ਗੁਰਭੇਜ ਸਿੰਘ ਗੁਰਾਇਆ
From Wikipedia, the free encyclopedia
Remove ads
ਗੁਰਭੇਜ ਸਿੰਘ ਗੁਰਾਇਆ ਇੱਕ ਪੰਜਾਬੀ ਲੇਖਕ ਹੈ ਅਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਕਾਨੂੰਨੀ ਵਿਭਾਗ ਵਿੱਚ ਸੀਨੀਅਰ ਅਧਿਕਾਰੀ ਹੈ।ਉਹ ਪੰਜਾਬੀ ਅਕਾਦਮੀ ਦਿੱਲੀ ਦਾ 2016 ਤੋਂ 2020 ਤੱਕ ਸਕੱਤਰ ਰਿਹਾ ਹੈ।[1][2][3] ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਦੇ ਆਪਣੇ ਕਾਰਜਕਾਲ ਸਮੇਂ ਉਸਨੇ ਨੇ ਕਈ ਨਵੇਂ ਮੀਲ ਪੱਥਰ ਸਥਾਪਤ ਕੀਤੇ ਜਿਸ ਵਿੱਚ ਅਕਾਦਮੀ ਦੇ ਕਾਰਜਾਂ ਨੂੰ ਆਧੁਨਿਕ ਸੂਚਨਾ ਤਕਨੀਕ ਨਾਲ ਜੋੜਨਾ ਅਹਿਮ ਸੀ । ਉਹ ਪਹਿਲਾਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਐਡੀਸ਼ਨਲ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਸੀ।[4] ਉਸ ਨੇ ਕਾਨੂੰਨ ਅਤੇ ਐਮ. ਏ. ਤੱਕ ਪੰਜਾਬੀ ਦੀ ਪੜ੍ਹਾਈ ਕੀਤੀ ਹੋਈ ਹੈ।
Remove ads
ਜੀਵਨ
ਗੁਰਭੇਜ ਸਿੰਘ ਗੁਰਾਇਆ ਦਾ ਜਨਮ 26 ਜਨਵਰੀ 1967 ਨੂੰ ਪਿਤਾ ਬਲੀ ਸਿੰਘ ਗੁਰਾਇਆ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਹਰਿਆਣਾ ਦੇ ਜ਼ਿਲ੍ਹੇ ਸਿਰਸਾ ਵਿੱਚ ਹੋਇਆ। ਉਹ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਮੁੱਢਲੀ ਸਕੂਲੀ ਸਿੱਖਿਆ ਪਿੰਡ ਵਿੱਚ ਹਾਸਲ ਕਰਨ ਤੋਂ ਬਾਅਦ ਗੈਜੂਏਸ਼ਨ, ਐਲ.ਐਲ .ਬੀ .ਅਤੇ ਐਮ. ਏ. ਪੰਜਾਬੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੂਰੀ ਕੀਤੀ। ਉਸ ਨੇ 1990 ਵਿੱਚ ਸਿਰਸਾ ਦੀ ਜ਼ਿਲ੍ਹਾ ਕਚਹਿਰੀ ਤੋਂ ਵਕਾਲਤ ਸ਼ੁਰੂ ਕੀਤੀ ਅਤੇ ਜ਼ਿਲ੍ਹਾ ਬਾਰ ਅਸੋਸੀਏਸ਼ਨ, ਸਿਰਸਾ ਦਾ ਸਕਤੱਰ ਵੀ ਰਿਹਾ। 1996 ਵਿੱਚ ਉਸਦੀ ਚੋਣ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਬਤੌਰ ਸਰਕਾਰੀ ਵਕੀਲ ਹੋਈ।
ਗੁਰਭੇਜ ਸਿੰਘ ਦੇ ਲੇਖ ਮਾਸਿਕ ਰਸਾਲਿਆਂ “ਵਰਿਆਮ” ਅਤੇ “ਸਤਿਜੁਗ” ਵਿੱਚ ਛਪਦੇ ਰਹਿੰਦੇ ਹਨ। ਇਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦਾ ਮੈਂਬਰ ਹੈ।[ਹਵਾਲਾ ਲੋੜੀਂਦਾ]
ਉਸਨੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਵਜੋਂ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਜੰਮੂ ਕਸ਼ਮੀਰ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਦੇ ਸਾਹਿਤਕਾਰਾਂ ਨੂੰ ਅਕਾਦਮੀ ਨਾਲ ਜੋੜਿਆ।[5]
Remove ads
ਪੁਸਤਕਾਂ ਦਾ ਸੰਪਾਦਨ
- ਕੂਕਾ ਲਹਿਰ-ਸਾਹਿਤ ਤੇ ਇਤਿਹਾਸ
- ਸੰਤ ਸਾਖੀਆਂ - ਵਹਿਮੀ ਰਚਨਾਵਲੀ
- ਸੁਖਵਿੰਦਰ ਅੰਮ੍ਰਿਤ ਦੀ ਕਾਵਿ ਚੇਤਨਾ
- ਪੰਜਾਬੀ ਕਵਿਤਾ ਦਾ ਸੁੱਚਾ ਪੱਤਣ: ਹਜ਼ਾਰਾ ਸਿੰਘ ਗੁਰਦਾਸਪੁਰੀ
- ਸ਼ਹੀਦ ਊਧਮ ਸਿੰਘ: ਜੀਵਨ ਤੇ ਸੰਘਰਸ਼
- ਪੰਜਾਬੀ ਅਕਾਦਮੀ, ਦਿੱਲੀ ਦੇ ਦੋ-ਮਾਸਿਕ ਰਸਾਲੇ "ਸਮਦਰਸ਼ੀ" ਦਾ ਸੰਪਾਦਨ ਕਰ ਰਿਹਾ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads
