ਰੂਪਲ ਤਿਆਗੀ
ਭਾਰਤੀ ਨ੍ਰਿਤ-ਨਿਰਦੇਸ਼ਿਕਾ ਅਤੇ ਟੀਵੀ ਅਦਾਕਾਰਾ From Wikipedia, the free encyclopedia
Remove ads
ਰੂਪਲ ਤਿਆਗੀ (ਜਨਮ 5 ਅਕਤੂਬਰ 1989, ਮੁੰਬਈ)[3] ਇੱਕ ਭਾਰਤੀ ਨ੍ਰਿਤ-ਨਿਰਦੇਸ਼ਿਕਾ[3] ਹੈ ਅਤੇ ਟੀਵੀ ਅਦਾਕਾਰਾ ਹੈ।[4][7][8][9][10][11][12] ਉਸਨੇ ਜ਼ੀ ਟੀਵੀ ਦੇ ਇੱਕ ਸੋਪ ਓਪੇਰਾ ਸਪਨੇ ਸੁਹਾਨੇ ਲੜਕਪਨ ਕੇ ਵਿੱਚ ਇੱਕ ਨਾਬਾਲਗ ਕੁੜੀ ਗੁੰਜਨ ਦਾ ਕਿਰਦਾਰ ਕੀਤਾ ਸੀ।[13][14] ਰੂਪਲ ਨੇ ਝਲਕ ਦਿਖਲਾ ਜਾ ਦੇ ਅੱਠਵੇਂ ਸੀਜ਼ਨ ਵਿੱਚ ਵੀ ਭਾਗ ਲਿਆ ਸੀ ਪਰ ਉਹ ਇੱਕ ਹਫਤੇ ਵਿੱਚ ਹੀ ਬਾਹਰ ਹੋ ਗਈ ਸੀ। ਉਸਨੇ 2015 ਵਿੱਚ ਕਲਰਸ ਦੇ ਇੱਕ ਰਿਆਲਟੀ ਸ਼ੋਅ ਬਿੱਗ ਬੌਸ ਵਿੱਚ ਵੀ ਭਾਗ ਲਿਆ ਸੀ ਅਤੇ ਦੂਜੇ ਹਫਤੇ ਵਿੱਚ ਜਨਤਾ ਦੀ ਵੋਟ ਰਾਹੀਂ ਸ਼ੋਅ ਤੋਂ ਬਾਹਰ ਹੋਈ।
Remove ads
ਮੁੱਢਲਾ ਜੀਵਨ
ਤਿਆਗੀ ਦਾ ਜਨਮ 6 ਅਕਤੂਬਰ, 1989 ਨੂੰ ਬੰਗਲੌਰ, ਭਾਰਤ ਵਿੱਚ ਹੋਇਆ ਸੀ। ਉਸ ਨੇ ਆਪਣੀ ਸਿੱਖਿਆ ਸੋਫੀਆ ਹਾਈ ਸਕੂਲ, ਬੰਗਲੌਰ ਤੋਂ ਕੀਤੀ ਹੈ। ਉਸ ਨੇ ਆਪਣੇ ਸ਼ਹਿਰ ਤੋਂ ਸ਼ੀਅਮਕ ਡਾਵਰ ਦੇ ਡਾਂਸ ਇੰਸਟੀਚਿਊਟ ਬੰਗਲੌਰ ਤੋਂ ਸਿਖਲਾਈ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਫ਼ਿਲਮ ਭੂਲ_ਭੁਲਈਆ ਦੇ ਗਾਣੇ "ਮੇਰੇ ਢੋਲਣਾ" ਵਿੱਚ ਇੱਕ ਬਾਲੀਵੁੱਡ ਕੋਰੀਓਗ੍ਰਾਫਰ ਪੋਨੀ ਵਰਮਾ ਦੀ ਸਹਾਇਤਾ ਕਰਨ ਦਾ ਮੌਕਾ ਮਿਲਿਆ। ਦੋ ਸਾਲਾਂ ਤੱਕ, ਉਹ ਬੰਗਲੌਰ ਅਤੇ ਮੁੰਬਈ ਦਰਮਿਆਨ ਭੱਜਦੀ ਰਹੀ ਅਤੇ ਬਾਅਦ ਵਿੱਚ ਇਸ ਤੋਂ ਆਖਰਕਾਰ ਉਹ ਮੁੰਬਈ ਵਿੱਚ ਸੈਟਲ ਹੋ ਗਈ।
Remove ads
ਕੈਰੀਅਰ
ਰੂਪਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2007 ਵਿੱਚ ਇੱਕ ਕੋਰੀਓਗ੍ਰਾਫਰ ਵਜੋਂ ਕੀਤੀ।[15] "ਹਮਾਰੀ ਬੇਟੀਓਂ ਕਾ ਵਿਵਾਹ" ਵਿੱਚ, ਉਸ ਨੇ ਮਨਸ਼ਾ ਦੀ ਭੂਮਿਕਾ ਨਾਲ ਆਪਣੇ ਅਦਾਕਾਰੀ ਦੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਉਹ "ਏਕ ਨਈ ਛੋਟੀ ਸੀ ਜ਼ਿੰਦਗੀ" ਵਿੱਚ ਨਜ਼ਰ ਆਈ। ਉਹ ਜ਼ੀ ਟੀ.ਵੀ.ਦੇ ਸ਼ੋਅ ਕਸਮ ਸੇ 'ਚ ਅਭਿਨੇਤਰੀ ਪ੍ਰਾਚੀ ਦੇਸਾਈ ਅਤੇ ਰਾਮ ਕਪੂਰ ਨਾਲ ਵੀ ਨਜ਼ਰ ਆਈ ਸੀ। ਸ਼ੋਅ ਦਾ ਨਿਰਮਾਣ ਏਕਤਾ ਕਪੂਰ ਅਤੇ ਬਾਲਾਜੀ ਟੈਲੀਫਿਲਮਜ਼ ਦੁਆਰਾ ਕੀਤਾ ਗਿਆ ਸੀ।
ਉਸ ਨੇ ਇੰਡੀਅਨ ਸੋਪ ਓਪੇਰਾ "ਸਪਨੇ ਸੁਹਾਨੇ ਲਾਡਕਪਨ ਕੇ" ਵਿੱਚ ਗੁੰਜਨ ਦੀ ਭੂਮਿਕਾ ਨਿਭਾਈ।[16][17] ਰੂਪਲ ਨੇ "ਝਲਕ ਦਿਖਲਾ ਜਾ" ਦੇ ਅੱਠਵੇਂ ਸੀਜ਼ਨ ਵਿੱਚ ਵਾਈਲਡਕਾਰਡ ਐਂਟਰੀ ਵਜੋਂ ਹਿੱਸਾ ਲਿਆ ਪਰ ਇੱਕ ਹਫ਼ਤੇ ਬਾਅਦ ਇਸ ਨੂੰ ਬਾਹਰ ਕਰ ਦਿੱਤਾ ਗਿਆ।[18][19] ਉਹ ਬਿੱਗ ਬੌਸ 9 ਵਿੱਚ ਮੁਕਾਬਲਾ ਕਰਨ ਵਾਲੀ ਸੀ, ਜਿਸ ਵਿੱਚ ਉਸ ਦੀ ਦਿੰਗਾਨਾ ਸੂਰਯਾਂਵਸ਼ੀ ਨਾਲ ਜੋੜੀ ਬਣਾਈ ਗਈ ਸੀ ਅਤੇ ਵੋਟਿੰਗ ਦੇ ਦੂਜੇ ਹਫ਼ਤੇ ਵਿੱਚ ਹੀ ਉਸ ਨੂੰ ਬਾਹਰ ਕਰ ਦਿੱਤਾ ਗਿਆ ਸੀ।[20][21][22][23][24]
ਸਾਲ 2012 ਵਿੱਚ, ਤਿਆਗੀ ਨੇ ਮਨਪਸੰਦ ਭੈਣ ਗੁੰਜਨ ਅਤੇ ਰਚਨਾ (ਮਹਿਮਾ ਮਕਵਾਨਾ), ਅਤੇ ਮਨਪਸੰਦ ਨਈ ਜੋੜੀ ਨੂੰ ਗੁੰਜਨ ਅਤੇ ਮਯੰਕ (ਅੰਕਿਤ ਗੇਰਾ) ਦੇ ਤੌਰ 'ਤੇ ਦੋ "ਜ਼ੀ ਰਿਸ਼ਤੇ ਪੁਰਸਕਾਰ" ਜਿੱਤਿਆ। 2013 ਵਿੱਚ, ਉਸ ਨੂੰ ਗੁੰਜਨ ਦੇ ਰੂਪ ਵਿੱਚ ਤਾਜ਼ਾ ਨਵੇਂ ਚਿਹਰੇ ਲਈ ਇੰਡੀਅਨ ਟੈਲੀ ਅਵਾਰਡ ਵਿੱਚ ਨਾਮਜ਼ਦ ਕੀਤਾ ਗਿਆ ਸੀ।[25]
Remove ads
ਟੈਲੀਵਿਜ਼ਨ
- 2008-09 ਹਮਾਰੀ ਬੇਟੀਓਂ ਕਾ ਵਿਵਾਹ (ਮਨਸ਼ਾ)
- 2008-09 ਦਿਲ ਮਿਲ ਗਏ (ਪਰੀ)
- 2011-12 ਏਕ ਨਈ ਛੋਟੀ ਸੀ ਜ਼ਿੰਦਗੀ (ਕੁਹੁ)
- 2012 ਡਾਂਸ ਇੰਡੀਆ ਡਾਂਸ ਲਿਟਲ ਮਾਸਟਰਸ 2 (ਪ੍ਰਤਿਭਾਗੀ)
- 2012-2015 ਸਪਨੇ ਸੁਹਾਨੇ ਲੜਕਪਨ ਕੇ (ਗੁੰਜਨ)
- 2015 ਝਲਕ ਦਿਖਲਾ ਜਾ 8 (ਪ੍ਰਤਿਭਾਗੀ)
- 2015 ਬਿੱਗ ਬੌਸ (ਸੀਜ਼ਨ 9) - ਦਿਗਾਂਗਨਾ ਸੂਰਯਾਵੰਸ਼ੀ ਦੇ ਜੋੜੀਦਾਰ ਵਜੋਂ, ਦੂਜੇ ਹਫਤੇ ਘਰ ਤੋਂ ਬਾਹਰ
ਨ੍ਰਿਤ-ਨਿਰਦੇਸ਼ਨਾ
- ਭੂਲ ਭੁੱਲਈਆ[3] - ਮੇਰੇ ਢੋਲਣਾ
ਅਵਾਰਡਸ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads