ਮੀਨਾ ਬਾਜ਼ਾਰ

From Wikipedia, the free encyclopedia

Remove ads

ਮੀਨਾ ਬਾਜ਼ਾਰ ਜਾਂ ਮੀਨਾ ਬਾਜ਼ਾਰ (ਉਰਦੂ: مینا بازار , ਹਿੰਦੀ: मीना बाज़ार, ਬੰਗਾਲੀ: মীনা বাজার) ਚੈਰਿਟੀ ਅਤੇ ਗੈਰ-ਲਾਭਕਾਰੀ ਸੰਸਥਾਵਾਂ ਲਈ ਪੈਸਾ ਇਕੱਠਾ ਕਰਨ ਲਈ ਚੀਜ਼ਾਂ ਵੇਚਣ ਲਈ ਇੱਕ ਵਿਸ਼ੇਸ਼ ਬਾਜ਼ਾਰ ਹੈ। ਇਹ ਬਹੁਤ ਸਾਰੇ ਆਧੁਨਿਕ ਸ਼ਾਪਿੰਗ ਸੈਂਟਰਾਂ ਅਤੇ ਪ੍ਰਚੂਨ ਸਟੋਰਾਂ ਦਾ ਵੀ ਲਖਾਇਕ ਹੈ।

ਮੁਗਲ ਕਾਲ ਵਿੱਚ

ਮੁਗਲ ਯੁੱਗ ਦੌਰਾਨ ਮੀਨਾ ਬਜ਼ਾਰ, ਜਿਸ ਨੂੰ ਕੁਹਸ ਰੁਜ਼ ("ਖੁਸ਼ੀਆਂ ਦਾ ਦਿਨ") ਵੀ ਕਿਹਾ ਜਾਂਦਾ ਸੀ, ਸਿਰਫ਼ ਔਰਤਾਂ ਲਈ ਹੀ ਲਾਏ ਜਾਂਦੇ ਸਨ, ਜਦੋਂ ਕਿ ਸਮਰਾਟ ਅਤੇ ਕੁਝ ਰਾਜਕੁਮਾਰ ਅਤੇ ਕੁਝ ਕੁ ਪੁਰਸ਼ ਹੀ ਮੌਜੂਦ ਸਨ। [1] [2]

ਨੋਰੋਜ਼ (ਨਵੇਂ ਸਾਲ) ਦੇ ਤਿਉਹਾਰ ਦੌਰਾਨ ਬਜ਼ਾਰ 5 ਤੋਂ 8 ਦਿਨ ਖੁਲ੍ਹਦੇ। ਬਾਦਸ਼ਾਹ ਹੁਮਾਯੂੰ ਇਹਨਾਂ ਨੂੰ ਸੰਗਠਿਤ ਕਰਨ ਵਾਲਾ ਸਭ ਤੋਂ ਪਹਿਲਾ ਸੀ, ਪਰ ਅਕਬਰ ਅਤੇ ਉਸਦੇ ਉੱਤਰਾਧਿਕਾਰੀਆਂ ਨੇ ਇਨ੍ਹਾਂ ਨੂੰ ਹੋਰ ਵਿਸਤ੍ਰਿਤ ਬਣਾਇਆ। ਬਾਅਦ ਵਿੱਚ ਮੇਲੇ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ। ਬਜ਼ਾਰ ਵਿੱਚ ਸਿਰਫ਼ ਬਾਦਸ਼ਾਹ, ਸ਼ਹਿਜ਼ਾਦਿਆਂ ਅਤੇ ਕੁਝ ਕੁ ਅਹਿਲਕਾਰਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਂਦਾ ਸੀ। [3]

Remove ads

ਹੋਰ

ਭਾਰਤ ਵਿੱਚ, ਮੀਨਾ ਬਾਜ਼ਾਰ, ਦੇਸ਼ ਦੇ ਅਵਧ ਖੇਤਰ ਵਿੱਚ ਲਖਨਊ ਸ਼ਹਿਰ ਵਿੱਚ ਮਸ਼ਹੂਰ ਕੈਸਰਬਾਗ ਦੇ ਇੱਕ ਬਾਜ਼ਾਰ ਦਾ ਵੀ ਨਾਮ ਹੈ। [4] ਇਸ ਬਜ਼ਾਰ ਦਾ ਆਨੰਦ ਨਵਾਬ ਵਾਜਿਦ ਅਲੀ ਸ਼ਾਹ ਦੇ ਕੈਸਰਬਾਗ ਕੰਪਲੈਕਸ ਵਿੱਚ ਰਹਿਣ ਵਾਲੀਆਂ ਸ਼ਾਹੀ ਔਰਤਾਂ ਲਿਆ ਕਰਦੀਆਂ ਸਨ। [4]

ਪਾਕਿਸਤਾਨ ਵਿੱਚ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਗੈਰ-ਮੁਨਾਫ਼ਾ ਸੰਸਥਾਵਾਂ ਦੇ ਵਿਦਿਆਰਥੀ ਆਪਣੀਆਂ ਗਤੀਵਿਧੀਆਂ ਲਈ ਪੈਸਾ ਇਕੱਠਾ ਕਰਨ ਵਾਸਤੇ ਮੀਨਾ ਬਾਜ਼ਾਰਾਂ ਦਾ ਆਯੋਜਨ ਕਰਦੇ ਹਨ।

ਸੰਯੁਕਤ ਅਰਬ ਅਮੀਰਾਤ ਵਿੱਚ, ਮੀਨਾ ਬਾਜ਼ਾਰ ਬੁਰ ਦੁਬਈ ਵਿੱਚ ਇੱਕ ਮਸ਼ਹੂਰ ਖਰੀਦਦਾਰੀ ਸਥਾਨ ਦਾ ਨਾਮ ਹੈ। ਸਾਲ 2000 ਤੋਂ ਮੀਨਾ ਬਾਜ਼ਾਰ ਸੈਲਾਨੀਆਂ ਵਿੱਚ ਵੀ ਪ੍ਰਸਿੱਧ ਹੋ ਰਿਹਾ ਹੈ।

ਬੰਗਲਾਦੇਸ਼ ਵਿੱਚ, ਮੀਨਾ ਬਾਜ਼ਾਰ ਇੱਕ ਮਸ਼ਹੂਰ ਚੇਨ ਸੁਪਰ ਸ਼ਾਪ ਹੈ।

ਬੀਰਗੰਜ, ਨੇਪਾਲ ਵਿੱਚ, ਮੀਨਾ ਬਾਜ਼ਾਰ ਇੱਕ ਜਾਣਿਆ-ਪਛਾਣਿਆ ਪਰੰਪਰਾਗਤ ਕਰਿਆਨੇ ਦਾ ਬਾਜ਼ਾਰ ਹੈ ਜੋ ਮਾਇਸਥਾਨ ਮੰਦਿਰ ਤੋਂ ਘੰਟਾਘਰ ਤੱਕ ਫੈਲਿਆ ਹੋਇਆ ਹੈ। ਇਹ ਪਾਰਸਾ ਜ਼ਿਲ੍ਹੇ ਦਾ ਕੇਂਦਰੀ ਬਾਜ਼ਾਰ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads