ਅੰਬਰਸਰੀਆ

2016 ਦੀ ਇੱਕ ਪੰਜਾਬੀ ਫ਼ਿਲਮ From Wikipedia, the free encyclopedia

ਅੰਬਰਸਰੀਆ
Remove ads

ਅੰਬਰਸਰੀਆ ਇੱਕ ਭਾਰਤੀ ਪੰਜਾਬੀ ਫ਼ਿਲਮ ਹੈ, ਜਿਸਨੂੰ ਮਨਦੀਪ ਕੁਮਾਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਧੀਰਜ ਰਤਨ ਨੇ ਲਿਖਿਆ ਹੈ।ਇਸ ਫ਼ਿਲਮ ਵਿੱਚ ਦਿਲਜੀਤ ਦੁਸਾਂਝ, ਮੋਨਿਕਾ ਗਿੱਲ, ਨਵਨੀਤ ਕੌਰ ਢਿੱਲੋਂ, ਲੌਰੇਨ ਗੋਤਲੀਬ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ ਵਿਸ਼ਵਭਰ ਵਿੱਚ 25 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।[5][6][7]

ਵਿਸ਼ੇਸ਼ ਤੱਥ ਅੰਬਰਸਰੀਆ, ਨਿਰਦੇਸ਼ਕ ...
Remove ads

ਕਾਸਟ

  • ਦਿਲਜੀਤ ਦੁਸਾਂਝ, ਜੱਟ ਅੰਬਰਸਰੀਆ, ਇੱਕ ਬੀਮਾ ਏਜੰਟ/ਰਾਅ ਏਜੰਟ ਵਜੋਂ[8]
  • ਨਵਨੀਤ ਕੌਰ ਢਿੱਲੋਂ, ਜਸਲੀਨ ਕੌਰ ਵਜੋਂ, ਬੀਮਾ ਦਫ਼ਤਰ ਦੀ ਮਾਲਕ
  • ਮੋਨਿਕਾ ਗਿੱਲ, ਕੀਰਤ ਵਜੋਂ, ਇੱਕ ਧਨਾਢ ਦੀ ਧੀ
  • ਲੌਰੇਨ ਗੋਤਲੀਬ, ਮਨਪ੍ਰੀਤ ਵਜੋਂ, ਇੱਕ ਫੋਟੋਗ੍ਰਾਫ਼ਰ[9]
  • ਗੁਲ ਪਨਾਗ, ਗੀਤ ਸੰਧੂ ਵਜੋਂ, ਰਾਅ ਜਾਸੂਸੀ ਵਿਭਾਗ ਦੇ ਇੱਕ ਅਫ਼ਸਰ ਵਜੋਂ[10]
  • ਗੁਰਪ੍ਰੀਤ ਘੁੱਗੀ, ਮਨਪ੍ਰੀਤ ਵਜੋਂ, ਇੱਕ ਡਾਕਟਰ (ਹਕੀਮ)
  • ਰਾਣਾ ਰਣਬੀਰ, ਮਨਪ੍ਰੀਤ ਵਜੋਂ, ਭੰਗਡ਼ਾ ਸਿਖਾਉਣ ਵਾਲਾ
  • ਕਰਮਜੀਤ ਅਨਮੋਲ, ਇੱਕ ਢਾਬੇ ਦੇ ਮਾਲਕ ਵਜੋਂ
  • ਬੀਨੂੰ ਢਿੱਲੋਂ, ਪੰਜਾਬ ਪੁਲਿਸ ਮੁਲਾਜ਼ਮ ਵਜੋਂ
  • ਰਵਿੰਦਰ ਮੰਡ, ਢਾਬੇ ਤੇ ਕੰਮ ਕਰਨ ਵਾਲੇ ਵਜੋਂ
  • ਰਘੁਬੀਰ ਬੋਲੀ, ਪੰਜਾਬ ਪੁਲਿਸ ਮੁਲਾਜ਼ਮ ਵਜੋਂ
  • ਸ਼ਵਿੰਦਰ ਮਾਹਲ, ਪੰਜਾਬ ਦੇ ਇੱਕ ਮੰਤਰੀ ਵਜੋਂ
  • ਰਾਣਾ ਜੰਗ ਬਹਾਦਰ, ਜੱਟ ਅੰਬਰਸਰੀਆ ਦਾ ਧਨਾਢ
  • ਸੀਮਾ ਕੌਸ਼ਲ, ਧਨਾਢ ਦੀ ਪਤਨੀ ਵਜੋਂ
Remove ads

ਕਥਾਨਕ

ਜੱਟ ਅੰਬਰਸਰੀਆ ਉਰਫ਼ ਦਿਲਜੀਤ ਸਿੰਘ (ਦਿਲਜੀਤ ਦੁਸਾਂਝ) ਦੋਹਰੀ ਜ਼ਿੰਦਗੀ ਜ਼ਿਊਂਦਾ ਹੈ ਭਾਵ ਕਿ ਇੱਕ ਰਾਅ ਏਜੰਟ (ਜਾਸੂਸ) ਵਜੋਂ ਅਤੇ ਇੱਕ ਬੀਮਾ ਏਜੰਟ ਵਜੋਂ। ਉਸਨੂੰ ਇੱਕ ਮਿਸ਼ਨ 'ਤੇ ਭੇਜਿਆ ਜਾਂਦਾ ਹੈ ਕਿ ਉਸਨੇ ਪੰਜਾਬ ਦੇ ਇੱਕ ਇਮਾਨਦਾਰ ਅਤੇ ਚੰਗੇ ਮੰਤਰੀ ਨੂੰ ਡਰੱਗ ਮਾਫ਼ੀਆ ਦੁਆਰਾ ਉਨ੍ਹਾ ਨੂੰ ਮਾਰਨ ਦੀ ਸਾਜ਼ਿਸ਼ ਤੋਂ ਬਚਾਉਣਾ ਹੈ।

ਇਸ ਮਿਸ਼ਨ ਦੌਰਾਨ ਜੱਟ ਅੰਬਰਸਰੀਆ ਦੀ ਮੁਲਾਕਾਤ ਜਸਲੀਨ ਕੌਰ (ਨਵਨੀਤ ਕੌਰ ਢਿੱਲੋਂ) ਨਾਲ ਹੁੰਦੀ ਹੈ, ਜੋ ਕਿ ਬੀਮਾ ਕੰਪਨੀ 'ਚ ਹੀ ਕੰਮ ਕਰਦੀ ਹੈ ਅਤੇ ਕੀਰਤ (ਮੋਨਿਕਾ ਗਿੱਲ) ਨਾਲ ਵੀ ਉਸਦੀ ਮੁਲਾਕਾਤ ਹੁੰਦੀ ਹੈ। ਇਸ ਮਿਸ਼ਨ ਦੌਰਾਨ ਉਹ ਇਨ੍ਹਾਂ ਦੋਵਾਂ ਨੂੰ ਪਿਆਰ ਕਰ ਬੈਠਦਾ ਹੈ ਅਤੇ ਇਹ ਦੋਵੇਂ ਵੀ ਉਸਨੂੰ ਪਿਆਰ ਕਰਨ ਲਗਦੀਆਂ ਹਨ। ਪਰ ਅੰਤ 'ਚ ਦਿਖਾਇਆ ਗਿਆ ਹੈ ਕਿ ਅੰਬਰਸਰੀਆ ਆਪਣੀ ਨੌਕਰੀ ਪ੍ਰਤੀ ਵਫ਼ਾਦਾਰ ਹੈ ਅਤੇ ਉਹ ਪਿਆਰ ਨੂੰ ਨਾਕਾਰ ਦਿੰਦਾ ਹੈ।

Remove ads

ਯੋਜਨਾ ਅਤੇ ਫ਼ਿਲਮਾਂਕਣ

ਜੀਹਨੇ ਮੇਰਾ ਦਿਲ ਲੁੱਟਿਆ ਤੋਂ ਬਾਅਦ ਨਿਰਦੇਸ਼ਕ ਮਨਦੀਪ ਕੁਮਾਰ ਨਾਲ ਇਹ ਦਿਲਜੀਤ ਦੀ ਦੂਸਰੀ ਫ਼ਿਲਮ ਸੀ ਅਤੇ ਨਿਰਮਾਤਾ ਕੁਮਾਰ ਤੁਰਾਨੀ ਨਾਲ ਵੀ।[11] ਦਿਲਜੀਤ ਦੁਸਾਂਝ ਨੇ ਸੈੱਟ ਤੇ ਲੌਰੇਨ ਗੋਤਲੀਬ ਨੂੰ ਪੰਜਾਬੀ ਭਾਸ਼ਾ ਸਿਖਾਈ।[12][13] ਫੈਮਿਨਾ ਮਿਸ ਇੰਡੀਆ 2013 ਦੀ ਵਿਜੇਤਾ ਨਵਨੀਤ ਕੌਰ ਢਿੱਲੋਂ ਨੇ ਕਿਹਾ ਸੀ ਕਿ ਦਿਲਜੀਤ ਨਾਲ ਕੰਮ ਕਰਨ ਦਾ ਉਸਦਾ ਇਹ ਇੱਕ ਸੁਪਨਾ ਸੀ, ਜੋ ਸੱਚ ਹੋ ਗਿਆ ਹੈ।[14] ਫ਼ਿਲਮ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਭਾਗਾਂ ਵਿੱਚ ਫ਼ਿਲਮਾਇਆ ਗਿਆ ਸੀ।[15][16] ਦਿਲਜੀਤ ਨੇ ਇਹ ਵੀ ਕਿਹਾ ਕਿ ਫ਼ਿਲਮਾਂਕਣ ਲਈ ਇਹ ਸ਼ਹਿਰ ਉਸਦਾ ਸਭ ਤੋਂ ਪਸੰਦੀਦਾ ਸ਼ਹਿਰ ਹੈ।[17]

ਪ੍ਰਦਰਸ਼ਿਤ

ਅੰਬਰਸਰੀਆ ਭਾਰਤ, ਪਾਕਿਸਤਾਨ, ਕੈਨੇਡਾ, ਯੂਕੇ, ਯੂਐੱਸ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਫ਼ਰਾਂਸ, ਆਸਟਰੀਆ ਸਮੇਤ ਨਵੇਂ ਦੇਸ਼ਾਂ ਵਿੱਚ ਵੀ ਪ੍ਰਦਰਸ਼ਿਤ ਹੋਈ ਸੀ। ਪਾਕਿਸਤਾਨੀ ਪੰਜਾਬ ਤੋਂ ਇਲਾਵਾ ਹੋਰ ਵੱਖ-ਵੱਖ ਸਿਨੇਮਾ ਘਰਾਂ ਵਿੱਚ ਚੱਲਣ ਵਾਲੀ ਇਹ ਦਿਲਦੀਤ ਦੀ ਦੂਸਰੀ ਫ਼ਿਲਮ ਸੀ। ਉਸਦੀ ਪਹਿਲੀ ਫ਼ਿਲਮ ਜੋ ਪਾਕਿਸਤਾਨੀ ਪੰਜਾਬ ਤੋਂ ਬਾਹਰ ਰਿਲੀਜ਼ ਹੋਈ ਸੀ, ਉਹ ਜੱਟ ਐਂਡ ਜੂਲੀਅਟ 2 ਸੀ।[18] ਪਰ ਇਹ ਫ਼ਿਲਮ ਪਾਕਿਸਤਾਨ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੁਆਰਾ ਪੰਜਾਬ ਅਤੇ ਸਿੰਧ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੇ ਕਹਿਣ ਤੇ ਬੈਨ ਕਰ ਦਿੱਤੀ ਗਈ ਸੀ।[19]

Remove ads

ਪ੍ਰਦਰਸ਼ਿਤ

ਅੰਬਰਸਰੀਆ ਭਾਰਤ, ਪਾਕਿਸਤਾਨ, ਕੈਨੇਡਾ, ਯੂਕੇ, ਯੂਐੱਸ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਫ਼ਰਾਂਸ, ਆਸਟਰੀਆ ਸਮੇਤ ਨਵੇਂ ਦੇਸ਼ਾਂ ਵਿੱਚ ਵੀ ਪ੍ਰਦਰਸ਼ਿਤ ਹੋਈ ਸੀ। ਪਾਕਿਸਤਾਨੀ ਪੰਜਾਬ ਤੋਂ ਇਲਾਵਾ ਹੋਰ ਵੱਖ-ਵੱਖ ਸਿਨੇਮਾ ਘਰਾਂ ਵਿੱਚ ਚੱਲਣ ਵਾਲੀ ਇਹ ਦਿਲਦੀਤ ਦੀ ਦੂਸਰੀ ਫ਼ਿਲਮ ਸੀ। ਉਸਦੀ ਪਹਿਲੀ ਫ਼ਿਲਮ ਜੋ ਪਾਕਿਸਤਾਨੀ ਪੰਜਾਬ ਤੋਂ ਬਾਹਰ ਰਿਲੀਜ਼ ਹੋਈ ਸੀ, ਉਹ ਜੱਟ ਐਂਡ ਜੂਲੀਅਟ 2 ਸੀ।[18] ਪਰ ਇਹ ਫ਼ਿਲਮ ਪਾਕਿਸਤਾਨ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੁਆਰਾ ਪੰਜਾਬ ਅਤੇ ਸਿੰਧ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੇ ਕਹਿਣ ਤੇ ਬੈਨ ਕਰ ਦਿੱਤੀ ਗਈ ਸੀ।[19]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads