13 ਦਸੰਬਰ
From Wikipedia, the free encyclopedia
Remove ads
13 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 347ਵਾਂ (ਲੀਪ ਸਾਲ ਵਿੱਚ 348ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 18 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 29 ਮੱਘਰ ਬਣਦਾ ਹੈ।
ਵਾਕਿਆ
- 1577 – ਸਰ ਫ਼ਰਾਂਸਿਸ ਡਰੇਕ ਦੁਨੀਆ ਦਾ ਚੱਕਰ ਲਾਉਣ ਵਾਸਤੇ ਪਲਾਈਮਾਊਥ ਇੰਗਲੈਂਡ ਤੋਂ 5 ਜਹਾਜ਼ ਲੈ ਕੇ ਚਲਿਆ | ਉਸ ਦੇ ਇਸ ਸਮੁੰਦਰੀ ਦੌਰੇ ਨੂੰ ਤਿੰਨ ਸਾਲ ਲੱਗੇ।
- 1642 – ਡੱਚ ਜਹਾਜ਼ਰਾਨ ਏਬਲ ਤਾਸਮਨ ਨੇ ਨਿਊਜ਼ੀਲੈਂਡ ਦੀ ਖੋਜ ਕੀਤੀ।
- 1705 – ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ।
- 1705 – ਗੁਰੂ ਗੋਬਿੰਦ ਸਿੰਘ ਅਜਨੇਰ ਤੋਂ ਅੱਗੇ ਚਲ ਪਏ।
- 1862 – ਅਮਰੀਕਾ ਵਿੱਚ ਫ਼੍ਰੈਡਰਿਕਸਬਰਗ ਵਿੱਚ ਹੋਈ ਲੜਾਈ ਵਿੱਚ ਉਤਰੀ ਸੂਬਿਆਂ ਦੀ ਫ਼ੌਜ ਦੇ 11000 ਫ਼ੌਜੀ ਮਾਰੇ ਗਏ।
- 1924 – ਬੱਬਰ ਸੁੰਦਰ ਸਿੰਘ ਹਯਾਤਪੁਰੀ ਦੀ ਮੁਕੱਦਮੇ ਦੌਰਾਨ ਜੇਲ ਵਿੱਚ ਮੌਤ।
- 1937 – ਜਾਪਾਨ ਨੇ ਚੀਨ ਦੇ ਸ਼ਹਿਰ ਨਾਨਕਿੰਗ 'ਤੇ ਕਬਜ਼ਾ ਕਰ ਲਿਆ। ਚੀਨੀ ਤਵਾਰੀਖ਼ ਵਿੱਚ ਇਸ ਘਟਨਾ ਨੂੰ 'ਰੇਪ ਆਫ਼ ਨਾਨਕਿੰਗ' (ਨਾਨਕਿੰਗ ਨਾਲ ਜਬਰ-ਜਨਾਹ) ਦਾ ਨਾਂ ਦਿਤਾ ਗਿਆ ਹੈ।
- 1973 – ਅਰਬ ਦੇਸ਼ਾਂ ਵਲੋਂ ਤੇਲ ਦੀ ਸਪਲਾਈ ਬੰਦ ਕਾਰਨ ਪਛਮੀ ਦੇਸ਼ਾਂ ਵਿੱਚ ਵੱਡਾ ਸੰਕਟ ਆਇਆ।
- 1981 – ਪੋਲੈਂਡ 'ਚ ਸੌਲੀਡੈਰਟੀ ਦੇ ਆਗੂ ਲੇਕ ਵਾਲੇਸਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਦੇਸ਼ 'ਚ ਮਾਰਸ਼ਲ ਲਾਅ ਲਾਗੂ ਕਰ ਦਿਤਾ ਗਿਆ ਜੋ 1983 ਤਕ ਜਾਰੀ ਰਿਹਾ।
- 1988 – ਯੂ.ਐਨ.ਓ. ਦਾ ਸੈਸ਼ਨ ਨਿਊਯਾਰਕ ਦੀ ਥਾਂ ਜਨੇਵਾ ਵਿੱਚ ਹੋਇਆ ਕਿਉਂਕਿ ਅਮਰੀਕਾ ਨੇ ਫ਼ਿਲਸਤੀਨੀ ਆਗੂ ਯਾਸਿਰ ਅਰਾਫ਼ਾਤ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ ਸੀ।
- 1995 – ਚੀਨ ਵਿੱਚ ਲੋਕਤੰਤਰ ਦੇ ਅਲੰਬਰਦਾਰ ਆਗੂ ਵੇਈ ਜ਼ਿੰਗਸਹੈਂਗ, ਜੋ 16 ਸਾਲ ਤੋਂ ਜੇਲ ਵਿੱਚ ਸੀ, ਦੀ ਕੈਦ ਹੋਰ 14 ਸਾਲ ਵਧਾ ਦਿਤੀ ਗਈ।
- 2001 – ਭਾਰਤੀ ਸੰਸਦ 'ਤੇ ਹਮਲਾ 'ਤੇ ਹਥਿਆਰਬੰਦ ਹਮਲਾ।
Remove ads
ਜਨਮ
- 1649 – ਮਹਾਨ ਸਿੱਖ ਭਾਈ ਜੈਤਾ ਜੀ ਦਾ ਜਨਮ।
- 1797 – ਜਰਮਨ ਕਵੀ, ਨਿਬੰਧਕਾਰ, ਪੱਤਰਕਾਰ, ਸਾਹਿਤ ਆਲੋਚਕ ਹਾਈਨਰਿਸ਼ ਹਾਈਨੇ ਦਾ ਜਨਮ।
- 1923 – ਨੋਬਲ ਇਨਾਮ ਜੇਤੂ ਅਮਰੀਕਾ ਦੇ ਭੌਤਿਕ ਵਿਗਿਆਨੀ ਫਲਿਪ ਐਂਡਰਸਨ ਦਾ ਜਨਮ।
- 1929 – ਹਿੰਦੀ ਅਤੇ ਮੈਥਲੀ ਦੇ ਕਵੀ ਅਤੇ ਕਹਾਣੀਕਾਰ ਰਾਜਕਮਲ ਚੌਧਰੀ ਦਾ ਜਨਮ।
- 1935 – ਫ੍ਰਾਂਸ ਦੇ ਨੋਬਲ ਇਨਾਮ ਜੇਤੂ ਰਸਾਇਣ ਵਿਗਿਆਨੀ ਵਿਕਟਰ ਗ੍ਰਿਗਨਾਰ ਦਾ ਜਨਮ।
- 1949 – ਭਾਰਤੀ ਮੁਸਲਮਾਨ ਵਿਦਵਾਨ ਸ਼ੱਬੀਰ ਅਹਿਮਦ ਉਸਮਾਨੀ ਦਾ ਦਿਹਾਂਤ।
- 1951 – ਡੱਚ ਚਿੱਤਰਕਾਰ ਕੈੱਨ ਗ੍ਰੇਗੋਇਰ ਦਾ ਜਨਮ।
- 1952 – ਪੰਜਾਬੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਅਵਤਾਰ ਸਿੰਘ ਬਿਲਿੰਗ ਦਾ ਜਨਮ।
- 1960 – ਭਾਰਤੀ ਫ਼ਿਲਮ ਅਦਾਕਾਰ ਦਗੁਬਤੀ ਵੈਂਕਟੇਸ਼ ਦਾ ਜਨਮ।
- 1966 – ਪੰਜਾਬੀ ਗੀਤਕਾਰ, ਲੇਖਕ ਅਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਗਿੱਲ ਦਾ ਜਨਮ।
- 1973 – ਭਾਰਤੀ ਕਿੱਤਾ ਲੇਖਕ, ਫ਼ਿਲਮ ਡਾਇਰੈਕਟਰ ਮੇਘਨਾ ਗੁਲਜ਼ਾਰ ਦਾ ਜਨਮ।
- 1988 – ਭਾਰਤੀ ਕ੍ਰਿਕਟ ਖਿਡਾਰੀ ਰਵਿੰਦਰ ਜਡੇਜਾ ਦਾ ਜਨਮ।
- 1989 – ਅਮਰੀਕੀ ਗਾਇਕਾ-ਗੀਤਕਾਰਾ, ਅਦਾਕਾਰਾ ਅਤੇ ਸਮਾਜ ਸੇਵਿਕਾ ਟੇਲਰ ਸਵਿਫ਼ਟ ਦਾ ਜਨਮ।
Remove ads
ਦਿਹਾਤ

- 1048 – ਫ਼ਾਰਸੀ ਵਿਦਵਾਨ ਲੇਖਕ, ਵਿਗਿਆਨੀ, ਧਰਮਸ਼ਾਸਤਰੀ ਅਤੇ ਵਿਚਾਰਕ ਅਲਬਰੂਨੀ ਦਾ ਦਿਹਾਂਤ।
- 1466 – ਇਤਾਲਵੀ ਮੂਰਤੀਕਾਰ ਦੋਨਾਤੇਲੋ ਦਾ ਦਿਹਾਂਤ।
- 1784 – ਅੰਗਰੇਜ਼ੀ ਕਵੀ, ਨਿਬੰਧਕਾਰ, ਆਲੋਚਕ ਸੈਮੂਅਲ ਜਾਨਸਨ ਦਾ ਦਿਹਾਤ।
- 1947 – ਰੂਸੀ ਚਿੱਤਰਕਾਰ, ਲੇਖਕ, ਪੁਰਾਤੱਤਵ ਵਿਗਿਆਨੀ ਨਿਕੋਲਾਈ ਰੋਰਿਕ ਦਾ ਦਿਹਾਂਤ।
- 1986 – ਹਿੰਦੀ ਫਿਲਮ ਅਦਾਕਾਰਾ ਸਮਿਤਾ ਪਾਟਿਲ ਦਾ ਦਿਹਾਤ।
- 1996 – ਉਰਦੂ ਕਵੀ, ਲੇਖਕ, ਆਲੋਚਕ ਵਹੀਦ ਅਖਤਰ ਦਾ ਦਿਹਾਂਤ।
- 2011 – ਭਾਰਤੀ ਅਕਾਦਮਿਕ, ਨਿਬੰਧਕਾਰ, ਅਨੁਵਾਦਕ ਅਤੇ ਸਿਵਲ ਸਮਾਜ ਕਾਰਕੁਨ ਕਬੀਰ ਚੌਧਰੀ ਦਾ ਦਿਹਾਂਤ।
- 2015 – ਭਾਰਤੀ ਫੋਟੋਗਰਾਫੀ ਅਤੇ ਕਲਾਕ੍ਰਿਤੀਆਂ ਕਲਾਕਾਰ ਹੇਮਾ ਉਪਾਧਿਆਏ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads