ਪ੍ਰਿਅੰਕਾ ਫੋਗਾਟ

From Wikipedia, the free encyclopedia

Remove ads

ਪ੍ਰਿਅੰਕਾ ਫੋਗਾਟ (ਅੰਗ੍ਰੇਜ਼ੀ: Priyanka Phogat; ਜਨਮ 12 ਮਈ 1993) ਇੱਕ ਭਾਰਤੀ ਮਹਿਲਾ ਪਹਿਲਵਾਨ ਹੈ ਜਿਸਨੇ 2016 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਰਾਸ਼ਟਰੀਅਤਾ ...

ਨਿੱਜੀ ਜੀਵਨ

ਉਹ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਪਹਿਲਵਾਨ ਵਿਨੇਸ਼ ਫੋਗਾਟ ਦੀ ਭੈਣ, ਦਰੋਣਾਚਾਰੀਆ ਪੁਰਸਕਾਰ ਜੇਤੂ ਮਹਾਵੀਰ ਫੋਗਾਟ ਦੀ ਭਤੀਜੀ, ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਪਹਿਲਵਾਨਾਂ - ਗੀਤਾ ਅਤੇ ਬਬੀਤਾ ਦੀ ਚਚੇਰੀ ਭੈਣ ਹੈ।

ਕੈਰੀਅਰ

2015 ਵਿੱਚ, ਫੋਗਾਟ ਨੇ ਪ੍ਰੋ ਰੈਸਲਿੰਗ ਲੀਗ ਦੀ ਪੰਜਾਬ ਫਰੈਂਚਾਈਜ਼ੀ ਨਾਲ ਸੱਤ ਲੱਖ ਰੁਪਏ ਦਾ ਇਕਰਾਰਨਾਮਾ ਹਾਸਲ ਕੀਤਾ।[1]

ਫੋਗਾਟ ਨੇ ਫਰਵਰੀ 2016 ਵਿੱਚ ਬੈਂਕਾਕ ਵਿੱਚ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ 55 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸਨੂੰ ਸੋਨ ਤਗਮੇ ਦੇ ਮੁਕਾਬਲੇ ਵਿੱਚ ਮੰਗੋਲੀਆ ਦੀ ਦਾਵਾਸੁਖਿਨ ਓਟਗੋਨਸੇਤਸੇਗ ਨੇ ਹਰਾਇਆ ਸੀ।[2]

ਇਹ ਵੀ ਵੇਖੋ

  • ਫੋਗਾਟ ਭੈਣਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads