ਮਾਤੰਗਿਨੀ ਹਾਜ਼ਰਾ

From Wikipedia, the free encyclopedia

ਮਾਤੰਗਿਨੀ ਹਾਜ਼ਰਾ
Remove ads

ਮਾਤੰਗਿਨੀ ਹਾਜ਼ਰਾ (19 ਅਕਤੂਬਰ 1870[1] – 29 ਸਤੰਬਰ 1942[2]) ਇੱਕ ਭਾਰਤੀ ਇਨਕਲਾਬੀ ਸੀ ਜਿਸਨੇ  ਭਾਰਤੀ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਲਿਆ, ਜਦੋਂ ਤੱਕ ਉਸਨੂੰ 29 ਸਤੰਬਰ, 1942 ਨੂੰ ਤਮਿਲੁਕ ਪੁਲਿਸ ਥਾਣੇ ਦੇ ਸਾਹਮਣੇ (ਪਹਿਲਾਂ ਦੇ ਮਿਦਨੇਪੁਰ ਜ਼ਿਲ੍ਹੇ) ਦੇ ਸਾਹਮਣੇ ਬਰਤਾਨਵੀ ਭਾਰਤੀ ਪੁਲਿਸ ਵਲੋਂ ਗੋਲੀ ਮਾਰ ਦਿੱਤੀ ਗਈ।ਉਸਨੂੰ ਪਿਆਰ ਨਾਲ ਗਾਂਧੀ ਬੁਰੀ ਵਜੋਂ ਜਾਣੀ ਜਾਂਦੀ ਸੀ, ਬੰਗਾਲੀਆਂ ਲਈ ਉਹ ਓਲਡ ਲੇਡੀ ਗਾਂਧੀ ਹੈ।[3]

ਵਿਸ਼ੇਸ਼ ਤੱਥ ਮਾਤੰਗਿਨੀ ਹਾਜ਼ਰਾ, ਜਨਮ ...
Remove ads

ਮੁੱਢਲਾ ਜੀਵਨ ਅਤੇ ਆਜ਼ਾਦੀ ਲਹਿਰ ਵਿੱਚ ਸ਼ਮੂਲੀਅਤ 

1869 ਨੂੰ, ਤਾਮਲੂਕ ਦੇ ਨੇੜੇ ਹੋਗਲਾ ਦੇ ਛੋਟੇ ਜਿਹੇ ਪਿੰਡ ਵਿੱਚ ਮਾਤੰਗਿਨੀ ਹਾਜ਼ਰਾ ਦਾ ਜਨਮ[4] ਅਤੇ ਉਸਦੀ ਸ਼ੁਰੂਆਤੀ ਜ਼ਿੰਦਗੀ ਗੁਜ਼ਰੀ ਸੀ, ਕਿਉਂਕਿ ਇਹ ਇੱਕ ਗਰੀਬ ਕਿਸਾਨ ਦੀ ਬੇਟੀ ਸੀ, ਉਸ ਨੂੰ ਰਸਮੀ ਸਿੱਖਿਆ ਪ੍ਰਾਪਤ ਨਹੀਂ ਹੋਈ।[5] ਉਸਦਾ ਵਿਆਹ ਛੇਤੀ ਹੀ ਕਰ ਦਿੱਤਾ ਗਿਆ ਅਤੇ 18 ਸਾਲ ਦੀ ਉਮਰ ਵਿੱਚ ਹੀ ਉਹ ਵਿਧਵਾ ਹੋ ਗਈ ਸੀ ਤੇ ਉਸ ਕੋਲ ਕੋਈ ਬੱਚਾ ਵੀ ਨਹੀਂ ਸੀ।

1905 ਵਿੱਚ, ਉਸਨੇ ਭਾਰਤੀ ਆਜ਼ਾਦੀ ਸੰਗਰਾਮ ਵਿੱਚ ਬਤੌਰ ਗਾਂਧੀਵਾਦੀ ਸਰਗਰਮੀ ਨਾਲ ਬਹੁਤ ਦਿਲਚਸਪੀ ਦਿਖਾਈ। ਮਿਦਨਾਪੁਰ ਵਿੱਚ ਆਜ਼ਾਦੀ ਦੇ ਸੰਘਰਸ਼ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਇਹ ਸੀ ਕਿ ਇੱਥੇ ਔਰਤਾਂ ਦੀ ਹਿੱਸੇਦਾਰੀ ਬਹੁਤ ਵੱਧ ਸੀ।[6][7] ਉਸਨੇ ਸਿਵਲ ਨਾਫੁਰਮਾਨੀ ਲਹਿਰ ਵਿੱਚ ਹਿੱਸਾ ਲਿਆ ਅਤੇ ਲੂਣ ਸੱਤਿਆਗ੍ਰਹਿ ਨੂੰ ਤੋੜਨ ਲਈ ਗ੍ਰਿਫਤਾਰ ਕੀਤਾ ਗਿਆ।[7] ਉਸਨੇ ਜੇਲ ਤੋਂ ਤੁਰੰਤ ਹੀ ਰਿਹਾਅ ਕਰ ਦਿੱਤਾ ਗਿਆ ਸੀ, ਪਰ  ਉਸਨੇ ਬਾਹਰ ਆਕੇ ਟੈਕਸ ਦੇ ਖਾਤਮੇ ਦਾ ਵਿਰੋਧ ਕੀਤਾ। ਉਸਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ, ਉਸਨੂੰ ਛੇ ਮਹੀਨੇ ਬਹ੍ਰਮਪੁਰ ਵਿੱਖੇ ਕੈਦ ਵਿੱਚ ਰੱਖਿਆ ਗਿਆ। ਉਸਦੀ ਰਿਹਾਈ ਤੋਂ ਬਾਅਦ, ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਰਗਰਮ ਮੈਂਬਰ ਬਣ ਗਈ ਅਤੇ ਉਸਨੇ ਆਪਣੇ ਖੁਦ ਲਈ ਖੱਦਰ ਕਤਵਾਈ। 1933 ਵਿੱਚ, ਉਹ ਸੇਰਾਪੁਰ ਵਿੱਖੇ ਸਬ-ਡਿਵੀਜ਼ਨਲ ਕਾਂਗਰਸ ਕਾਨਫਰੰਸ ਵਿੱਚ ਦਾਖਿਲ ਹੋਈ ਅਤੇ ਪੁਲਿਸ ਵਲੋਂਂ ਚਲਾਏ ਗਏ ਬੈਟਨ ਚਾਰਜ ਵਿੱਚ ਜਖਮੀ ਹੋ ਗਈ ਸੀ।

Remove ads

ਭਾਰਤ ਛੱਡੋ ਅੰਦੋਲਨ ਵਿੱਚ ਸ਼ਮੂਲੀਅਤ

Thumb
ਕਲਕੱਤਾ ਵਿੱਖੇ ਮੈਦਾਨ ਵਿੱਚ ਹਾਜ਼ਰਾ ਦਾ ਇੱਕ ਬੁੱਤ

ਭਾਰਤ ਛੱਡੋ ਅੰਦੋਲਨ ਦੇ ਹਿੱਸੇ ਵਜੋਂ, ਕਾਂਗਰਸ ਦੇ ਮੈਂਬਰਾਂ ਨੇ ਮੇਦਿਨੀਪੁਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਨੂੰ ਅਤੇ ਹੋਰ ਸਰਕਾਰੀ ਆਫਿਸਾਂ ਨੂੰ ਲੈਣ ਦੀ ਯੋਜਨਾ ਬਣਾ ਰਹੇ ਸਨ। ਇਹ ਜ਼ਿਲ੍ਹੇ ਵਿੱਚ ਬ੍ਰਿਟਿਸ਼ ਸਰਕਾਰ ਨੂੰ ਉਲਟਾਉਣ ਅਤੇ ਸੁਤੰਤਰ ਭਾਰਤੀ ਰਾਜ ਦੀ ਸਥਾਪਨਾ ਵਿਚਹ ਇੱਕ ਕਦਮ ਸੀ।ਉਸ ਸਮੇਂ 71 ਸਾਲ ਦੀ ਹਾਜ਼ਰਾ ਨੇ ਤਾਮਲੂਕ ਥਾਣੇ ਨੂੰ ਲੈਣ ਦੇ ਮਕਸਦ ਨਾਲ 6 ਹਜ਼ਾਰ ਸਮਰਥਕਾਂ ਦੇ ਇੱਕ ਜਲੂਸ ਦੀ ਅਗਵਾਈ ਕੀਤੀ,ਜਿਸ ਵਿੱਚ ਜ਼ਿਆਦਾਤਰ ਮਹਿਲਾ ਵਲੰਟੀਅਰ ਸਨ। ਜਦੋਂ ਜਲੂਸ ਨਗਰ ਦੇ ਬਾਹਰੀ ਇਲਾਕੇ ਵਿੱਚ ਪਹੁੰਚਿਆ ਤਾਂ ਉਹਨਾਂ ਨੂੰ ਧਾਰਾ 144 ਦੇ ਭਾਰਤੀ ਦੰਡ ਵਿਧਾਨ ਤਹਿਤ ਪੁਲਿਸ ਦੁਆਰਾ ਜਲੂਸ ਨੂੰ ਰੋਕਣ ਦਾ ਆਦੇਸ਼ ਦਿੱਤਾ ਗਿਆ। ਜਿਵੇਂ ਉਹ ਅੱਗੇ ਵਧੀ, ਹਾਜ਼ਰਾ ਨੂੰ ਇੱਕ ਵਾਰ ਗੋਲੀ ਮਾਰ ਦਿੱਤੀ ਗਈ। ਜ਼ਾਹਰਾ ਤੌਰ 'ਤੇ ਉਸਨੇ ਆਪਣਾ ਕਦਮ ਅੱਗੇ ਵਧਾਇਆ ਅਤੇ ਪੁਲਿਸ ਨੂੰ ਅਪੀਲ ਕੀਤੀ ਕਿ ਭੀੜ ਉੱਪਰ ਗੋਲੀਆਂ ਨਾ ਬਰਸਾਈਆਂ ਜਾਣ।

ਜਿਵੇਂ ਹੀ ਉਸੇ ਉੱਪਰ ਵਾਰ ਵਾਰ ਗੋਲੀਆਂ ਮਾਰੀਆਂ ਗਈਆਂ "ਆਪਣੀ ਮਾਤਭੂਮੀ ਨੂੰ ਨਮਸਕਾਰ" ਕੀਤਾ ਅਤੇ ਵੰਦੇ ਮਾਤਰਮ ਦਾ ਨਾਅਰਾ ਲਗਾਇਆ। ਉਸਨੇ ਮਰਦੇ ਸਮੇਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਝੰਡੇ ਨਾਲ ਆਪਣੇ ਆਖਿਰੀ ਸਾਹ ਲਏ ਜੋ ਅੱਜ ਵੀ ਲਹਿਰਾ ਰਿਹਾ ਹੈ।[8]

Remove ads

ਇਹ ਵੀ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads