ਦੱਖਣੀ ਸੁਡਾਨ
From Wikipedia, the free encyclopedia
Remove ads
ਦੱਖਣੀ ਸੁਡਾਨ, ਅਧਿਕਾਰਕ ਤੌਰ ਉੱਤੇ ਦੱਖਣੀ ਸੁਡਾਨ ਦਾ ਗਣਰਾਜ,[9] ਮੱਧ-ਪੂਰਬੀ ਅਫ਼ਰੀਕਾ 'ਚ ਇੱਕ ਘਿਰਿਆ ਹੋਇਆ ਦੇਸ਼ ਹੈ।[9] ਇਹ ਉੱਤਰੀ ਅਫ਼ਰੀਕਾ ਸੰਯੁਕਤ ਰਾਸ਼ਟਰ ਉਪ-ਖੇਤਰ ਦਾ ਵੀ ਭਾਗ ਹੈ।[10] ਇਸ ਦੀ ਵਰਤਮਾਨ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਜੂਬਾ ਹੈ; ਭਵਿੱਖ ਵਿੱਚ ਰਾਜਧਾਨੀ ਨੂੰ ਹੋਰ ਮੱਧ ਵਿੱਚ ਪੈਂਦੇ ਰਾਮਸਿਏਲ ਸ਼ਹਿਰ ਵਿੱਚ ਲਿਜਾਣ ਦੀ ਯੋਜਨਾ ਹੈ।[11] ਇਸ ਦੀਆਂ ਹੱਦਾਂ ਪੂਰਬ ਵੱਲ ਇਥੋਪੀਆ, ਦੱਖਣ-ਪੂਰਬ ਵੱਲ ਕੀਨੀਆ, ਦੱਖਣ ਵੱਲ ਯੂਗਾਂਡਾ, ਦੱਖਣ-ਪੱਛਮ ਵੱਲ ਕਾਂਗੋ ਦਾ ਲੋਕਤੰਤਰੀ ਗਣਰਾਜ, ਪੱਛਮ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਉੱਤਰ ਵੱਲ ਸੁਡਾਨ ਨਾਲ ਲੱਗਦੀਆਂ ਹਨ। ਇਸ ਦੇਸ਼ ਵਿੱਚ ਚਿੱਟੀ ਨੀਲ ਨਦੀ ਵੱਲੋਂ ਬਣਾਇਆ ਗਿਆ ਇੱਕ ਬਹੁਤ ਵੱਡਾ ਦਲਦਲੀ ਇਲਾਕਾ ਸੂਦ ਪੈਂਦਾ ਹੈ ਜਿਸ ਨੂੰ ਸਥਾਨਕ ਭਾਸ਼ਾ ਵਿੱਚ ਬਹਰ ਅਲ ਜਬਲ ਕਿਹਾ ਜਾਂਦਾ ਹੈ। ਦੱਖਣੀ ਸੁਡਾਨ 'ਸੰਯੁਕਤ ਰਾਸ਼ਟਰ ਸੰਘ' ਦਾ 193ਵਾਂ ਮੈਂਬਰ ਦੇਸ਼ ਹੈ।
Remove ads
ਸੂਬੇ ਅਤੇ ਕਾਊਂਟੀਆਂ

ਬਹਰ ਅਲ ਗ਼ਜ਼ਲ ਇਕਵੇਟਰੀਆ ਵੱਡੀ ਉੱਤਲੀ ਨੀਲ
ਦੱਖਣੀ ਸੁਡਾਨ ਨੂੰ 10 ਸੂਬਿਆਂ ਵਿੱਚ ਵੰਡਿਆ ਹੋਇਆ ਹੈ, ਜਿਹੜੇ ਕਿ ਤਿੰਨ ਇਤਿਹਾਸਕ ਖੇਤਰਾਂ ਦੇ ਬਰਾਬਰ ਹਨ: ਬਹਰ ਅਲ ਗ਼ਜ਼ਲ, ਇਕਵੇਟਰੀਆ ਅਤੇ ਵੱਡੀ ਉੱਤਲੀ ਨੀਲ।
- ਬਹਰ ਅਲ ਗ਼ਜ਼ਲ
- ਉੱਤਰੀ ਬਹਰ ਅਲ ਗ਼ਜ਼ਲ
- ਪੱਛਮੀ ਬਹਰ ਅਲ ਗ਼ਜ਼ਲ
- ਝੀਲਾਂ
- ਵਰਾਪ
- ਇਕਵੇਟਰੀਆ
- ਪੱਛਮੀ ਇਕਵੇਟਰੀਆ
- ਮੱਧਵਰਤੀ ਇਕਵੇਟਰੀਆ (ਜਿਸ ਵਿੱਚ ਰਾਜਧਾਨੀ ਜੂਬਾ ਸਥਿਤ ਹੈ)
- ਪੂਰਬੀ ਇਕਵੇਟਰੀਆ
- ਵੱਡੀ ਉਤਲੀ ਨੀਲ
- ਜੌਂਗਲੀ
- ਯੂਨਿਟੀ
- ਉੱਤਲੀ ਨੀਲ
ਇਹ ਦਸ ਸੂਬੇ ਅੱਗੋਂ 86 ਕਾਊਂਟੀਆਂ ਵਿੱਚ ਵੰਡੇ ਹੋਏ ਹਨ।
Remove ads
ਤਸਵੀਰਾਂ
- ਰਵਾਇਤੀ ਪਹਿਰਾਵੇ ਵਿਚ ਸੁਡਾਨੀਜ਼
- ਇੱਕ ਪ੍ਰਸਿੱਧ ਬਾਜ਼ਾਰ ਵਿੱਚ ਸੁਡਾਨ ਵਿੱਚ ਇੱਕ ਸਬਜ਼ੀ ਵਿਕਰੇਤਾ ਦੀ ਤਸਵੀਰ
- ਸਥਾਨਕ ਵਿਰਾਸਤ
ਹਵਾਲੇ
Wikiwand - on
Seamless Wikipedia browsing. On steroids.
Remove ads