26 ਜਨਵਰੀ
From Wikipedia, the free encyclopedia
Remove ads
26 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 26ਵਾਂ ਦਿਨ ਹੁੰਦਾ ਹੈ। ਸਾਲ ਦੇ 339 (ਲੀਪ ਸਾਲ ਵਿੱਚ 340) ਦਿਨ ਬਾਕੀ ਹੁੰਦੇ ਹਨ। ਇਸ ਦਿਨ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇਹ ਦਿਨ 1930 ਵਿੱਚ ਚੁਣੇ ਗਏ ਅਜ਼ਾਦੀ ਦਿਵਸ ਨੂੰ ਸਨਮਾਨਿਤ ਕਰਨ ਲਈ ਚੁਣਿਆ ਗਿਆ ਸੀ। ਇਸ ਦਿਨ ਹਰ ਸਾਲ ਦਿਲੀ ਵਿੱਚ ਇੱਕ ਬਹੁਤ ਵੱਡੀ ਪ੍ਰੇਡ ਕੱਢੀ ਜਾਂਦੀ ਹੈ.
Remove ads
ਪ੍ਰਮੁੱਖ ਘਟਨਾਵਾਂ
- ਗਣਤੰਤਰ ਦਿਵਸ (ਭਾਰਤ)
- 1340 – ਇੰਗਲੈਂਡ ਦਾ ਬਾਦਸ਼ਾਹ ਐਡਵਰਡਜ਼ ਤੀਜਾ ਫ਼ਰਾਂਸ ਦਾ ਬਾਦਸ਼ਾਹ ਵੀ ਐਲਾਨਿਆ ਗਿਆ।
- 1531 – ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਭੂਚਾਲ ਨਾਲ 30 ਹਜ਼ਾਰ ਲੋਕ ਮਰੇ।
- 1788 – ਆਸਟਰੇਲੀਆ ਬ੍ਰਿਟੇਨ ਦਾ ਉਪਨਿਵੇਸ਼ ਬਣਿਆ।
- 1841 – ਬਰਤਾਨੀਆ ਨੇ ਹਾਂਗਕਾਂਗ ਨੂੰ ਆਪਣੇ ਦੇਸ਼ ਦਾ ਹਿੱਸਾ ਐਲਾਨਿਆ।
- 1871 – ਅਮਰੀਕਾ ਵਿੱਚ ਇਨਕਮ ਟੈਕਸ ਖ਼ਤਮ ਕੀਤਾ ਗਿਆ।
- 1905 – ਦੁਨੀਆ ਦਾ ਸਭ ਤੋਂ ਵੱਡਾ ਹੀਰਾ . . ਕਿਊਲੀਅਨ . . ਦੱਖਣੀ ਅਫਰੀਕਾ ਦੇ ਪ੍ਰਿਟੋਰੀਆ ਵਿੱਚ ਮਿਲਿਆ। ਇਸਦਾ ਭਾਰ 3106 ਕੈਰੇਟ ਸੀ।
- 1924 – ਪੀਟਰੋਗਰਾਦ (ਸੇਂਟ ਪੀਟਸਬਰਗ) ਦਾ ਨਾਮ ਬਦਲਕੇ ਲੈਨਿਨਗਰਾਦ ਕਰ ਦਿੱਤਾ ਗਿਆ।
- 1926 – ਲੰਡਨ ਵਿੱਚ ਟੈਲੀਵਿਜ਼ਨ ਬਰਾਡਕਾਸਟ ਦੀ ਪਹਿਲੀ ਨੁਮਾਇਸ਼ ਕੀਤੀ ਗਈ।
- 1930 – ਭਾਰਤ ਵਿੱਚ ਪਹਿਲੀ ਵਾਰ ਗਣਤੰਤਰ ਦਿਵਸ ਮਨਾਇਆ ਗਿਆ।
- 1930 – ਸਿਵਲ ਨਾਫ਼ਰਮਾਨੀ ਅੰਦੋਲਨ ਦੀ ਸ਼ੁਰੂਆਤ।
- 1931 – ਸਿਵਲ ਨਾਫ਼ਰਮਾਨੀ ਅੰਦੋਲਨ ਦੇ ਦੌਰਾਨ ਬ੍ਰਿਟਿਸ਼ ਸਰਕਾਰ ਨਾਲ ਗੱਲਬਾਤ ਲਈ ਮਹਾਤਮਾ ਗਾਂਧੀ ਰਿਹਾ ਕੀਤੇ ਗਏ।
- 1940 – ਪੋਲੈਂਡ ਵਿੱਚ ਨਾਜ਼ੀਆਂ ਨੇ ਰੇਲਵੇ ਵਿੱਚ ਯਹੂਦੀਆਂ ਦੇ ਸਫ਼ਰ ਕਰਨ 'ਤੇ ਪਾਬੰਦੀ ਲਾਈ।
- 1950 – ਭਾਰਤ ਇੱਕ ਸੰਪ੍ਰਭੂ ਲੋਕਤੰਤਰੀ ਗਣਰਾਜ ਘੋਸ਼ਿਤ ਹੋਇਆ ਅਤੇ ਭਾਰਤ ਦਾ ਸੰਵਿਧਾਨ ਲਾਗੂ ਹੋਇਆ।
- 1950 – ਆਜਾਦ ਭਾਰਤ ਦੇ ਪਹਿਲੇ ਅਤੇ ਅੰਤਮ ਗਵਰਨਰ ਜਨਰਲ ਚਕਰਵਰਤੀ ਸੀ ਰਾਜਗੋਪਾਲਾਚਾਰੀ ਨੇ ਆਪਣੇ ਪਦ ਤੋਂ ਤਿਆਗਪਤਰ ਦਿੱਤਾ ਅਤੇ ਡਾ. ਰਾਜੇਂਦਰ ਪ੍ਰਸਾਦ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ।
- 1950 – ਉੱਤਰ ਪ੍ਰਦੇਸ਼ ਦੇ ਸਾਰਨਾਥ ਸਥਿਤ ਅਸ਼ੋਕ ਖੰਭੇ ਦੇ ਸ਼ੇਰਾਂ ਨੂੰ ਰਾਸ਼ਟਰੀ ਪ੍ਰਤੀਕ ਦੀ ਮਾਨਤਾ ਮਿਲੀ।
- 1950 – ਸਾਲ 1937 ਵਿੱਚ ਗਠਿਤ ਭਾਰਤੀ ਸਮੂਹ ਅਦਾਲਤ ਦਾ ਨਾਮ ਸੁਪਰੀਮ ਕੋਰਟ ਕਰ ਦਿੱਤਾ ਗਿਆ।
- 1957 – ਭਾਰਤ ਨੇ ਕਸ਼ਮੀਰ ਦਾ ਰਿਆਸਤ ਵਾਲਾ ਖ਼ਾਸ ਦਰਜਾ ਖ਼ਤਮ ਕਰ ਕੇ ਇਸ ਨੂੰ ਇੱਕ ਸੂਬਾ ਬਣਾ ਲਿਆ।
- 1963 – ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ।
- 1972 – ਯੁਧ ਵਿੱਚ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਦਿੱਲੀ ਦੇ ਇੰਡੀਆ ਗੇਟ ਉੱਤੇ ਅਮਰ ਜਵਾਨ ਜੋਤੀ ਸਥਾਪਤ।
- 1988 – ਆਸਟਰੇਲੀਆ ਨੇ ਆਪਣੇ 200 ਸਾਲਾ ਦਿਨ ਦੇ ਜਸ਼ਨ ਮਨਾਏ। ਮੁਕਾਮੀ ਕੌਮਾਂ ਨੇ ਇਸ ਨੂੰ ਗ਼ੁਲਾਮੀ ਦੀ 220ਵੀਂ ਵਰ੍ਹੇਗੰਢ ਕਿਹਾ।
- 2001 – ਗੁਜਰਾਤ ਦੇ ਭੁਜ ਵਿੱਚ 7. 7 ਤੀਬਰਤਾ ਦਾ ਭੁਚਾਲ। ਇਸ ਭੁਚਾਲ ਵਿੱਚ ਲੱਖਾਂ ਲੋਕ ਮਾਰੇ ਗਏ ਸਨ।
- 2003 – ਅਮਰੀਕਾ ਦੀ ਮਾਰਟੀਨਾ ਨਵਰਾਤੀਲੋਵਾ ਟੈਨਿਸ ਦਾ ਗਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਸਭ ਤੋਂ ਲੰਮੀ ਉਮਰ ਵਾਲੀ ਖਿਡਾਰਨ ਬਣੀ।
- 2011 – ਫ਼ਰਾਂਸ ਨੇ ਪਬਲਿਕ ਥਾਵਾਂ 'ਤੇ ਬੁਰਕਾ ਪਹਿਨਣ 'ਤੇ ਪਾਬੰਦੀ ਲਾ ਦਿਤੀ।
Remove ads
ਜਨਮ

- 1682 – ਮਹਾਨ ਸਿੱਖ ਯੋਧਾ ਬਾਬਾ ਦੀਪ ਸਿੰਘ ਦਾ ਜਨਮ।
- 1687 – ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ
- 1926 – ਪੰਜਾਬ ਦੇ ਸਾਹਿਤਕ ਚਿੱਤਰਕਾਰ ਇਮਰੋਜ਼ ਦਾ ਜਨਮ।
- 1945 – ਪਾਕਿਸਤਾਨੀ ਪੰਜਾਬੀ ਲੇਖਕ, ਕਾਰਕੁਨ ਅਹਿਮਦ ਸਲੀਮ ਦਾ ਜਨਮ।
- 1959 – ਭਾਰਤੀ ਕ੍ਰਿਕਟ ਖਿਡਾਰਨ ਵਰਿੰਦਾ ਭਗਤ ਦਾ ਜਨਮ।
- 1989 – ਭਾਰਤੀ ਦੀ ਰਿਕਰਵ ਤੀਰਅੰਦਾਜ਼ ਖਿਡਾਰਨ ਲਕਸ਼ਮੀਰਾਣੀ ਮਾਝੀ ਦਾ ਜਨਮ।
ਮੌਤ

- 1556 – ਮੁਗਲ ਸ਼ਾਸ਼ਕ ਹੁਮਾਯੂੰ ਦੀ ਦਿੱਲੀ ਵਿੱਚ ਮੌਤ।
- 1879 – ਬ੍ਰਿਟਿਸ਼ ਫੋਟੋਗ੍ਰਾਫਰ ਜੂਲੀਆ ਮਾਰਗਰੇਟ ਕੈਮਰਨ ਦਾ ਦਿਹਾਂਤ।
- 1971 – ਭਾਰਤ ਦੇ ਆਜ਼ਾਦੀ ਸੰਗਰਾਮ ਨਾਲ ਜੁੜੇ ਗ਼ਦਰੀ ਕ੍ਰਾਂਤੀਕਾਰੀ ਅਤੇ ਕਵੀ ਮੁਨਸ਼ਾ ਸਿੰਘ ਦੁਖੀ ਦਾ ਦਿਹਾਂਤ।
- 2009 – ਪਾਕਿਸਤਾਨੀ ਬੁਧੀਜੀਵੀ, ਪੁਰਾਤਤਵ, ਇਤਿਹਾਸ, ਅਤੇ ਭਾਸ਼ਾ ਵਿਗਿਆਨ ਅਹਿਮਦ ਹਸਨ ਦਾਨੀ ਦਾ ਦਿਹਾਂਤ।
- 2012 – ਪੰਜਾਬੀ ਨਾਵਲਕਾਰ ਅਤੇ ਲੇਖਕ ਕਰਤਾਰ ਸਿੰਘ ਦੁੱਗਲ ਦਾ ਦਿਹਾਂਤ।
- 2015 – ਭਾਰਤ ਦਾ ਵਿਅੰਗ-ਚਿੱਤਰਕਾਰ ਆਰ ਕੇ ਲਕਸ਼ਮਣ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads