ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ

From Wikipedia, the free encyclopedia

ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤmap
Remove ads

ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ, ਦੋ ਤਕਰੀਬਨ ਜੁੜਵਾਂ ਇਤਿਹਾਸਕ ਯਾਦਗਾਰੀ ਇਮਾਰਤਾਂ ਹਨ ਜੋ ਭਾਰਤ ਦੇ ਮਹਿਰੌਲੀ ਇਲਾਕੇ ਵਿੱਚ ਕੁਤਬ ਮੀਨਾਰ ਦੇ ਨਜਦੀਕ ਸਥਿਤ ਹਨ। ਇਹ ਸੰਤ ਸ਼ੇਖ ਫ਼ਜ਼ਲਉੱਲਾਹ,ਜੋ ''ਸ਼ੇਖ ਜਮਾਲੀ ਕੰਬੋਹ'' ਜਾਂ ਜਲਾਲ ਖਾਨ ਵਜੋਂ ਵੀ ਜਾਣਿਆ ਜਾਂਦਾ ਹੈ ਮੁਗਲ ਸਲਤਨਤ ਕਾਲ ਤੋਂ ਪਹਿਲਾਂ ਲੋਧੀ ਸਲਤਨਤ ਦੇ ਕਾਲ ਦੌਰਾਨ ਹੋਏ ਹਨ, ਦੀ ਯਾਦਗਾਰ ਵਜੋਂ ਉਸਾਰਿਆ ਹੋਇਆ ਹੈ।ਇਹ ਸਮਾਂ ਸਿਕੰਦਰ ਲੋਧੀ ਦੇ ਸਮੇਂ ਤੋਂ ਲੈ ਕੇ ਬਾਬਰ ਅਤੇ ਹਮਾਯੂੰ ਦੇ ਕਾਲ ਦਰਮਿਆਨ ਪੈਂਦਾ ਹੈ।ਸ਼ੇਖ ਜਮਾਲੀ ਕੰਬੋਹ ਜਾਂ ਜਮਾਲੀ ਉਸ ਸਮੇਂ ਦਾ ਇੱਕ ਸਤਿਕਾਰਤ ਸੂਫ਼ੀ ਸੰਤ ਅਤੇ ਸ਼ਾਇਰ ਸੀ।ਦੂਸਰੇ ਸ਼ਖਸ ਕਮਾਲੀ ਬਾਰੇ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਇਹਨਾਂ ਦੋਹਵਾਂ ਦੇ ਨਾਮ ਇਤਿਹਾਸ ਵਿੱਚ ਜਮਾਲੀ ਕਮਾਲੀ ਵਜੋਂ ਇਕੱਠੇ ਹੀ ਆਓਂਦੇ ਹਨ ਅਤੇ ਇਹਨਾਂ ਦੀਆਂ ਕਬਰਾਂ ਵੀ ਇਕੱਠੀਆਂਹੀ ਨਾਲੋ ਨਾਲ ਬਣੀਆਂ ਹੋਈਆਂ ਹਨ।ਇਹ ਮਸੀਤ ਅਤੇ ਮਕਬਰਾ 1528-1529, ਵਿੱਚ ਉਸਾਰਿਆ ਗਿਆ ਸੀ ਅਤੇ ਜਮਾਲੀ ਨੂੰ 1535 ਵਿੱਚ, ਜਦ ਉਸਦੀ ਮੌਤ ਹੋਈ, ਮਕਬਰੇ ਵਿੱਚ ਦਫਨਾਇਆ ਗਿਆ ਸੀ।[1][2][3][4][5]

ਵਿਸ਼ੇਸ਼ ਤੱਥ ਜਮਾਲੀ ਕਮਾਲੀ ਮਸੀਤ, ਧਰਮ ...
Remove ads

ਮਸੀਤ ਦੀ ਬਣਤਰ

Thumb
ਜਮਾਲੀ ਕਮਾਲੀ ਮਸੀਤ ਦਾ ਪਿਛਲਾ ਹਿੱਸਾ ਅਤੇ ਖੱਬਾ ਪਾਸਾ
Thumb
The decorated arcade around the Mosque
Thumb
ਡਾਟ ਤੇ ਉਕਰੇ ਕਲਾਮ
Thumb
Inner architect of Jamali Kamali Mosque and Tomb, New Delhi, India
Thumb
ਖੱਬਾ ਪਾਸਾ

ਜਮਾਲੀ ਕਮਾਲੀ ਦੀ ਮਸੀਤ ਇਸ ਦੇ ਇਰਦ ਗਿਰਦ ਫੈਲੇ ਬਾਗ ਵਿੱਚ ਬਣੀ ਹੋਈ ਹੈ।ਇਹ ਪਹਿਲਾਂ 1528-29,ਵਿਚ ਬਣਾਈ ਗਈ ਸੀ।ਇਹ ਲਾਲ ਪੱਥਰ ਅਤੇ ਸੰਗਮਰਮਰ ਨਾਲ ਬਣਾਈ ਹੋਈ ਹੈ।ਇਹ ਭਾਰਤ ਵਿੱਚ ਮੁਢਲੇ ਮੁਗਲ ਕਾਲ ਦੀ ਮੁਗ਼ਲ ਇਮਾਰਤਸਾਜ਼ੀ ਦਾ ਨਮੂਨਾ ਕਹੀ ਜਾਂਦੀ ਹੈ।ਇਸ ਵਿੱਚ ਪੰਜ ਡਾਟਾਂ ਹਨ ਅਤੇ ਸਭ ਤੋਂ ਵੱਡੀ ਡਾਟ ਵਿਚਕਾਰ ਪੈਂਦੀ ਹੈ ਜਿਸ ਤੇ ਇੱਕ ਵੱਡ ਅਕਾਰੀ ਗੁੰਬਦ ਬਣਿਆ ਹੋਇਆ ਹੈ।ਡਾਟਾਂ ਤੇ ਕੁਰਾਨ ਦੀਆਂ ਆਇਤਾਂ ਉਕਰੀਆਂ ਹੋਈਆਂ ਹਨ। [1][2][3][5]

Remove ads

ਮਕਬਰੇ ਦੀ ਬਣਤਰ

ਜਮਾਲੀ ਕਮਾਲੀ ਦਾ ਮਕਬਰਾ 7.6 ਮੀਟਰ ਉੱਚਾ ਵਰਗਾਕਾਰ ਮਕਬਰਾ ਹੈ ਜਿਸਦੀ ਛੱਤ ਸਪਾਟ ਹੈ।ਇਸ ਦੇ ਅੰਦਰ ਛੱਤ ਤੇ ਅਤੇ ਦੀਵਾਰਾਂ ਤੇ ਗੂਹੜੇ ਲਾਲ ਅਤੇ ਨੀਲੇ ਰੰਗ ਨਾਲ ਮੀਨਾਕਾਰੀ ਕੀਤੀ ਹੋਈ ਹੈ ਅਤੇ ਇਹਨਾਂ ਤੇ ਕੁਰਾਨ ਦੀਆਂ ਆਇਤਾਂ ਅਤੇ ਜਮਾਲੀ ਦੇ ਸ਼ਿਅਰ ਉਕ੍ਰੇ ਹੋਏ ਹਨ।[1][4][6]

ਤਸਵੀਰਾਂ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads