ਸੁਡਾਨ
From Wikipedia, the free encyclopedia
Remove ads
ਸੂਦਾਨ (Arabic: السودان, ਅਲ-ਸੂਦਾਨ), ਅਧਿਕਾਰਕ ਤੌਰ ਉੱਤੇ ਸੂਦਾਨ ਦਾ ਗਣਰਾਜ[7] (Arabic: جمهورية السودان, ਜਮਹੂਰੀਅਤ ਅਲ-ਸੁਦਾਨ) ਅਤੇ ਕਈ ਵੇਰ ਉੱਤਰੀ ਸੂਦਾਨ ਵੀ,[8][9][10] ਉੱਤਰੀ ਅਫ਼ਰੀਕਾ ਦਾ ਇੱਕ ਅਰਬ ਮੁਲਕ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਮਿਸਰ, ਉੱਤਰ-ਪੂਰਬ ਵੱਲ ਲਾਲ ਸਾਗਰ, ਪੂਰਬ ਵੱਲ ਇਰੀਤਰੀਆ ਅਤੇ ਇਥੋਪੀਆ, ਦੱਖਣ ਵੱਲ ਦੱਖਣੀ ਸੁਡਾਨ, ਦੱਖਣ-ਪੱਛਮ ਵੱਲ ਮੱਧ ਅਫ਼ਰੀਕੀ ਗਣਰਾਜ, ਪੱਛਮ ਵੱਲ ਚਾਡ ਅਤੇ ਉੱਤਰ-ਪੱਛਮ ਵੱਲ ਲੀਬੀਆ ਨਾਲ ਲੱਗਦੀਆਂ ਹਨ। ਨੀਲ ਦਰਿਆ ਇਸਨੂੰ ਪੂਰਬੀ ਅਤੇ ਪੱਛਮੀ ਅੱਧ-ਹਿੱਸਿਆਂ ਵਿੱਚ ਵੰਡਦਾ ਹੈ।[11] ਇਸ ਦੀ ਅਬਾਦੀ ਨੀਲ ਘਾਟੀ ਦੇ ਸਥਾਨਕ ਵਾਸੀਆਂ ਅਤੇ ਅਰਬੀ ਪਰਾਇਦੀਪ ਦੇ ਪ੍ਰਵਾਸੀਆਂ ਦੇ ਵੰਸ਼ਾਂ ਦਾ ਸੁਮੇਲ ਹੈ। ਅਰਬਵਾਦ ਨੇ ਇਸ ਦੇਸ਼ ਵਿੱਚ ਅਰਬੀ ਸੱਭਿਆਚਾਰ ਅਤੇ ਇਸਲਾਮ ਨੂੰ ਬਹੁਤ ਪ੍ਰਚੱਲਤ ਕਰ ਦਿੱਤਾ ਹੈ। ਇਸੇ ਕਾਰਨ ਇਸਨੂੰ ਕਈ ਵੇਰ ਮੱਧ ਪੂਰਬ ਦਾ ਹਿੱਸਾ ਮੰਨਿਆ ਜਾਂਦਾ ਹੈ।[12]
Remove ads
ਸੂਬੇ ਅਤੇ ਖੇਤਰ

ਸੁਡਾਨ ਨੂੰ 17 ਸੂਬਿਆਂ (ਵਿਲਾਇਤ, ਇੱਕ-ਵਚਨ ਵਿਲਾਇਆ) ਵਿੱਚ ਵੰਡਿਆ ਗਿਆ ਹੈ ਜੋ ਅੱਗੋਂ 133 ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ।
|
|
|
|
ਖੇਤਰੀ ਪਿੰਡ ਅਤੇ ਵਿਵਾਦਗ੍ਰਸਤ ਇਲਾਕੇ
In addition to the states, there also exist regional administrative bodies established by peace agreements between the central government and rebel groups.
[[File:Political Regions of Sudan, July 2010.svg|thumb|left|225px| ਮੱਧਵਰਤੀ ਅਤੇ ਉੱਤਰੀ ਸੂਬੇ ਦਰਫ਼ੂਰ ਪੂਰਬੀ ਅੱਗਾ ਅਬਯੇਈ {{legend|#fb6282|ਦੱਖਣੀ ਕੁਰਦੁਫ਼ਨ ਅਤੇ ਨੀਲੀ ਨੀਲ ਸੂਬੇ]]
ਖੇਤਰੀ ਪ੍ਰਸ਼ਾਸਕੀ ਸੰਸਥਾਵਾਂ
- ਦਰਫ਼ੂਰ ਖੇਤਰੀ ਅਥਾਰਟੀ ਨੂੰ ਦਰਫ਼ੂਰ ਅਮਨ ਰਾਜ਼ੀਨਾਮੇ ਦੁਆਰਾ ਦਰਫ਼ੂਰ ਖੇਤਰ ਦੇ ਸੂਬਿਆਂ ਲਈ ਤਾਲਮੇਲ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ।
- ਪੂਰਬੀ ਸੁਡਾਨ ਸੂਬਾਈ ਤਾਲਮੇਲ ਕੌਂਸਲ ਸੁਡਾਨੀ ਸਰਕਾਰ ਅਤੇ ਪੂਰਬੀ ਅੱਗਾ ਬਾਗੀਆਂ ਵਿੱਚਕਾਰ "ਪੂਰਬੀ ਸੁਡਾਨ ਅਮਨ ਰਜ਼ਾਮੰਦੀ" ਦੁਆਰਾ ਤਿੰਨ ਪੂਰਬੀ ਸੂਬਿਆਂ ਲਈ ਤਾਲਮੇਲ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ।
- ਅਬਯੇਈ ਖੇਤਰ, ਜੋ ਕਿ ਦੱਖਣੀ ਸੁਡਾਨ ਅਤੇ ਸੁਡਾਨ ਦੀ ਸਰਹੱਦ ਉੱਤੇ ਪੈਂਦਾ ਹੈ, ਅਜੇ ਵਿਸ਼ੇਸ਼ ਪ੍ਰਸ਼ਾਸਕੀ ਦਰਜੇ ਉੱਤੇ ਹੈ ਅਤੇ ਅਬਯੇਈ ਖੇਤਰ ਪ੍ਰਸ਼ਾਸਨ ਵੱਲੋਂ ਸਾਂਭਿਆ ਜਾ ਰਿਹਾ ਹੈ। ਇਸ ਦਾ ਇਹ ਫ਼ੈਸਲਾ ਲੈਣਾ ਅਜੇ ਬਾਕੀ ਹੈ ਕਿ ਇਹ ਸੁਡਾਨ ਗਣਰਾਜ ਦਾ ਹੀ ਹਿੱਸਾ ਰਹੇਗਾ ਜਾਂ ਸੁਤੰਤਰ ਦੱਖਣੀ ਸੁਡਾਨ ਕੋਲ ਜਾਵੇਗਾ।
ਵਿਵਾਦਗ੍ਰਸਤ ਖੇਤਰ ਅਤੇ ਟਾਕਰੇ ਵਾਲੀਆਂ ਜੋਨਾਂ
- ਦੱਖਣੀ ਕੁਰਦੁਫ਼ਨ ਅਤੇ ਨੀਲੀ ਨੀਲ ਸੂਬੇ ਆਪਣਾ ਸੰਵਿਧਾਨਕ ਭਵਿੱਖ ਠਾਣਨ ਲਈ ਪ੍ਰਸਿੱਧ ਮਸ਼ਵਰੇ ਕਰਨਗੇ।
- ਹਲਾ'ਇਬ ਤਿਕੋਣ ਇਲਾਕਾ ਸੁਡਾਨ ਅਤੇ ਮਿਸਰ ਵਿਚਾਲੇ ਵਿਵਾਦਗ੍ਰਸਤ ਹੈ ਅਤੇ ਅਜੇ ਮਿਸਰ ਦੇ ਪ੍ਰਸ਼ਾਸਨ ਹੇਠ ਹੈ।
- ਅਬਯੇਈ ਇਲਾਕਾ ਸੁਡਾਨ ਅਤੇ ਦੱਖਣੀ ਸੁਡਾਨ ਵਿਚਾਲੇ ਵਿਵਾਦਗ੍ਰਸਤ ਹੈ ਅਤੇ ਅਜੇ ਸੁਡਾਨ ਦੇ ਪ੍ਰਸ਼ਾਸਨ ਹੇਠ ਹੈ।
- ਬੀਰ ਤਵੀਲ ਮਿਸਰ ਅਤੇ ਸੁਡਾਨ ਦੀ ਸਰਹੱਦ ਉੱਤੇ ਪੈਂਦਾ ਇਲਾਕਾ ਹੈ ਜਿਸ ਉੱਤੇ ਕੋਈ ਵੀ ਦਾਅਵਾ ਨਹੀਂ ਕਰਦਾ।
- ਕਾਫ਼ੀਆ ਕਿੰਗੀ ਅਤੇ ਰਦੋਮ ਰਾਸ਼ਟਰੀ ਪਾਰਕ 1956 ਵਿੱਚ ਬਹਰ ਅਲ ਗ਼ਜ਼ਲ ਦੇ ਭਾਗ ਸਨ।[13] ਸੁਡਾਨ ਗਣਰਾਜ ਨੇ 1 ਜਨਵਰੀ 1956 ਦੀਆਂ ਹੱਦਾਂ ਦੇ ਮੁਤਾਬਕ ਦੱਖਣੀ ਸੁਡਾਨ ਦੀ ਸੁਤੰਤਰਤਾ ਨੂੰ ਮਾਨਤਾ ਦੇ ਦਿੱਤੀ ਹੈ।[14]
- 2012 ਦੇ ਮੱਧ-ਅਪਰੈਲ ਵਿੱਚ ਦੱਖਣੀ ਸੁਡਾਨੀ ਫੌਜਾਂ ਨੇ ਸੁਡਾਨ ਕੋਲੋਂ ਹੇਗਲੀਗ ਤੇਲ-ਖਾਣਾਂ ਜਬਤ ਕਰ ਲਈਆਂ।
ਤਸਵੀਰਾਂ
- ਇੱਕ ਤਸਵੀਰ ਜੋ ਕਿ ਬੇਜਾ ਦੀਆਂ ਔਰਤਾਂ ਨੂੰ ਸਤਿਕਾਰਤ ਮਰਿਯਮ ਦੀ ਮੌਤ ਦੀ ਯਾਦ ਵਿੱਚ ਦਰਸਾਉਂਦੀ ਹੈ, ਇੱਕ ਔਰਤ ਜੋ ਪੈਗੰਬਰ, ਸਾਰੇ ਮੁਹੰਮਦ ਦੀ ਔਲਾਦ ਦਾ ਪਾਲਣ ਕਰਦੀ ਹੈ, ਅਤੇ ਉਹ ਉਸ ਦੀ ਵਡਿਆਈ ਕਰਦੇ ਹਨ।
- ਸੁਡਾਨ ਦਾ ਨਕਸ਼ਾ
- ਪ੍ਰਾਚੀਨ ਸਮੇਂ ਤੋਂ ਸੁਡਨੀਜ਼ ਸਿਖਰ
- ਪੂਰਬੀ ਸੁਡਾਨ
- ਸੁਡਾਨੀਜ਼ ਅਥਾਰਟੀ
- ਭਾਂਡੇ ਦੀਆਂ ਕਿਸਮਾਂ ਦਾ ਪੱਖ
- ਸੁਡਾਨਿਸ ਮਾਰਕੀਟ
- ਸੁਡਾਨੀ ਵਿਆਹ ਦੀਆਂ ਰਸਮਾਂ
- ਇਹ ਇਕ ਪ੍ਰਸਿੱਧ ਰਸਮ ਹੈ ਜਿਸ ਨੂੰ ਇਰਾਤ ਕਿਹਾ ਜਾਂਦਾ ਹੈ ਜੋ ਪੂਰਬੀ ਸੁਡਾਨ ਵਿਚ ਬਾਨੀ ਆਮਰ ਕਬੀਲੇ ਦੇ ਮੈਂਬਰਾਂ ਦੁਆਰਾ ਛੁੱਟੀ 'ਤੇ ਆਪਣੀ ਖੁਸ਼ੀ ਜ਼ਾਹਰ ਕਰਨ ਲਈ ਈਦ ਦੀ ਨਮਾਜ਼ ਤੋਂ ਬਾਅਦ ਦਾ ਅਭਿਆਸ ਕੀਤਾ ਜਾਂਦਾ ਹੈ।
- ਸੁਡਾਨੀਆ ਦੇ ਵਿਆਹ ਦੀਆਂ ਰਵਾਇਤੀ ਚੀਜ਼ਾਂ ਵਿਚੋਂ ਇਕ ਹੈ ਜਿਰਤਕ, ਜਿਥੇ ਨਵ-ਵਿਆਹੀਆਂ ਰਵਾਇਤੀ ਕਪੜੇ ਪਹਿਨਦੀਆਂ ਹਨ
- ਸੁਡਾਨੀ ਵੂਮੈਨ
- ਸੁਡਾਨ ਵਿਚ ਇਕ ਪ੍ਰਸਿੱਧ ਵਿਰਾਸਤ ਨੂੰ ਨੱਕਾਕਾਰਾ ਜਾਂ ਕਰੰਗ ਵਜੋਂ ਜਾਣਿਆ ਜਾਂਦਾ ਹੈ

ਵਿਕੀਮੀਡੀਆ ਕਾਮਨਜ਼ ਉੱਤੇ ਸੁਡਾਨ ਨਾਲ ਸਬੰਧਤ ਮੀਡੀਆ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads