ਮੌਰੀਤਾਨੀਆ
From Wikipedia, the free encyclopedia
Remove ads
ਮੌਰੀਤਾਨੀਆ (ਅਰਬੀ: موريتانيا ਮੂਰੀਤਾਨੀਆ; ਬਰਬਰ: Muritanya / Agawej; ਵੋਲੋਫ਼: Gànnaar; ਸੋਨਿੰਕੇ: Murutaane; ਪੁਲਾਰ: Moritani; ਫ਼ਰਾਂਸੀਸੀ: Mauritanie), ਅਧਿਕਾਰਕ ਤੌਰ ਉੱਤੇ ਮੌਰੀਤਾਨੀਆ ਦਾ ਇਸਲਾਮੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਅਰਬ ਮਘਰੇਬ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਅੰਧ ਮਹਾਂਸਾਗਰ, ਉੱਤਰ ਵੱਲ ਪੱਛਮੀ ਸਹਾਰਾ (ਮੋਰਾਕੋ ਦੇ ਪ੍ਰਬੰਧ ਹੇਠ), ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ-ਪੂਰਬ ਵੱਲ ਮਾਲੀ ਅਤੇ ਦੱਖਣ-ਪੱਛਮ ਵੱਲ ਸੇਨੇਗਲ ਨਾਲ ਲੱਗਦੀਆਂ ਹਨ। ਇਸ ਦਾ ਨਾਂ ਮੌਰੇਤਾਨੀਆ ਦੀ ਇਤਿਹਾਸਕ ਬਰਬਰ ਹੁਕਮਰਾਨ ਤੋਂ ਪਿਆ ਹੈ ਜੋ ਬਾਅਦ ਵਿੱਚ ਰੋਮਨ ਸਲਤਨਤ ਦਾ ਹਿੱਸਾ ਬਣ ਗਈ; ਪਰ ਅਜੋਕੇ ਮੌਰੀਤਾਨੀਆ ਵਿੱਚ ਦੂਰ ਦੱਖਣ ਦੇ ਇਲਾਕੇ ਵੀ ਸ਼ਾਮਲ ਹਨ ਜਿਹਨਾਂ ਦਾ ਬਰਬਰ ਰਾਜਸ਼ਾਹੀ ਨਾਲ ਕੋਈ ਵਾਸਤਾ ਨਹੀਂ ਸੀ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੂਆਕਚੋਟ ਹੈ ਜੋ ਅੰਧ-ਮਹਾਂਸਾਗਰ ਦੇ ਤਟ ਉੱਤੇ ਸਥਿੱਤ ਹੈ।
Remove ads
ਤਸਵੀਰਾਂ
- ਕਢਾਈ ਵਾਲੀਆਂ ਕਮੀਜ਼ਾਂ ਅਤੇ ਪੈਂਟਾਂ ਤੋਂ ਇਲਾਵਾ, ਰਵਾਇਤੀ ਮੌਰੀਟਨੀਅਨ ਆਦਮੀ ਦਾ ਪਹਿਰਾਵਾ।
- ਕਢਾਈ ਵਾਲੀਆਂ ਕਮੀਜ਼ਾਂ ਅਤੇ ਪੈਂਟਾਂ ਤੋਂ ਇਲਾਵਾ, ਰਵਾਇਤੀ ਮੌਰੀਟਨੀਅਨ ਆਦਮੀ ਦਾ ਪਹਿਰਾਵਾ।
- ਸਕੂਲ ਦੀਆਂ ਲੜਕੀਆਂ ਅਤੇ ਪਰਿਵਾਰ ਉਨ੍ਹਾਂ ਦੁਆਰਾ ਅਨਪੜ੍ਹਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹ ਅਣਜਾਣਪਣ ਅਤੇ ਅਨਪੜ੍ਹਤਾ ਦਾ ਸਾਹਮਣਾ ਨਾ ਕਰ ਸਕਣ
ਹਵਾਲੇ
Wikiwand - on
Seamless Wikipedia browsing. On steroids.
Remove ads