ਗੁਰਦਾਸ ਮਾਨ
ਪੰਜਾਬੀ ਗਾਇਕ, ਗੀਤਕਾਰ, ਤੇ ਅਦਾਕਾਰ From Wikipedia, the free encyclopedia
Remove ads
ਗੁਰਦਾਸ ਮਾਨ (ਜਨਮ 4 ਜਨਵਰੀ 1957) ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ, ਜੋ ਮੁੱਖ ਤੌਰ 'ਤੇ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫਿਲਮਾਂ ਨਾਲ ਜੁੜਿਆ ਹੋਇਆ ਹੈ।ਉਸਨੇ 1980 ਵਿੱਚ "ਦਿਲ ਦਾ ਮਾਮਲਾ ਹੈ" ਗੀਤ ਨਾਲ ਰਾਸ਼ਟਰੀ ਧਿਆਨ ਖਿੱਚਿਆ। ਉਦੋਂ ਤੋਂ, ਉਸਨੇ 34 ਤੋਂ ਵੱਧ ਐਲਬਮਾਂ ਰਿਕਾਰਡ ਕੀਤੀਆਂ ਅਤੇ 305 ਤੋਂ ਵੱਧ ਗੀਤ ਲਿਖੇ ਹਨ। ਉਹਨਾਂ ਨੇ "ਉੱਚਾ ਦਰ ਬਾਬੇ ਨਾਨਕ ਦਾ" ਫਿਲਮ ਬਣਾ ਕੇ ਸਿੱਖ ਧਰਮ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ। 2015 ਵਿੱਚ ਉਸਨੇ ਐਮ.ਟੀ.ਵੀ. ਕੋਕ ਸਟੂਡੀਓ ਇੰਡੀਆ ਵਿੱਚ ਦਿਲਜੀਤ ਦੋਸਾਂਝ ਦੇ ਨਾਲ "ਕੀ ਬਣੂ ਦੁਨੀਆ ਦਾ" ਗੀਤ 'ਤੇ ਪ੍ਰਦਰਸ਼ਨ ਕੀਤਾ ਜੋ ਐਮ.ਟੀ.ਵੀ. ਇੰਡੀਆ 'ਤੇ ਸੀਜ਼ਨ 4 ਐਪੀਸੋਡ 5 (16 ਅਗਸਤ 2015) ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।[3] ਉਸਨੂੰ ਵਿਆਪਕ ਤੌਰ 'ਤੇ ਹੁਣ ਤੱਕ ਦੇ ਸਮੇਂ ਦੇ ਸਭ ਤੋਂ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਪੰਜਾਬੀ ਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[4]
Remove ads
ਮੁੱਢਲਾ ਜੀਵਨ
ਗੁਰਦਾਸ ਮਾਨ ਦਾ ਜਨਮ 4 ਜਨਵਰੀ, 1957 ਨੂੰ, ਪਿਤਾ ਸ. ਗੁਰਦੇਵ ਸਿੰਘ ਅਤੇ ਤੇਜ ਕੌਰ ਦੇ ਘਰ, ਉਸ ਵੇਲੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗਿੱਦੜਬਾਹਾ (ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ) ਵਿੱਚ ਹੋਇਆ। ਉਹ ਮਲੋਟ ਦੇ ਡੀ.ਏ.ਵੀ ਕਾਲਜ ਵਿੱਚ ਪੜ੍ਹੇ ਅਤੇ ਬਾਅਦ ਵਿੱਚ ਪਟਿਆਲਾ ਗਏ ਜਿੱਥੇ ਖੇਡਾਂ ਵਿੱਚ ਦਿਲਚਸਪੀ ਹੋਣ ਕਾਰਨ ਖੇਡਾਂ ਵਿੱਚ ਹਿੱਸਾ ਲਿਆ, ਜੂਡੋ ਵਿੱਚ ਬਲੈਕ ਬੈਲਟ ਹਾਸਲ ਕੀਤੀ, ਅਤੇ ਸਰੀਰਕ ਸਿੱਖਿਆ ਵਿਸ਼ੇ ਵਿੱਚ ਮਾਸਟਰ ਡਿਗਰੀ ਪਾਸ ਕੀਤੀ।[5] ਕਾਲਜਾਂ, ਯੂਨੀਵਰਸਿਟੀਆਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਗਾਇਕੀ ਅਤੇ ਅਭਿਨੈ ਲਈ ਪੁਰਸਕਾਰ ਹਾਸਲ ਕੀਤੇ।
ਇੱਕ ਅਖ਼ਬਾਰ ਇੰਟਰਵਿਊ ਵਿੱਚ, ਮਾਨ ਨੇ ਐਕਸਪ੍ਰੈੱਸ ਐਂਡ ਸਟਾਰ ਨੂੰ ਦੱਸਿਆ ਕਿ ਉਹ ਮਾਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਦਾ ਹਰਮਨ ਪਿਆਰਾ ਸਮਰਥਕ ਹੈ।
ਗੁਰਦਾਸ ਮਾਨ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਇਕ ਕਰਮਚਾਰੀ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ।
Remove ads
ਨਿੱਜੀ ਜ਼ਿੰਦਗੀ
ਉਸਦਾ ਵਿਆਹ ਮਨਜੀਤ ਮਾਨ ਨਾਲ ਹੋਇਆ ਹੈ।[6] ਉਨ੍ਹਾਂ ਦਾ ਇੱਕ ਪੁੱਤਰ, ਗੁਰਇੱਕ ਮਾਨ ਹੈ, ਜਿਸਦਾ ਵਿਆਹ ਅਦਾਕਾਰਾ ਸਿਮਰਨ ਕੌਰ ਮੁੰਡੀ ਨਾਲ ਹੋਇਆ ਹੈ।[7]
20 ਜਨਵਰੀ 2007 ਨੂੰ ਕਰਨਾਲ, ਹਰਿਆਣਾ, ਭਾਰਤ ਦੇ ਨੇੜੇ ਇੱਕ ਪਿੰਡ ਵਿੱਚ ਮਾਨ ਇੱਕ ਕਾਰ ਹਾਦਸੇ ਵਿੱਚ ਸ਼ਾਮਲ ਹੋ ਗਿਆ ਸੀ ਜਿਸ ਵਿੱਚ ਉਸਦਾ ਰੇਂਜ ਰੋਵਰ ਇੱਕ ਟਰੱਕ ਨਾਲ ਟਕਰਾ ਗਿਆ ਅਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮਾਨ ਦੇ ਚਿਹਰੇ, ਹੱਥਾਂ ਅਤੇ ਛਾਤੀ 'ਤੇ ਮਾਮੂਲੀ ਸੱਟਾਂ ਲੱਗੀਆਂ। ਉਸਦਾ ਡਰਾਈਵਰ ਗਣੇਸ਼ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਪਰ ਜਲਦੀ ਹੀ ਠੀਕ ਹੋ ਗਿਆ।[8][9]
ਇਹ ਗੁਰਦਾਸ ਮਾਨ ਦੇ ਦੋ ਕਾਰ ਹਾਦਸਿਆਂ ਵਿੱਚੋਂ ਦੂਜਾ ਹਾਦਸਾ ਸੀ। ਪਹਿਲਾ ਹਾਦਸਾ 9 ਜਨਵਰੀ 2001 ਨੂੰ ਪੰਜਾਬ ਦੇ ਰੂਪਨਗਰ ਨੇੜੇ ਇੱਕ ਪਿੰਡ ਵਿੱਚ ਮਾਨ ਦੀ ਗੱਡੀ ਅਤੇ ਇੱਕ ਟਰੱਕ ਵਿਚਕਾਰ ਆਹਮੋ-ਸਾਹਮਣੇ ਟੱਕਰ ਸੀ। ਇਸ ਹਾਦਸੇ ਵਿੱਚ ਮਾਨ ਦੇ ਡਰਾਈਵਰ ਤੇਜਪਾਲ ਦੀ ਮੌਤ ਹੋ ਗਈ। ਮਾਨ ਨੇ ਬਾਅਦ ਵਿੱਚ ਮੰਨਿਆ ਕਿ ਉਸਦੇ ਡਰਾਈਵਰ ਨੇ ਉਸਨੂੰ ਹਾਦਸੇ ਤੋਂ ਕੁਝ ਮਿੰਟ ਪਹਿਲਾਂ ਸੀਟ ਬੈਲਟ ਲਗਾਉਣ ਲਈ ਕਿਹਾ ਸੀ। ਮਾਨ ਦਾ ਮੰਨਣਾ ਹੈ ਕਿ ਜੇਕਰ ਉਸਦੇ ਡਰਾਈਵਰ ਦੀ ਸਲਾਹ ਨਾ ਹੁੰਦੀ, ਤਾਂ ਉਹ ਵੀ ਮਰ ਗਿਆ ਹੁੰਦਾ। ਬਾਅਦ ਵਿੱਚ ਉਸਨੇ ਆਪਣੇ ਡਰਾਈਵਰ ਨੂੰ ਸਮਰਪਿਤ ਇੱਕ ਗੀਤ "ਬੈਠੀ ਸਾਡੇ ਨਾਲ ਸਵਾਰੀ ਉੱਤਰ ਗਈ" ਲਿਖਿਆ ਅਤੇ ਪੇਸ਼ ਕੀਤਾ, ਜੋ ਉਸਦਾ ਚੰਗਾ ਦੋਸਤ ਵੀ ਸੀ।
ਇੱਕ ਅਖ਼ਬਾਰ ਦੀ ਇੰਟਰਵਿਊ ਵਿੱਚ ਮਾਨ ਨੇ ਐਕਸਪ੍ਰੈਸ ਐਂਡ ਸਟਾਰ ਨੂੰ ਦੱਸਿਆ ਕਿ ਉਹ ਮੈਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਦਾ ਇੱਕ ਉਤਸ਼ਾਹੀ ਸਮਰਥਕ ਹੈ।[10]
ਉਸਦੀ ਮਾਂ, ਤੇਜ ਕੌਰ, 2016 ਵਿੱਚ ਅਕਾਲ ਚਲਾਣਾ ਕਰ ਗਈ।[11]
Remove ads
ਸੰਗੀਤ ਐਲਬਮਾਂ
ਕੋਲੈਬਰਸ਼ਨਾਂ
Remove ads
ਟੈਲੀਵਿਜ਼ਨ
ਫਿਲਮਾਂ

ਪੰਜਾਬੀ ਵਿਚ ਗਾਉਣ ਦੇ ਇਲਾਵਾ, ਉਹ ਹਿੰਦੀ, ਬੰਗਾਲੀ, ਤਮਿਲ, ਹਰਿਆਨੀ ਅਤੇ ਰਾਜਸਥਾਨੀ ਭਾਸ਼ਾਵਾਂ ਵਿਚ ਮੁਹਾਰਤ ਰੱਖਦੇ ਹਨ। ਇੱਕ ਅਭਿਨੇਤਾ ਦੇ ਰੂਪ ਵਿੱਚ, ਉਸਨੇ ਪੰਜਾਬੀ, ਹਿੰਦੀ ਅਤੇ ਤਾਮਿਲ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਉਹ ਆਪਣੀ ਫਿਲਮ ਵਾਰਿਸ ਸ਼ਾਹ ਵਿੱਚ ਪ੍ਰਮੁੱਖ ਭੂਮਿਕਾ ਲਈ ਜਾਣਿਆ ਜਾਂਦਾ ਹੈ, ਜੋ ਕਿ ਆਪਣੀ ਮਹਾਂਕਾਵਿ ਹੀਰ ਰਾਂਝਾ ਦੀ ਰਚਨਾ ਦੇ ਦੌਰਾਨ ਪੰਜਾਬੀ ਕਵੀ ਵਾਰਿਸ ਸ਼ਾਹ ਦੀ ਤਸਵੀਰ ਹੈ। ਉਸਨੇ ਸ਼ਾਹਰੁਖ ਖਾਨ ਅਤੇ ਪ੍ਰਿਟੀ ਜ਼ਿੰਟਾ ਦੇ ਨਾਲ ਵੀਰ-ਜ਼ਾਰਾ ਫਿਲਮ ਵਿਚ ਮਹਿਮਾਨ ਭੂਮਿਕਾ ਨਿਭਾਈ।
Remove ads
ਪੁਰਸਕਾਰ
ਗੁਰਦਾਸ ਮਾਨ 54 ਵੀਂ ਕੌਮੀ ਫਿਲਮ ਐਵਾਰਡਜ਼ ਵਿਚ ਸਰਬੋਤਮ ਮਰਦ ਪਲੇਬੈਕ ਗਾਇਕ ਲਈ ਰਾਸ਼ਟਰੀ ਪੁਰਸਕਾਰ ਲੈਣ ਵਾਲੇ ਇਕੋ ਇਕ ਪੰਜਾਬੀ ਗਾਇਕ ਹਨ, ਜਿਸ ਨੇ ਵਾਰਿਸ ਸ਼ਾਹ ਵਿਚ ਹੀਰ ਦੀ ਪੂਰੀ ਕਹਾਣੀ ਨੂੰ ਗਾਣੇ ਰਾਹੀਂ ਤਿਆਰ ਕੀਤਾ: ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ।
ਗੁਰਦਾਸ ਮਾਨ ਨੇ ਆਪਣੇ ਹਿੱਟ ਗੀਤ "ਦਿਲ ਦਾ ਮਾਮਲਾ ਹੈ" ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਤੋਂ ਬਾਅਦ "ਮਮਲਾ ਗੜਬੜ ਹੈ" ਅਤੇ "ਛੱਲਾ" ਆਇਆ, ਬਾਅਦ ਵਿਚ ਪੰਜਾਬੀ ਫ਼ਿਲਮ 'ਲੌਂਗ ਦਾ ਲਿਸ਼ਕਾਰਾ' (1986) ਦਾ ਹਿੱਟ ਫਿਲਮ ਗਾਣਾ ਸੀ, ਜਿਸ ਨੂੰ ਮਾਨ ਨੇ ਪ੍ਰਸਿੱਧ ਗਾਇਕ ਜਗਜੀਤ ਸਿੰਘ ਦੇ ਸੰਗੀਤ ਦੀ ਅਗਵਾਈ ਹੇਠ ਰਿਕਾਰਡ ਕੀਤਾ।
ਇਸ ਤੋ ਬਿਨਾਂ ਮਾਨ ਨੇ ਬਲਾਕਬੱਸਟਰ ਬਾਲੀਵੁੱਡ ਫਿਲਮਾਂ ਵਿਚ ਅਭਿਨੈ ਕੀਤਾ ਹੈ ਅਤੇ 2005 ਵਿਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਉਨ੍ਹਾਂ ਨੂੰ ਜੂਰੀ ਅਵਾਰਡ ਸਮੇਤ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਪ੍ਰਸਿੱਧ ਟਰੈਕ 'ਕੀ ਬਣੂ ਦੁਨੀਆਂ ਦਾ' ਤੇ 'ਕੋਕ ਸਟੂਡੀਓ ਐਮਟੀਵੀ ਸੈਸ਼ਨ 4' ਵੀ ਗਾਇਆ। ਇਹ ਗੀਤ 15 ਅਗਸਤ 2015 ਨੂੰ ਰਿਲੀਜ਼ ਕੀਤਾ ਗਿਆ ਅਤੇ ਇਸਨੇ 1 ਹਫਤੇ ਵਿਚ ਯੂਟਿਊਬ ਉੱਤੇ 3 ਮਿਲੀਅਨ ਤੋਂ ਵੱਧ ਵਿਯੂਜ਼ ਦਰਜ ਕੀਤੇ।
2009 ਵਿਚ ਉਸ ਨੇ 'ਬੂਟ ਪਾਲਿਸ਼ਾਂ' ਗੀਤ ਲਈ ਯੂਕੇ ਏਸ਼ੀਅਨ ਮਿਊਜ਼ਿਕ ਐਵਾਰਡਜ਼ ਵਿਚ "ਬੈਸਟ ਇੰਟਰਨੈਸ਼ਨਲ ਐਲਬਮ" ਵੀ ਜਿੱਤਿਆ।[14]
2017 ਵਿੱਚ, ਉਸਨੇ ਪਹਿਲੇ ਫਿਲਮਫੇਅਰ ਅਵਾਰਡ ਪੰਜਾਬੀ ਪ੍ਰੋਗਰਾਮ ਵਿੱਚ "ਫਿਲਮਫੇਅਰ ਅਵਾਰਡ ਫਾਰ ਲਿਵਿੰਗ ਲੈਜੇਂਡ" ਜਿੱਤਿਆ।[15]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads