ਸਾਰਕ
ਖੇਤਰੀ ਅੰਤਰ-ਸਰਕਾਰੀ ਅਤੇ ਭੂ-ਰਾਜਨੀਤਿਕ ਸੰਗਠਨ From Wikipedia, the free encyclopedia
Remove ads
ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਅੱਠ ਮੈਂਬਰ ਦੇਸ਼ਾਂ ਦਾ ਇੱਕ ਆਰਥਿਕ ਅਤੇ ਭੂ-ਸਿਆਸੀ ਸੰਗਠਨ ਹੈ, ਜੋ ਮੁੱਖ ਰੂਪ ਵਿੱਚ ਦੱਖਣੀ ਏਸ਼ੀਆ ਮਹਾਂਦੀਪ ਉੱਤੇ ਵਸੇ ਹੋਏ ਹਨ।[10] ਇਹਦੇ ਸਕੱਤਰਤ ਦਾ ਸਦਰ-ਮੁਕਾਮ ਕਠਮੰਡੂ, ਨੇਪਾਲ ਵਿਖੇ ਹੈ।[11]
Remove ads
ਦੱਖਣੀ ਏਸ਼ੀਆ ਵਿੱਚ ਖੇਤਰਨੁਮਾ ਸਿਆਸੀ ਅਤੇ ਆਰਥਿਕ ਸਹਿਯੋਗ ਦਾ ਵਿਚਾਰ ਸਭ ਤੋਂ ਪਹਿਲਾਂ 1980 ਵਿੱਚ ਘੜਿਆ ਗਿਆ ਅਤੇ ਢਾਕਾ ਵਿਖੇ ਹੋਏ ਇਹਦੇ ਪਹਿਲੇ ਸੰਮੇਲਨ ਵਿੱਚ 8 ਦਸੰਬਰ 1985 ਨੂੰ ਸ੍ਰੀਲੰਕਾ, ਨੇਪਾਲ, ਪਾਕਿਸਤਾਨ, ਬੰਗਲਾਦੇਸ਼, ਭਾਰਤ, ਭੂਟਾਨ ਅਤੇ ਮਾਲਦੀਵ ਵੱਲੋਂ ਅਧਿਕਾਰਕ ਤੌਰ ਉੱਤੇ ਇਹਦੀ ਸਥਾਪਨਾ ਕੀਤੀ ਗਈ।[12][13] ਇਸ ਮਗਰੋਂ ਪੈਂਦੇ ਸਾਲਾਂ ਵਿੱਚ ਇਹ ਸੰਸਥਾ ਨਵੇਂ ਮੈਂਬਰ ਦੇਸ਼ਾਂ ਦੇ ਦਾਖ਼ਲੇ ਕਰ ਕੇ ਵੱਡੀ ਹੁੰਦੀ ਆ ਰਹੀ ਹੈ।[12] 2007 ਵਿੱਚ ਅਫ਼ਗ਼ਾਨਿਸਤਾਨ ਸਾਰਕ ਦਾ ਪਰਿਵਾਰਕ ਵਾਧਾ ਕਰਨ ਵਾਲ਼ਾ ਪਹਿਲਾ ਦੇਸ਼ ਬਣਿਆ।[14]
ਸਾਰਕ ਦੀਆਂ ਨੀਤੀਆਂ ਦਾ ਟੀਚਾ ਹਿੱਤਕਾਰੀ ਅਰਥ-ਸ਼ਾਸਤਰ ਅਤੇ ਦੱਖਣੀ ਏਸ਼ੀਆਂ ਦੇ ਦੇਸ਼ਾਂ ਵਿਚਕਾਰ ਸਾਂਝੇ ਸਵੈ-ਆਸਰੇ ਦੀ ਤਰੱਕੀ ਕਰਾਉਣਾ ਅਤੇ ਇਸ ਖੇਤਰ ਵਿੱਚ ਸਮਾਜਕ ਅਤੇ ਸੱਭਿਆਚਾਰਕ ਵਿਕਾਸ ਦੀ ਚਾਲ ਨੂੰ ਹੋਰ ਤੇਜ਼ ਕਰਨਾ ਹੈ।[15] ਸਾਰਕ ਨੇ ਦੁਨੀਆ ਭਰ ਦੇ ਵਿਦੇਸ਼ੀ ਸੰਬੰਧਾਂ ਵਿੱਚ ਇੱਕ ਅਹਿਮ ਫ਼ਰਜ਼ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ। ਯੂਰਪੀ ਸੰਘ, ਸੰਯੁਕਤ ਰਾਸ਼ਟਰ (ਇੱਕ ਨਿਗਰਾਨ ਮੈਂਬਰ ਵਜੋਂ) ਅਤੇ ਹੋਰ ਬਹੁਧਿਰੀ ਸੰਸਥਾਵਾਂ ਨਾਲ਼ ਸਥਾਈ ਸਫ਼ਾਰਤੀ ਸੰਬੰਧ ਕਾਇਮ ਕਰ ਲਏ ਗਏ ਹਨ।[15] ਸਾਲਬੱਧੀ ਨਿਯਤ ਅਧਾਰ ਉੱਤੇ ਹਰੇਕ ਦੇਸ਼ ਦੇ ਮੁਖੀਆਂ ਦੀਆਂ ਦਫ਼ਤਰੀ ਮੀਟਿੰਗਾਂ ਰੱਖੀਆਂ ਜਾਂਦੀਆਂ ਹਨ ਅਤੇ ਦੇਸ਼ਾਂ ਦੇ ਵਿਦੇਸ਼ੀ ਸਕੱਤਰ ਸਾਲ ਵਿੱਚ ਦੋ ਵਾਰ ਮੀਟਿੰਗਾਂ ਕਰਦੇ ਹਨ।[15] 18ਵਾਂ ਸਾਰਕ ਸੰਮੇਲਨ ਨਵੰਬਰ, 2014 ਵਿੱਚ ਕਠਮੰਡੂ, ਨੇਪਾਲ ਵਿਖੇ ਹੋਵੇਗਾ।[16]
Remove ads
ਸਾਰਕ ਦਾ ਕੌਮੀ ਗੀਤ
ਏਸੀਆਨ ਜਿਹੀਆਂ ਖੇਤਰੀ ਸੰਸਥਾਵਾਂ ਵਾਂਗ ਅਜੇ ਤੱਕ ਸਾਰਕ ਦਾ ਕੋਈ ਵੀ ਦਫ਼ਤਰੀ ਗੀਤ ਨਹੀਂ ਹੈ। ਪਰ ਕਵੀ-ਸਫ਼ੀਰ ਅਭੈ ਕੇ. ਦੀ ਲਿਖੀ ਕਵਿਤਾ ਨੇ ਇੱਕ ਅਧਿਕਾਰਕ ਸਾਰਕ ਗੀਤ ਦੀ ਭਾਲ਼ ਤੇਜ਼ ਕਰ ਦਿੱਤੀ ਹੈ।[17]
== ਸਾਰਕ ਦੀ ਸਥਾਪਨਾ
==

ਮੌਜੂਦਾ ਮੈਂਬਰ
ਅਫ਼ਗ਼ਾਨਿਸਤਾਨ
ਬੰਗਲਾਦੇਸ਼
ਭੂਟਾਨ
ਭਾਰਤ
- ਫਰਮਾ:Country data ਮਾਲਦੀਵ
ਨੇਪਾਲ
ਪਾਕਿਸਤਾਨ
ਸ੍ਰੀਲੰਕਾ
ਨਿਗਰਾਨ ਮੈਂਬਰ
ਭਵਿੱਖ 'ਚ ਬਣ ਸਕਣ ਵਾਲ਼ੇ ਮੈਂਬਰ
ਚੀਨ ਨੇ ਸਾਰਕ ਨਾਲ਼ ਖ਼ਾਸ ਰਿਸ਼ਤੇ ਰੱਖਣ ਦੀ ਲੋਚਾ ਦਾ ਇਜ਼ਹਾਰ ਕੀਤਾ ਹੈ ਅਤੇ ਇਹਨੂੰ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ ਅਤੇ ਮਾਲਦੀਵ ਦਾ ਸਹਿਯੋਗ ਪ੍ਰਾਪਤ ਹੈ।
- ਫਰਮਾ:Country data ਬਰਮਾ ਨੇ ਆਪਣਾ ਦਰਜਾ ਨਿਗਰਾਨ ਦੇਸ਼ ਤੋਂ ਪੱਕਾ ਮੈਂਬਰ ਬਣਨ ਦੀ ਲੋਚਾ ਦਰਸਾਈ ਹੈ।[23]
ਰੂਸ ਨੇ ਸਾਰਕ ਦੇ ਨਿਗਰਾਨ ਦੇਸ਼ ਦੇ ਦਰਜੇ ਵਾਸਤੇ ਦਰਖ਼ਾਸਤ ਦਿੱਤੀ ਹੈ।[24][25][26][27]
ਤੁਰਕੀ ਨੇ 2012 ਵਿੱਚ ਸਾਰਕ ਵਿੱਚ ਨਿਗਰਾਨ ਦੇਸ਼ ਦੇ ਦਰਜੇ ਵਾਸਤੇ ਅਰਜ਼ੀ ਦਿੱਤੀ ਹੈ।[24][25][26][27]
ਹੋਰ
ਦੱਖਣੀ ਅਫ਼ਰੀਕਾ ਨੇ ਮੀਟਿੰਗਾਂ ਵਿੱਚ ਹਿੱਸਾ ਲਿਆ ਹੈ।[28]
Remove ads
ਸਾਰਕ ਦੇ ਸਕੱਤਰ-ਜਨਰਲ
![]() | 16 ਜਨਵਰੀ 1985 ਤੋਂ 15 ਅਕਤੂਬਰ 1989 |
![]() | 17 ਅਕਤੂਬਰ 1989 ਤੋਂ 31 ਦਸੰਬਰ 1991 |
ਫਰਮਾ:Country data ਮਾਲਦੀਵ ਅਬਰਾਹਮ ਹੁਸੈਨ ਜ਼ਾਕੀ | 1 January 1992 to 31 December 1993 |
![]() | 1 ਜਨਵਰੀ 1994 ਤੋਂ 31 ਦਸੰਬਰ 1995 |
![]() | 1 ਜਨਵਰੀ 1996 ਤੋਂ 31 ਦਸੰਬਰ 1998 |
![]() | 1 ਜਨਵਰੀ 1999 ਤੋਂ 10 ਜਨਵਰੀ 2002 |
![]() | 11 ਜਨਵਰੀ 2002 ਤੋਂ 28 ਫ਼ਰਵਰੀ 2005 |
![]() | 1 ਮਾਰਚ 2005 ਤੋਂ 29 ਫ਼ਰਵਰੀ 2008 |
![]() | 1 ਮਾਰਚ 2008 ਤੋਂ 28 ਫ਼ਰਵਰੀ 2011 |
ਫਰਮਾ:Country data ਮਾਲਦੀਵ ਫ਼ਾਤੀਮਤ ਦਿਆਨਾ ਸਈਦ | 1 ਮਾਰਚ 2011 ਤੋਂ 11 ਮਾਰਚ 2012 |
ਫਰਮਾ:Country data ਮਾਲਦੀਵ ਅਹਿਮਦ ਸਲੀਮ | 12 ਮਾਰਚ 2012 ਤੋਂ 28 ਫ਼ਰਵਰੀ 2014[29] |
![]() | 1 ਮਾਰਚ 2014- 2017[16] |
Remove ads
ਸਾਰਕ ਦੇ ਸੰਮੇਲਨ
ਸਾਰਕ ਦੀ ਹਕੂਮਤ ਅਤੇ ਅਗਵਾਨੀ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads