ਨਾਜ਼ੀ ਨਜ਼ਰਬੰਦੀ ਕੈਂਪ
From Wikipedia, the free encyclopedia
Remove ads
ਦੂਜੀ ਵਿਸ਼ਵ ਜੰਗ ਦੌਰਾਨ ਨਾਜ਼ੀ ਜਰਮਨੀ ਅਧੀਨ ਇਲਾਕਿਆਂ ਵਿੱਚ ਨਜ਼ਰਬੰਦੀ ਕੈਂਪ (German: Konzentrationslager, KZ ਜਾਂ KL) ਬਣਾਏ ਗਏ ਸਨ। ਜਰਮਨੀ ਵਿੱਚ ਪਹਿਲੇ ਨਾਜ਼ੀ ਕੈਂਪ ਮਾਰਚ 1933 ਵਿੱਚ ਖੋਲ੍ਹੇ ਗਏ ਸਨ ਅਤੇ ਇਹ ਹਿਟਲਰ ਦੇ ਕੁਲਪਤੀ ਬਣਨ ਤੋਂ ਤੁਰੰਤ ਬਾਅਦ ਹੋਇਆ ਅਤੇ ਉਸ ਦੀ ਨਾਜ਼ੀ ਪਾਰਟੀ ਨੂੰ ਰੀਕ ਦੇ ਗ੍ਰਹਿ ਮੰਤਰੀ ਵਿਲਹੇਮ ਫ਼ਰਿਕ ਅਤੇ ਪਰੂਸ਼ੀਆ ਦੇ ਕਾਰਜਕਾਰੀ ਗ੍ਰਹਿ ਮੰਤਰੀ ਹਰਮਨ ਗੋਰਿੰਗ ਨੇ ਪੁਲਿਸ ਦਾ ਕੰਟਰੋਲ ਦਿੱਤਾ।[2] ਇਹਨਾਂ ਦੀ ਵਰਤੋਂ ਸਿਆਸੀ ਵਿਰੋਧੀ ਅਤੇ ਯੂਨੀਅਨ ਵਿਵਸਥਾਪਕਾਂ ਨੂੰ ਰੱਖਣ ਲਈ ਅਤੇ ਤਸੀਹੇ ਦੇਣ ਲਈ ਕੀਤੀ ਜਾਣੀ ਸ਼ੁਰੂ ਹੋਈ ਅਤੇ ਸ਼ੁਰੂ ਵਿੱਚ ਇਹਨਾਂ ਵਿੱਚ ਲਗਭਗ 45,000 ਕੈਦੀ ਸਨ।[3]
ਹਾਈਨਰਿਖ਼ ਹਿਮਲਰ ਦੀ ਸ਼ਕੂਟਜ਼ਸਟਾਫ਼ਲ(ਐਸ. ਐਸ.) ਨੇ 1934-35 ਵਿੱਚ ਸਾਰੀ ਜਰਮਨੀ ਵਿੱਚ ਪੁਲਿਸ ਅਤੇ ਨਜ਼ਰਬੰਦੀ ਕੈਂਪਾਂ ਉੱਤੇ ਸੰਪੂਰਨ ਕੰਟਰੋਲ ਕਰ ਲੀਆ।[4] ਹਿਮਲਰ ਨੇ ਕੈਂਪਾਂ ਦੀ ਭੂਮਿਕਾ ਨੂੰ "ਗੈਰ ਜ਼ਰੂਰੀ ਨਸਲਾਂ" ਨੂੰ ਰੱਖਣ ਲਈ ਵਧਾ ਦਿੱਤੀ, ਜਿਸ ਵਿੱਚ ਯਹੂਦੀ, ਰੋਮਾਨੀ, ਸਰਬੀਆਈ, ਧਰੁੱਵਵਾਸੀ, ਅਪਾਹਜ ਲੋਕ, ਅਤੇ ਅਪਰਾਧੀ ਸ਼ਾਮਲ ਕੀਤੇ ਗਏ।[5][6][7] ਕੈਂਪਾਂ ਵਿੱਚ ਲੋਕਾਂ ਦੀ ਗਿਣਤੀ ਜੋ ਕਿ ਗਿਰ ਕੇ 7,500 ਤੱਕ ਆ ਗਈ ਦੁਬਾਰਾ ਫਿਰ ਵੱਧ ਗਈ ਅਤੇ ਦੂਜੇ ਵਿਸ਼ਵ ਯੁੱਧ ਸ਼ੁਰੂ ਹੋਣ ਵੇਲੇ ਤੋਂ ਪਹਿਲਾਂ ਇਹਨਾਂ ਵਿੱਚ 21,000 ਲੋਕ ਸਨ[8] ਅਤੇ ਜਨਵਰੀ 1945 ਵਿੱਚ ਇਹ ਗਿਣਤੀ 715,000 ਹੋ ਗਈ ਸੀ।[9]
ਯਹੂਦੀ ਘੱਲੂਘਾਰੇ ਨਾਲ ਸੰਬੰਧਿਤ ਵਿਦਵਾਨਾਂ ਨੇ ਨਜ਼ਰਬੰਦੀ ਕੈਂਪਾਂ (ਜਿਹਨਾਂ ਬਾਰੇ ਇਸ ਲੇਖ ਵਿੱਚ ਚਰਚਾ ਹੈ) ਅਤੇ ਮਰਗ ਕੈਂਪਾਂ ਵਿੱਚ ਫ਼ਰਕ ਕੀਤਾ ਅਤੇ ਨਾਜ਼ੀ ਜਰਮਨੀ ਦੁਆਰਾ ਇਹ ਮਰਗ ਕੈਂਪ ਯਹੂਦੀਆਂ ਨੂੰ ਵੱਡੇ ਪੱਧਰ ਉੱਤੇ ਮਾਰਨ ਲਈ ਸਥਾਪਿਤ ਕੀਤੇ ਗਏ ਸਨ ਅਤੇ ਇਹਨਾਂ ਵਿੱਚ ਗੈਸ ਚੇਂਬਰਾਂ ਦੀ ਵਰਤੋਂ ਕੀਤੀ ਜਾਂਦੀ ਸੀ।
Remove ads
ਜੰਗ ਤੋਂ ਪਹਿਲਾਂ ਦੇ ਕੈਂਪ

ਅੰਗਰੇਜ਼ੀ ਸ਼ਬਦ "concentration" ਨੂੰ ਇਸ ਲਈ ਵਰਤਿਆ ਗਿਆ ਕਿਉਂਕਿ ਅਜਿਹੇ ਕੈਂਪਾਂ ਦਾ ਕਾਰਜ ਅਕਸਰ ਇੱਕ ਖ਼ਾਸ ਸਮੂਹ ਨਾਲ ਸੰਬੰਧਿਤ ਲੋਕਾਂ ਨੂੰ ਇੱਕ ਜਗ੍ਹਾ ਇਕੱਠਾ ਕਰਨਾ ਸੀ। ਇਹਨਾਂ ਸ਼ਬਦਾਂ ਦੀ ਵਰਤੋਂ ਪਹਿਲੀ ਵਾਰ 1897 ਵਿੱਚ ਕਿਊਬਾ ਦੇ ਜਰਨੈਲ ਵਾਲੇਰੀਆਨੋ ਵੇਲਰ ਦੁਆਰਾ ਸਥਾਪਿਤ ਕੀਤੇ "reconcentration camps" ਲਈ ਹੋਈ। ਅਮਰੀਕੀ ਸਰਕਾਰ ਨੇ ਵੀ ਮੂਲ ਅਮਰੀਕੀ ਨਿਵਾਸੀਆਂ ਲਈ ਅਜਿਹੇ ਕੈਂਪ ਬਣਾਏ ਸਨ ਅਤੇ ਬਰਤਾਨੀਆ ਨੇ ਵੀ ਦੂਜੀ ਬੋਈਅਰ ਜੰਗ ਵੇਲੇ ਅਜਿਹੇ ਕੈਂਪ ਬਣਾਏ ਸਨ।।1904 ਅਤੇ 1908 ਦਰਮਿਆਨ, ਸ਼ਾਹੀ ਜਰਮਨ ਫ਼ੌਜ ਦੀ ਸਕੂਟਜ਼ਟਰੂਪ ਨੇ ਵੀ ਜਰਮਨ ਦੱਖਣੀ-ਪੱਛਮੀ ਅਫਰੀਕਾ (ਹੁਣ ਨਾਮੀਬੀਆ) ਵਿੱਚ ਹੇਰੇਰੋ ਅਤੇ ਨਾਮਾਕੂਆ ਲੋਕਾਂ ਦੀ ਨਸਲਕੁਸ਼ੀ ਲਈ ਨਜ਼ਰਬੰਦੀ ਕੈਂਪ ਸਥਾਪਿਤ ਕੀਤੇ ਸਨ। ਲੁਡਰਿਟਜ਼ ਵਿਖੇ ਸ਼ਾਰਕ ਟਾਪੂ ਨਜ਼ਰਬੰਦੀ ਕੈਂਪ ਸਭ ਤੋਂ ਵੱਡਾ ਅਜਿਹਾ ਕੈਂਪ ਸੀ ਅਤੇ ਉੱਥੋਂ ਦੇ ਹਾਲਾਤ ਵੀ ਸਭ ਤੋਂ ਮਾੜੇ ਕੈਂਪਾਂ ਵਿੱਚੋਂ ਸਨ।
Remove ads
ਹਵਾਲੇ
ਹਵਾਲਾ ਕਿਤਾਬਾਂ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads