ਬਿਰਿਆਨੀ
From Wikipedia, the free encyclopedia
Remove ads
ਬਿਰਯਾਨੀ ਇੱਕ ਦੱਖਣੀ ਭਾਰਤ ਦਾ ਚਾਵਲ, ਸਬਜੀਆ ਅਤੇ ਮਾਸ ਦੇ ਮਿਸ਼ਰਣ ਤੋ ਬਣਿਆ ਇੱਕ ਪ੍ਰਸਿਧ ਵਿਅੰਜਨ ਹੈ।[1][2][3][4] ਇਹ ਭਾਰਤ ਦਾ ਇੱਕ ਪ੍ਰਸਿੱਧ ਵਿਅੰਜਨ ਹੋਣ ਦੇ ਨਾਲ ਨਾਲ ਦੁਨਿਆ ਭਰ ਵਿੱਚ ਵਸੇ ਅਪ੍ਰਵਾਸੀ ਭਾਰਤੀਆ ਦੇ ਵਿੱਚ ਵੀ ਬਹੁਤ ਮਸ਼ਹੂਰ ਹੈ। ਇਹ ਆਮ ਤੋਰ 'ਤੇ ਮਸਾਲੇ, ਚਾਵਲ ਅਤੇ ਮੀਟ ਤੋ ਬਣਿਆ ਹੁੰਦਾ ਹੈ।
Remove ads
ਨਾਮ ਦੇ ਪਿਛੇ ਦਾ ਇਤਿਹਾਸ
ਬਿਰਯਾਨੀ ਸ਼ਬਦ ਮੁਲ ਰੂਪ ਵਿੱਚ ਫ਼ਾਰਸੀ ਭਾਸ਼ਾ ਤੋ ਲਿਆ ਗਿਆ ਹੈ, ਜੋ ਕਿ ਮੱਧ ਕਾਲੀਨ ਵਿੱਚ ਭਾਰਤ ਦੇ ਕਈ ਹਿੱਸਿਆਂ ਵਿੱਚ ਮੱਧ ਏਸ਼ੀਆ ਤੋ ਆਏ ਹੋਏ ਮੁਗਲ, ਅਫਗਾਨ, ਅਰਬ, ਤੁਰਕ ਸ਼ਾਸਕਾ ਦੇ ਦਰਬਾਰ ਦੀ ਅਧਿਕਾਰਤ ਭਾਸ਼ਾ ਸੀ।[5][6] ਇਸ ਦੀ ਇੱਕ ਧਾਰਣਾ ਇਹ ਵੀ ਹੈ, ਇਸ ਦੀ ਉਤਪਤੀ ਚਾਵਲ ਲਈ ਉਪਯੁਕਤ “ਬ੍ਰਿੰਜ” ਸ਼ਬਦ ਤੋ ਹੋਈ ਹੈ।[1] ਇੱਕ ਹੋਰ ਧਾਰਣਾ ਦੇ ਅਨੁਸਾਰ ਇਸ ਦਾ ਨਾਮਕਰਣ ਫ਼ਾਰਸੀ ਸ਼ਬਦ “ ਬਿਰਾਯਨ” ਅਤੇ “ਬੇਰੀਆ” ਤੋ ਹੋਇਆ ਹੈ, ਜਿਸ ਦਾ ਮਤਲਬ ਹੈ ਭੂੰਨਣਾ ਜਾ ਸੇਕਣਾ।
ਉਤਪਤੀ
ਇਸ ਦੀ ਉਤਪਤੀ ਦਾ ਸਥਾਨ ਹਾਲੇ ਤੱਕ ਨਿਸ਼ਚਿਤ ਨਹੀਂ ਹੈ। ਉੱਤਰੀ ਭਾਰਤ ਦੇ ਅਲਗ ਅਲਗ ਸ਼ਹਿਰਾਂ ਜਿਵੇਂ ਕਿ ਦਿੱਲੀ (ਮੁਗਲਈ ਵਿਅੰਜਨ), ਲਖਨਊ (ਅਵਦ ਵਿਅੰਜਨ) ਅਤੇ ਕਈ ਹੋਰ ਛੋਟੇ ਛੋਟੇ ਰਾਜਘਰਾਣੇਆ ਵਿੱਚ ਇਸ ਪ੍ਰਕਾਰ ਦੇ ਕਈ ਵਿਅੰਜਨ ਵਿਕਸਿਤ ਹੋਏ ਹਨ। ਦੱਖਣੀ ਭਾਰਤ ਵਿੱਚ, ਜਿਥੇ ਚਾਵਲ ਭੋਜਨ ਦਾ ਪ੍ਰਮੁੱਖ ਅੰਗ ਹੁੰਦੇ ਹਨ, ਤੇਲੰਗਾਨਾ, ਤਮਿਲ ਨਾਡੁ ਅਤੇ ਕਰਨਾਟਕ ਵਿੱਚ ਇਸ ਦੇ ਕਈ ਵਿਸ਼ੇਸ਼ ਪ੍ਰਕਾਰਾ ਦਾ ਵਿਕਾਸ ਹੋਇਆ ਹੈ। ਆਂਧਰਾ ਪ੍ਰਦੇਸ਼ ਇੱਕ ਮਾਤਰ ਇਸ ਤਰ੍ਹਾਂ ਦਾ ਰਾਜ ਹੈ, ਜਿਥੇ ਬਿਰਯਾਨੀ ਦਾ ਕਿਸੀ ਸਥਾਨਿਕ ਪ੍ਰਕਾਰ ਦਾ ਵਿਕਾਸ ਨਹੀਂ ਹੋਇਆ ਹੈ।ਅਧੁਨਿਕ ਸਮੇਂ ਵਿਚ ਸਾਰੇ ਭਾਰਤ ਵਿਚ ਬਿਰਯਾਨੀ ਮਸ਼ਹੂਰ ਹੈ|
ਲਿੱਜੀ ਕੋਲੀਨਗਮ ਦਾ ਕਹਿਣਾ ਹੈ ਕਿ ਸ਼ਾਹੀ ਮੁਗਲ ਬਾਬਰਚੀ ਖਾਣੇ ਵਿੱਚ ਬਿਰਯਾਨੀ ਨੂੰ ਫ਼ਾਰਸੀ ਵਿਅੰਜਨ ਪਿਲਾਫ਼ ਅਤੇ ਭਾਰਤ ਦੇ ਸਥਾਨਿਕ ਮਸਾਲੇਦਾਰ ਚਾਵਲ ਨਾਲ ਬਣੇ ਵਿਅੰਜਨ ਦੇ ਸੰਗਮ ਦੇ ਰੂਪ ਵਿੱਚ ਵਿਕਸਿਤ ਕੀਤਾ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads