ਮਾਝੀ

ਕੇਂਦਰੀ ਜਾਂ ਚੜ੍ਹਦੀ ਪੰਜਾਬੀ ਲਹਿਜਾ From Wikipedia, the free encyclopedia

ਮਾਝੀ
Remove ads

ਮਾਝੀ ਇਹ ਪੰਜਾਬੀ ਭਾਸ਼ਾ ਦੀ ਇਕ ਉਪਬੋਲੀ ਹੈ। ਇਹ ਲਾਹੌਰ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਲਾਇਲਪੁਰ, ਸਿਆਲਕੋਟ, ਰਾਵਲਪਿੰਡੀ, ਕਰਨਾਲ ਆਦਿ ਕਈ ਜਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਹ ਬੋਲੀ ਪੰਜਾਬੀ ਭਾਸ਼ਾ ਦੇ ਕੁਲ ਬੁਲਾਰਿਆਂ ਵਲੋਂ ਬੋਲੀ ਜਾਣ ਵਾਲੀ ਸਭ ਤੋਂ ਵੱਡੀ ਬੋਲੀ ਵੀ ਹੈ। ਇਸ ਬੋਲੀ ਨੂੰ ਬੋਲਣ ਵਾਲੀ ਕਿੰਨੀ ਹੀ ਆਬਾਦੀ ੪੭ ਤੋਂ ਬਾਅਦ ਵੱਖ ਵੱਖ ਥਾਂਵਾਂ ਤੇ ਜਾ ਕੇ ਵੱਸ ਚੁੱਕੀ ਹੈ ਇਸ ਲਈ ਇਸ ਦੀ ਕੋਈ ਇਕ ਸਰਹੱਦ ਜਾਂ ਸੀਮਾ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਦਰਿਆਵਾਂ, ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉੱਚਾਰਨ ਤੇ ਸਬਦਾਵਲੀ ਪੱਖੋਂ ਛੋਟਾ-ਮੋਟਾ ਅੰਤਰ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਰਾਂ ਕਾਰਨ ਇਕੋ ਭਾਸ਼ਾ ਦੇ ਜੋ ਵੱਖ-ਵੱਖ ਰੂਪ ਪਰਤੀਤ ਹੁੰਦੇ ਹਨ, ਉਹਨਾਂ ਨੂੰ ਉਪ-ਭਾਸ਼ਾ ਜਾਂ ਉਪ-ਭਾਸ਼ਾਈ ਰੂਪ ਕਿਹਾ ਜਾਂਦਾ ਹੈ।

ਵਿਸ਼ੇਸ਼ ਤੱਥ ਮਾਝੀ, ਜੱਦੀ ਬੁਲਾਰੇ ...
Remove ads

ਇਲਾਕੇ

ਲਾਹੌਰ , ਅੰਮ੍ਰਿਤਸਰ, ਸ਼ੇਖੂਪੁਰਾ , ਕਸੂਰ, ਤਰਨਤਾਰਨ, ਉਕਾੜਾ, ਨਨਕਾਣਾ ਸਾਹਿਬ, ਫੈਸਲਾਬਾਦ , ਗੁੱਜਰਾਂਵਾਲਾ, ਵਜ਼ੀਰਾਬਾਦ, ਸਿਆਲਕੋਟ, ਗੁਰਦਾਸਪੁਰ, ਨਾਰੋਵਾਲ, ਗੁਜਰਾਤ, ਜਿਹਲਮ, ਪਾਕਪਟਨ, ਵਿਹਾੜੀ, ਸਾਹੀਵਾਲ, ਮੰਡੀ ਬਹਾਊਦੀਨ, ਚਿਨਿਓਟ 'ਚ ਬੋਲੀ ਜਾਂਦੀ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads