ਮਿਲੀ ਬੌਬੀ ਬਰਾਊਨ
From Wikipedia, the free encyclopedia
Remove ads
ਮਿਲੀ ਬੌਬੀ ਬਰਾਊਨ (ਜਨਮ 19 ਫਰਵਰੀ 2004)[1] ਇੱਕ ਬਰਤਾਨਵੀ ਅਦਾਕਾਰਾ ਅਤੇ ਨਿਰਮਾਤਾ ਹੈ।[2] ਬਾਰ੍ਹਾਂ ਵਰ੍ਹੇ ਦੀ ਉਮਰ 'ਤੇ,ਉਸ ਨੂੰ ਨੈਟਫਲਿਕਸ ਦੀ ਵਿਗਿਆਨਕ ਗਲਪ ਲੜ੍ਹੀ ਸਟਰੇਂਜਰ ਥਿੰਗਜ਼ (2016-ਹੁਣ ਤੱਕ) ਵਿੱਚ ਇਲੈਵਨ ਦਾ ਕਿਰਦਾਰ ਨਿਭਾਉਣ ਕਾਰਣ ਪ੍ਰਸਿੱਧੀ ਮਿਲੀ,[3] ਜਿਸ ਨੂੰ ਤਿੰਨ ਨਵੇਂ ਸੀਜ਼ਨਾਂ ਲਈ ਦੁਬਾਰਾ ਬਣਾਇਆ ਗਿਆ, ਜਿਸ ਕਾਰਣ ਉਸ ਨੂੰ 2016 ਵਿੱਚ ਇੱਕ ਡਰਾਮਾ ਲੜੀ ਵਿੱਚ ਸ਼ਾਨਦਾਰ ਸਹਿਯੋਗੀ ਅਦਾਕਾਰਾ ਲਈ ਪ੍ਰਾਈਮਟਾਈਮ ਐਮੀ ਅਵਾਰਡ ਵਿੱਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ।[4] ਉਹ ਭੇਤੀ ਫਿਲਮ ਐਨੋਲਾ ਹੋਮਜ਼ (2020) ਦੀ ਨਿਰਮਾਤਾ ਹੋਣ ਦੇ ਨਾਲ-ਨਾਲ ਉਸ ਵਿੱਚ ਐਨੋਲਾ ਹੋੋੋੋਮਜ਼ ਦਾ ਕਿਰਦਾਰ ਵੀ ਕੀਤਾ, ਅਤੇ ਰਾਖਸ਼ਸ ਫਿਲਮ ਗੌਡਜ਼ਿੱਲਾ: ਕਿੰਗ ਆਫ ਦਿ ਮੋਨਸਟਸ (2019) ਵਿੱਚ ਕੰਮ ਕੀਤਾ।
2018 ਵਿੱਚ, ਬਰਾਊਨ ਨੂੰ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਟਾਈਮ 100 ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।[5] ਉਸ ਸਾਲ ਉਸ ਨੂੰ ਯੂਨੀਸੈਫ ਦੀ ਸਦਭਾਵਨਾ ਰਾਜਦੂਤ ਬਣਾਇਆ ਗਿਆ, ਇਸ ਅਹੁਦੇ ਲਈ ਉਹ ਚੁਣੀ ਗਿਆ ਸਭ ਤੋਂ ਘੱਟ ਉਮਰ ਦੀ ਵਿਅਕਤੀ ਸੀ।
Remove ads
ਮੁੱਢਲਾ ਜੀਵਨ
ਬਰਾਊਨ ਦਾ ਜਨਮ ਮਾਰਬੇਆ, ਮਾਲੇਗਾ, ਅੰਡੇਲੂਸੀਆ, ਸਪੇਨ ਵਿੱਚ ਹੋਇਆ ਸੀ, [6] ਅੰਗਰੇਜ਼ੀ ਮਾਪਿਆਂ, ਕੈਲੀ ਅਤੇ ਰਾਬਰਟ ਬਰਾਊਨ ਦੇ ਚਾਰ ਬੱਚਿਆਂ ਵਿੱਚੋਂ ਉਹ ਤੀਸਰੀ ਸੀ। ਬਰਾਊਨ ਕੋਲ ਉਸ ਦੇ ਮਾਪਿਆਂ ਕਾਰਣ ਬਰਤਾਨਵੀ ਨਾਗਰਿਕਤਾ ਹੈ।[7]ਜਦੋਂ ਉਹ ਲਗਭਗ ਚਾਰ ਸਾਲਾਂ ਦੀ ਸੀ, ਉਸ ਦਾ ਟੱਬਰ ਬੌਰਨਮਾਊਥ, ਡੌਰਸੈਟ ਚਲਾ ਗਿਆ।
ਚਾਰ ਸਾਲਾਂ ਬਾਅਦ, ਉਸ ਦਾ ਟੱਬਰ ਸੰਯੁਕਤ ਰਾਜ ਚਲਾ ਗਿਆ ਅਤੇ ਫਲੋਰੀਡਾ ਦੇ ਵਿੰਡਰਮੇਰ ਵਿੱਚ ਵਸ ਗਿਆ।[8][9] ਉਹ ਇਕ ਕੰਨ ਵਿਚ ਥੋੜ੍ਹੀ ਸੁਣਣ ਸ਼ਕਤੀ ਨਾਲ ਪੈਦਾ ਹੋਈ ਸੀ, ਅਤੇ ਹੌਲੀ ਹੌਲੀ ਕਈ ਸਾਲਾਂ ਵਿਚ ਉਸ ਕੰਨ ਦੀ ਸਾਰੀ ਸੁਣਣ ਸ਼ਕਤੀ ਖਤਮ ਹੋ ਗਈ। [10]
ਬਰਾਊਨ ਹੁਣ ਕੁੱਝ ਸਮਾਂ ਲੰਡਨ ਵਿੱਚ ਅਤੇ ਕੁੱਝ ਸਮਾਂ ਐਟਲਾਂਟਾ ਵਿੱਚ ਰਹਿੰਦੀ ਹੈ। [10]
Remove ads
ਕਰੀਅਰ
2013 ਵਿੱਚ, ਬਰਾਊਨ ਨੇ ਅਦਾਕਾਰੀ ਵਿੱਚ ਪੈਰ ਧਰਿਆ ਅਤੇ ਏਬੀਸੀ ਦੇ ਕਾਲਪਨਿਕ ਡਰਾਮਾ ਲੜ੍ਹੀ ਵਨਜ਼ ਅਪੌੌਨ ਏ ਟਾਇਮ ਇੰਨ ਵੰਡਰਲੈਂਡ ਵਿੱਚ ਛੋਟੇ ਐਲਿਸ ਦਾ ਕਿਰਦਾਰ ਕੀਤਾ। 2014 ਵਿੱਚ, ਉਸਨੇ ਬੀਬੀਸੀ ਅਮਰੀਕਾ ਦੀ ਅਲੌਕਿਕ ਡਰਾਮਾ-ਥ੍ਰਿਲਰ ਲੜੀ ਇੰਟਰੂਡਰ ਵਿੱਚ ਮੈਡੀਸਨ ਓ ਡੌਨਲ ਦਾ ਕਿਰਦਾਰ ਕੀਤਾ।[11] ਉਸਨੇ ਸੀਬੀਐਸ ਦੇ ਪੁਲਿਸ ਕਾਰਜਸ਼ੀਲ ਡਰਾਮਾ ਐਨਸੀਆਈਐਸ, ਏਬੀਸੀ ਸਿਟਕਾਮ ਮਾਡਰਨ ਫੈਮਲੀ, ਅਤੇ ਏਬੀਸੀ ਮੈਡੀਕਲ ਡਰਾਮਾ ਲੜੀ ਗ੍ਰੇਅ'ਸ ਅਨਾਟੋਮੀ ਅਨਾਟਮੀ ਵਿੱਚ ਵੀ ਕਿਰਦਾਰ ਨਿਭਾਏ।

2016 ਵਿੱਚ, ਬਰਾਊਨ ਨੂੰ ਨੈੱਟਫਲਿਕਸ ਵਿਗਿਆਨ ਗਲਪ ਡਰਾਉਣੀ ਲੜ੍ਹੀ ਸਟਰੇਂਜਰ ਥਿੰਗਜ਼ ਵਿੱਚ ਇਲੈਵਨ ('ਐਲ') ਦਾ ਕਿਰਦਾਰ ਕਰਨ ਲਈ ਚੁਣਿਆ ਗਿਆ। ਉਸ ਨੂੰ ਇਹ ਕਿਰਦਾਰ ਕਰਨ ਲਈ ਬਹੁਤ ਸ਼ਲਾਘਾ ਮਿਲੀ ਅਤੇ ਉਸ ਨੂੰ ਕਿਸੇ ਕੁੜੀ ਵਲੋਂ ਕਿਸੇ ਡਰਾਮਾ ਲੜੀ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਲਈ ਸਕਰੀਨ ਗਿਲਡ ਅਵਾਰਡ ਵਲੋਂ ਨਾਮਜ਼ਦ ਵੀ ਕੀਤਾ ਗਿਆ। 2018 ਵਿੱਚ, ਉਸ ਨੂੰ ਸਟਰੇਂਜਰ ਥਿੰਗਜ਼ ਵਿੱਚ ਇਲੈਵਨ ਦਾ ਕਿਰਦਾਰ ਕਰਨ ਲਈ ਦੂਜੀ ਵਾਰ ਐਂਮੀ ਅਵਾਰਡਜ਼ ਲਈ ਨਾਮਜ਼ਦ ਕੀਤਾ ਗਿਆ।
ਨਵੰਬਰ 2016 ਵਿੱਚ, ਬਰਾਊਨ ਸਿਗਮਾ ਅਤੇ ਬਰਡੀ ਦੇ 'ਫਾਂਈਡ ਮੀ' ਗੀਤ ਦੀ ਵੀਡੀਓ ਵਿੱਚ ਵੀ ਦਿਸੀ। ਨਵੰਬਰ 2016 ਤੋਂ, ਉਹ ਸਿਟੀਗੱਪ ਦੇ ਵਪਾਰਕ ਇਸ਼ਤਿਹਾਰਾਂ ਵਿੱਚ ਵੀ ਦਿਸਦੀ ਹੈ।
ਜਨਵਰੀ 2017 ਵਿੱਚ, ਉਸਨੇ ਕੈਲਵਿਨ ਕਲਿੰਨ ਦੀ "ਬਾਏ ਅਪੌਂਇੰਟਮੈਂਟ" ਮੁਹਿੰਮ ਦਾ ਹਿੱਸਾ ਬਣ ਕੇ ਮਾਡਲਿੰਗ ਵਿੱਚ ਪੈਰ ਧਰਿਆ। ਉਹ 2018 ਦੀਆਂ ਗਰਮੀਆਂ ਵਿੱਚ ਇੱਕ ਇਤਾਲਵੀ ਬਰੈਂਡ ਮੌਨਕਲਰ ਦੀ ਇੱਕ ਮੁਹਿੰਮ ਵਿੱਚ ਵੀ ਦਿਸੀ।
ਜਨਵਰੀ 2018 ਵਿੱਚ ਬਰਾਊਨ ਨੂੰ ਐਨੋਲਾ ਹੋਮਜ਼ ਦੀ ਨਿਰਮਾਤਾ ਵਜੋਂ ਅਤੇ ਉਸ ਵਿੱਚ ਮੁੱਖ ਕਿਰਦਾਰ ਕਰਣ ਲਈ ਚੁਣਿਆ ਗਿਆ। 20 ਅਪ੍ਰੈਲ, 2018 ਨੂੰ ਉਸ ਨੂੰ ਟਾਈਮ ਮੈਗਜ਼ੀਨ ਵਲੋਂ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਪਾਇਆ ਗਿਆ। 20 ਨਵੰਬਰ, 2018 ਨੂੰ ਇਹ ਘੋਸ਼ਣਾ ਕੀਤੀ ਗਈ ਕਿ ਉਹ ਅੱਜ ਤੱਕ ਯੂਨੀਸੈਫ ਦੀ ਸਭ ਤੋਂ ਘੱਟ ਉਮਰ ਦੀ ਚੁਣੀ ਗਈ ਸਦਭਾਵਨਾ ਰਾਜਦੂਤ ਹੈ।
ਬਰਾਊਨ ਨੇ 2019 ਵਿੱਚ ਗੌਡਜ਼ਿਲਾ: ਕਿੰਗ ਔਫ ਦ ਮੌਨਸਟਰਜ਼ ਵਿੱਚ ਕੰਮ ਕਰਕੇ ਫ਼ਿਲਮਕਾਰੀ ਵਿੱਚ ਪੈਰ ਧਰਿਆ। ਮਾਰਚ 2019 ਨੂੰ ਇਹ ਵਿ ਘੋਸ਼ਿਤ ਕੀਤਾ ਗਿਆ ਕਿ ਬਰਾਊਨ ਅਲੀ ਬੈਂਜਾਮਿਨ ਦੀ ਫ਼ਿਲਮ ਦ ਥਿੰਗ ਅਬਾਊਟ ਜੈਲੀਫਿਸ਼ ਵਿੱਚ ਸੂਜ਼ੀ ਦਾ ਕਿਰਦਾਰ ਕਰੂਗੀ। ਸਤੰਬਰ 2020, ਉਹ ਸੈਮਸੰਗ ਗਲੈਕਸੀ ਐਸ20 ਐਫਈ ਦੀ ਮਸ਼ਹੂਰੀ ਵਿੱਚ ਵੀ ਦਿਸੀ।
Remove ads
ਫ਼ਿਲਮਕਾਰੀ

ਫਿਲਮ
ਟੈਲੀਵਿਜ਼ਨ
ਸੰਗੀਤਕ ਵੀਡੀਓ
ਅਵਾਰਡ ਅਤੇ ਨਾਮਜ਼ਦਗੀਆਂ
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads