22 ਅਕਤੂਬਰ

ਮਿਤੀ From Wikipedia, the free encyclopedia

Remove ads

22 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 295ਵਾਂ (ਲੀਪ ਸਾਲ ਵਿੱਚ 296ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 70 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਕਤੂਬਰ, ਐਤ ...

ਵਾਕਿਆ

  • 1761 ਖ਼ਵਾਜ਼ਾ ਅਬੈਦ ਖ਼ਾਨ ਦਾ ਸਿੱਖ ਫ਼ੌਜਾਂ ਨੇ ਲਾਹੌਰ ਤਕ ਪਿੱਛਾ ਕੀਤਾ ਜਾਵੇ ਤੇ ਲਾਹੌਰ ਪੁੱਜ ਕੇ ਉਸ ਨੂੰ ਕੱਢ ਕੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਜਾਵੇ। ਕਿਲੇ ਨੂੰ ਘੇਰ ਲਿਆ ਤੇ ਬਹੁਤ ਮੁਸ਼ਕਲਾਂ ਆਉਣ ਲੱਗ ਪਈਆਂ। ਖ਼ਵਾਜ਼ਾ ਅਬੈਦ ਖ਼ਾਨ ਸਿੱਖਾਂ ਨਾਲ ਲੜਦਾ ਹੋਇਆ ਮਾਰਿਆ ਗਿਆ। ਇਸ ਮਗਰੋਂ ਖ਼ਾਲਸਾ ਫ਼ੌਜਾਂ ਨੇ ਲਾਹੌਰ ਕਿਲ੍ਹੇ ਤੋਂ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦਾ ਹਾਕਮ ਐਲਾਨ ਕਰ ਦਿਤਾ।
  • 1844 ਵਿਲੀਅਮ ਮਿੱਲਰ ਨੇ ਭਵਿੱਖ ਬਾਣੀ ਕੀਤੀ ਸੀ ਕਿ ਦੁਨੀਆ 22 ਅਕਤੂਬਰ, 1844 ਦੇ ਦਿਨ ਖ਼ਤਮ ਹੋ ਜਾਵੇਗੀ, ਪਰ ਇਹ ਗੱਲ ਝੂਠ ਨਿਕਲੀ।
  • 1881 ਬ੍ਰਿਟਿਸ਼ ਹਫਤਾਵਾਰੀ ਰਸਾਲਾ ਟਿਟ-ਬਿਟਸ ਸ਼ੁਰੂ ਹੋਇਆ।
  • 1907 ਅਮਰੀਕਾ ਵਿੱਚ ਬੈਂਕ ਫ਼ੇਲ ਹੋਣ ਦੀਆਂ ਅਫ਼ਵਾਹਾਂ ਫੈਲ ਜਾਣ ਕਾਰਨ ਲੱਖਾਂ ਲੋਕਾਂ ਨੇ ਬੈਂਕਾਂ ਵਿੱਚੋਂ ਪੈਸੇ ਕਢਣੇ ਸ਼ੁਰੂ ਕਰ ਦਿਤੇ ਤੇ ਬੈਂਕ ਖ਼ਾਲੀ ਕਰ ਦਿਤੇ।
  • 1909 ਅਨੰਦ ਮੈਰਿਜ ਐਕਟ ਪਾਸ ਕਰ ਦਿਤਾ ਗਿਆ। 2006 ਵਿੱਚ ਪਾਕਿਸਤਾਨ ਨੇ ਅਨੰਦ ਮੈਰਿਜ ਐਕਟ ਨੂੰ ਪੂਰੀ ਤਰ੍ਹਾਂ ਕਾਨੂੰਨ ਬਣਾ ਦਿਤਾ, 2012 ਵਿੱਚ ਸੈਂਟਰ ਨੇ ਇੱਕ ਸੋਧ ਬਿਲ ਪਾਸ ਕੀਤਾ ਜਿਸ ਹੇਠ ਅਨੰਦ ਮੈਰਿਜ ਐਕਟ ਨੂੰ 'ਹਿੰਦੂ ਮੈਰਿਜ ਐਕਟ' ਹੇਠ ਲਿਆਦਾ ਲਿਆ।
  • 1947 ਭਾਰਤ ਅਤੇ ਪਾਕਿਸਤਾਨ ਵਿੱਚਕਾਰ ਕਸ਼ਮੀਰ ਬਖੇੜਾ: ਸ਼ੁਰੂ ਹੋਇਆ।
  • 1962 ਕਿਊਬਾ ਵਿੱਚ ਰੂਸੀ ਮਿਜ਼ਾਈਲਾਂ ਤਾਇਨਾਤ ਕਰਨ ਦੇ ਜਵਾਬ ਵਿੱਚ ਅਮਰੀਕਨ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੇ ਕਿਊਬਾ ਨੂੰ ਹਰ ਤਰ੍ਹਾਂ ਦੀ ਫ਼ੌਜੀ ਸਪਲਾਈ ਦਾ ਹਵਾਈ ਤੇ ਸਮੁੰਦਰੀ ਬਲਾਕੇਡ ਕਰ ਦਿਤਾ।
  • 1964 ਯਾਂ ਪਾਲ ਸਾਰਤਰ ਨੇ ਨੋਬਲ ਸਨਮਾਨ ਠੁਕਰਾ ਦਿਤਾ।
  • 1968 ਐਪੋਲੋ- 7 ਧਰਤੀ ਵਲ ਮੁੜਿਆ ਅਤੇ ਐਟਲਾਂਟਿਕ ਸਮੁੰਦਰ ਵਿੱਚ ਆ ਡਿੱਗਾ। ਇਸ ਨੇ 163 ਵਾਰ ਧਰਤੀ ਦਾ ਚੱਕਰ ਕਢਿਆ ਸੀ।
  • 1995 ਯੂ.ਐਨ.ਓ. ਦੀ 50 ਸਾਲਾ ਜੁਬਲੀ ਮਨਾਈ ਗਈ।
  • 2008 ਇਸਰੋ ਨੇ ਆਪਣੇ ਪੀਐਸ ਐਲ ਵੀ-ਸੀ 11 ਲਾਂਚ ਰਾਕਟ ਰਾਹੀ ਚੰਦਰਯਾਨ-੧ ਲਾਂਚ ਕੀਤਾ।
Remove ads

ਜਨਮ

Thumb
ਅਸ਼ਫ਼ਾਕਉਲਾ ਖ਼ਾਨ
Thumb
ਕਾਦਰ ਖਾਨ
Thumb
ਸਵਾਮੀ ਰਾਮਤੀਰਥ
Remove ads

ਦਿਹਾਂਤ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
Loading related searches...

Wikiwand - on

Seamless Wikipedia browsing. On steroids.

Remove ads