12 ਜੁਲਾਈ
From Wikipedia, the free encyclopedia
Remove ads
12 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 193ਵਾਂ (ਲੀਪ ਸਾਲ ਵਿੱਚ 194ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 172 ਦਿਨ ਬਾਕੀ ਹਨ।
ਵਾਕਿਆ
- 1675 –ਗੁਰੂ ਤੇਗ ਬਹਾਦਰ ਨੂੰ ਬਸੀ ਪਠਾਣਾਂ ਦੇ ਕਿਲ੍ਹੇ ਵਿੱਚ ਕੈਦ ਕਰ ਦਿਤਾ।
- 1675 –ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਨੂੰ ਗ੍ਰਿਫ਼ਤਾਰ ਕੀਤਾ।
- 1698 – ਸਿੰਘਾਂ ਦਾ ਕਾਂਗੜਾ ਦੇ ਰਾਜੇ ਆਲਮ ਚੰਦ ਕਟੋਚ ਨਾਲ ਟਾਕਰਾ ਸਮੇਂ ਜ਼ਖ਼ਮਾਂ ਕਾਰਨ ਬਲੀਆ ਚੰਦ ਦੀ ਮੌਤ ਹੋ ਗਈ।
- 1739 – ਤੀਜੀ ਐਂਗਲੋ-ਮਰਾਠਾ ਲੜਾਈ: ਅੰਗਰੇਜ਼ਾਂ ਨੇ ਮਰਾਠਿਆਂ ਦੀ ਸੰਧੀ ਹੋਈ ਜਿਸ ਨਾਲ ਈਸਟ ਇੰਡੀਆ ਕੰਪਨੀ ਨੂੰ ਮਰਾਠਾ ਇਲਾਕੇ ਵਿੱਚ ਮੁਫ਼ਤ ਵਪਾਰ ਕਰਨ ਦੀ ਮਨਜ਼ੂਰੀ ਮਿਲ ਗਈ
- 1941 – ਦੂਜੀ ਸੰਸਾਰ ਜੰਗ ਦੌਰਾਨ ਜਰਮਨ ਨੇ ਮਾਸਕੋ ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।
- 1955 – ਪੰਜਾਬੀ ਸੂਬਾ ਮੋਰਚਾ ਵਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ‘ਤੇ ਲੱਗੀ ਪਾਬੰਦੀ ਵਾਪਸ ਲਈ।
- 1957 – ਅਮਰੀਕਨ ਸਰਜਨ ਲੀਰੌਏ ਬਰਨੀ ਨੇ ਤਮਾਕੂਨੋਸ਼ੀ ਅਤੇ ਫੇਫੜਿਆਂ ਦੇ ਕੈਂਸਰ ਵਿੱਚ ਸਿੱਧਾ ਸਬੰਧ ਹੋਣ ਸਬੰਧੀ ਖੋਜ ਪੇਸ਼ ਕਰ ਕੇ ਦੁਨੀਆ ਨੂੰ ਖ਼ਬਰਦਾਰ ਕੀਤਾ।
- 1964 – ਨੈਲਸਨ ਮੰਡੇਲਾ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ।
- 1984 – ਅਮਰੀਕਾ ਦੀਆਂ ਚੋਣਾਂ ‘ਚ ਰਾਸ਼ਟਰਪਤੀ ਦੀ ਚੋਣ ‘ਚ ਨਾਮਜ਼ਦ ਹੋਣ ਵਾਲੀ ਗੇਰਾਲਡਿਨ ਫੈਰਾਰੋ ਪਹਿਲੀ ਔਰਤ ਉਮੀਦਵਾਰ ਸੀ।
- 1985 – 1984 ਵਿੱਚ ਦਰਬਾਰ ਸਾਹਿਬ ਉੁਤੇ ਭਾਰਤੀ ਫ਼ੌਜ ਦੇ ਹਮਲੇ ਦੇ ਖ਼ਿਲਾਫ਼ ਰੋਸ ਵਜੋਂ 2334 ਸਿੱਖ ਫ਼ੌਜੀਆਂ ਨੇ ਅੰਮ੍ਰਿਤਸਰ ਵਲ ਚਾਲੇ ਪਾਏ ਸਨ।
- 2004 – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਦਾ ਮਸੌਦਾ ਤਿਆਰ ਕਰਵਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਦਾ ਬਿਲ ਪਾਸ ਕਰ ਦਿਤਾ।
Remove ads
ਜਨਮ
ਬਿਮਲ ਰਾਏ ਮਲਾਲਾ ਯੂਸਫ਼ਜ਼ਈ - 10 ਬੀਸੀ – ਜੂਲੀਅਸ ਸੀਜ਼ਰ ਦਾ ਜਨਮ ਹੋਇਆ।
- 1817 – ਅਮਰੀਕੀ ਲੇਖਕ, ਕਵੀ, ਦਾਰਸ਼ਨਕ, ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ ਹੈਨਰੀ ਡੇਵਿਡ ਥੋਰੋ ਦਾ ਜਨਮ।
- 1828 – ਰੂਸੀ ਇਨਕਲਾਬੀ ਜਮਹੂਰੀਅਤਪਸੰਦ, ਭੌਤਿਕਵਾਦੀ ਦਾਰਸ਼ਨਿਕ, ਆਲੋਚਕ ਨਿਕੋਲਾਈ ਚੇਰਨੀਸ਼ੇਵਸਕੀ ਦਾ ਜਨਮ।
- 1904 – ਚਿੱਲੀ ਦਾ ਨੋਬਲ ਇਨਾਮ ਜੇਤੂ ਸ਼ਾਇਰ ਪਾਬਲੋ ਨੇਰੂਦਾ ਦਾ ਜਨਮ।
- 1909 – ਹਿੰਦੀ ਫਿਲਮਾਂ ਦਾ ਫਿਲਮ ਨਿਰਦੇਸ਼ਕ ਬਿਮਲ ਰਾਏ ਦਾ ਜਨਮ।
- 1916 – ਦੂਜੀ ਸੰਸਾਰ ਜੰਗ ਵੇਲੇ ਸੋਵੀਅਤ ਯੂਨੀਅਨ ਦੀ ਨਿਸ਼ਾਨਚੀ ਲਿਊਡਮਿਲਾ ਪੈਵਲਿਚੇਨਕੋ ਦਾ ਜਨਮ।
- 1927 – ਬਲੋਚਾਂ ਦੇ ਬੁਗਤੀ ਕਬੀਲੇ ਦੇ ਤੁਮਾਨਦਾਰ (ਮੁਖੀ) ਅਕਬਰ ਬੁਗਟੀ ਦਾ ਜਨਮ।
- 1948 – ਲੇਬਨਾਨ ਦਾ ਨਾਵਲਕਾਰ, ਨਾਟਕਕਾਰ, ਆਲੋਚਕ ਇਲਿਆਸ ਖੌਰੀ ਦਾ ਜਨਮ।
- 1954 – ਭਾਰਤੀ ਫ਼ਿਲਮੀ ਕਲਾਕਾਰ ਅਤੇ ਗਾਇਕ ਸੁਲੱਕਸ਼ਨਾ ਪੰਡਤ ਦਾ ਜਨਮ।
- 1997 – ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸਕੂਲ ਵਿਦਿਆਰਥਣ ਨੋਬਲ ਸ਼ਾਂਤੀ ਇਨਾਮ ਜੇਤੂ ਮਲਾਲਾ ਯੂਸਫ਼ਜ਼ਈ ਦਾ ਜਨਮ।
Remove ads
ਦਿਹਾਂਤ

- 1489 – ਦਿੱਲੀ ਦੇ ਲੋਧੀ ਖ਼ਾਨਦਾਨ ਦਾ ਪਹਿਲਾ ਸੁਲਤਾਨ ਬਹਿਲੋਲ ਲੋਧੀ ਦਾ ਦਿਹਾਂਤ।
- 1981 – ਦੂਜੀ ਸੰਸਾਰ ਜੰਗ ਵਾਲੇ ਨਾਵਲ 'ਅਸਲੀ ਇਨਸਾਨ ਦੀ ਕਹਾਣੀ' ਵਾਲਾ ਰੂਸੀ ਲੇਖਕ ਬੋਰਿਸ ਪੋਲੇਵੋਈ ਦਾ ਦਿਹਾਂਤ।
- 1999 – ਭਾਰਤੀ ਫ਼ਿਲਮੀ ਕਲਾਕਾਰ ਅਤੇ ਨਿਰਮਾਤਾ ਰਾਜਿੰਦਰ ਕੁਮਾਰ ਦਾ ਦਿਹਾਂਤ। (ਜਨਮ 1929)
- 2012 – ਮਸ਼ਹੂਰ ਪਹਿਲਵਾਨ ਅਤੇ ਅਦਾਕਾਰ ਦਾਰਾ ਸਿੰਘ ਦੀ ਮੌਤ ਹੋਈ
- 2013 – ਹਿੰਦੀ ਫਿਲਮਾਂ ਦਾ ਐਕਟਰ ਪ੍ਰਾਣ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads