ਕਰਤਾਰ ਸਿੰਘ ਦੁੱਗਲ

ਭਾਰਤੀ ਪੰਜਾਬੀ ਲੇਖਕ From Wikipedia, the free encyclopedia

ਕਰਤਾਰ ਸਿੰਘ ਦੁੱਗਲ
Remove ads

ਕਰਤਾਰ ਸਿੰਘ ਦੁੱਗਲ (1 ਮਾਰਚ 1917 - 26 ਜਨਵਰੀ 2012) ਇੱਕ ਪੰਜਾਬੀ ਲੇਖਕ ਸੀ। ਉਹ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਦਾ ਸੀ। ਉਸ ਨੇ ਨਿੱਕੀ ਕਹਾਣੀ ਤੋਂ ਬਿਨਾਂ ਨਾਵਲ, ਨਾਟਕ, ਰੇਡੀਓ ਨਾਟਕ ਤੇ ਕਵਿਤਾ ਵੀ ਲਿਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ।[1]

ਵਿਸ਼ੇਸ਼ ਤੱਥ ਕਰਤਾਰ ਸਿੰਘ ਦੁੱਗਲ, ਜਨਮ ...
Remove ads

ਜੀਵਨ

ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ) ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ। ਇਸ ਅਦਾਰੇ ਨਾਲ ਇਹ 1942 ਤੋਂ 1966 ਤੱਕ ਵੱਖ-ਵੱਖ ਅਹੁਦਿਆਂ ‘ਤੇ ਰਹਿਕੇ ਕੰਮ ਕਰਦਾ ਰਿਹਾ ਅਤੇ ਸਟੇਸ਼ਨ ਡਾਇਰੈਕਟਰ ਬਣਿਆ। ਇਸ ਦੌਰਾਨ ਉਸ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਪ੍ਰੋਗਰਾਮ ਬਣਾਉਣ ਦਾ ਕਾਰਜਭਾਰ ਨਿਭਾਇਆ। ਦੁੱਗਲ 1966 ਤੋਂ 1973 ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਿਹਾ। ੳਸ ਨੇ ਸੂਚਨਾ ਅਡਵਾਈਜ਼ਰ ਵਜੋਂ ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ) ਵਿੱਚ ਵੀ ਕੰਮ ਕੀਤਾ। ਉਹ ਰਾਜ ਸਭਾ ਦੇ ਮੈਂਬਰ ਵੀ ਰਿਹਾ।[ਹਵਾਲਾ ਲੋੜੀਂਦਾ]

ਉਹ ਕਈ ਸੰਸਥਾਵਾਂ ਦਾ ਸੰਸਥਾਪਕ ਵੀ ਸੀ, ਜਿਨ੍ਹਾਂ ਵਿੱਚ ਰਾਜਾ ਰਾਮਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ, ਇਨਸਟੀਚਿਊਟ ਆਫ਼ ਸੋਸ਼ਲ ਐਂਡ ਇਕਨੌਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਿਲ ਹਨ। ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਆਹੁਦੇਦਾਰ ਵੀ ਰਿਹਾ। ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੌਜੂਦਾ ਪ੍ਰਧਾਨ ਸੀ ਅਤੇ 1984 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨੌਮੀਨੇਟਿਡ ਫੈਲੋ ਬਣਿਆ। ਅਗਸਤ 1977 ਨੂੰ ਉਸ ਨੂੰ ਸਤਿਕਾਰ ਦਿੰਦਿਆਂ ਰਾਜ ਸਭਾ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ।[ਹਵਾਲਾ ਲੋੜੀਂਦਾ]

Remove ads

ਰਚਨਾਵਾਂ

ਕਹਾਣੀ ਸੰਗ੍ਰਹਿ

  • ਸਵੇਰ ਸਾਰ (1942)
  • ਪਿੱਪਲ ਪੱਤੀਆਂ
  • ਕੁੜੀ ਕਹਾਣੀ ਕਰਦੀ ਗਈ (1943)
  • ਡੰਗਰ
  • ਅੱਗ ਖਾਣ ਵਾਲੇ
  • ਕਰਾਮਾਤ(ਕਹਾਣੀ ਸੰਗ੍ਰਹਿ) (1957)
  • ਪਾਰੇ ਮੈਰੇ (1961)
  • ਇੱਕ ਛਿੱਟ ਚਾਨਣ ਦੀ (1963)
  • ਮਾਜ਼ਾ ਨਹੀਂ ਮੋਇਆ (1970)
  • ਨਵਾਂ ਘਰ
  • ਸੋਨਾਰ ਬੰਗਲਾ
  • ਫੁੱਲ ਤੋੜਨਾ ਮਨਾਂ ਹੈ
  • ਢੋਇਆ ਹੋਇਆ ਬੂਹਾ
  • ਹੰਸਾ ਆਦਮੀ (1986)
  • ਪੈਣਗੇ ਵੈਣ ਡੂੰਘੇ (1993)
  • ਭਾਬੀ ਜਾਨ (1995)
  • ਮੌਤ ਇੱਕ ਗੁੰਚੇ ਦੀ (1995)
  • ਤ੍ਰਿਸ਼ਨਾ (ਕਹਾਣੀ ਸੰਗ੍ਰਹਿ)

ਨਾਵਲ

  • ਆਂਦਰਾਂ
  • ਪੁੰਨਿਆ ਦੀ ਰਾਤ
  • ਤੇਰੇ ਭਾਣੇ
  • ਬੰਦ ਦਰਵਾਜ਼ੇ (1959)
  • ਮਿੱਟੀ ਮੁਸਲਮਾਨ ਕੀ (1999)

ਨਾਟਕ

  • ਮਿੱਠਾ ਪਾਣੀ
  • ਪੁਰਾਣੀਆਂ ਬੋਤਲਾਂ
  • ਤਿਨ ਨਾਟਕ
  • ਸੱਤ ਨਾਟਕ

ਕਵਿਤਾ

  • ਕੰਢੇ ਕੰਢੇ
  • ਬੰਦ ਦਰਵਾਜ਼ੇ
  • ਵੀਹਵੀਂ ਸਦੀ ਤੇ ਹੋਰ ਕਵਿਤਾਵਾਂ (1999)

ਵਾਰਤਕ

  • ਮੇਰੀ ਸਾਹਿਤਕ ਜੀਵਨੀ
  • ਕਿਸ ਪਹਿ ਖੋਲਉ ਗੰਠੜੀ

ਇਕਾਂਗੀ

  • ਸੁੱਤੇ ਪਏ ਨਗਮੇ

ਆਲੋਚਨਾ

  • ਨਵੀਂ ਪੰਜਾਬੀ ਕਵਿਤਾ
  • ਕਹਾਣੀ ਕਲਾ ਤੇ ਮੇਰਾ ਅਨੁਭਵ

ਇਸ ਤੋਂ ਇਲਾਵਾ ਫ਼ਿਲਾਸਫ਼ੀ ਐਂਡ ਫੇਥ ਆਫ਼ ਸਿੱਖਇਜ਼ਮ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸ਼ਾਮਿਲ ਹਨ। ਕਾਂਗਰਸ ਲਾਇਬਰੇਰੀ ਅਨੁਸਾਰ ਉਹਨਾਂ ਨੇ ਕੁੱਲ 118 ਕਿਤਾਬਾਂ ਲਿਖੀਆਂ।

Remove ads

ਸਨਮਾਨ

ਉਹਨਾਂ ਨੂੰ ਭਾਰਤ ਸਰਕਾਰ ਵੱਲੋਂ 1988 ਵਿੱਚ ਪਦਮਾ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਕਹਾਣੀ ਸੰਗ੍ਰਹਿ ਇੱਕ ਛਿਟ ਚਾਨਣ ਦੀ ਲਈ ਸਾਹਿਤ ਅਕਾਡਮੀ ਐਵਾਰਡ, ਗਾਲਿਬ ਅਵਾਰਡ, ਸੋਵੀਅਤ ਲੈਂਡ ਅਵਾਰਡ, ਭਾਰਤੀ ਭਾਸ਼ਾ ਪ੍ਰੀਸ਼ਦ ਪੁਰਸਕਾਰ, ਭਾਈ ਮੋਹਣ ਸਿੰਘ ਵੈਦ ਅਵਾਰਡ, ਪੰਜਾਬੀ ਲੇਖਕ ਆਫ਼ ਦਾ ਮਿਲੇਨੀਅਮ ਅਵਾਰਡ, ਭਾਈ ਵੀਰ ਸਿੰਘ ਐਵਾਰਡ, ਪ੍ਰਮਾਣ ਪੱਤਰ ਪੰਜਾਬ ਸਰਕਾਰ ਆਦਿ ਮਾਣ ਸਨਮਾਨ ਵੀ ਸਮੇਂ ਸਮੇ ਮਿਲੇ।

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads