ਮਾਲਤੀ ਚੌਧਰੀ

From Wikipedia, the free encyclopedia

ਮਾਲਤੀ ਚੌਧਰੀ
Remove ads

ਮਾਲਤੀ ਦੇਵੀ ਚੌਧਰੀ! (née ਸੇਨ) (1904-1998) ਇੱਕ ਭਾਰਤੀ ਨਾਗਰਿਕ ਅਧਿਕਾਰਾਂ ਅਤੇ ਆਜ਼ਾਦੀ ਦੀ ਕਾਰਕੁੰਨ ਅਤੇ ਗਾਂਧੀਵਾਦੀ ਸੀ। ਉਸਦਾ ਜਨਮ 1904 ਨੂੰ, ਇੱਕ ਉੱਚ ਮੱਧ-ਵਰਗੀ ਬ੍ਰਹਮੋ ਪਰਿਵਾਰ ਵਿੱਚ ਹੋਇਆ। ਉਹ ਬੈਰਿਸਟਰ ਕੁਮੁਦ ਨਾਥ ਸੇਨ, ਜਿਸਨੂੰ ਉਸਨੇ ਆਪਣੀ ਢਾਈ ਸਾਲ ਦੀ ਉਮਰ ਵਿੱਚ ਖੋ ਦਿੱਤਾ ਸੀ, ਅਤੇ ਸਨੇਹਲਤਾ ਸੇਨ, ਜਿਸਨੇ ਉਸਨੂੰ ਇਕੱਲੀ ਵੱਡੀ ਕੀਤਾ, ਦੀ ਧੀ ਸੀ। 

ਵਿਸ਼ੇਸ਼ ਤੱਥ ਮਾਲਤੀ ਚੌਧਰੀ, ਜਨਮ ...
Remove ads

ਮੁੱਢਲਾ ਜੀਵਨ ਅਤੇ ਸਿੱਖਿਆ

ਮਾਲਤੀ ਦੇ ਪਰਿਵਾਰ ਦਾ ਮੂਲ ਬਿਕਰਮਪੁਰ, ਢਾਕਾ (ਹੁਣ ਬੰਗਲਾਦੇਸ਼ ਵਿੱਚ) ਦੇ ਕਮਾਰਖੰਡ ਨਾਲ ਸੰਬੰਧਿਤ ਸੀ, ਪਰ ਉਸਦਾ ਪਰਿਵਾਰ ਸਿਮੁਲਤਾ, ਬਿਹਾਰ ਵਿੱਚ ਪੱਕੇ ਤੌਰ ਉੱਪਰ ਸਥਾਪਤ ਹੋ ਗਿਆ ਸੀ। ਉਸਦੇ ਨਾਨਾ, ਬਿਹਾਰੀ ਲਾਲ ਗੁਪਤਾ, ਆਈ.ਸੀ.ਐਸ, ਸਨ, ਜੋ ਬਰੋਦਾ ਦੇ ਦੀਵਾਨ ਬਣੇ ਸਨ। ਉਸਦੇ ਮਮੇਰੇ ਭੈਣ-ਭਰਾ ਪਹਿਲੇ ਰਿਸ਼ਤੇਦਾਰ ਰਣਜੀਤ ਗੁਪਤਾ, ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਆਈਸੀਐਸ, ਅਤੇ ਇੰਦਰਜੀਤ ਗੁਪਤਾਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਪ੍ਰਸਿੱਧ ਪਾਰਲੀਮੈਂਟਰੀ ਸਨ। ਇਥੇ ਸਭ ਤੋਂ ਵੱਡਾ ਭਰਾ, ਪੀ.ਕੇ. ਸੇਨ ਗੁਪਤਾ, ਸਾਬਕਾ ਇੰਨਕਮ ਟੈਕਸ ਕਮਿਸ਼ਨਰ ਸੀ, ਜੋ ਭਾਰਤੀ ਆਮਦਨ ਸੇਵਾ (Indian Revenue Service) ਨਾਲ ਸੰਬੰਧਿਤ ਸੀ, ਅਤੇ ਉਸਦਾ ਦੂਜਾ ਭਰਾ, ਕੇ. ਪੀ. ਸੇਨ, ਜਿਸਦਾ ਪੋਸਟ ਮਾਸਟਰ ਜਨਰਲ ਦਾ ਅਹੁਦਾ ਸੀ, ਭਾਰਤੀ ਡਾਕ ਸੇਵਾ, ਸੀ। ਆਪਣੇ ਮਾਤਾ-ਪਿਤਾ ਦੀ ਸਭ ਤੋਂ ਛੋਟਾ ਬੱਚਾ ਹੋਣ ਦੇ ਨਾਤੇ, ਉਹ ਆਪਣੇ ਸਾਰੇ ਭੈਣ-ਭਰਾਵਾਂ ਦੀ ਲਾਡਲੀ ਸੀ। ਉਸ ਦੀ ਮਾਂ ਸਨੇਹਲਤਾ ਆਪਣੇ ਆਪ ਲਈ ਲਿਖਣ ਵਾਲੀ ਇੱਕ ਲੇਖਕ ਸੀ, ਅਤੇ ਉਸਨੇ ਟੈਗੋਰ ਦੀਆਂ ਕੁਝ ਰਚਨਾਵਾਂ ਦਾ ਤਰਜਮਾ ਕੀਤਾ, ਜਿਹਨਾਂ ਨੂੰ ਉਸਦੀ ਕਿਤਾਬ ਜੁਗਲਾਂਜਲੀ ਵਿੱਚ ਦੇਖਿਆ ਜਾ ਸਕਦਾ ਹੈ। 

ਮਾਲਤੀ ਚੌਧਰੀ ਨੇ ਜਦੋਂ ਰਬਿੰਦਰਨਾਥ ਟੈਗੋਰ ਦੇ ਵਿਸ਼ਵ-ਭਾਰਤੀ ਵਿੱਚ ਸ਼ਾਮਲ ਹੋਈ ਤਾਂ ਉਸ ਤੋਂ ਬਾਅਦ ਉਸਨੇ ਪੂਰੀ ਤਰ੍ਹਾਂ ਇੱਕ ਵੱਖਰੀ ਜੀਵਨ ਸ਼ੈਲੀ ਅਪਨਾ ਲਈ ਸੀ। 'ਰਿਮਿਨੀਸੈਂਸਿਸ ਆਫ ਸਾਂਤੀਨਿਕੇਤਨ' ਨਾਂ ਦੇ ਇੱਕ ਲੇਖ ਵਿੱਚ ਉਸ ਦੀ ਮਾਂ ਨੇ ਲਿਖਿਆ ਸੀ, "ਮਾਲਤੀ ਵਿਸ਼ਵ-ਭਾਰਤੀ ਦੀ ਵਿਦਿਆਰਥੀ ਬਣਕੇ ਬਹੁਤ ਖੁਸ਼ ਸੀ ਅਤੇ ਵਿਸ਼ਵ-ਭਾਰਤੀ ਦੀ ਲਾਭਕਾਰੀ ਵੀ ਸੀ। ਗੁਰਦੇਵ ਦੇ ਨਿੱਜੀ ਪ੍ਰਭਾਵ ਅਤੇ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੀ ਦੇਸ਼ਭਗਤੀ ਅਤੇ ਆਦਰਸ਼ਵਾਦ, ਨੇ ਉਸਨੂੰ ਪ੍ਰਭਾਵਿਤ ਕੀਤਾ ਅਤੇ ਮਾਲਤੀ ਦੀ ਜ਼ਿੰਦਗੀ ਦੀ  ਅਗਵਾਈ ਕੀਤੀ।"

Remove ads

ਸਮਾਜਿਕ ਕੰਮ ਅਤੇ ਰਾਜਨੀਤੀ

Thumb
ਗਾਂਧੀਜੀ ਉਸਨੂੰ ਆਮ ਤੌਰ 'ਤੇ "ਤੂਫ਼ਾਨੀ" ਕਹਿੰਦੇ ਸਨ।[1]
Thumb
ਉਹ ਟੈਗੋਰ ਦੀ ਪਸੰਦੀਦਾ "ਮੀਨੂ" ਸੀ

ਉਸਦੇ ਵਿਆਹ ਤੋਂ ਬਾਅਦ, ਉੜੀਸਾ ਉਸ ਦਾ ਘਰ ਸੀ ਅਤੇ ਉਸ ਦੀਆਂ ਸਰਗਰਮੀਆਂ ਦਾ ਖੇਤਰ ਸੀ।ਚੌਧਰੀ ਇੱਕ ਛੋਟੇ ਜਿਹੇ ਪਿੰਡ ਅਨਾਖਿਆ ਵਿੱਚ ਵੱਸ ਗਏ, ਹੋ ਹੁਣ ਉੜੀਸਾ ਦੇ ਜਗਤਸਿੰਘਪੁਰ ਵਿੱਚ ਹੈ, ਜਿੱਥੇ ਉਸਦੇ ਪਤੀ ਨੇ ਗੰਨੇ ਦੀ ਖੇਤੀ ਕਰਨੀ ਸ਼ੁਰੂ ਕੀਤੀ।ਖੇਤੀਬਾੜੀ ਤੋਂ ਇਲਾਵਾ, ਆਲੇ ਦੁਆਲੇ ਦੇ ਪਿੰਡਾਂ ਨਾਲ ਤਾਲਮੇਲ ਸਥਾਪਤ ਕਰਨਾ ਉਹਨਾਂ ਦੀ ਮੁੱਖ ਚਿੰਤਾ ਸੀ। ਉਹਨਾਂ ਦੀ ਸੋਚ ਅਤੇ ਪੇਂਡੂ ਪੁਨਰ ਨਿਰਮਾਣ ਦੀ ਯੋਜਨਾ ਵਿੱਚ, ਲੋਕ ਗਤੀਵਿਧੀਆਂ ਦੇ ਕੇਂਦਰ ਵਿੱਚ ਹਨ। ਉਹਨਾਂ ਦਾ ਵਿਕਾਸ ਉਹਨਾਂ ਦੇ ਸ਼ਕਤੀਕਰਨ 'ਤੇ ਨਿਰਭਰ ਕਰਦਾ ਹੈ, ਜੋ ਦੁਬਾਰਾ ਸਿੱਖਿਆ ਦਾ ਨਤੀਜਾ ਸੀ। ਉਹਨਾਂ ਨੇ ਗੁਆਂਢੀ ਪਿੰਡਾਂ ਵਿੱਚ ਬਾਲਗ ਸਿੱਖਿਆ ਦਾ ਕੰਮ ਸ਼ੁਰੂ ਕੀਤਾ। ਜਲਦੀ ਹੀ ਲੂਣ ਸੱਤਿਆਗ੍ਰਹਿ ਦਾ ਅਭਿਆਨ ਚੱਲ ਪਿਆ, ਅਤੇ ਉਸ ਲਹਿਰ ਵਿੱਚ ਕੁੱਦ ਪਏ। ਕਾਰਕੁੰਨਾਂ ਵਜੋਂ ਉਹਨਾਂ ਨੇ ਸੱਤਿਆਗ੍ਰਹਿ ਦੇ ਅਨੁਕੂਲ ਮਾਹੌਲ ਸਿਰਜਣ ਲਈ ਸਿੱਖਿਆ ਅਤੇ ਸੰਚਾਰ ਦੇ ਸਿਧਾਂਤ ਦੀ ਵਰਤੋਂ ਕੀਤੀ। ਕੈਦੀ ਹੋਣ ਦੇ ਨਾਤੇ ਵੀ, ਉਹ ਸੰਗੀ ਕੈਦੀਆਂ ਨੂੰ ਸਿਖਾਉਂਦੇ ਸਨ, ਗਾਇਨ ਗਾਉਣ ਨੂੰ ਆਯੋਜਿਤ ਕਰਦੇ ਸਨ ਅਤੇ ਗਾਂਧੀ ਜੀ ਦੀਆਂ ਸਿੱਖਿਆਵਾਂ ਨੂੰ ਵੰਡਦੇ ਸਨ।

ਫਰਵਰੀ 1933 ਵਿੱਚ, ਚੌਧਰੀਆਂ ਨੇ ਉਤਕਲ ਕਾਂਗਰਸ ਸਮਾਜਵਾਦੀ ਕਰਮੀ ਸੰਘ, ਜੋ ਬਾਅਦ ਵਿੱਚ ਆਲ ਇੰਡੀਆ ਕਾਂਗਰਸ ਸੋਸ਼ਿਆਲਿਸਟ ਪਾਰਟੀ ਦੀ ਉੜੀਸਾ ਪ੍ਰਾਂਤਕ ਬ੍ਰਾਂਚ ਬਣੀ, ਨੂੰ ਸਥਾਪਿਤ ਕੀਤਾ। 

ਉਸਨੂੰ ਕਈ ਵਾਰ ਹੋਰ ਆਜ਼ਾਦੀ ਕਾਰਕੁੰਨ ਮਹਿਲਾ ਦੇ ਨਾਲ ਗ੍ਰਿਫਤਾਰ (1921, 1936, 1942 ਵਿੱਚ) ਕੀਤਾ ਗਿਆ ਜਿਹਨਾਂ ਵਿੱਚ ਸਰਲਾ ਦੇਵੀ, ਰਾਮਾਦੇਵੀ ਚੌਧਰੀ ਅਤੇ ਹੋਰ ਵੀ ਕਈ ਸਨ ਜਿਹਨਾਂ ਨੂੰ ਜੇਲ੍ਹ ਭੇਜਿਆ ਗਿਆ।[2]

ਆਜ਼ਾਦੀ ਤੋਂ ਪਹਿਲਾਂ, ਉਸਨੇ 1946 ਵਿੱਚ ਉੜੀਸਾ ਵਿੱਚ ਅੰਗੁਲ ਵਿੱਖੇ ਬਾਜੀਰੋਟ ਛੱਤਰਵਾਸ ਅਤੇ 1948 ਵਿੱਚ ਅੰਗੁਲ ਵਿਖੇ ਉਤਕਲ ਨਵਜੀਵਨ ਮੰਡਲ ਸਥਾਪਿਤ ਕੀਤਾ ਸੀ।[3]

Remove ads

ਸਨਮਾਨ ਅਤੇ ਅਵਾਰਡ

  • ਬਾਲ ਭਲਾਈ ਲਈ ਨੈਸ਼ਨਲ ਅਵਾਰਡ (1987)
  • ਜਮਨਾਲਾਲ ਬਜਾਜ ਅਵਾਰਡ (1988)[4]
  • ਉਤਕਲ ਸੇਵਾ ਸੰਮਨ (1994)
  • ਟੈਗੋਰ ਸਾਖਰਤਾ ਅਵਾਰਡ (1995)
  • ਸੰਵਿਧਾਨ ਸਭਾ ਦੀ ਪਹਿਲੀ ਬੈਠਕ ਦੀ 50 ਵੀਂ ਵਰ੍ਹੇਗੰਢ ਦੇ ਮੌਕੇ ਲੋਕ ਸਭਾ ਅਤੇ ਰਾਜ ਸਭਾ ਵਲੋਂ ਸਨਮਾਨ (1997)
  • ਰਾਜ ਸਮਾਜ ਭਲਾਈ ਸਲਾਹਕਾਰ ਬੋਰਡ ਦੁਆਰਾ ਸਤਿਕਾਰ (1997)
  • ਰਾਜ ਮਹਿਲਾ ਕਮਿਸ਼ਨ ਵਲੋਂ ਸਨਮਾਨ  (1997)
  • ਦੇਸ਼ੀਕੋੱਟਅਮਾ (ਡੀ. ਲਿੱਟ.), ਵਿਸ਼ਵ-ਭਾਰਤੀ ਵਲੋਂ
  • 1988 ਵਿੱਚ, ਉਸਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੱਥੋਂ ਜਮਨਾਲਾਲ ਬਜਾਜ ਅਵਾਰਡ ਪ੍ਰਾਪਤ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਸ ਅਨੁਸਾਰ, ਰਾਜੀਵ ਗਾਂਧੀ ਨੇ ਗਾਂਧੀਵਾਦੀ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਨਹੀਂ ਕੀਤਾ ਸੀ।

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads