ਸਟੀਵ ਸਮਿੱਥ

ਆਸਟਰੇਲੀਆਈ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ From Wikipedia, the free encyclopedia

ਸਟੀਵ ਸਮਿੱਥ
Remove ads

ਸਟੀਵਨ ਪੀਟਰ ਡੈਵਰਉਕਸ ਸਮਿੱਥ (ਜਨਮ 2 ਜੂਨ 1989) ਇੱਕ ਆਸਟਰੇਲੀਆਈ ਕ੍ਰਿਕਟ ਖਿਡਾਰੀ ਹੈ, ਜੋ ਕਿ ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ।[3] ਇਸ ਸਮੇਂ ਸਟੀਵ ਸਮਿੱਥ ਆਸਟਰੇਲੀਆਈ ਕ੍ਰਿਕਟ ਟੀਮ ਦਾ ਕਪਤਾਨ ਹੈ।[4]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads
Remove ads

ਸ਼ੁਰੂਆਤੀ ਜੀਵਨ

ਸਟੀਵ ਸਮਿੱਥ ਦਾ ਜਨਮ ਸਿਡਨੀ ਵਿੱਚ ਪਿਤਾ ਪੀਟਰ ਦੇ ਘਰ ਹੋਇਆ ਸੀ। ਉਸਦੇ ਪਿਤਾ ਕੋਲ ਰਸਾਇਣ ਵਿਗਿਆਨ ਦੀ ਡਿਗਰੀ ਸੀ।[5][6] ਉਸਨੇ ਆਪਣੀ ਮੁੱਢਲੀ ਸਿੱਖਿਆ ਮਿਨਾਏ ਹਾਈ ਸਕੂਲ ਤੋਂ ਹਾਸਿਲ ਕੀਤੀ ਅਤੇ ਫਿਰ ਉਸਨੇ 17 ਸਾਲ ਦੀ ਉਮਰ ਵਿੱਚ ਇੰਗਲੈਂਡ 'ਚ ਖੇਡਣ ਦਾ ਸਰਟੀਫਿਕੇਟ ਹਾਸਿਲ ਕੀਤਾ।[7][8]

ਛੋਟੇ ਹੁੰਦਿਆਂ ਸਟੀਵਨ ਨੇ ਇਲਾਵੌਂਗ ਕ੍ਰਿਕਟ ਕਲੱਬ (ਹੁਣ ਇਲਾਵੌਂਗ ਮਿਨਾਏ ਕ੍ਰਿਕਟ ਕਲੱਬ) ਵੱਲੋਂ ਕ੍ਰਿਕਟ ਖੇਡੀ। ਉਸਦਾ ਪਹਿਲਾ ਸੀਜ਼ਨ 1994-1995 ਦਾ ਸੀ। ਉਸਨੇ ਇਸ ਕਲੱਬ ਵੱਲੋਂ ਲਗਭਗ 11 ਸੀਜ਼ਨ ਖੇਡੇ ਅਤੇ ਉਸਦਾ ਆਖ਼ਰੀ ਸੀਜ਼ਨ ਅੰਡਰ 16 (2004-2005 ਸੀਜ਼ਨ) ਰਿਹਾ। ਸਟੀਵਨ ਨੂੰ ਇਹ 11 ਸੀਜ਼ਨ ਖੇਡਦੇ ਸਮੇਂ ਦੋ ਵਾਰ ਜੂਨੀਅਰ ਕ੍ਰਿਕਟਰ ਆਫ਼ ਦ ਯੀਅਰ ਚੁਣਿਆ ਗਿਆ। ਸਟੀਵਨ 6 ਪ੍ਰੀਮੀਅਰਸ਼ਿਪ ਜੇਤੂ ਟੀਮਾਂ ਦਾ ਮੈਂਬਰ ਰਿਹਾ ਹੈ।

ਸਟੀਵਨ ਦਾ ਪਹਿਲਾ ਸੈਂਕੜਾ 1998-1999 ਸੀਜ਼ਨ ਦੌਰਾਨ ਕਾਸੂਆਰਿਣਾ ਓਵਲ, ਅਲਫ਼ੋਰਡਸ ਪੋਆਂਇੰਟ ਵਿਖੇ ਆਇਆ ਸੀ, ਜਿਸਦੇ ਵਿੱਚ ਉਹ 124 'ਤੇ ਨਾਬਾਦ ਰਿਹਾ ਸੀ। ਉਸਨੇ 2003-2004 ਦੇ ਸੀਜ਼ਨ ਸਮੇਂ 6 ਸੈਂਕੜੇ ਲਗਾਏ ਸਨ, ਜਿਸਦੇ ਵਿੱਚ 141 ਦੀ ਨਾਬਾਦ ਪਾਰੀ ਵੀ ਸ਼ਾਮਿਲ ਸੀ। ਸਟੀਵਨ ਨੇ ਕਲੱਬ ਵੱਲੋਂ ਖੇਡਦੇ ਹੋਏ 44.43 ਦੀ ਔਸਤ ਨਾਲ 2,399 ਦੌੜਾਂ ਬਣਾਈਆਂ ਸਨ (ਇਸਦੇ ਵਿੱਚ ਅੰਡਰ 8 ਦੇ ਅੰਕੜੇ ਨਹੀਂ ਹਨ)। ਉਸਨੇ 8.18 ਦੀ ਔਸਤ ਨਾਲ 100 ਵਿਕਟਾਂ ਵੀ ਲਈਆਂ ਹਨ ਅਤੇ 50 ਕੈਚ ਫੜੇ ਹਨ।

Remove ads

ਕ੍ਰਿਕਟ ਜੀਵਨ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ

ਹੋਰ ਜਾਣਕਾਰੀ ਬੱਲੇਬਾਜ਼ੀ, ਸਕੋਰ ...
Remove ads

ਹਵਾਲੇ

ਬਾਹਰੀ ਲਿੰਕ

Loading content...
Loading related searches...

Wikiwand - on

Seamless Wikipedia browsing. On steroids.

Remove ads