Remove ads