ਸੁਰੇਸ਼ ਰੈਨਾ (ਜਨਮ 27 ਨਵੰਬਰ 1986) ਭਾਰਤੀ ਕ੍ਰਿਕਟ ਟੀਮ ਦੇ ਮੱਧ ਵਰਗ ਦਾ ਸਰਵਪੱਖੀ ਖਿਡਾਰੀ ਹੈ। ਇਹ ਖਿਡਾਰੀ ਖੱਬੂ ਹੈ ਅਤੇ ਗੇਂਦਬਾਜ਼ੀ ਵੀ ਆਫ਼-ਸਪਿੱਨ ਹੀ ਕਰਦਾ ਹੈ। ਘਰੇਲੂ ਕ੍ਰਿਕਟ ਵਿੱਚ ਇਹ ਉੱਤਰ ਪ੍ਰਦੇਸ਼ ਵੱਲੋਂ ਖੇਡਦਾ ਹੈ ਅਤੇ ਇਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਗੁਜਰਾਤ ਲਾਇਨਜ਼ ਦਾ ਕਪਤਾਨ ਹੈ। ਇਸਨੇ ਭਾਰਤੀ ਕ੍ਰਿਕਟ ਟੀਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਪਤਾਨੀ ਸੰਭਾਲੀ ਹੈ ਅਤੇ ਇਸ ਤਰ੍ਹਾਂ ਕਪਤਾਨੀ ਸੰਭਾਲਣ ਵਾਲਾ ਇਹ ਦੂਜਾ ਜਵਾਨ ਖਿਡਾਰੀ ਹੈ। ਇਸ ਤੋਂ ਇਲਾਵਾ ਇਸਨੇ ਕ੍ਰਿਕਟ ਦੀਆਂ ਤਿੰਨਾਂ ਬਣਾਵਟਾਂ (ਕਿਸਮਾਂ) ਵਿੱਚ ਸੈਂਕੜੇ ਲਗਾਏ ਹਨ ਅਤੇ ਅਜਿਹਾ ਕੀਰਤੀਮਾਨ ਸਥਾਪਿਤ ਕਰਨ ਵਾਲਾ ਇਹ ਦੂਜਾ ਭਾਰਤੀ ਖਿਡਾਰੀ ਹੈ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
ਸੁਰੇਸ਼ ਰੈਨਾ
 ਸੁਰੇਸ਼ ਰੈਨਾ |
|
ਜਨਮ | (1986-11-27) 27 ਨਵੰਬਰ 1986 (ਉਮਰ 38) ਮੁਰਾਦਨਗਰ, ਗਾਜ਼ੀਆਬਾਦ, ਉੱਤਰ ਪ੍ਰਦੇਸ਼, ਭਾਰਤ |
---|
ਛੋਟਾ ਨਾਮ | ਸੋਨੂ |
---|
ਕੱਦ | 5 ft 9 in (175 cm) |
---|
ਬੱਲੇਬਾਜ਼ੀ ਅੰਦਾਜ਼ | ਖੱਬੂ |
---|
ਗੇਂਦਬਾਜ਼ੀ ਅੰਦਾਜ਼ | ਸੱਜੇ ਹੱਥੀਂ, ਆਫ਼-ਬਰੇਕ |
---|
ਭੂਮਿਕਾ | ਸਰਵਪੱਖੀ |
---|
ਪਰਿਵਾਰ | ਪ੍ਰਿਯੰਕਾ ਚੌਧਰੀ (ਪਤਨੀ) (ਵਿਆਹ:2015)
ਗ੍ਰੇਸੀਆ ਰੈਨਾ (ਬੱਚਾ) (ਜਨਮ:2016) |
---|
ਵੈੱਬਸਾਈਟ | www.sureshraina.co.in |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 265) | 26 ਜੁਲਾਈ 2010 ਬਨਾਮ ਸ੍ਰੀ ਲੰਕਾ |
---|
ਆਖ਼ਰੀ ਟੈਸਟ | 10 ਜਨਵਰੀ 2015 ਬਨਾਮ ਆਸਟਰੇਲੀਆ |
---|
ਪਹਿਲਾ ਓਡੀਆਈ ਮੈਚ (ਟੋਪੀ 159) | 29 ਜੁਲਾਈ 2005 ਬਨਾਮ ਸ੍ਰੀ ਲੰਕਾ |
---|
ਆਖ਼ਰੀ ਓਡੀਆਈ | 25 ਅਕਤੂਬਰ 2015 ਬਨਾਮ ਦੱਖਣੀ ਅਫ਼ਰੀਕਾ |
---|
ਓਡੀਆਈ ਕਮੀਜ਼ ਨੰ. | 3 or 48 |
---|
ਪਹਿਲਾ ਟੀ20ਆਈ ਮੈਚ (ਟੋਪੀ 8) | 1 ਦਸੰਬਰ 2006 ਬਨਾਮ ਦੱਖਣੀ ਅਫ਼ਰੀਕਾ |
---|
ਆਖ਼ਰੀ ਟੀ20ਆਈ | 31 ਮਾਰਚ 2016 ਬਨਾਮ ਵੈਸਟ ਇੰਡੀਜ਼ |
---|
|
---|
|
ਸਾਲ | ਟੀਮ |
2002/03–ਵਰਤਮਾਨ | ਉੱਤਰ ਪ੍ਰਦੇਸ਼ |
---|
2008–2015 | ਚੇਨੱਈ ਸੁਪਰ ਕਿੰਗਜ਼ |
---|
2016-ਵਰਤਮਾਨ | ਗੁਜਰਾਤ ਲਾਇਨਜ਼ |
---|
|
---|
|
ਪ੍ਰਤਿਯੋਗਤਾ |
ਟੈਸਟ |
ਓ.ਡੀ.ਆਈ. |
ਟਵੰਟੀ-ਟਵੰਟੀ |
ਪਹਿਲਾ ਦਰਜਾ ਕ੍ਰਿਕਟ |
---|
ਮੈਚ |
18 |
223 |
51 |
91 |
ਦੌੜਾਂ ਬਣਾਈਆਂ |
768 |
5,568 |
1123 |
6,020 |
ਬੱਲੇਬਾਜ਼ੀ ਔਸਤ |
26.48 |
35.46 |
33.02 |
43.30 |
100/50 |
1/7 |
5/36 |
1/3 |
14/38 |
ਸ੍ਰੇਸ਼ਠ ਸਕੋਰ |
120 |
116* |
101 |
204* |
ਗੇਂਦਾਂ ਪਾਈਆਂ |
1041 |
2,084 |
217 |
3,019 |
ਵਿਕਟਾਂ |
13 |
36 |
7 |
37 |
ਗੇਂਦਬਾਜ਼ੀ ਔਸਤ |
46.38 |
49.13 |
40.28 |
40.40 |
ਇੱਕ ਪਾਰੀ ਵਿੱਚ 5 ਵਿਕਟਾਂ |
0 |
0 |
0 |
0 |
ਇੱਕ ਮੈਚ ਵਿੱਚ 10 ਵਿਕਟਾਂ |
0 |
n/a |
n/a |
0 |
ਸ੍ਰੇਸ਼ਠ ਗੇਂਦਬਾਜ਼ੀ |
2/1 |
3/34 |
2/49 |
3/31 |
ਕੈਚਾਂ/ਸਟੰਪ |
23/– |
100/– |
23/– |
103/– | |
|
---|
|
ਬੰਦ ਕਰੋ
ਰੈਨਾ ਨੇ ਆਪਣਾ ਪਹਿਲੀ ਇੱਕ-ਦਿਨਾ ਪਾਰੀ ਜੁਲਾਈ 2005 ਵਿੱਚ ਸ਼੍ਰੀਲੰਕਾ ਵਿਰੁੱਧ ਖੇਡੀ ਸੀ ਤੇ ਉਸ ਸਮੇਂ ਇਸਦੀ ਉਮਰ 19 ਸਾਲ ਸੀ। ਇਸਦਾ ਟੈਸਟ ਕਰੀਅਰ ਪੰਜ ਸਾਲ ਬਾਅਦ ਜੁਲਾਈ 2010 ਵਿੱਚ ਸ਼੍ਰੀਲੰਕਾ ਵਿਰੁੱਧ ਹੀ ਸ਼ੁਰੂ ਹੋਇਆ। ਇਸਨੇ ਆਪਣੇ ਪਹਿਲੇ ਟੈਸਟ ਮੈਚ ਵਿੱਚ ਹੀ ਸੈਂਕੜਾ ਲਗਾ ਦਿੱਤਾ ਸੀ। ਇਹ 2011 ਵਿੱਚ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਮੈਂਬਰ ਵੀ ਸੀ।