ਮਰਾਠੀ ਭਾਸ਼ਾ

ਭਾਰਤੀ ਭਾਸ਼ਾ From Wikipedia, the free encyclopedia

Remove ads

ਮਰਾਠੀ (English: /məˈrɑːti/ ( ਸੁਣੋ);[9] मराठी Marāṭhī [məˈɾaʈʰi]) ਭਾਰਤ ਦੇ ਮਹਾਂਰਾਸ਼ਟਰ ਅਤੇ ਗੋਆ ਸੂਬਿਆਂ ਦੀ ਸਰਕਾਰੀ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੇ ਪੱਖੋਂ ਇਹ ਇੱਕ ਆਰੀਆਈ ਭਾਸ਼ਾ ਹੈ ਜਿਸਦਾ ਵਿਕਾਸ ਸੰਸਕ੍ਰਿਤ ਤੋਂ ਅਪਭ੍ਰੰਸ਼ ਤੱਕ ਦਾ ਸਫਰ ਪੂਰਾ ਹੋਣ ਦੇ ਬਾਅਦ ਸ਼ੁਰੂ ਹੋਇਆ। ਇਹ ਭਾਰਤ ਦੀਆਂ ਮੁੱਖ ਭਾਸ਼ਵਾਂ ਵਿੱਚੋਂ ਇੱਕ ਹੈ ਅਤੇ ਮਹਾਂਰਾਸ਼ਟਰ ਅਤੇ ਗੋਆ ਵਿੱਚ ਰਾਜਭਾਸ਼ਾ ਹੈ। ਮਾਤ੍ਰਭਾਸ਼ੀਆਂ ਦੀ ਗਿਣਤੀ ਦੇ ਆਧਾਰ ਉੱਤੇ ਮਰਾਠੀ ਸੰਸਾਰ ਵਿੱਚ 15ਵੇਂ ਅਤੇ ਭਾਰਤ ਵਿੱਚ 4ਥੇ ਸਥਾਨ ਉੱਤੇ ਹੈ।[10] ਇਸਨੂੰ ਬੋਲਣ ਵਾਲਿਆਂ ਦੀ ਕੁਲ ਗਿਣਤੀ ਲਗਭਗ 9 ਕਰੋੜ ਹੈ। ਇਹ ਭਾਸ਼ਾ 1300 ਸਾਲਾਂ ਤੋਂ ਪ੍ਰਚਲਿਤ ਹੈ, ਅਤੇ ਇਹ ਵੀ ਹਿੰਦੀ, ਉਰਦੂ ਅਤੇ ਪੰਜਾਬੀ ਵਾਂਗ ਆਧੁਨਿਕ ਭਾਰਤੀ ਭਾਸ਼ਾ ਹੈ।

ਵਿਸ਼ੇਸ਼ ਤੱਥ ਮਰਾਠੀ, ਉਚਾਰਨ ...
Remove ads
Remove ads

ਭੂਗੋਲਿਕ ਵੰਡ

ਭਾਰਤ ਵਿੱਚ ਮਰਾਠੀ ਮਹਾਂਰਸ਼ਟਰ ਤੋਂ ਬਿਨਾਂ ਗੋਆ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲ ਨਾਡੂ ਅਤੇ ਛੱਤੀਸਗੜ੍ਹ ਵਿੱਚ ਬੋਲੀ ਜਾਂਦੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਦਮਨ ਅਤੇ ਦੀਵ, ਅਤੇ ਦਾਦਰ ਅਤੇ ਨਾਗਰ ਹਵੇਲੀ ਵਿੱਚ ਬੋਲੀ ਜਾਂਦੀ ਹੈ। ਭਾਰਤ ਤੋਂ ਬਿਨਾਂ ਇਹ ਮਾਰੀਸ਼ਸ ਅਤੇ ਇਸਰਾਈਲ ਵਿੱਚ ਵੀ ਮਰਾਠੀ ਮੂਲ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਹੋਰ ਦੇਸ਼ ਵੀ ਹਨ ਜਿੱਥੇ ਮਰਾਠੀ ਮੂਲ ਦੇ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ ਜਿਹਨਾਂ ਵਿੱਚ ਮੁੱਖ ਹਨ - ਅਮਰੀਕਾ, ਸੰਯੁਕਤ ਅਰਬ ਅਮੀਰਾਤ, ਦੱਖਣੀ ਅਫਰੀਕਾ, ਪਾਕਿਸਤਾਨ, ਸਿੰਗਾਪੁਰ, ਜਰਮਨੀ, ਸੰਯੁਕਤ ਬਾਦਸ਼ਾਹੀ (ਬ੍ਰਿਟੇਨ), ਆਸਟਰੇਲੀਆ, ਵੈਸਟ ਇੰਡੀਜ ਅਤੇ ਨਿਊਜ਼ੀਲੈਂਡ[11]

Remove ads

ਮਰਾਠੀ ਧੁਨੀ ਵਿਉਂਤ

ਵਿਅੰਜਨ

ਹੋਰ ਜਾਣਕਾਰੀ ਹੋਂਠੀ, ਦੰਤੀ ...

ਸਵਰ

ਹੋਰ ਜਾਣਕਾਰੀ ਅਗਲੇ, ਮੱਧਲੇ ...
Remove ads

ਵਿਆਕਰਨ

ਮਰਾਠੀ ਵਿਆਕਰਨ ਬਾਕੀ ਹਿੰਦ-ਆਰੀਆਈ ਭਾਸ਼ਾਵਾਂ ਜਿਵੇਂ ਕਿ ਪੰਜਾਬੀ, ਹਿੰਦੀ ਅਤੇ ਗੁਜਰਾਤੀ ਨਾਲ ਸਾਂਝ ਰੱਖਦੀ ਹੈ। ਮਰਾਠੀ ਵਿਆਕਰਨ ਨਾਲ ਸੰਬੰਧਿਤ ਪਹਿਲੀ ਆਧੁਨਿਕ ਕਿਤਾਬ 1805 ਵਿੱਚ ਵਿਲੀਅਮ ਕੇਰੀ ਦੁਆਰਾ ਲਿਖੀ ਗਈ ਸੀ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads