ਅਰਜਨਟੀਨਾ
From Wikipedia, the free encyclopedia
Remove ads
ਅਰਜਨਟੀਨਾ, ਅਧਿਕਾਰਕ ਤੌਰ 'ਤੇ ਅਰਜਨਟੀਨ ਗਣਰਾਜ, (Spanish: República Argentina) ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀ ਸਰਹੱਦ ਪੱਛਮ ਅਤੇ ਦੱਖਣ ਵੱਲ ਚਿਲੇ ਨਾਲ, ਉੱਤਰ ਵੱਲ ਬੋਲੀਵੀਆ ਅਤੇ ਪੈਰਾਗੁਏ ਨਾਲ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉਰੂਗੁਏ ਨਾਲ ਲੱਗਦੀ ਹੈ। ਇਹ ਅੰਟਾਰਕਟਿਕਾ ਦੇ ਹਿੱਸੇ, ਫ਼ਾਕਲੈਂਡ ਟਾਪੂ ਅਤੇ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਉੱਤੇ ਆਪਣਾ ਹੱਕ ਜਮਾਉਂਦਾ ਹੈ। ਇਹ ਦੇਸ਼ 23 ਸੂਬਿਆਂ ਅਤੇ ਬੁਏਨਜ਼ ਆਇਰਸ ਦੇ ਖ਼ੁਦਮੁਖ਼ਤਿਆਰ ਸ਼ਹਿਰ, ਜੋ ਕਿ ਇਸ ਦੀ ਰਾਜਧਾਨੀ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਹੈ, ਦਾ ਸੰਘ ਹੈ। ਇਹ ਖੇਤਰਫਲ ਵਜੋਂ ਦੁਨੀਆ ਦਾ ਅੱਠਵਾਂ ਸਭ ਤੋਂ ਵੱਡਾ ਦੇਸ਼ ਹੈ ਅਤੇ ਸਪੇਨੀ ਬੋਲਣ ਵਾਲੇ ਦੇਸ਼ਾਂ 'ਚੋਂ ਸਭ ਤੋਂ ਵੱਡਾ ਦੇਸ਼ ਹੈ। ਇਹ ਸੰਯੁਕਤ ਰਾਸ਼ਟਰ, ਮੇਰਕੋਸੂਰ, ਦੱਖਣੀ ਅਮਰੀਕੀ ਰਾਸ਼ਟਰ ਸੰਘ, ਇਬੇਰੋ-ਅਮਰੀਕੀ ਰਾਸ਼ਟਰ ਸੰਗਠਨ, ਵਿਸ਼ਵ ਬੈਂਕ ਸਮੂਹ, ਅਤੇ ਵਿਸ਼ਵ ਵਪਾਰ ਸੰਗਠਨ ਦਾ ਸੰਸਥਾਪਕ ਮੈਂਬਰ ਹੈ ਅਤੇ G-15 ਅਤੇ G-20 ਦੇ ਪ੍ਰਧਾਨ ਅਰਥ-ਪ੍ਰਬੰਧਾਂ 'ਚੋਂ ਇੱਕ ਹੈ। ਇੱਕ ਮੰਨੀ-ਪ੍ਰਮੰਨੀ ਖੇਤਰੀ ਸ਼ਕਤੀ[6][7][8][9][10][11][12] ਅਤੇ ਮੱਧਵਰਤੀ ਸ਼ਕਤੀ[13] ਹੋਣ ਦੇ ਨਾਲ-ਨਾਲ ਇਹ ਦੇਸ਼ ਲਾਤੀਨੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ[14] ਜਿਸਦਾ ਮਨੁੱਖੀ ਵਿਕਾਸ ਸੂਚਕ ਉੱਤੇ ਪਦ "ਬਹੁਤ ਉੱਚਾ" ਹੈ[5]। ਲਾਤੀਨੀ ਅਮਰੀਕਾ ਵਿੱਚ ਇਸ ਦਾ ਬਰਾਏ ਨਾਮ ਪ੍ਰਤੀ ਵਿਅਕਤੀ ਸਮੁੱਚੀ ਘਰੇਲੂ ਉਪਜ ਪੱਖੋਂ ਸਥਾਨ ਪੰਜਵਾਂ ਅਤੇ ਖਰੀਦ ਸ਼ਕਤੀ ਸਮਾਨਤਾ ਪੱਖੋਂ ਪਹਿਲਾ ਹੈ[15]। ਵਿਸ਼ਲੇਸ਼ਕਾਂ[16] ਦੀ ਦਲੀਲ ਅਨੁਸਾਰ ਦੇਸ਼ ਕੋਲ "ਆਪਣੇ ਮੰਡੀ ਆਕਾਰ, ਵਿਦੇਸ਼ੀ ਪ੍ਰਤੱਖ ਨਿਵੇਸ਼ ਦੀ ਮਿਆਰ ਅਤੇ ਕੁੱਲ ਨਿਰਮਿਤ ਵਸਤਾਂ ਵਿੱਚੋਂ ਉੱਚ-ਤਕਨੀਕੀ ਨਿਰਯਾਤ ਦੀ ਪ੍ਰਤੀਸ਼ਤ ਕਾਰਨ ਭਵਿੱਖਤ ਤਰੱਕੀ ਦੀ ਨੀਂਹ ਹੈ" ਅਤੇ ਨਿਵੇਸ਼ਕਾਂ ਵੱਲੋਂ ਇਸਨੂੰ ਮੱਧਵਰਤੀ ਉਭਰਦੀ ਅਰਥਚਾਰਾ ਦਾ ਦਰਜਾ ਦਿੱਤਾ ਗਿਆ ਹੈ।
Remove ads

Remove ads
ਤਸਵੀਰਾਂ
- ਸੇਲਜ਼ਮੈਨ ਅਤੇ ਗਧੇ
- ਉੱਤਰੀ ਅਰਜਨਟੀਨਾ ਵਿੱਚ ਡਾਂਸ ਪਰੇਡ
- ਬੇਲੀ
- ਪਚਾਮਾ ਲਈ ਇੱਕ ਸਮਾਰੋਹ ਵਿੱਚ ਔਰਤਾਂ
- ਗਾਚੋ ਸਾਲਟਾ, ਅਰਜਨਟੀਨਾ ਤੋਂ
- ਜੁਆਨ ਡੋਮਿੰਗੋ ਪੇਰਾਨ ਦੇ ਘਰ ਦਾ ਦ੍ਰਿਸ਼
ਪ੍ਰਸ਼ਾਸਕੀ ਵੰਡ

ਹਵਾਲੇ
Wikiwand - on
Seamless Wikipedia browsing. On steroids.
Remove ads