ਹੁਕਮ ਸਿੰਘ (ਪੰਜਾਬ ਦੇ ਸਿਆਸਤਦਾਨ)
From Wikipedia, the free encyclopedia
Remove ads
ਸਰਦਾਰ ਹੁਕਮ ਸਿੰਘ (30 ਅਗਸਤ 1895 - 27 ਮਈ 1983) ਇੱਕ ਭਾਰਤੀ ਸਿਆਸਤਦਾਨ ਅਤੇ 1962 ਤੋਂ 1967 ਤੱਕ ਲੋਕ ਸਭਾ ਦਾ ਸਪੀਕਰ ਸੀ। ਉਹ 1967 ਤੋਂ 1972 ਤੱਕ ਰਾਜਸਥਾਨ ਦਾ ਰਾਜਪਾਲ ਵੀ ਰਿਹਾ।[1]
Remove ads
ਅਰੰਭਕ ਜੀਵਨ
ਹੁਕਮ ਸਿੰਘ ਦਾ ਜਨਮ ਸਾਹੀਵਾਲ ਜ਼ਿਲ੍ਹੇ (ਮੌਜੂਦਾ ਪਾਕਿਸਤਾਨ ਵਿੱਚ) ਦੇ ਮਿੰਟਗੁਮਰੀ ਵਿਖੇ ਹੋਇਆ ਸੀ। ਉਸ ਦੇ ਪਿਤਾ ਸ਼ਾਮ ਸਿੰਘ ਇੱਕ ਵਪਾਰੀ ਸਨ। ਉਸਨੇ ਆਪਣੀ ਮੈਟ੍ਰਿਕ ਦੀ ਪ੍ਰੀਖਿਆ 1913 ਵਿੱਚ ਗੌਰਮਿੰਟ ਹਾਈ ਸਕੂਲ, ਮਿੰਟਗੁਮਰੀ ਤੋਂ ਪਾਸ ਕੀਤੀ ਅਤੇ 1917 ਵਿੱਚ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਗ੍ਰੈਜੂਏਟ ਹੋਏ। ਉਸਨੇ ਆਪਣੀ ਐਲ.ਐਲ ਬੀ. ਦੀ ਪ੍ਰੀਖਿਆ ਲਾਅ ਕਾਲਜ, ਲਾਹੌਰ ਤੋਂ 1921 ਵਿੱਚ ਪਾਸ ਕੀਤੀ ਅਤੇ ਇਸ ਤੋਂ ਬਾਅਦ ਮਿੰਟਗੁਮਰੀ ਵਿੱਚ ਵਕੀਲ ਵਜੋਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ।
ਇਕ ਸ਼ਰਧਾਲੂ ਸਿੱਖ, ਹੁਕਮ ਸਿੰਘ ਬ੍ਰਿਟਿਸ਼ ਸਿਆਸੀ ਪ੍ਰਭਾਵ ਤੋਂ ਸਿੱਖ ਗੁਰਦੁਆਰੇ ਖਾਲੀ ਕਰਨ ਦੀ ਲਹਿਰ ਵਿੱਚ ਹਿੱਸਾ ਲਿਆ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰਕਾਨੂੰਨੀ ਘੋਸ਼ਿਤ ਕੀਤਾ ਗਿਆ ਅਤੇ ਇਸਦੇ ਬਹੁਤੇ ਨੇਤਾਵਾਂ ਨੂੰ ਅਕਤੂਬਰ 1923 ਵਿੱਚ ਗ੍ਰਿਫਤਾਰ ਕੀਤਾ ਗਿਆ, ਤਾਂ ਸਿੱਖਾਂ ਨੇ ਉਸੇ ਨਾਮ ਦੀ ਇੱਕ ਹੋਰ ਸੰਸਥਾ ਬਣਾਈ। ਸਰਦਾਰ ਹੁਕਮ ਸਿੰਘ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਮੈਂਬਰ ਸੀ ਅਤੇ ਉਹਨਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ 7 ਜਨਵਰੀ 1924 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋ ਸਾਲ ਕੈਦ ਦੀ ਸਜਾ ਸੁਣਾਈ ਗਈ ਸੀ। ਇਸ ਪਿੱਛੋਂ ਸਿੱਖ ਗੁਰਦੁਆਰਾ ਐਕਟ, 1925 ਅਧੀਨ ਹੋਈਆਂ ਪਹਿਲੀਆਂ ਚੋਣਾਂ ਵਿੱਚ ਇਸ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਚੁਣਿਆ ਗਿਆ ਅਤੇ ਕਈ ਸਾਲਾਂ ਤਕ ਵਾਰ ਵਾਰ ਚੁਣਿਆ ਜਾਂਦਾ ਰਿਹਾ। ਉਸਨੇ 1928 ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ ਸੀ ਅਤੇ ਮੌਂਟਗੋਮਰੀ ਦੀਆਂ ਗਲੀਆਂ ਵਿੱਚ ਇੱਕ ਜਲੂਸ ਤੇ ਪੁਲਿਸ ਦੀ ਲਾਠੀਚਾਰਜ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਮਿੰਟਗੁਮਰੀ ਕਸਬਾ ਅਤੇ ਇਸੇ ਨਾਮ ਦਾ ਜ਼ਿਲ੍ਹਾ, ਪੰਜਾਬ ਦੇ ਮੁਸਲਮਾਨ ਬਹੁਗਿਣਤੀ ਖਿੱਤੇ ਵਿੱਚ ਪੈਂਦਾ ਸੀ, ਅਤੇ ਸਿੱਖ ਅਤੇ ਹਿੰਦੂਆਂ ਨੂੰ ਮੁਸਲਿਮ ਕੱਟੜਪੰਥੀਆਂ ਦੇ ਹੱਥੋਂ ਆਪਣੀ ਜਾਨ ਲਈ ਖ਼ਤਰਾ ਸੀ, ਖ਼ਾਸਕਰ ਅਗਸਤ 1947 ਵਿੱਚ ਭਾਰਤ ਦੀ ਵੰਡ ਅਤੇ ਪਾਕਿਸਤਾਨ ਦੀ ਸਿਰਜਣਾ ਬਾਰੇ ਐਲਾਨ ਦੇ ਬਾਅਦ ਹੋਏ ਦੰਗਿਆਂ ਵੇਲੇ। ਹੁਕਮ ਸਿੰਘ ਦੇ ਪਰਿਵਾਰ ਸਮੇਤ ਜ਼ਿਲ੍ਹੇ ਦੇ ਬਹੁਤੇ ਹਿੰਦੂਆਂ ਅਤੇ ਸਿੱਖਾਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਚਾਰਦੀਵਾਰੀ ਵਾਲੇ ਅਹਾਤੇ ਵਿੱਚ ਸ਼ਰਨ ਲਈ ਜਿਸ ਦਾ ਉਹ ਖ਼ੁਦ ਪ੍ਰਧਾਨ ਸੀ। ਉਹ ਨਿਜੀ ਜੋਖਮ ਲੈ ਕੇ ਵੀ ਕਸਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਣ, ਮੁਰਦਿਆਂ ਨੂੰ ਦਫ਼ਨਾਉਣ ਅਤੇ ਗੰਭੀਰ ਜ਼ਖਮੀਆਂ ਨੂੰ ਵਿੱਚ ਹਸਪਤਾਲ ਲਿਜਾਣ ਦੇ ਕੰਮ ਵਿੱਚ ਜੁਟਿਆ ਰਿਹਾ। ਉਹ ਦੰਗਾਕਾਰੀਆਂ ਦੀ ਹਿੱਟ ਲਿਸਟ ਦੇ ਸਿਖਰ 'ਤੇ ਸੀ। ਜਦੋਂ 19-20 ਅਗਸਤ 1947 ਦੀ ਰਾਤ ਨੂੰ, ਬਾਉਂਡਰੀ ਫੋਰਸ ਦੇ ਇੱਕ ਯੂਰਪੀਅਨ ਫ਼ੌਜੀ ਅਧਿਕਾਰੀ ਨੇ ਉਸ ਨੂੰ, ਖਾਕੀ ਵਰਦੀ ਵਿੱਚ ਭੇਸ ਭੁੱਖੇ ਤਿਹਾਏ ਨੂੰ ਕੱਢ ਕੇ, ਫਿਰੋਜ਼ਪੁਰ ਦੇ ਸੈਨਾ ਦੇ ਅੱਡੇ' ਤੇ ਪਹੁੰਚਾਇਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads