ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਲੈਨਿਨਿਸਟ)-ਲਿਬਰੇਸ਼ਨ
From Wikipedia, the free encyclopedia
Remove ads
ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਲੈਨਿਨਿਸਟ)-ਲਿਬਰੇਸ਼ਨ (ਸੀਪੀਆਈ (ਐਮਐਲ) (ਐਲ)) ਨੂੰ ਲਿਬਰੇਸ਼ਨ ਗਰੁੱਪ ਵੀ ਕਿਹਾ ਜਾਂਦਾ ਹੈ [3] ਭਾਰਤ ਵਿੱਚ ਕਮਿਊਨਿਸਟ ਰਾਜਨੀਤਿਕ ਪਾਰਟੀ ਹੈ ।
ਸੀਪੀਆਈ (ਐਮਐਲ) ਲਿਬਰੇਸ਼ਨ ਇਕ ਰਾਜਨੀਤਿਕ ਪਾਰਟੀ ਹੈ ਜੋ ਚਾਰੂ ਮਜੂਮਦਾਰ ਦੀ ਮੌਤ ਅਤੇ ਸੀਪੀਆਈ (ਐਮਐਲ) ਦੇ ਟੁੱਟਣ ਤੋਂ ਬਾਅਦ ਭੋਜਪੁਰ ਅੰਦੋਲਨ ਦੌਰਾਨ ਬਿਹਾਰ ਵਿਚ ਮੁੜ ਸੰਗਠਿਤ ਕੀਤੀ ਗਈ ਸੀ। ਦੇਸ਼ ਦੇ ਕਈ ਰਾਜਾਂ ਜਿਵੇਂ ਕਿ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਪੱਛਮੀ ਬੰਗਾਲ, ਦਿੱਲੀ, ਰਾਜਸਥਾਨ, ਉੜੀਸਾ, ਕਰਨਾਟਕ, ਅਸਾਮ ਅਤੇ ਤਾਮਿਲਨਾਡੂ ਵਿੱਚ ਇਸ ਦੀ ਮੌਜੂਦਗੀ ਹੈ ਜਿੱਥੇ ਇਹ ਵੱਖ-ਵੱਖ ਜਨਤਕ ਸੰਗਠਨਾਂ (ਕਾਮਿਆਂ, ਕਿਸਾਨਾਂ, ਔਰਤਾਂ, ਨੌਜਵਾਨਾ, ਵਿਦਿਆਰਥੀ ਯੂਨੀਅਨਾਂ) ਰਾਹੀਂ ਕੰਮ ਕਰਦੀ ਹੈ। [4]
Remove ads
ਇਤਿਹਾਸ
1973 ਵਿੱਚ , ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ - ਲੈਨਿਨਵਾਦੀ) ਸੀਪੀਆਈ (ਐਮਐਲ) ਦੀ ਵੰਡ ਹੋ ਗਈ ਸੀ, ਜਿਸ ਦੇ ਇੱਕ ਸਮੂਹ ਦੀ ਅਗਵਾਈ ਸ਼ਰਮਾ ਕਰਦਾ ਸੀ ਅਤੇ ਦੂਸਰੇ ਦੀ ਅਗਵਾਈ ਮਹਾਂਦੇਵ ਮੁਖਰਜੀ ਦੁਆਰਾ ਕੀਤੀ ਜਾਂਦੀ ਸੀ। ਵਿਨੋਦ ਮਿਸ਼ਰਾ ਸ਼ੁਰੂ ਵਿਚ ਮੁਖਰਜੀ ਦੀ ਪਾਰਟੀ ਨਾਲ ਸਬੰਧਤ ਸੀ, ਪਰ ਉਸ ਨੇ ਅਤੇ ਬਰਡਵਾਨ ਖੇਤਰੀ ਕਮੇਟੀ ਨੇ ਸਤੰਬਰ 1973 ਵਿਚ ਮੁਖਰਜੀ ਨਾਲੋਂ ਨਾਤਾ ਤੋੜ ਲਿਆ। ਮਿਸ਼ਰਾ ਨੇ ਸ਼ਰਮਾ ਸਮੂਹ ਨਾਲ ਸੰਪਰਕ ਕਰਨ ਦੀ ਮੰਗ ਕੀਤੀ, ਪਰ ਬਾਅਦ ਵਿਚ ਬਰਡਵਾਨ ਖੇਤਰੀ ਕਮੇਟੀ ਵੰਡੀ ਗਈ ਅਤੇ ਮਿਸ਼ਰਾ ਨੇ ਸ਼ਰਮਾ ਦੀ ਰਾਜਨੀਤਿਕ ਲਾਈਨ ਦੀ ਨਿਖੇਧੀ ਕੀਤੀ (ਇਕ ਆਲੋਚਨਾ, ਜਿਸ ਵਿੱਚ ਹੋਰ ਚੀਜ਼ਾਂ ਦੇ ਨਾਲ-ਨਾਲ, ਖੁੱਲ੍ਹੇ ਜਨਤਕ ਸੰਗਠਨਾਂ ਦੇ ਗਠਨ ਦੀ ਮੰਗ ਕੀਤੀ ਗਈ, ਜੋ ਉਸ ਸਮੇਂ ਸੀਪੀਆਈ (ਐਮਐਲ) ਦੀ ਸਥਾਪਨਾ ਵੇਲੇ ਦੀ ਸੇਧ ਸੀ ।[5]
1974 ਵਿਚ ਮਿਸ਼ਰਾ ਬਿਹਾਰ ਦੇ ਸਮਤਲ ਇਲਾਕਿਆਂ ਵਿੱਚ ਹਥਿਆਰਬੰਦ ਸੰਘਰਸ਼ ਦੇ ਆਗੂ ਸੁਬਰਤ ਦੱਤਾ (ਜੌਹਰ) ਦੇ ਸੰਪਰਕ ਵਿਚ ਆਏ। 28 ਜੁਲਾਈ 1974 ਨੂੰ ( ਚਾਰੂ ਮਜੂਮਦਾਰ ਦੀ ਦੂਜੀ ਬਰਸੀ) ਜੌਹਰ ਨੂੰ ਜਨਰਲ ਸੱਕਤਰ ਅਤੇ ਮਿਸ਼ਰਾ ਅਤੇ ਸਵਦੇਸ਼ ਭੱਟਾਚਾਰੀਆ (ਰਘੂ) ਨੂੰ ਮੈਂਬਰ ਬਣਾ ਕੇ ਇੱਕ ਨਵੀਂ ਪਾਰਟੀ ਕੇਂਦਰੀ ਕਮੇਟੀ ਬਣਾਈ ਗਈ। [5] ਪੁਨਰਗਠਿਤ ਪਾਰਟੀ ਨੂੰ 'ਐਂਟੀ- ਲਿਨ ਬਾਇਓ ' ਸਮੂਹ ਵਜੋਂ ਜਾਣਿਆ ਜਾਂਦਾ ਹੈ (ਜਦੋਂ ਕਿ ਮਹਾਦੇਵ ਮੁਖਰਜੀ ਦੇ ਧੜੇ ਨੂੰ 'ਲਿਨ-ਪੱਖੀ ਸਮੂਹ' ਬਣਾਇਆ ਸੀ). [6] ਐਂਟੀ-ਲਿਨ ਬਾਇਓ ਸਮੂਹ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਤੌਰ ਤੇ ਜਾਣਿਆ ਜਾਣ ਲੱਗਿਆ. [7]
ਮਿਸ਼ਰਾ ਨੇ ਨਵੇਂ ਪਾਰਟੀ ਸੰਗਠਨ ਦੇ ਪੱਛਮੀ ਬੰਗਾਲ ਦੇ ਸਕੱਤਰ ਵਜੋਂ ਸੇਵਾ ਨਿਭਾਈ। ਮਿਸ਼ਰਾ ਦੀ ਅਗਵਾਈ ਹੇਠ ਨਵੇਂ ਦਾਲਾਮ (ਗੁਰੀਲਾ ਦਸਤੇ) ਬਣਾਏ ਗਏ।
ਨਵੰਬਰ 1975 ਵਿਚ ਜੌਹਰ ਲਾਲ ਸੈਨਾ ਦੀਆਂ ਗਤੀਵਿਧੀਆਂ ਦੇ ਦੌਰਾਨ ਮਾਰਿਆ ਗਿਆ ਸੀ। ਪੁਨਰਗਠਿਤ ਪੰਜ ਮੈਂਬਰੀ ਕੇਂਦਰੀ ਕਮੇਟੀ ਵਿੱਚ ਮਿਸ਼ਰਾ ਨਵੇਂ ਪਾਰਟੀ ਦੇ ਜਨਰਲ ਸਕੱਤਰ ਬਣੇ। ਮਿਸ਼ਰਾ ਨੇ ਫਰਵਰੀ 1976 ਵਿਚ ਗਯਾ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵਿਚ ਗੁਪਤ ਰੂਪ ਵਿਚ ਦੂਜੀ ਪਾਰਟੀ ਕਾਂਗਰਸ ਆਯੋਜਿਤ ਕੀਤੀ। ਕਾਂਗਰਸ ਨੇ ਸਰਬਸੰਮਤੀ ਨਾਲ ਮਿਸ਼ਰਾ ਨੂੰ ਮੁੜ ਜਨਰਲ ਸਕੱਤਰ ਚੁਣਿਆ। [5]
ਪੁਨਰ ਸਥਾਪਤੀ ਅਤੇ ਸੁਧਾਰ
ਮਿਸ਼ਰਾ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਪੁਨਰਗਠਨ ਦੀ ਪ੍ਰਕਿਰਿਆ ਦਾ ਰਾਜਨੀਤਿਕ ਢਾਂਚਾਕਾਰ ਸੀ। [5] 1976 ਤਕ ਪਾਰਟੀ ਨੇ ਇਹ ਰੁਖ ਅਪਣਾ ਲਿਆ ਸੀ ਕਿ ਹਥਿਆਰਬੰਦ ਸੰਘਰਸ਼ ਨੂੰ ਕਾਂਗਰਸ- ਵਿਰੋਧੀ ਲੋਕਤੰਤਰੀ ਫਰੰਟ ਦੀ ਲਹਿਰ ਬਣਾਉਣ ਨਾਲ ਜੋੜ ਦਿੱਤਾ ਜਾਵੇਗਾ। [7] ਪ੍ਰਕਿਰਿਆ ਨੂੰ ਹੋਰ ਵਿੱਚ 1977 ਦੇ ਸ਼ੁਰੂ ਵਿੱਚ ਇੱਕ ਅੰਦਰੂਨੀ ਸੁਧਾਰ ਪ੍ਰਕਿਰਿਆ ਦੁਆਰਾ ਵਿਸਥਾਰ ਨਾਲ ਦੱਸਿਆ ਗਿਆ। ਪਾਰਟੀ ਢਾਂਚੇ ਵਿੱਚ ਸਟੱਡੀ ਸਰਕਲ ਅਤੇ ਪਾਰਟੀ ਸਕੂਲ ਕੇਂਦਰੀ ਤੋਂ ਬਲਾਕ ਪੱਧਰ ਤੱਕ ਸ਼ੁਰੂ ਕੀਤੇ ਗਏ ਸਨ। ਦੋ ਲਾਈਨ ਟੈਕਟਿਕਸ ਦਾ ਸਿਧਾਂਤ ਵਿਕਸਤ ਹੋਣਾ ਸ਼ੁਰੂ ਹੋਇਆ।
1981 ਵਿਚ ਪਾਰਟੀ ਨੇ ਦੂਸਰੇ ਖਿੰਡੇ ਹੋਏ ਐਮ ਐਲ ਧੜਿਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ। ਪਾਰਟੀ ਨੇ ਇਕਮੁੱਠ ਪ੍ਰਮੁੱਖ ਕੋਰ ਦਾ ਗਠਨ ਕਰਨ ਲਈ 13 ਐਮ ਐਲ ਧੜਿਆਂ ਨਾਲ ਏਕਤਾ ਮੁਲਾਕਾਤ ਕੀਤੀ। ਪਰ ਪਹਿਲ ਅੰਤ ਨਾਕਾਬਯਾਬੀ ਨਾਲ ਹੋਇਆ।
ਇੰਡੀਅਨ ਪੀਪਲਜ਼ ਫਰੰਟ
1980 ਦੇ ਦਹਾਕੇ ਦੇ ਅਰੰਭ ਵਿੱਚ ਸੀਪੀਆਈ (ਐਮਐਲ) ਲਿਬਰੇਸ਼ਨ ਨੇ ਇੱਕ ਖੁੱਲਾ ਗੈਰ-ਪਾਰਟੀ ਜਨਤਕ ਲਹਿਰ (ਸੀਪੀਆਈ (ਐਮਐਲ) ਦੀ ਅਸਲ ਨੀਤੀ ਦੇ ਸਿੱਧੇ ਰੂਪ ਵਿੱਚ), ਇੰਡੀਅਨ ਪੀਪਲਜ਼ ਫਰੰਟ (ਅਪ੍ਰੈਲ 1982 ਵਿੱਚ ਸਥਾਪਿਤ ਕੀਤੀ ਗਈ) ਦਾ ਨਿਰਮਾਣ ਸ਼ੁਰੂ ਕੀਤਾ ਸੀ। ਨਾਗਭੂਸ਼ਣ ਪਟਨਾਇਕ ਆਈਪੀਐਫ ਦੇ ਪ੍ਰਧਾਨ ਬਣੇ। ਆਈ ਪੀ ਐੱਫ ਦਾ ਨਿਰਮਾਣ, ਜਿਸ ਦੇ ਜ਼ਰੀਏ ਭੂਮੀਗਤ ਪਾਰਟੀ ਇਕ ਮਸ਼ਹੂਰ, ਲੋਕਤੰਤਰੀ ਅਤੇ ਦੇਸ਼ ਭਗਤ ਪ੍ਰੋਗਰਾਮ ਦੇ ਅਧਾਰ ਤੇ, ਹੋਰ ਲੋਕਤੰਤਰੀ ਤਾਕਤਾਂ ਨਾਲ ਸਬੰਧ ਵਿਕਸਤ ਕਰ ਸਕਦੀ ਸੀ, ਮਿਸ਼ਰਾ ਦੁਆਰਾ ਕੀਤੀ ਗਈ ਦਖਲਅੰਦਾਜ਼ੀ 'ਤੇ ਅਧਾਰਤ ਸੀ। [5] ਹਾਲਾਂਕਿ ਮਿਸ਼ਰਾ ਨੇ ਸ਼ੁਰੂਆਤੀ ਸੀ ਪੀ ਆਈ (ਐਮਐਲ) ਕੱਟੜਪੁਣੇਨਾਲ ਤੋੜ ਦਿੱਤੀ, ਉਸਨੇ ਚਾਰੂ ਮਜੂਮਦਾਰ ਦੀ ਵਿਰਾਸਤ ਦਾ ਕਦੇ ਤਿਆਗ ਨਹੀਂ ਕੀਤਾ[6]
Remove ads
ਵਰਤਮਾਨ
ਦੀਪੰਕਰ ਭੱਟਾਚਾਰੀਆ ਦੀ ਅਗਵਾਈ ਵਾਲੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਲੈਨਿਨਿਸਟ)-ਲਿਬਰੇਸ਼ਨ ਸੀਪੀਆਈ (ਐਮਐਲ) ਦਾ ਬਚਿਆ ਹੋਇਆ ਧੜਾ ਹੈ। [8] ਲਿਬਰੇਸ਼ਨ ਨੇ ਉਪਰਲੇ ਢਾਂਚੇੇ ਯੂਨੀਅਨਾਂ, ਵਿਦਿਆਰਥੀ ਸਮੂਹਾਂ,ਔਰਤ ਸੰਗਠਨ ਆਦਿ ਕਿਸਮਾਂ ਦੀਆਂ ਸੰਸਥਾਵਾਂ) ਸਥਾਪਤ ਕੀਤੇ ਹਨ ਜੋ ਚੋਣਾਂ ਵਿਚ ਹਿੱਸਾ ਲੈਂਦੇ ਹਨ। 1999 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੇ 0.3% ਵੋਟਾਂ ਅਤੇ ਇੱਕ ਸੀਟ ( ਆਸਾਮ ਤੋਂ ਸਾਬਕਾ ਏਐਸਡੀਸੀ ਸੀਟ) ਜਿੱਤੀ ਸੀ। 2004 ਦੀਆਂ ਚੋਣਾਂ ਵਿੱਚ ਸੀਟ ਹਾਰ ਗਈ। ਸਾਲ 2016 ਤੱਕ, ਪਾਰਟੀ ਬਿਹਾਰ ਅਤੇ ਝਾਰਖੰਡ ਦੀਆਂ ਵਿਧਾਨ ਸਭਾਵਾਂ ਦੇ ਨਾਲ ਨਾਲ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਪੰਜਾਬ ਦੀਆਂ ਪੰਚਾਇਤਾਂ ਵਿੱਚ ਆਪਣੇ ਨੁਮਾਇੰਦੇ ਭੇਜਣ ਦੇ ਯੋਗ ਹੋ ਗਈ ਹੈ।
ਨਵੰਬਰ 2020 ਵਿਚ, ਇਹ ਬਿਹਾਰ ਦੀਆਂ ਚੋਣਾਂ ਵਿਚ 12 ਸੀਟਾਂ ਹਾਸਲ ਕਰਨ ਵਿਚ ਕਾਮਯਾਬ ਰਹੀ। [9] ਬਿਹਾਰ ਚੋਣ ਨਤੀਜ਼ਿਆਂ ਤੋਂ ਬਾਅਦ ਪਾਰਟੀ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਹੈ ਕਿ ਦੇਸ਼ ਦੀਆਂ ਜਮਹੂਰੀ ਅਤੇ ਧਰਮ-ਨਿਰਪੱਖ ਸ਼ਕਤੀਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਭਾਜਪਾ ਦੀ ਚੜ੍ਹਤ ਨੂੰ ਰੋਕਣਾ ਹੈ।[10]
ਪੰਜਾਬ
ਇਥੇ ਪਾਰਟੀ ਮਜ਼ਦੂਰ ਮੁਕਤੀ ਮੋਰਚੇ ਦੇ ਜ਼ਰੀਏ ਬੇਜ਼ਮੀਨੇ ਦਲਿਤ ਮਜ਼ਦੂਰਾਂ ਦੀ ਨੁਮਾਇੰਦਗੀ ਕਰਦੀ ਹੈ। [11]

ਮਾਲਵਾ ਖੇਤਰ ਦਾ ਉਭਾਰ
ਸਾਲ 2009 ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਬੇਜ਼ਮੀਨੇ ਕਿਸਾਨਾਂ ਦੁਆਰਾ ਇੱਕ ਜ਼ਮੀਨੀ ਘੇਰਾਬੰਦੀ ਕੀਤੀ ਗਈ ਸੀ ਜਿਸ ਵਿੱਚ ਸੀਪੀਆਈ (ਐਮਐਲ) ਲਿਬਰੇਸ਼ਨ ਦੀ ਅਗਵਾਈ ਵਿੱਚ ਸੰਗਰੂਰ, ਮਾਨਸਾ, ਬਠਿੰਡਾ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨਾਲ ਤਿੰਨ ਮਹੀਨਿਆਂ ਦੇ ਅੰਦਰ ਦੀਆਂ ਧਾਰਾਵਾਂ ਅਨੁਸਾਰ ਕਾਨੂੰਨੀ ਤੌਰ ‘ਤੇ ਉਨ੍ਹਾਂ ਨੂੰ ਜ਼ਮੀਨ ਅਲਾਟ ਕਰਨ ਦਾ ਸਮਝੌਤਾ ਕੀਤਾ। [12]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads