ਮਿਖਾਇਲ ਬਾਖ਼ਤਿਨ

From Wikipedia, the free encyclopedia

ਮਿਖਾਇਲ ਬਾਖ਼ਤਿਨ
Remove ads

ਮਿਖਾਇਲ ਮਿਖਾਇਲੋਵਿੱਚ ਬਾਖ਼ਤਿਨ (ਰੂਸੀ: Михаи́л Миха́йлович Бахти́н, ਉਚਾਰਨ [mʲɪxʌˈil mʲɪˈxajləvʲɪtɕ bʌxˈtʲin]; 7 ਨਵੰਬਰ 1895 – 7 ਮਾਰਚ,[2] 1975) ਇੱਕ ਰੂਸੀ ਦਾਰਸ਼ਨਿਕ, ਸਾਹਿਤਕ ਆਲੋਚਕ,ਚਿਹਨ-ਵਿਗਿਆਨੀ ਅਤੇ ਵਿਦਵਾਨ ਸੀ ਜਿਸਨੇ ਸਾਹਿਤ ਸਿਧਾਂਤ, ਨੈਤਿਕਤਾ ਅਤੇ ਭਾਸ਼ਾ ਦੇ ਦਰਸ਼ਨ ਉੱਤੇ ਕੰਮ ਕੀਤਾ। ਵੱਖ ਵੱਖ ਮਜ਼ਮੂਨਾਂ ਬਾਰੇ ਉਹਦੀਆਂ ਲਿਖਤਾਂ ਨੇ ਅਨੇਕ ਵੱਖ ਵੱਖ ਪਰੰਪਰਾਵਾਂ (ਮਾਰਕਸਵਾਦ, ਚਿਹਨ-ਵਿਗਿਆਨ, ਸੰਰਚਨਾਵਾਦ, ਧਾਰਮਿਕ ਆਲੋਚਨਾ) ਵਿੱਚ ਅਤੇ ਸਾਹਿਤ ਆਲੋਚਨਾ, ਇਤਹਾਸ, ਦਰਸ਼ਨ, ਸਮਾਜ ਸ਼ਾਸਤਰ, ਨਰਵਿਗਿਆਨ ਅਤੇ ਮਨੋਵਿਗਿਆਨ ਵਰਗੇ ਵਿਵਿਧ ਮਜ਼ਮੂਨਾਂ ਵਿੱਚ ਕੰਮ ਕਰ ਵਿਦਵਾਨਾਂ ਨੂੰ ਪ੍ਰੇਰਿਤ ਕੀਤਾ। ਭਾਵੇਂ ਬਾਖ਼ਤਿਨ ਸੁਹਜ ਸ਼ਾਸਤਰ ਅਤੇ ਸਾਹਿਤ ਦੇ ਖੇਤਰ ਵਿੱਚ 1920ਵਿਆਂ ਵਿੱਚ ਸੋਵੀਅਤ ਸੰਘ ਵਿੱਚ ਚੱਲੀ ਬਹਿਸ ਵਿੱਚ ਸਰਗਰਮ ਸੀ ਪਰ ਉਹਦੀ ਅੱਡਰੀ ਪਛਾਣ 1960ਵਿਆਂ ਵਿੱਚ ਰੂਸੀ ਵਿਦਵਾਨਾਂ ਦੁਆਰਾ ਫਿਰ ਤੋਂ ਉਸਨੂੰ ਖੋਜ ਲੈਣ ਤੋਂ ਬਾਅਦ ਹੀ ਬਣ ਸਕੀ।

ਵਿਸ਼ੇਸ਼ ਤੱਥ ਮਿਖਾਇਲ ਬਾਖਤਿਨ, ਜਨਮ ...
Remove ads
Remove ads

ਮੁੱਢਲਾ ਜੀਵਨ

ਬਾਖ਼ਤਿਨ ਰੂਸ ਦੇ ਓਰੀਓਲ ਦੇ ਇੱਕ ਕੁਲੀਨ ਪਰਵਾਰ ਵਿੱਚ ਪੈਦਾ ਹੋਏ ਸੀ। ਉਸ ਦੇ ਪਿਤਾ ਇੱਕ ਬੈਂਕ ਦੇ ਮੈਨੇਜਰ ਸੀ, ਅਤੇ ਕਈ ਸ਼ਹਿਰਾਂ ਵਿੱਚ ਉਹਨਾਂ ਨੇ ਕੰਮ ਕੀਤਾ। ਇਸ ਕਾਰਨ ਬਾਖ਼ਤਿਨ ਨੇ ਵਿਲਨੀਅਸ ਵਿੱਚ, ਓਰੀਓਲ ਵਿੱਚ ਆਪਣੇ ਬਚਪਨ ਦੇ ਸਾਲ ਬਤੀਤ ਕੀਤੇ, ਅਤੇ ਫਿਰ ​​1913 ਵਿੱਚ ਉਹ ਓਡੇਸਾ ਵਿੱਚ ਸਥਾਨਕ ਯੂਨੀਵਰਸਿਟੀ ਦੀ ਇਤਿਹਾਸਕ ਅਤੇ ਫਿਲੋਲੋਜੀਕਲ ਫੈਕਲਟੀ ਵਿੱਚ ਸ਼ਾਮਲ ਹੋ ਗਏ। ਕਾਤੇਰੀਨਾ ਕਲਾਰਕ ਅਤੇ ਮਾਈਕਲ ਹੋਲਕੁਇਸਟ ਲਿਖਦੇ ਹਨ: "ਓਡੇਸਾ ..., ਵਿਲਨੀਅਸ ਵਾਂਗ ਹੀ, ਉਸ ਮਨੁੱਖ ਦੇ ਜੀਵਨ ਦੇ ਇੱਕ ਅਧਿਆਇ ਲਈ ਐਨ ਢੁਕਵੀਂ ਸੈਟਿੰਗ ਸੀ ਜਿਸ ਨੇ ਆਵਾਜ਼ਾਂ ਦੀ ਅਨੇਕਤਾ ਅਤੇ ਕਾਰਨੀਵਲ ਦਾ ਫ਼ਿਲਾਸਫ਼ਰ ਬਣਨਾ ਸੀ।......... "[3] ਬਾਅਦ ਵਿੱਚ ਉਹ ਆਪਣੇ ਭਰਾ ਕੋਲ ਪੀਟਰਜਬਰਗ ਯੂਨੀਵਰਸਿਟੀ ਚਲੇ ਗਏ।

Remove ads

ਕਰੀਅਰ

ਬਾਖ਼ਤਿਨ ਨੇ 1918 ਵਿੱਚ ਆਪਣੀ ਪੜ੍ਹਾਈ ਮੁਕੰਮਲ ਕਰ ਲਈ। ਬਾਖ਼ਤਿਨ ਫਿਰ, ਪੱਛਮੀ ਰੂਸ ਵਿੱਚ ਇੱਕ ਛੋਟੇ ਜਿਹੇ ਸ਼ਹਿਰ ਨੇਵੇਲ (ਪਸਕੋਵ ਓਬਲਾਸਤ) ਚਲਾ ਗਿਆ, ਜਿੱਥੇ ਉਸਨੇ ਦੋ ਸਾਲ ਦੇ ਲਈ ਇੱਕ ਅਧਿਆਪਕ ਦੇ ਤੌਰ 'ਤੇ ਕੰਮ ਕੀਤਾ। ਇਥੇ ਇਸ ਸਮੇਂ ਪਹਿਲੇ "ਬਾਖ਼ਤਿਨ ਸਰਕਲ" ਦਾ ਗਠਨ ਕੀਤਾ ਗਿਆ ਸੀ। ਗਰੁੱਪ ਵਿੱਚ ਵੱਖ ਵੱਖ ਰੁਚੀਆਂ ਵਾਲੇ ਬੁੱਧੀਜੀਵੀ ਸਨ, ਪਰ ਸਭਨਾਂ ਵਿੱਚ ਸਾਹਿਤਕ, ਧਾਰਮਿਕ ਅਤੇ ਸਿਆਸੀ ਵਿਸ਼ਿਆਂ ਦੀ ਚਰਚਾ ਲਈ ਪਿਆਰ ਦੀ ਸਾਂਝ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads