ਮੌਰੀਤਾਨੀਆ

From Wikipedia, the free encyclopedia

ਮੌਰੀਤਾਨੀਆ
Remove ads

ਮੌਰੀਤਾਨੀਆ (Arabic: موريتانيا ਮੂਰੀਤਾਨੀਆ; ਬਰਬਰ: Muritanya / Agawej; ਵੋਲੋਫ਼: Gànnaar; ਸੋਨਿੰਕੇ: Murutaane; ਪੁਲਾਰ: Moritani; ਫ਼ਰਾਂਸੀਸੀ: Mauritanie), ਅਧਿਕਾਰਕ ਤੌਰ ਉੱਤੇ ਮੌਰੀਤਾਨੀਆ ਦਾ ਇਸਲਾਮੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਅਰਬ ਮਘਰੇਬ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਅੰਧ ਮਹਾਂਸਾਗਰ, ਉੱਤਰ ਵੱਲ ਪੱਛਮੀ ਸਹਾਰਾ (ਮੋਰਾਕੋ ਦੇ ਪ੍ਰਬੰਧ ਹੇਠ), ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ-ਪੂਰਬ ਵੱਲ ਮਾਲੀ ਅਤੇ ਦੱਖਣ-ਪੱਛਮ ਵੱਲ ਸੇਨੇਗਲ ਨਾਲ ਲੱਗਦੀਆਂ ਹਨ। ਇਸ ਦਾ ਨਾਂ ਮੌਰੇਤਾਨੀਆ ਦੀ ਇਤਿਹਾਸਕ ਬਰਬਰ ਹੁਕਮਰਾਨ ਤੋਂ ਪਿਆ ਹੈ ਜੋ ਬਾਅਦ ਵਿੱਚ ਰੋਮਨ ਸਲਤਨਤ ਦਾ ਹਿੱਸਾ ਬਣ ਗਈ; ਪਰ ਅਜੋਕੇ ਮੌਰੀਤਾਨੀਆ ਵਿੱਚ ਦੂਰ ਦੱਖਣ ਦੇ ਇਲਾਕੇ ਵੀ ਸ਼ਾਮਲ ਹਨ ਜਿਹਨਾਂ ਦਾ ਬਰਬਰ ਰਾਜਸ਼ਾਹੀ ਨਾਲ ਕੋਈ ਵਾਸਤਾ ਨਹੀਂ ਸੀ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੂਆਕਚੋਟ ਹੈ ਜੋ ਅੰਧ-ਮਹਾਂਸਾਗਰ ਦੇ ਤਟ ਉੱਤੇ ਸਥਿੱਤ ਹੈ।

ਵਿਸ਼ੇਸ਼ ਤੱਥ ਮੌਰੀਤਾਨੀਆ ਦਾ ਇਸਲਾਮੀ ਗਣਰਾਜالجمهورية الإسلامية الموريتانية (ਅਰਬੀ)ਅਲ-ਜਮਹੂਰੀਆ ਅਲ-ਇਸਲਾਮੀਆ ਅਲ-ਮੂਰੀਤਾਨੀਆRépublique Islamique de Mauritanie (ਫ਼ਰਾਂਸੀਸੀ)Republik bu Lislaamu bu Gànnaar (ਵੋਲੋਫ਼), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਤਸਵੀਰਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads