ਪਰਹੇਜ਼ ਬਾਨੂ ਬੇਗਮ
From Wikipedia, the free encyclopedia
Remove ads
ਪਰਹਿਜ਼ ਬਾਨੂ ਬੇਗਮ (21 ਅਗਸਤ 1611 – 1675 (ਉਮਰ 63–64) 1675) ਇੱਕ ਮੁਗਲ ਰਾਜਕੁਮਾਰੀ ਸੀ, ਉਹ ਮੁਗਲ ਸਮਰਾਟ ਸ਼ਾਹ ਜਹਾਂ ਦੀ ਅਤੇ ਉਸਦੀ ਪਹਿਲੀ ਪਤਨੀ, ਕੰਦਾਹਰੀ ਬੇਗਮ ਦੀ ਸਭ ਤੋਂ ਵੱਡੀ ਪੁੱਤਰੀ ਸੀ। ਉਹ ਆਪਣੇ ਪਿਤਾ ਦੇ ਉੱਤਰਾਧਿਕਾਰੀ ਦੀ ਛੇਵੀਂ ਮੁਗਲ ਸਮਰਾਟ ਔਰੰਗਜ਼ੇਬ ਦੀ ਵੱਡੀ ਸੌਤੇਲੀ ਭੈਣ ਸੀ।
Remove ads
ਜੀਵਨ
ਪਰਹਿਜ਼ ਦਾ ਜਨਮ 21 ਅਗਸਤ 1611 ਨੂੰ ਆਗਰਾ ਵਿੱਚ ਸ਼ਾਹ ਜਹਾਂ ਅਤੇ ਉਸ ਦੀ ਪਹਿਲੀ ਪਤਨੀ ਕੰਦਾਹਰੀ ਬੇਗਮ ਦੇ ਘਰ ਪੈਦਾ ਹੋਈ। ਉਸਦਾ ਨਾਂ ਉਸਦੇ ਦਾਦਾਜੀ, ਜਹਾਂਗੀਰ ਦੁਆਰਾ ਉਸਦਾ ਨਾਂ 'ਪਰਹਿਜ਼ ਬਾਨੂ ਬੇਗਮ' (Persian: "ਵਿਲੱਖਣ ਰਾਜਕੁਮਾਰੀ")[1] ਰੱਖਿਆ ਗਿਆ।[2] ਹਾਲਾਂਕਿ, ਮਾਸੀਰ-ਏ-ਆਲਮਗੀਰੀ ਵਿੱਚ, ਉਸ ਨੂੰ ਪੂਰਹਨੂਰ ਬਾਨੋ ਬੇਗਮ ਕਿਹਾ ਜਾਂਦਾ ਹੈ।[3] ਉਸ ਦਾ ਪਿਤਾ, ਰਾਜਕੁਮਾਰ ਖੁਰਮ, ਸਮਰਾਟ ਜਹਾਂਗੀਰ ਦਾ ਤੀਜਾ ਪੁੱਤਰ ਸੀ, ਜਦੋਂ ਕਿ ਉਸ ਦੀ ਮਾਤਾ, ਕੰਦਾਹਰੀ ਬੇਗਮ, ਈਰਾਨ (ਪਰਸੀਆ) ਦੇ ਪ੍ਰਮੁੱਖ ਸਫਾਵਿਦ ਖ਼ਾਨਦਾਨ ਦੀ ਰਾਜਕੁਮਾਰੀ ਸੀ ਅਤੇ ਸੁਲਤਾਨ ਮੁਜ਼ੱਫਰ ਹੁਸੈਨ ਮਿਰਜ਼ਾ ਸਫਾਵੀ (ਜੋ ਸ਼ਾਹ ਇਸਮਾਈਲ ਪਹਿਲੇ ਦੀ ਸਿੱਧੀ ਵੰਸ਼ਜ ਸੀ) ਦੀ ਇੱਕ ਧੀ ਸੀ।[4]
ਪਰਹਿਜ਼ ਸ਼ਾਹਜਹਾਂ ਦੀ ਪਹਿਲੀ ਔਲਾਦ ਸੀ ਜੋ ਉਸ ਦੀ ਸਭ ਤੋਂ ਵੱਡੀ ਬੇਟੀ ਸੀ ਅਤੇ ਉਸ ਦੀ ਮਤਰੇਈ-ਪੜਦਾਦੀ ਮਹਾਰਾਣੀ ਰੁੱਕਿਆ ਸੁਲਤਾਨ ਬੇਗਮ ਸੀ, ਜੋ ਕਿ ਸਮਰਾਟ ਅਕਬਰ ਦੀ ਪਹਿਲੀ ਅਤੇ ਮੁੱਖ ਪਤਨੀ ਸੀ[5], ਅਤੇ ਉਸ ਨੇ ਆਪਣੇ ਪਿਤਾ ਸ਼ਾਹਜਹਾਂ ਦੀ ਪਾਲਣਾ ਵੀ ਕੀਤੀ ਸੀ।[6]
ਹਾਲਾਂਕਿ ਉਸ ਦੀ ਮਾਂ ਸ਼ਾਹਜਹਾਂ ਦੀ ਮਨਪਸੰਦ ਪਤਨੀ ਨਹੀਂ ਸੀ, ਫਿਰ ਵੀ, ਉਸ ਨੂੰ ਉਸ ਦੇ ਪਿਤਾ ਦੁਆਰਾ ਬਹੁਤ ਪਿਆਰ ਮਿਲਿਆ ਸੀ; ਜਿਸ ਨੇ ਆਪਣੀ ਬੇਟੀ ਜਹਾਨਾਰਾ ਬੇਗਮ (ਮੁਮਤਾਜ਼ ਮਹਿਲ ਦੀ ਸਭ ਤੋਂ ਵੱਡੀ ਧੀ) ਨੂੰ ਉਸ ਦੀ ਮੌਤ 'ਤੇ ਬੇਨਤੀ ਕੀਤੀ ਕਿ ਉਹ ਪਰਹਿਜ਼ ਦੀ ਦੇਖਭਾਲ ਕਰੇ। ਉਸ ਦਾ ਛੋਟਾ ਭਰਾ ਔਰੰਗਜ਼ੇਬ ਵੀ ਉਸ ਨਾਲ ਪਿਆਰ ਕਰਦਾ ਸੀ ਅਤੇ ਚੰਗੀ ਦੇਖਭਾਲ ਕਰਦਾ ਸੀ।[3]
Remove ads
ਪੂਰਵਜ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads