ਬਾਬਾ ਜੀਵਨ ਸਿੰਘ

From Wikipedia, the free encyclopedia

Remove ads

ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜਯੈਤਾ ਜੀ)(13 ਦਸੰਬਰ 1661 -23 ਦਸੰਬਰ 1704)[1] ਦਾ ਜਨਮ ਭਾਈ ਸਦਾ ਨੰਦ ਦੇ ਗ੍ਰਹਿ ਮਾਤਾ ਪ੍ਰੇਮੋ ਦੀ ਕੁੱਖੋਂ ਹੋਇਆ।

ਵਿਸ਼ੇਸ਼ ਤੱਥ ਬਾਬਾ ਜੀਵਨ ਸਿੰਘ ਜੀ ਉਫਰ ਭਾਈ ਜਯੈਤਾ ਜੀ, ਜਨਮ ...

ਯੋਗਦਾਨ

ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਗਏ ਸਨ, ਉਸ ਵੇਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਊਦਾ ਜੀ, ਭਾਈ ਗੁਰਦਿੱਤਾ ਜੀ (ਬਾਬਾ ਬੁੱਢਾ ਸਾਹਿਬ ਕੇ) ਅਤੇ ਭਾਈ ਜਯੈਤਾਂ ਜੀ ਵੀ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਉਸ ਵਕਤ ਸਖਤ ਪਹਿਰਿਆਂ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਭਾਈ ਊਦਾ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਜਯੈਤਾ ਜੀ ਜੀ ਹੋਣਾ ਨੇ ਚੁੱਕ ਕੇ ਦੁਸ਼ਾਲੇ ਵਿੱਚ ਲਪੇਟ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਮੰਜ਼ਿਲਾਂ ਕੱਟਦੇ ਹੋਏ ਡਰਾਵਣੇ ਜੰਗਲਾਂ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਅਤੇ ਬਾਲ ਗੋਬਿੰਦ ਰਾਏ ਨੂੰ ਸ੍ਰੀ ਆਨੰਦਪੁਰ ਸਾਹਿਬ ਸੀਸ ਲਿਆਉਣ ਬਾਰੇ ਸੁਨੇਹਾ ਭੇਜਿਆ ਗਿਆ। ਬਾਲ ਗੋਬਿੰਦ ਰਾਏ, ਮਾਤਾ ਗੁਜਰੀ ਜੀ ਸਮੇਤ ਸੰਗਤ ਦੇ ਕੀਰਤਪੁਰ ਸਾਹਿਬ ਪੁੱਜੇ, ਜਿੱਥੇ ਉਹਨਾਂ ਨੇ ਪਵਿੱਤਰ ਸੀਸ ਇੱਕ ਸੁੰਦਰ ਪਾਲਕੀ ਵਿੱਚ ਸਜਾ ਕੇ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ।

Remove ads

ਰੰਘਰੇਟੇ ਗੁਰੂ ਕੇ ਬੇਟੇ

ਇਸ ਸਮੇਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਰੰਘਰੇਟਾ, ਗੁਰੂ ਕੇ ਬੇਟਾ ਕਿਹਾ, ਅੰਮ੍ਰਿਤ ਛੱਕਣ ਤੋਂ ਬਾਅਦ ਭਾਈ ਜਯੈਤਾ ਤੋਂ ਜੀਵਨ ਸਿੰਘ ਬਣ ਗਏ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads