ਤਨਜ਼ਾਨੀਆ

From Wikipedia, the free encyclopedia

ਤਨਜ਼ਾਨੀਆ

ਤਨਜ਼ਾਨੀਆ, ਅਧਿਕਾਰਕ ਤੌਰ ਉੱਤੇ ਤਨਜ਼ਾਨੀਆ ਦਾ ਸੰਯੁਕਤ ਗਣਰਾਜ (ਸਵਾਹਿਲੀ: Jamhuri ya Muungano wa Tanzania),[5] ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ 1964 ਵਿੱਚ ਤੰਗ਼ਨਾਇਕਾ ਅਤੇ ਜ਼ਾਂਜ਼ੀਬਾਰ ਦੇ ਮੇਲ ਤੋਂ ਬਣਿਆ ਸੀ। ਇਸ ਦੀਆਂ ਹੱਦਾਂ ਉੱਤਰ ਵੱਲ ਕੀਨੀਆ ਅਤੇ ਯੁਗਾਂਡਾ, ਪੱਛਮ ਵੱਲ ਰਵਾਂਡਾ, ਬੁਰੂੰਡੀ ਅਤੇ ਕਾਂਗੋ ਲੋਕਤੰਤਰੀ ਗਣਰਾਜ, ਦੱਖਣ ਵੱਲ ਜ਼ਾਂਬੀਆ, ਮਲਾਵੀ ਅਤੇ ਮੋਜ਼ੈਂਬੀਕ ਅਤੇ ਪੂਰਬ ਵੱਲ ਹਿੰਦ ਮਹਾਂਸਾਗਰ ਨਾਲ ਲੱਗਦੀਆਂ ਹਨ। ਤਨਜ਼ਾਨੀਆ ਨਾਂ ਤੰਗਨਾਇਕਾ ਅਤੇ ਜ਼ਾਂਜ਼ੀਬਾਰ ਮੁਲਕਾਂ ਦੇ ਪਹਿਲੇ ਉੱਚਾਰਖੰਡਾਂ ਤੋਂ ਆਇਆ ਹੈ, ਜਿਹਨਾਂ ਦੇ ਮੇਲ ਨਾਲ ਇਹ ਦੇਸ਼ ਬਣਿਆ ਹੈ। ਤਨਜ਼ਾਨੀਆ ਪੂਰਬੀ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ। ਇਸ ਦੇ ਬਹੁਤ ਸਾਰੇ ਟਾਪੂ ਵੀ ਹਨ, ਜਿਵੇਂ ਪੇਂਬਾ ਅਤੇ ਜ਼ਾਂਜ਼ੀਬਾਰ ਹਨ। ਤਨਜ਼ਾਨੀਆ ਅਫ਼ਰੀਕਾ ਦੇ ਸਭ ਤੋਂ ਜ਼ਿਆਦਾ ਸਾਖ਼ਰਤਾ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇੱਥੇ 100 ਤੋਂ ਵੀ ਜ਼ਿਆਦਾ ਜਾਤੀ ਸਮੂਹ ਹਨ। ਹਾਲਾਂਕਿ ਵੱਖਰੇ-ਵੱਖਰੇ ਲੋਕਾਂ ਦੀਆਂ ਆਪਣੀਆਂ ਬੋਲੀਆਂ ਹਨ, ਪਰ ਜ਼ਿਆਦਾ ਤਨਜ਼ਾਨੀਆ ਲੋਕ ਸਵਾਹਿਲੀ ਭਾਸ਼ਾ ਬੋਲਦੇ ਹਨ।

ਵਿਸ਼ੇਸ਼ ਤੱਥ ਤਨਜ਼ਾਨੀਆ ਦਾ ਸੰਯੁਕਤ ਗਣਰਾਜJamhuri ya Muungano wa Tanzania, ਰਾਜਧਾਨੀ ...
ਤਨਜ਼ਾਨੀਆ ਦਾ ਸੰਯੁਕਤ ਗਣਰਾਜ
Jamhuri ya Muungano wa Tanzania
Thumb
Thumb
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Uhuru na Umoja" (ਸਵਾਹਿਲੀ)
"ਅਜ਼ਾਦੀ ਅਤੇ ਏਕਤਾ"
ਐਨਥਮ: Mungu ibariki Afrika
ਰੱਬ ਅਫ਼ਰੀਕਾ ਉੱਤੇ ਮਿਹਰ ਕਰੇ
Thumb
ਰਾਜਧਾਨੀਦੋਦੋਮਾ
ਸਭ ਤੋਂ ਵੱਡਾ ਸ਼ਹਿਰਦਰ ਅਸ ਸਲਾਮ
ਅਧਿਕਾਰਤ ਭਾਸ਼ਾਵਾਂਸਵਾਹਿਲੀ (ਯਥਾਰਥ ਵਿੱਚ)
ਅੰਗਰੇਜ਼ੀ
ਵਸਨੀਕੀ ਨਾਮਤਨਜ਼ਾਨੀਆਈ
ਸਰਕਾਰਇਕਾਤਕਮ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 ਰਾਸ਼ਟਰਪਤੀ
ਜਕਾਇਆ ਕਿਕਵੇਤੇ
 ਪ੍ਰਧਾਨ ਮੰਤਰੀ
ਮਿਜ਼ੇਂਗੋ ਪਿੰਦਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ ਬਰਤਾਨੀਆ ਤੋਂ
 ਤੰਗਨਾਇਕਾ
9 ਦਸੰਬਰ 1961
 ਜ਼ਾਂਜ਼ੀਬਾਰ ਅਤੇ ਪੇਂਬਾ
10 ਦਸੰਬਰ 1963
 ਮੇਲ
26 ਅਪਰੈਲ 1964
ਖੇਤਰ
 ਕੁੱਲ
945,203 km2 (364,945 sq mi) (31ਵਾਂ)
 ਜਲ (%)
6.2
ਆਬਾਦੀ
 2010 ਅਨੁਮਾਨ
43,188,000[1] (30ਵਾਂ)
 2003 ਜਨਗਣਨਾ
34,443,603
 ਘਣਤਾ
46.3/km2 (119.9/sq mi) (124ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
 ਕੁੱਲ
$63.892 ਬਿਲੀਅਨ[2]
 ਪ੍ਰਤੀ ਵਿਅਕਤੀ
$1,515[2]
ਜੀਡੀਪੀ (ਨਾਮਾਤਰ)2011 ਅਨੁਮਾਨ
 ਕੁੱਲ
$23.333 ਬਿਲੀਅਨ[2]
 ਪ੍ਰਤੀ ਵਿਅਕਤੀ
$553[2]
ਗਿਨੀ (2008)37.6[3]
Error: Invalid Gini value
ਐੱਚਡੀਆਈ (2012) 0.466
Error: Invalid HDI value · 152ਵਾਂ
ਮੁਦਰਾਤਨਜ਼ਾਨੀਆਈ ਸ਼ਿਲਿੰਗ (TZS)
ਸਮਾਂ ਖੇਤਰUTC+3 (ਪੂਰਬੀ ਅਫ਼ਰੀਕੀ ਸਮਾਂ)
 ਗਰਮੀਆਂ (DST)
UTC+3 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+255
ਇੰਟਰਨੈੱਟ ਟੀਐਲਡੀ.tz
a. ਉਚੇਰੀ ਵਿੱਦਿਆ ਅਤੇ ਉਚੇਰੀਆਂ ਅਦਾਲਤਾਂ ਵਿੱਚ।[4]
ਬ. ਕੀਨੀਆ ਅਤੇ ਯੁਗਾਂਡਾ ਤੋਂ 007।
Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.
ਬੰਦ ਕਰੋ

ਫ਼ਸਲ

ਇਹਨਾਂ ਟਾਪੂਆਂ ਦੀ ਮੁੱਖ ਫਸਲ ਲੌਂਗ, ਇਲਾਇਚੀ ਹੈ। ਇਸ ਦਾ ਤੱਟੀ ਖੇਤਰ ਕਾਫ਼ੀ ਉਪਜਾਊੁ ਹੈ ਜਿਸ ਵਿੱਚ ਕੇਲਿਆਂ, ਅੰਬਾਂ, ਗੰਨੇ ਅਤੇ ਸੀਸਲ ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਇੱਥੋਂ ਦੀਆਂ ਹੋਰ ਮਹੱਤਵਪੂਰਨ ਫ਼ਸਲਾਂ ਕੌਫੀ, ਚਾਹ, ਤੰਬਾਕੂ ਅਤੇ ਕਪਾਹ ਹਨ। ਬਦੇਸ਼ੀਆਂ ਨੇ ਇੱਥੇ ਲੌਂਗ ਦੀ ਖੇਤੀ ਅਤੇ ਹਾਥੀ ਦੰਦ ਦਾ ਵਪਾਰ ਕਰਨਾ ਸ਼ੁਰੂ ਕੀਤਾ ਜੋ ਪੂਰਬੀ ਅਫ਼ਰੀਕਾ ਦੇ ਅੰਦਰੂਨੀ ਹਿੱਸਿਆਂ ਤੋਂ ਲਿਆਏ ਜਾਂਦੇ ਸਨ। ਸੰਨ 1964 ਵਿੱਚ ਤਨਜ਼ਾਨੀਆ ਦੋ ਦੇਸ਼ਾਂ ਟਾਂਗਾਨੀਕਾ ਅਤੇ ਜ਼ਾਂਜ਼ੀਬਾਰ ਦੇ ਮੇਲ ਤੋਂ ਬਣਿਆ ਹੈ। ਤਨਜ਼ਾਨੀਆ ਦੀ ਜ਼ਿਆਦਾਤਰ ਅਰਥਵਿਵਸਥਾ ਖੇਤੀ ’ਤੇ ਨਿਰਭਰ ਹੈ। ਪਾਣੀ ਦੀ ਘਾਟ ਕਾਰਨ ਇਸਦੇ ਦੋ-ਤਿਹਾਈ ਹਿੱਸੇ ’ਤੇ ਖੇਤੀ ਨਹੀਂ ਕੀਤੀ ਜਾ ਸਕਦੀ।

ਜਲਵਾਯੂ

ਤਨਜ਼ਾਨੀਆ ਦੀ ਜ਼ਿਆਦਾਤਰ ਧਰਤੀ ਖੁੱਲ੍ਹੇ ਮੈਦਾਨਾਂ ਨੇ ਮੱਲੀ ਹੋਈ ਹੈ, ਜੋ ਬਹੁਤ ਗਰਮ ਅਤੇ ਖ਼ੁਸ਼ਕ ਹਨ ਅਤੇ ਜਿਹਨਾਂ ’ਤੇ ਘਾਹ ਜਾਂ ਕਿਤੇ-ਕਿਤੇ ਕੰਡੇਦਾਰ ਝਾੜੀਆਂ ਮਿਲਦੀਆਂ ਹਨ। ਉੱਤਰ ਅਤੇ ਦੱਖਣ ਦੇ ਪਰਬਤੀ ਖੇਤਰਾਂ ’ਚ ਜਲਵਾਯੂ ਠੰਢੀ ਹੈ। ਤਨਜ਼ਾਨੀਆ ਵਿੱਚ 16 ਰਾਸ਼ਟਰੀ ਪਾਰਕ ਹਨ ਅਤੇ ਇਸ ਤੋਂ ਇਲਾਵਾ ਜੰਗਲੀ ਰੱਖ ਵੀ ਹਨ।

ਇਤਿਹਾਸ

ਮੱਧ ਯੁੱਗ ਦੀ ਸ਼ੁਰੂਆਤ ਦੌਰਾਨ ਅਰਬ ਵਪਾਰੀ ਤੱਟ ਦੇ ਨਾਲ ਆ ਕੇ ਵੱਸ ਗਏ ਸਨ ਜਿਸ ਨੂੰ ਅੱਜ ਤਨਜ਼ਾਨੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਉੱਥੇ ਰਹਿੰਦੇ ਅਫ਼ਰੀਕੀਆਂ ਨਾਲ ਅੰਤਰਜਾਤੀ ਵਿਆਹ ਕਰਵਾਏ ਅਤੇ ਮੁਸਲਿਮ ਧਰਮ ਨੂੰ ਫੈਲਾਇਆ ਜਿਸ ਨੂੰ ਇੱਕ ਤਿਹਾਈ ਤਨਜ਼ਾਨੀਆ ਹੁਣ ਵੀ ਮੰਨਦੇ ਹਨ। ਇਸੇ ਕਾਰਨ ਇੱਥੇ ਅਫ਼ਰੀਕਨ ਅਤੇ ਅਰਬ ਰਵਾਇਤ ਦੇ ਮਿਸ਼ਰਨ ਵਾਲੀ ਸਵਾਹਿਲੀ ਸੰਸਕ੍ਰਿਤੀ ਵਿਕਸਤ ਹੋਈ। 1600 ਵਿੱਚ ਏਸ਼ਿਆਈ ਦੇਸ਼ ਓਮਾਨ ਦੇ ਸੁਲਤਾਨਾਂ ਨੇ ਜ਼ਾਂਜ਼ੀਬਾਰ ਦਾ ਕੰਟਰੋਲ ਸੰਭਾਲ ਲਿਆ। 1800 ਦੇ ਆਖ਼ਰ ਵਿੱਚ ਟਾਂਗਾਨੀਕਾ ’ਤੇ ਜਰਮਨੀ ਦਾ ਸ਼ਾਸਨ ਹੋ ਗਿਆ ਅਤੇ ਜ਼ਾਂਜ਼ੀਬਾਰ ਬ੍ਰਿਟਿਸ਼ ਸ਼ਾਸਨ ਦੇ ਅਧੀਨ ਆ ਗਿਆ। ਪਹਿਲੀ ਸੰਸਾਰ ਜੰਗ ਤੋਂ ਬਾਅਦ ਬਰਤਾਨੀਆ ਨੇ ਦੋਵਾਂ ਦੇਸ਼ਾਂ ’ਤੇ ਸ਼ਾਸਨ ਕੀਤਾ ਅਤੇ ਇਹ ਦੇਸ਼ 1961 ਵਿੱਚ ਅਜ਼ਾਦ ਹੋਇਆ। ਜ਼ਾਂਜ਼ੀਬਾਰ ਨੂੰ 1963 ’ਚ ਆਜ਼ਾਦੀ ਪ੍ਰਾਪਤ ਹੋਈ ਜਦੋਂਕਿ 1964 ’ਚ ਤਨਜ਼ਾਨੀਆ ਇੱਕ ਵੱਖਰੇ ਦੇਸ਼ ਵਜੋਂ ਹੋਂਦ ਵਿੱਚ ਆਇਆ ਅਤੇ ਜੂਲੀਅਸ ਨਿਯੇਰੇਰ ਇਸ ਦੇ ਪਹਿਲੇ ਰਾਸ਼ਟਰਪਤੀ ਬਣੇ। ਉਲਡਵਾਈ ਘਾਟੀ ਵਿੱਚ ਬਹੁਤ ਸਾਰੇ ਜੀਵਾਸਮ ਵੀ ਮਿਲੇ ਹਨ, ਜਿਹਨਾਂ ’ਚ ਮਨੁੱਖੀ ਹੱਡੀਆਂ ਅਤੇ ਔਜ਼ਾਰ ਸ਼ਾਮਲ ਹਨ, ਜੋ 10 ਲੱਖ ਸਾਲਾਂ ਤੋਂ ਜ਼ਿਆਦਾ ਪੁਰਾਣੇ ਹਨ। ਤਨਜ਼ਾਨੀਆ ਨੂੰ ਯੁਗਾਂਡਾ ਦੇ ਨਾਲ ਇੱਕ ਯੁੱਧ ਲੜਨਾ ਪਿਆ ਅਤੇ ਇਸ ਯੁੱਧ ਦਾ ਇਸ ਦੀ ਅਰਥ-ਵਿਵਸਥਾ ’ਤੇ ਬਹੁਤ ਬੁਰਾ ਪ੍ਰਭਾਵ ਪਿਆ, ਪਰ ਤਨਜ਼ਾਨੀਆ ਨੇ ਆਪਣੀਆਂ ਮੁਸ਼ਕਲਾਂ ਨੂੰ ਆਪਣੇ ਤਰੀਕੇ ਨਾਲ ਦੂਰ ਕਰਨ ਦੇ ਯਤਨ ਕੀਤੇ।

ਝੰਡਾ

ਤਨਜ਼ਾਨੀਆ ਦੇ ਝੰਡੇ ’ਚ ਇਨ੍ਹਾਂ ਪੂਰਬੀ ਦੇਸ਼ਾਂ ਦੇ ਝੰਡਿਆਂ ਦੇ ਰੰਗ ਅਪਣਾਏ ਗਏ ਹਨ। ਹਰਾ ਰੰਗ ਖੇਤੀ ਸਰੋਤਾਂ ਅਤੇ ਖਣਿਜ ਸੰਪਤੀ ਦਾ ਪ੍ਰਤੀਕ ਹੈ ਜਦੋਂਕਿ ਕਾਲਾ ਰੰਗ ਇਸ ਦੇ ਲੋਕਾਂ ਅਤੇ ਨੀਲਾ ਰੰਗ ਪਾਣੀ ਤੇ ਜ਼ਾਂਜ਼ੀਬਾਰ ਦੀ ਅਗਵਾਈ ਕਰਦਾ ਹੈ।

ਵਿਰਾਸਤ

ਅਫ਼ਰੀਕਾ ਦਾ ਸਭ ਤੋਂ ਉੱਚਾ ਬਰਫ਼ ਨਾਲ ਢੱਕਿਆ ਪਰਬਤ ਕਿਲੀਮੰਜਾਰੋ ਉੱਤਰ ਪੂਰਬ ਤਨਜ਼ਾਨੀਆ ’ਚ ਕੀਨੀਆ ਦੀ ਸੀਮਾ ’ਤੇ ਸਥਿਤ ਹੈ। ਕਿਲੀਮੰਜਾਰੋ ਦੇ ਪੱਛਮ ’ਚ ਹੋਰ ਵੀ ਕੁਦਰਤੀ ਅਜੂਬੇ ਹਨ ਜਿਵੇਂ ਗੋਰੋਂਗੋਰੋ ਕ੍ਰੇਰਟਰ, ਜੋ ਪ੍ਰਾਚੀਨ ਜਵਾਲਾਮੁਖੀ ਦਾ ਕੇਂਦਰ ਹੈ ਅਤੇ ਜਿਸ ’ਚ ਸਿਰਫ਼ ਹਾਥੀ, ਗੈਂਡੇ, ਲੱਕੜ ਬੱਘੇ ਅਤੇ ਦੂਜੇ ਜੰਗਲੀ ਜਾਨਵਰ ਰਹਿੰਦੇ ਹਨ। ਜ਼ੈਬਰੇ, ਕੁਮੰਗੇ, ਵਿਲਡਰ ਬੀਸਟਸ ਦੇ ਵੱਡੇ-ਵੱਡੇ ਝੁੰਡ ਅਤੇ ਸ਼ੇਰ, ਚੀਤੇ ਜੋ ਉਹਨਾਂ ਨੂੰ ਖਾ ਕੇ ਜਿਉਂਦੇ ਹਨ, ਸੇਰੇਗੈਟੀ ਦੇ ਮੈਦਾਨ ’ਚ ਘੁੰਮਦੇ ਰਹਿੰਦੇ ਹਨ।

ਤਸਵੀਰਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.