ਕਾਜੋਲ
From Wikipedia, the free encyclopedia
Remove ads
ਕਾਜੋਲ(ਮਰਾਠੀ ਭਾਸ਼ਾ: काजोल देवगन Kajol Devgan, ਬੰਗਾਲੀ: কাজল দেবগন Kajol Debgon) ਇੱਕ ਭਾਰਤੀ ਅਦਾਕਾਰਾ ਹੈ।
ਜੀਵਨ
ਕਾਜੋਲ ਦਾ ਜਨਮ 5 ਅਗਸਤ 1974 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਤਨੁਜਾ ਮਰਾਠੀ ਸੀ ਅਤੇ ਨਾਨੀ ਸ਼ੋਭਨਾ ਸਮਰਥ ਵੀ ਅਦਾਕਾਰਾ ਸੀ। ਉਨ੍ਹਾਂ ਦੀ ਛੋਟੀ ਭੈਣ ਤਨੀਸ਼ਾ ਮੁਖਰਜੀ ਵੀ ਹੁਣ ਫਿਲਮਾਂ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸ਼ੋਮੂ ਮੁਖਰਜੀ ਹੈ। ਉਹ ਫਿਲਮਾਂ ਬਣਾਉਂਦੇ ਸਨ। ਕਾਜੋਲ ਨੇ ਆਪਣਾ ਫਿਲਮੀ ਸਫਰ ਫਿਲਮ ਬੇਖ਼ੁਦੀ ਨਾਲ ਸ਼ੁਰੂ ਕੀਤਾ ਜਿਸ ਵਿੱਚ ਉਸ ਦੇ ਪਾਤਰ ਦਾ ਨਾਮ ਰਾਧਿਕਾ ਸੀ। ਉਹ ਫਿਲਮ ਤਾਂ ਨਹੀਂ ਚੱਲੀ ਪਰ ਉਸ ਦੀਆਂ ਬਾਦ ਦੀਆਂ ਫਿਲਮਾਂ ਬਹੁਤ ਪ੍ਰਸਿੱਧ ਹੋਈਆਂ। ਜਿਵੇਂ ਕਿ ਬਾਜ਼ੀਗਰ ਅਤੇ ਦਿਲਵਾਲੇ ਦੁਲਹਨੀਆਂ ਲੇ ਜਾਏਂਗੇ। ਉਸ ਨੇ ਆਪਣੇ ਸਹਕਰਮੀ ਅਤੇ ਪ੍ਰੇਮੀ, ਅਜੇ ਦੇਵਗਨ ਨਾਲ ਫਰਵਰੀ 1999 ਵਿੱਚ ਵਿਆਹ ਕਰਵਾਇਆ। ਉਨ੍ਹਾਂ ਦੀ ਇੱਕ ਛੋਟੀ ਧੀ ਹੈ ਜਿਸਦਾ ਨਾਮ ਨਿਅਸਾ ਹੈ।

Remove ads
ਮੁਢਲਾ ਜੀਵਨ
ਕਾਜੋਲ ਦਾ ਜਨਮ ਮੁੰਬਈ ਵਿੱਚ ਮੁਖਰਜੀ-ਸਾਮਰਥ ਪਰੀਵਾਰ ਵਿੱਚ ਹੋਇਆ। ਉਸ ਦੀ ਮਾਂ ਤਨੂਜਾ ਇੱਕ ਅਭਿਨੇਤਰੀ ਹੈ ਅਤੇ ਉਸ ਦੇ ਪਿਤਾ ਸ਼ੋਮੂ ਮੁਖਰਜੀ ਫ਼ਿਲਮ ਨਿਰਦੇਸ਼ਕ ਤੇ ਨਿਰਮਾਤਾ ਸੀ।[1] 2008 ਵਿੱਚ ਦਿਲ ਦੇ ਦੌਰੇ ਨਾਲ ਓਹਨਾਂ ਦੀ ਮੌਤ ਹੋ ਗਈ ਸੀ।[2] ਉਸ ਦੀ ਭੈਣ ਤਨੀਸ਼ਾ ਮੁਖਰਜੀ ਵੀ ਅਭਿਨੇਤਰੀ ਹੈ। ਉਸ ਦੀ ਮਾਸੀ ਨੂਤਨ, ਨਾਨੀ ਸ਼ੋਭਨਾ ਸਾਮਰਥ ਤੇ ਪੜਦਾਦੀ ਰੱਤਨ ਬਾਈ ਵੀ ਅਭਿਨੇਤਰੀ ਸੀ। ਉਸ ਦੇ ਚਾਚਾ ਜੋਏ ਮੁਖਰਜੀ ਤੇ ਦੇਬ ਮੁਖਰਜੀ ਫ਼ਿਲਮ ਨਿਰਮਾਤਾ ਹਨ।
ਪ੍ਰਮੁੱਖ ਫ਼ਿਲਮਾਂ
ਹਵਾਲੇ
Wikiwand - on
Seamless Wikipedia browsing. On steroids.
Remove ads