ਪ੍ਰਾਣ (ਐਕਟਰ)
From Wikipedia, the free encyclopedia
Remove ads
ਪ੍ਰਾਣ (12 ਫਰਵਰੀ 1920-12 ਜੁਲਾਈ 2013) ਹਿੰਦੀ ਫਿਲਮਾਂ ਦੇ ਇੱਕ ਪ੍ਰਮੁੱਖ ਐਕਟਰ ਸਨ ਜੋ ਮੁੱਖ ਤੌਰ ਤੇ ਆਪਣੀ ਖਲਨਾਇਕ ਦੀ ਭੂਮਿਕਾ ਲਈ ਜਾਣੇ ਜਾਂਦੇ ਹਨ। ਕਈ ਵਾਰ ਫਿਲਮਫੇਅਰ ਇਨਾਮ ਅਤੇ "ਬੰਗਾਲੀ ਫ਼ਿਲਮ ਜਰਨਲਿਸਟਸ ਐਸੋਸੀਏਸ਼ਨ ਅਵਾਰਡਸ" ਜਿੱਤਣ ਵਾਲੇ ਇਸ ਭਾਰਤੀ ਅਦਾਕਾਰ ਨੇ ਹਿੰਦੀ ਸਿਨੇਮਾ ਵਿੱਚ 1940 ਤੋਂ 1990 ਦੇ ਦਸ਼ਕ ਤੱਕ ਦਮਦਾਰ ਖਲਨਾਇਕ ਅਤੇ ਨਾਇਕ ਦਾ ਅਭਿਨੇ ਕੀਤਾ।
Remove ads
ਮੁਢਲੀ ਪੜ੍ਹਾਈ
ਉਨ੍ਹਾਂ ਨੇ ਆਪਣੀ ਪੜ੍ਹਾਈ ਵੱਖ-ਵੱਖ ਸ਼ਹਿਰਾਂ ਕਪੂਰਥਲਾ, ਮੇਰਠ, ਦੇਹਰਾਦੂਨ ਤੇ ਰਾਮਪੁਰ 'ਚ ਕੀਤੀ। ਉਸ ਨੇ ਮੈਟ੍ਰਿਕ ਰਜ਼ਾ ਹਾਈ ਸਕੂਲ, ਰਾਮਗੜ੍ਹ ਤੋਂ ਕੀਤੀ। ਪ੍ਰਾਣ ਸ਼ੁਰੂਆਤ 'ਚ ਇੱਕ ਪੇਸ਼ੇਵਰ ਫੋਟੋਗ੍ਰਾਫਰ ਬਣਨਾ ਚਾਹੁੰਦੇ ਸਨ, ਪ੍ਰੰਤੂ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ।
ਫਿਲਮੀ ਜੀਵਨ
ਫਿਲਮ ਨਿਰਮਾਤਾ ਨਾਲ ਇੱਕ ਅਚਨਚੇਤ ਮੁਲਾਕਾਤ ਨਾਲ ਹੀ ਉਸ ਨੂੰ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੀ ਫਿਲਮੀ ਜੀਵਨ ਦੀ ਸ਼ੁਰੂਆਤ 1940 'ਚ ਲਾਹੌਰ ਤੋਂ ਕੀਤੀ, ਉਨ੍ਹਾਂ ਨੂੰ ਪਹਿਲੀ ਵਾਰ ਪੰਜਾਬੀ ਫਿਲਮ 'ਯਮਲਾ ਜੱਟ' 'ਚ ਰੋਲ ਮਿਲਿਆ। ਪ੍ਰਾਣ ਨੇ ਦੇਸ਼ ਦੀ ਵੰਡ ਤੋਂ ਪਹਿਲਾਂ 1942-46 ਤੱਕ 22 ਫਿਲਮਾਂ 'ਚ ਕੰਮ ਕੀਤਾ ਜਿਨ੍ਹਾਂ 'ਚੋਂ 18 ਫਿਲਮਾਂ ਰਿਲੀਜ਼ ਹੋਈਆਂ। ਇਸ ਤੋਂ ਬਾਅਦ ਉਨ੍ਹਾਂ ਨੇ 1941 'ਚ 'ਚੌਧਰੀ', 1942 'ਚ 'ਖਾਨਦਾਨ', 1945 'ਚ 'ਕੈਸੇ ਕਹੂੰ', ਤੇ 1946 'ਚ 'ਬਦਨਾਮੀ' ਫਿਲਮ 'ਚ ਕੰਮ ਕੀਤਾ। ਦੇਸ਼ ਦੀ ਵੰਡ ਤੋਂ ਬਾਅਦ ਪ੍ਰਾਣ ਆਪਣੀ ਪਤਨੀ ਸ਼ੁਕਲਾ ਤੇ ਪੁੱਤਰ ਅਰਵਿੰਦ ਤੇ ਸੁਨੀਲ ਨਾਲ ਮੁੰਬਈ ਆ ਗਏ। ਇਥੇ ਪਹਿਲਾਂ ਉਨ੍ਹਾਂ ਨੇ ਆ ਕੇ ਕਈ ਹੋਟਲਾਂ 'ਚ ਕੰਮ ਕੀਤਾ। 1948 'ਚ ਪ੍ਰਾਣ ਨੂੰ ਬੰਬੇ ਟਾਕੀਜ਼ ਦੀ ਫਿਲਮ 'ਜ਼ਿੱਦੀ' 'ਚ ਕੰਮ ਕਰਨ ਦਾ ਮੌਕਾ ਮਿਲਿਆ ਜਿਸ 'ਚ ਉਨ੍ਹਾਂ ਨੂੰ ਦੇਵ ਆਨੰਦ ਤੇ ਅਦਾਕਾਰਾ ਕਾਮਿਨੀ ਕੌਸ਼ਲ ਵਰਗੇ ਫਨਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਪ੍ਰਾਣ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਤੋਂ ਪ੍ਰਾਣ ਨੇ 1969 ਤੋਂ 1982 ਤੱਕ ਫਿਲਮਾਂ 'ਚ ਖਲਨਾਇਕ ਵਜੋਂ ਕਈ ਯਾਦਗਾਰ ਰੋਲ ਕੀਤੇ ਜਿਸ 'ਚ 'ਮਧੂਮਤੀ', 'ਜਿਸ ਦੇਸ਼ ਮੇ ਗੰਗਾ ਬਹਿਤੀ ਹੈ', 'ਰਾਮ ਔਰ ਸ਼ਾਮ', ਤੇ 'ਦੇਵਦਾਸ' ਵਰਗੀਆਂ ਫਿਲਮਾਂ ਸ਼ਾਮਿਲ ਸਨ।
Remove ads
ਪ੍ਰਾਣ ਜਾਂ ਖਲਨਾਇਕ
ਪਰਦੇ 'ਤੇ ਪ੍ਰਾਣ ਵਲੋਂ ਨਿਭਾਏ ਗਏ ਖਲਨਾਇਕ ਦੇ ਰੋਲ ਦਾ ਦਰਸ਼ਕਾਂ 'ਤੇ ਇੰਨਾ ਪ੍ਰਭਾਵ ਸੀ ਕਿ ਉਸ ਸਮੇਂ ਮਾਤਾ-ਪਿਤਾ ਨੇ ਆਪਣੇ ਬੱਚਿਆਂ ਦਾ ਨਾਂਅ 'ਪ੍ਰਾਣ' ਰੱਖਣ ਤੋਂ ਕੰਨੀਂ ਕਤਰਾਉਣ ਲੱਗ ਪਏ ਸਨ।
ਖਲਨਾਇਕ ਤੋਂ ਬਾਅਦ ਹੋਰ ਰੋਲ
ਖਲਨਾਇਕ ਤੋਂ ਇਲਾਵਾ ਉਨ੍ਹਾਂ ਵਲੋਂ 'ਉਪਕਾਰ' ਫਿਲਮ 'ਚ 'ਮੰਗਲ ਚਾਚਾ', ਜ਼ੰਜ਼ੀਰ ਫਿਲਮ 'ਚ 'ਸ਼ੇਰ ਖਾਨ' ਅਤੇ ਗੁਲਜ਼ਾਰ ਦੀ ਫਿਲਮ 'ਪਰਿਚੇ' 'ਚ ਉਨ੍ਹਾਂ ਵਲੋਂ ਦਾਦੇ ਦੀ ਨਿਭਾਈ ਗਈ ਭੂਮਿਕਾ ਨੂੰ ਕੌਣ ਭੁਲਾ ਸਕਦਾ ਹੈ। ਪ੍ਰਾਣ ਛੇ ਦਹਾਕਿਆਂ ਤੱਕ ਫਿਲਮ ਜਗਤ ਵਿੱਚ 'ਤੇ ਛਾਏ ਰਹੇ, ਇਸ ਦੌਰਾਨ ਉਨ੍ਹਾਂ ਪੰਜਾਬੀ, ਹਿੰਦੀ ਅਤੇ ਬੰਗਲਾ ਭਾਸ਼ਾ ਦੀਆਂ 400 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦੀ ਕਾਬਲੀਅਤ ਦਾ ਇਸ ਗੱਲ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਫਿਲਮ ਦੇ ਮੁੱਖ ਅਦਾਕਾਰ ਦੇ ਬਰਾਬਰ ਹੀ ਉਨ੍ਹਾਂ ਨੂੰ ਮਿਹਨਤਾਨਾ ਦਿੱਤਾ ਜਾਂਦਾ ਸੀ।
Remove ads
ਖਲਨਾਇਕ ਹੁੰਦਿਆ ਨਾਇਕ
ਭਾਰਤੀ ਸਿਨੇਮਾ ਦੇ ਖਲਨਾਇਕ ਹੁੰਦਿਆ ਹੋਏ ਵੀ ਨਾਇਕ ਸਨ ਪ੍ਰਾਣ। ਉਨ੍ਹਾਂ ਦੇ ਅਭਿਨੈ ਦਾ ਅੰਦਾਜ਼ ਨਾਇਕ ਦੇ ਅਭਿਨੈ ਨੂੰ ਵੀ ਫਿੱਕਾ ਕਰ ਦਿੰਦਾ ਸੀ। ਪ੍ਰਾਣ ਸਾਹਿਬ ਨੇ ਭਾਰਤੀ ਫਿਲਮ ਉਦਯੋਗ 'ਚ ਖਲਨਾਇਕਾਂ ਦੇ ਖੇਤਰ 'ਚ ਕਾਫੀ ਸਮੇਂ ਤੱਕ ਰਾਜ ਕੀਤਾ ਅਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਫਿਲਮ ਗੁੰਮਨਾਮ, ਕਟੀ ਪਤੰਗ, ਰਾਮ ਔਰ ਸ਼ਾਮ, ਹੀਰ ਰਾਂਝਾ, ਮਧੂਮਤੀ, ਡਾਨ ਆਦਿ ਫਿਲਮਾਂ 'ਚ ਖਲਨਾਇਕ ਦੇ ਰੂਪ 'ਚ ਉਨ੍ਹਾਂ ਯਾਦਗਾਰ ਅਭਿਨੈ ਕੀਤਾ ਅਤੇ ਕਾਫੀ ਸਮਾਂ ਖਲਨਾਇਕ ਰਹਿਣ ਦੇ ਬਾਅਦ ਆਪਣੀ ਅਦਾਕਾਰੀ ਦੀ ਪਾਰੀ ਨੂੰ ਬਦਲਦਿਆ ਪ੍ਰਾਣ ਨੇ ਜ਼ੰਜ਼ੀਰ ਅਤੇ ਉਪਕਾਰ ਫਿਲਮਾਂ 'ਚ ਅਜਿਹਾ ਅਭਿਨੈ ਕੀਤਾ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। 'ਵਿਲੇਨ ਆਫ਼ ਦਿ ਮਿਲੇਨੀਅਮ' ਨਾਂਅ ਨਾਲ ਜਾਣੇ ਜਾਂਦੇ ਪ੍ਰਾਣ ਨੇ ਕਿਰਦਾਰ ਦੇ ਬਿਲਕੁਲ ਉਲਟ ਆਪਣੇ ਫਿਲਮੀ ਸਹਿ-ਕਲਾਕਾਰਾਂ ਨਾਲ ਖੂਭ ਯਾਰੀ ਨਿਭਾਈ।
Remove ads
ਮੌਤ
ਉਨ੍ਹਾਂ ਦੀ ਮੌਤ ਮਿਤੀ 12 ਜੁਲਾਈ, 2013 ਨੂੰ ਹੋਈ
ਸਨਮਾਨ
- 2012 ਦਾ ਦਾਦਾ ਸਾਹਿਬ ਫਾਲਕੇ ਸਨਮਾਨ
- 2000 ਵਿੱਚ ਸਦੀ ਦਾ ਖਲਨਾਇਕ ਦਾ ਸਨਮਾਨ
- 2001 'ਚ ਪਦਮ ਵਿਭੂਸ਼ਣ ਐਵਾਰਡ
ਫਿਲਮਫੇਅਰ ਐਵਾਰਡ
- 1967 ਫਿਲਮ ਉਪਕਾਰ ਵਿੱਚ ਸਹਾਇਕ ਅਦਾਕਾਰ
- 1969 ਫਿਲਮ ਆਂਸੂ ਬਣ ਗਏ ਫੂਲ ਵਿੱਚ ਸਾਹਇਲਕ ਅਦਾਕਾਰ
- 1972 ਫਿਲਮ ਬੇ-ਈਮਾਨ ਵਿੱਚ ਸਹਾਇਕ ਅਦਾਕਾਰ
- 1997 ਵਿੱਚ ਜੀਵਨ ਪ੍ਰਾਪਤੀ ਸਨਮਾਨ
ਬੰਗਾਲੀ ਫਿਲਮ ਸਨਮਾਨ
- 1961 ਫਿਲਮ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ ਵਿੱਚ ਸਹਾਇਕ ਅਦਾਕਾਰ
- 1966 ਫਿਲਮ ਸ਼ਹੀਦ ਵਿੱਚ ਵਿੱਚ ਸਹਾਇਕ ਅਦਾਕਾਰ
- 1973 ਫਿਲਮ ਜ਼ੰਜੀਰ ਵਿੱਚ ਸਹਾਇਕ ਅਦਾਕਾਰ
ਹੋਰ ਸਨਮਾਨ
- ਦਾਦਾ ਸਾਹਿਬ ਫਾਲਕੇ ਅਕੈਡਮੀ ਸਨਾਮ 2010
- 1972–73 – ਚਿੱਤਰਲੋਕ ਸਿਨੇ ਸਰਕਲ ਅਹਿਮਦਾਬਾਦ
- 1975-76 ਬੰਬੇ ਫਿਲਮ ਸਨਮਾਨ ਵਧੀਆ ਕਲਾਕਾਰ
- 1975–76 – ਬੰਬੇ ਫਿਲਮ ਸਨਮਾਨ ਵਧੀਆ ਕਲਾਕਾਰ
- 1977–78 – ਬੰਬੇ ਫਿਲਮ ਸਨਮਾਨ ਵਧੀਆ ਕਲਾਕਾਰ
- 1978 – ਉਤਰੀ ਬੰਬੇ ਵਧੀਆ ਕਲਾਕਾਰ
- 1984 – "ਵਿਸ਼ੇਸ਼ ਸਨਮਾਨ ਬੰਬੇ ਫਿਲਮ
- 1984 – ਅਭਿਨੈ ਸਮਰਾਣ
- 1985 – ਪੰਜਾਬੀ ਕਲਾ ਸੰਗਮ ਦੁਆਰਾ ਕਲਾ ਭੁਸ਼ਨ ਸਨਮਾਨ
- 1987 – ਦਹਾਕੇ ਦੀ ਵਿਲੱਖਣ ਅਦਾਕਾਰੀ
- ਵਿਜੇਸ਼੍ਰੀ ਸਨਮਾਨ
- ਅਰਸ ਗ੍ਰਾਤੀਆ ਸਨਮਾਨ
- 1990 –ਪੰਜਾਬੀ ਕਲਾ ਸੰਗਮ ਦੁਆਰਾ ਕਲਾ ਭੁਸ਼ਨ ਸਨਮਾਨ ਪੰਜਾਹ ਸਾਲ
- 1990 – ਪੰਜਾਬੀ ਐਸੋਸੀਏਸ਼ਨ ਦੁਆਰਾ 50 ਸਾਲ
- 1990 – ਸਾਉਥ ਲਾਨਜ਼ ਕਲੱਬ ਦੁਆਰਾ ਸਨਮਾਨ
- 1991 – ਅਭਿਨੈ ਸਮਰਾਟ ਸਿਨੇਗੋਅਜ ਸਨਮਾਨ
- 1992 – ਵਿਲੱਖਣ ਯੋਗਦਾਨ -ਭਾਰਤੀ ਮੋਸ਼ਨ ਪਿਕਚਰਜ਼ ਦੁਆਰਾ
- 2000 – ਸਟਾਰ ਸਕਰੀਨ ਲਾਈਫ ਅਚੀਵਮੈਂਟ ਸਨਮਾਨ
- 2000 – ਜ਼ੀ ਸਿਨੇ ਦੁਆਰ ਲਾਈਫ ਅਚੀਵਮੈਂਟ ਸਨਮਾਨ
- 2000 – ਸਟਾਰਡਸਟ ਦੁਆਰ ਸਦੀ ਦਾ ਖਲਨਾਇਕ
- 2001 – ਪਦਮ ਭੁਸ਼ਣ
- 2004 – ਮਹਾਰਾਸ਼ਟਰ ਸਰਕਾਰ ਦੁਆਰਾ ਲਾਈਫ ਅਚੀਵਮੈਂਟ ਸਨਮਾਨ
- 2010 – ਫਾਲਕੇ ਆਈਕਨ ਅਤੇ ਲੈਜ਼ੰਡਰੀ ਸਿਨੇ ਵਰਸਾਟਾਈਲ ਸਨਮਾਨ ਦਾਦਾ ਸਾਹਿਬ ਫਾਲਕੇ ਅਕੈਡਮੀ
- 2013 – ਦਾਦਾ ਸਾਹਿਬ ਫਾਲਕੇ
Remove ads
Wikiwand - on
Seamless Wikipedia browsing. On steroids.
Remove ads