ਨਿਊਜ਼ੀਲੈਂਡ
From Wikipedia, the free encyclopedia
Remove ads
ਨਿਊਜ਼ੀਲੈਂਡ (ਮਾਉਰੀ:ਆਉਟਿਆਰੋਆ) ਦੱਖਣ-ਲਹਿੰਦੇ ਪਸਿਫਕ ਸਮੁੰਦਰ ਵਿੱਚ ਇੱਕ ਸੌਵਰਨ ਆਈਲੈਂਡ ਮੁਲਕ ਹੈ। ਇਸ ਦੇਸ਼ ਦੇ ਜੀਉਗ੍ਰੈਫਕਲੀ ਦੋ ਜ਼ਮੀਨੀ ਹਿਸੇ ਨੇ-ਨੌਰਥ ਆਈਲੈਂਡ (ਟੇ ਇਕਾ-ਆ-ਮਾਉਈ), ਅਤੇ ਸਾਊਥ ਆਈਲੈਂਡ (ਟੇ ਵਾਇਪੌਨਾਮੂ)-ਅਤੇ 600 ਛੋਟੇ ਆਈਲੈਂਡ। ਨਿਊਜ਼ੀਲੈਂਡ ਆਸਟ੍ਰੇਲੀਆ ਦੇ ਚੜ੍ਹਦੇ ਵੱਲ ਤਕਰੀਬਨ 1500 ਕਿਲੋਮੀਟਰ (900 ਮੀਲ) ਟੈਜ਼ਮਨ ਸੀਅ ਦੇ ਪਾਰ ਮੌਜੂਦ ਹੈ ਅਤੇ ਨਿਊਕੈਲਾਡੋਨੀਆ ਦੇ ਪਸਿਫਕ ਆਈਲੈਂਡ ਖੇਤਰਾਂ, ਫੀਜੀ ਅਤੇ ਟੌਂਗਾ ਤੋਂ ਤਕਰੀਬਨ 1000 ਕਿਲੋਮੀਟਰ (600 ਮੀਲ) ਦੇ ਦੱਖਣ ਵੱਲ। ਇਸਦੇ ਫਾਸਲੇ ਕਾਰਨ, ਇਹ ਇਨਸਾਨਾਂ ਵੱਲੋਂ ਆਖਰ ਅਬਾਦ ਹੋਏ ਜ਼ਮੀਨਾਂ ਵਿੱਚੋਂ ਸੀ। ਆਈਸੋਲੇਸ਼ਨ ਦੇ ਲੰਬੇ ਵਕਵੇ ਦੌਰਾਨ, ਨਿਉਜ਼ੀਲੈਂਡ ਵਿੱਚ ਜਾਨਵਰਾਂ, ਫੰਗਲ ਅਤੇ ਬੂਟਿਆਂ ਦੀ ਨਿਆਰੀ ਬਾਇਉਡਵਰਸਟੀ ਤਿਆਰ ਹੋਈ। ਮੁਲਕ ਦੇ ਜ਼ਮੀਨੀ ਉਤਾ-ਚੜਾਹ ਅਤੇ ਪਹਾੜਾਂ ਦੇ ਤਿੱਖੇ ਸਿਖਰ, ਜਿਵੇਂ ਸਦਰਨ ਐਲਪਸ, ਦਾ ਵਜੂਦ ਟਿਕਟੌਨਕ ਪਲੇਟਾਂ ਦੇ ਜ਼ਮੀਨੀ ਉਚਾਅ ਅਤੇ ਜੁਆਲਾਮੁਖੀ ਸਫੋਟ ਕਾਰਨ ਹੈ। ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਹੈ, ਜੱਦਕਿ ਔਕਲੈਂਡ ਸਭ ਤੋਂ ਜ਼ਿਆਦਾ ਅਬਾਦੀ ਵਾਲ਼ਾ ਸ਼ਹਿਰ।
Remove ads
Remove ads
ਨਾਮ

ਡੱਚ ਖੋਜਕਾਰ ਏਬਲ ਟੈਜ਼ਮਨ ਨੇ ਨਿਊਜ਼ੀਲੈਂਡ ਨੂੰ 1642 ਵਿੱਚ ਤੱਕਿਆ ਅਤੇ ਸਟੇਟ ਜਰਨੈਲ (ਡੱਚ ਪਾਰਲੀਮੈਂਟ) ਦੇ ਆਨ ਵਿੱਚ ਨਾਮ ਰੱਖਿਆ ਸਟੇਟਨ ਲੈਂਡ। ਉਹਨੇ ਲਿਖਿਆ, "ਹੋ ਸਕਦਾ ਕਿ ਇਹ ਜ਼ਮੀਨ ਸਟੇਟਨ ਲੈਂਡ ਦਾ ਹਿੱਸਾ ਹੋਵੇ ਭਰ ਇਸ ਬਾਰੇ ਪੱਤਾ ਨਹੀਂ",[9] 1616 ਵਿੱਚ ਜੇਕਬ ਲੇ ਮੈਰਿ ਵਲੋਂ ਖੋਜ ਕੀਤੇ ਗਏ, ਦੱਖਣੀ ਅਮਰੀਕਾ ਦੇ ਦੱਖਣ ਕੰਡੇ ਵਿੱਚ ਓਵੇਂ ਦੇ ਨਾਮ ਵਾਲੇ ਜ਼ਮੀਨੀਹੁਜਮ ਬਾਰੇ ਜ਼ਿਕਰ।[10] 1645 ਵਿੱਚ, ਡੱਚ ਕਾਰਟੋਗ੍ਰਾਫਰ ਨੇ ਡੱਚ ਸੂਬੇ ਜ਼ੀਲੈਂਡ ਉੱਤੇ ਜ਼ਮੀਨ ਦਾ ਨਾਮ "ਨੋਵਾ ਜ਼ੀਲੈਂਡੀਆ" ਤਬਦੀਲ ਕਰ ਦਿੱਤਾ।[11][12] ਬ੍ਰਿਟਿਸ਼ ਖੋਜਕਾਰ ਜੇਮਜ਼ ਕੁੱਕ ਨੇ ਬਾਅਦ ਵਿੱਚ ਇਸਨੂੰ ਨਿਊਜ਼ੀਲੈਂਡ ਨਾਂਅ ਦਿੱਤਾ।[13]
ਆਉਟਿਆਰੋਆ (ਅਕਸਰ "ਲੰਬੇ ਚਿੱਟੇ ਬੱਦਲ ਵਾਲ਼ੀ ਜ਼ਮੀਨ" ਵਜੋਂ ਤਰਜ਼ਮਾ ਕੀਤਾ ਜਾਂਦਾ ਹੈ)[14] ਨਿਊਜ਼ੀਲੈਂਡ ਲਈ ਮੌਜੂਦਾ ਮਾਉਰੀ ਨਾਮ ਹੈ। ਇਸਦਾ ਇਲਮ ਨਹੀਂ ਕਿ ਯੂਰੋਪੀਆਂ ਦੇ ਆਉਣ ਤੋਂ ਪਹਿਲਾਂ ਸਾਰੇ ਮੁਲਕ ਦਾ ਕੋਈ ਮਾਉਰੀ ਨਾਮ ਸੀ ਜਾਂ ਨਹੀਂ, ਆਉਟਿਆਰੋਆ ਅਸਲ ਵਿੱਚ ਸਿਰਫ ਨੌਰਥ ਆਈਲੈਂਡ ਦੇ ਜ਼ਿਕਰ ਲਈ ਸੀ।[15] ਮਾਉਰੀ ਵਿੱਚ ਦੋ ਮੁੱਖ ਆਈਲੈਂਡਾਂ ਦੇ ਕਈ ਰਿਵਾਇਤੀ ਨਾਮ ਸਨ ਜਿਨ੍ਹਾਂ ਵਿੱਚ ਟੇ ਇਕਾ-ਆ-ਮਾਉਈ (ਮਾਉਈ ਦੀ ਮੱਛੀ) ਅਤੇ ਨੌਰਥ ਆਈਲੈਂਡ ਲਈ ਟੇ ਵਾਇਪੌਨਾਮੂ (ਹਰੇਪੱਥਰ ਦੇ ਆਬ) ਜਾਂ ਟੇ ਵਾਕਾ ਓ ਆਓਰਾਕੀ (ਅਰੋਕੀ ਦਾ ਸ਼ਿਕਾਰਾ) ਸਾਊਥ ਆਈਲੈਂਡ ਲਈ।[16] ਪੁਰਾਤਨ ਯੂਰੋਪੀ ਨਕਸ਼ਿਆਂ ਵਿੱਚ ਉੱਤਰ (ਨੌਰਥ ਆਈਲੈਂਡ), ਵਿੱਚਕਾਰ (ਸਾਊਥ ਆਈਲੈਂਡ) ਅਤੇ ਦੱਖਣ (ਸਟੂਵਰਟ ਆਈਲੈਂਡ / ਰਾਕੀਊਰਾ) ਲੇਬਲ ਕੀਤਾ ਜਾਂਦਾ ਰਿਹਾ।[17] 1830 ਵਿੱਚ, ਸਭ ਤੋਂ ਵੱਡੇ ਆਈਲੈਂਡਾਂ ਦੇ ਪਛਾਣ ਲਈ ਨਕਸ਼ਿਆਂ ਉੱਤੇ ਨੌਰਥ (ਉੱਤਰ) ਅਤੇ ਸਾਊਥ (ਦੱਖਣ) ਵਰਤਿਆ ਜਾਣ ਲਗਾ ਅਤੇ 1907 ਤੱਕ ਇਹ ਅਵਾਮ ਵਿੱਚ ਆਮ ਹੋ ਗਏ। ਨਿਊਜ਼ੀਲੈਂਡ ਜੀਉਗ੍ਰੈਫਿਕ ਬੋਰਡ ਨੇ 2009 ਵਿੱਚ ਖੋਜਿਆ ਕਿ ਨੌਰਥ ਆਈਲੈਂਡ ਅਤੇ ਸਾਊਥ ਆਈਲੈਂਡ ਨਾਮ ਹਮੇਸ਼ਾ ਗੈਰ-ਸਰਕਾਰੀ ਸਨ, ਅਤੇ 2013 ਵਿੱਚ ਇਹ ਨਾਮ, ਅਤੇ ਹੋਰ ਨਾਮ ਸਾਰੇ ਸਰਕਾਰੀ ਬਣਾਏ ਗਏ। ਇਸਨੇ ਨੌਰਥ ਆਈਲੈਂਡ ਜਾਂ ਟੇ ਇਕਾ-ਆ-ਮਾਉਈ ਅਤੇ ਸਾਊਥ ਆਈਲੈਂਡ ਜਾਂ ਟੇ ਵਾਇਪੌਨਾਮੂ ਨੂੰ ਪੱਕਾ ਕੀਤਾ।[18] ਹਰੇਕ ਆਈਲੈਂਡ ਲਈ, ਉਸਦਾ ਇੰਗਲਿਸ਼ ਜਾਂ ਮਾਉਰੀ ਨਾਮ, ਜਾਂ ਦੋਹਾਂ ਨੂੰ ਇੱਕਠਾ ਵਰਤਿਆ ਜਾ ਸਕਦਾ।[18]
Remove ads
ਇਤਿਹਾਸ

ਨਿਊਜ਼ੀਲੈਂਡ ਇਨਸਾਨਾਂ ਵੱਲੋਂ ਆਖਰ ਅਬਾਦ ਹੋਏ ਖ਼ਾਸ ਜ਼ਮੀਨੀਹਜੂਮਾਂ ਵਿੱਚੋਂ ਸੀ। ਰੇਡੀਓ ਕਾਰਬਨ ਡੇਟਿੰਗ, ਜੰਗਲ ਕਟਾਈ ਦਾ ਸਬੂਤ[19] ਅਤੇ ਮਾਉਰੀ ਅਬਾਦੀ ਵਿੱਚ ਮਾਟੋਕੌਨਡ੍ਰੀਅਲ ਡੀਐਨਏ ਦੀ ਬੇਤਬਦੀਲੀ[20] ਸਿਫ਼ਾਰਸ਼ ਹੈ ਕਿ ਨਿਊਜ਼ੀਲੈਂਡ ਪਹਿਲਾਂ ਚੜ੍ਹਦੇ ਪੌਲੀਨੀਸ਼ਨਾਂ ਵਲੋਂ 1250 ਅਤੇ 1300 ਵਿੱਚਕਾਰ ਅਬਾਦ ਕੀਤਾ ਗਿਆ,[16][21] ਇਹ ਸਿੱਟਾ ਸੀ ਦੱਖਣੀ ਪਸਿਫਕ ਆਈਲੈਂਡਾਂ ਵਿੱਚੋਂ ਕਈ ਸਮੁੰਦਰੀ ਸਫ਼ਰਾਂ ਦਾ।[22] ਕਈ ਸਦੀਆਂ ਦੇ ਮਗਰੋਂ, ਇਹ ਅਬਾਦਕਾਰਾਂ ਨੇ ਨਿਆਰਾ ਕਲਚਰ ਸਿਰਜਿਆ ਜੋ ਹੁਣ ਮਾਉਰੀ ਵਜੋਂ ਜਾਣਿਆ ਜਾਂਦਾ। ਅਬਾਦੀ ਈਵੀ (ਜ਼ਾਤਾਂ) ਅਤੇ ਹਪੂ (ਬਰਾਦਰੀਆਂ) ਵਿੱਚ ਵੰਡੇ ਗਏ ਜੋ ਕਦੇ ਮਿਲਵਰਤਨ, ਕਦੇ ਮੁਕਾਬਲੇ ਕਰਨ, ਕਦੇ ਆਪਸ ਵਿੱਚ ਭਿੜ ਜਾਣ।[23] ਕਿਸੇ ਵਕ਼ਤ ਮਾਉਰੀ ਗਰੁੱਪ ਰੀਕੋਹੂ, ਜੋ ਹੁਣ ਕੈਥਮ ਆਈਲੈਂਡਜ਼ ਵਜੋਂ ਜਾਣਿਆ ਜਾਂਦਾ ਹੈ ਨੂੰ ਮਾਈਗ੍ਰੇਟ ਕਰ ਗਏ, ਜਿਥੇ ਉਹਨਾ ਦਾ ਨਿਆਰਾ ਮਾਉਰੀ ਕਲਚਰ ਤਰੱਕੀਯਾਫਤ ਹੋਇਆ।[24][25] ਤਕਰੀਬਨ ਸਾਰੀ ਮੋਰੀਓਰੀ ਅਬਾਦੀ 1835 ਅਤੇ 1862 ਵਿੱਚਕਾਰ ਨੇਸਤੋਨਾਬੂਦ ਹੋ ਗਈ, ਇਸਦਾ ਮੁੱਖ ਕਾਰਨ 1930 ਦੇ ਦਹਾਕੇ ਵਿੱਚ ਟਾਰਾਨਾਕੀ ਮਾਉਰੀ ਹਮਲੇ ਅਤੇ ਗ਼ੁਲਾਮੀ, ਭਾਵੇਂ ਯੂਰੋਪੀ ਬਮਾਰੀਆਂ ਵੀ ਹਿੱਸੇਦਾਰ ਸਨ। 1862 ਵਿੱਚ ਸਿਰਫ਼ 101 ਰਹਿ ਗਏ, ਅਤੇ ਖਾਲਸ ਮੋਰੀਓਰੀ ਖ਼ੂਨ ਵਾਲੇ਼ ਆਖਰੀ ਜ਼ਾਹਿਰ ਇਨਸਾਨ ਦਾ ਦਿਹਾਂਤ ਹੋ ਗਿਆ।[26]
Remove ads
ਫੁਟਨੋਟ
- ਅਵਾਮ ਨੂੰ ਇੱਕ ਨਾਲੋ ਵੱਧ ਜ਼ਾਤ ਦਾ ਹਿੱਸਾ ਹੋਣ ਦੀ ਖੁਲ੍ਹ ਕਾਰਨ ਜ਼ਾਤਾਂ ਦੇ ਅੰਕੜੇ ਦਾ ਜੋੜ 100% ਨਾਲੋਂ ਜ਼ਿਆਦਾ ਬਣ ਜਾਂਦਾ।
- ਕੈਥਮ ਆਈਲੈਂਡਾਂ ਦਾ ਵੱਖਰਾ ਟਾਈਮ ਜ਼ੋਨ ਹੈ, ਬਾਕੀ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ।
ਹਵਾਲੇ
ਅਗਾਹ ਪੜ੍ਹਾਈ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads