ਗੁਲਸ਼ਿਫ਼ਤੇ ਫ਼ਰਾਹਾਨੀ

From Wikipedia, the free encyclopedia

ਗੁਲਸ਼ਿਫ਼ਤੇ ਫ਼ਰਾਹਾਨੀ
Remove ads

ਗੁਲਸ਼ਿਫ਼ਤੇ ਫ਼ਰਾਹਾਨੀ (ਫ਼ਾਰਸੀ: گلشیفته فراهانی, ਜਨਮ 10 ਜੁਲਾਈ 1983) ਇੱਕ ਇਰਾਨੀ ਅਦਾਕਾਰਾ, ਸੰਗੀਤਕਾਰਾ ਅਤੇ ਗਾਇਕਾ ਹੈ।[1][2] ਅਸਗ਼ਰ ਫ਼ਰਹਾਦੀ ਦੀ ਫ਼ਿਲਮ ਅਬਾਊਟ ਐਲੀ(About Elly) ਵਿੱਚ ਆਪਣੀ ਭੂਮਿਕਾ ਲਈ ਇਸਨੂੰ ਬਰਲਿਨ ਵਿਖੇ ਸਿਲਵਰ ਬੀਅਰ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਇਹ ਫ਼ਰਾਂਸ ਵਿੱਚ ਪੈਰਿਸ ਵਿਖੇ ਰਹਿ ਰਹੀ ਹੈ।

ਵਿਸ਼ੇਸ਼ ਤੱਥ ਗੁਲਸ਼ਿਫ਼ਤੇ ਫ਼ਰਾਹਾਨੀ, ਜਨਮ ...
Remove ads

ਜੀਵਨ

ਗੁਲਸ਼ਿਫ਼ਤੇ ਫ਼ਰਾਹਾਨੀ ਦਾ ਜਨਮ 10 ਜੁਲਾਈ 1983 ਨੂੰ ਤਹਿਰਾਨ, ਇਰਾਨ ਵਿੱਚ ਬਹਿਜ਼ਾਦ ਫ਼ਰਾਹਾਨੀ ਅਤੇ ਫ਼ਹੀਮਾ ਰਹੀਮਨੀਆ ਦੇ ਘਰ ਹੋਇਆ। ਇਰਾਨ ਵਿੱਚ ਥੀਏਟਰ ਦੇ ਕਲਾਕਾਰਾਂ, ਅਦਾਕਾਰਾਂ ਅਤੇ ਲੇਖਕਾਂ ਦੇ ਪਰਿਵਾਰ ਵਿੱਚ ਜਨਮੀ ਅਦਾਕਾਰਾ ਫਰਹਾਨੀ ਨੇ ਸਭ ਤੋਂ ਪਹਿਲਾਂ ਸੰਗੀਤ ਸਿੱਖਿਆ। ਇਸਨੇ 5 ਸਾਲ ਦੀ ਉਮਰ ਵਿੱਚ ਸੰਗੀਤ ਅਤੇ ਪੀਆਨੋ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਚੌਦਾਂ ਸਾਲ ਦੀ ਉਮਰ ਵਿੱਚ ਉੱਘੇ ਨਿਰਦੇਸ਼ਕ ਦਾਰੀਯੂਸ਼ ਮਹਿਰਜੂਈ ਦੀ ਫ਼ਿਲਮ ‘ਦਿ ਪੀਅਰ ਟ੍ਰੀ’ (1998) ਵਿੱਚ ਕੰਮ ਕਰਨ ਮਗਰੋਂ ਅਦਾਕਾਰੀ ਦਾ ਸ਼ੌਕ ਉਸ ਦੇ ਮਨ ਵਿੱਚ ਵਸ ਗਿਆ। ਇੱਥੋਂ ਹੀ ਉਸ ਦਾ ਇਰਾਨ ਦੀਆਂ ਸਿਰਕੱਢ ਅਭਿਨੇਤਰੀਆਂ ਵਿੱਚ ਇੱਕ ਬਣਨ ਦਾ ਸਫ਼ਰ ਸ਼ੁਰੂ ਹੋਇਆ। ਰਿਡਲੇ ਸਕੌਟ ਦੀ ‘ਪੱਛਮੀ’ ਫ਼ਿਲਮ ‘ਬੌਡੀ ਆਫ ਲਾਈਜ਼’ ਵਿੱਚ ਲੀਓਨਾਰਡੋ ਡੀਕੈਪਰੀਓ ਨਾਲ ਕੰਮ ਕਰਨ ਦੇ ਇਵਜ਼ ਵਿੱਚ ਉਸ ਨੂੰ ਆਪਣਾ ਮੁਲਕ ਇਰਾਨ ਛੱਡਣਾ ਪਿਆ। ਇਸੇ ਲਈ ਹੁਣ ਉਹ ਆਪਣੇ ਮੁਲਕ ਦੀ ਬਜਾਏ ਪੈਰਿਸ ਵਿੱਚ ਰਹਿੰਦੀ ਹੈ। ਗੁਲਸ਼ਿਫ਼ਤੇ ਨੇ ਅਨੂਪ ਸਿੰਘ ਦੀ ਫ਼ਿਲਮ ‘ਦਿ ਸੌਂਗ ਆਫ ਸਕੌਰਪੀਅਨਜ਼’ ਵਿੱਚ ਕੰਮ ਕੀਤਾ ਹੈ। ਇਸ ਫ਼ਿਲਮ ਵਿੱਚ ਇਰਫਾਨ ਖ਼ਾਨ ਅਤੇ ਵਹੀਦਾ ਰਹਿਮਾਨ ਜਿਹੇ ਮੰਝੇ ਹੋਏ ਕਲਾਕਾਰ ਉਸ ਨਾਲ ਕੰਮ ਕਰ ਰਹੇ ਹਨ। ਵਿਦਰੋਹੀ ਸੁਭਾਅ ਵਾਲੀ ਇਸ ਅਦਾਕਾਰਾ ਨੇ ਡੇਢ ਮਹੀਨਾ ਜੈਸਲਮੇਰ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਵਿੱਚ ਹਿੱਸਾ ਲਿਆ। ਇਸ ਮਗਰੋਂ ਉਹ ਆਪਣੇ ਮਾਪਿਆਂ ਨੂੰ ਮਿਲਣ ਲਈ ਗੋਆ ਪੁੱਜੀ ਕਿਉਂਕਿ ਦੇਸ਼ ਨਿਕਾਲੇ ਮਗਰੋਂ ਉਹ ਇਰਾਨ ਜਾ ਕੇ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕਦੀ। ਗੋਲਸ਼ੀਫਤੇਹ ਬਚਪਨ ਤੋਂ ਹੀ ਬਹੁਤ ਸ਼ਰਾਰਤੀ, ਪਰ ਚਿੰਤਨਸ਼ੀਲ ਹੈ। ਸਮਾਜ ਵਿੱਚ ਅਨਿਆਂ ਅਤੇ ਮਹਿਲਾਵਾਂ ਖ਼ਿਲਾਫ਼ ਹਿੰਸਾ ਪ੍ਰਤੀ ਉਸ ਦੀ ਸੁਰ ਹਮੇਸ਼ਾ ਹੀ ਬਾਗੀਆਨਾ ਰਹੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads