ਬੱਬਲ ਰਾਏ

ਭਾਰਤੀ ਪੰਜਾਬੀ ਗਾਇਕ, ਗੀਤਕਾਰ ਅਤੇ ਫਿਲਮ ਅਦਾਕਾਰ From Wikipedia, the free encyclopedia

Remove ads

ਬੱਬਲ ਰਾਏ' ਭਾਰਤੀ ਪੰਜਾਬੀ ਗਾਇਕ ਅਤੇ ਫ਼ਿਲਮੀ ਅਦਾਕਾਰ ਹੈ। ਬੱਬਲ ਦਾ ਪੈਦਾਇਸ਼ੀ ਨਾਂ "ਸਿਮਰਨਜੀਤ ਸਿੰਘ ਰਾਇ"ਹੈ। ਬੱਬਲ ਨੇ ਯੋਗਰਾਜ ਸਿੰਘ (ਯੁਵਰਾਜ ਸਿੰਘ ਦਾ ਪਿਤਾ) ਤੋਂ ਬੱਲੇ-ਬਾਜ਼ੀ ਦੀ ਟ੍ਰੇਨਿੰਗ ਲਈ ਅਤੇ ਬੱਲੇਬਾਜ਼ ਬਣਨ ਲਈ ਪ੍ਰੇਰਿਤ ਹੋਇਆ। ਪਰ ਮੈਲਬਰਨ ਜਾਣ ਤੋਂ ਬਾਅਦ ਬੱਬਲ ਨੇ ਆਪਣਾ ਇੱਕ ਗਾਣਾ "ਆਸਟਰੇਲੀਆ ਚੱਲੇ", ਯੂਟਿਊਬ ਉੱਪਰ ਪਾਇਆ ਜਿਸ ਨਾਲ ਇਹ ਬਹੁਤ ਉਤਸ਼ਾਹਿਤ ਹੋਇਆ। ਬਾਅਦ ਵਿੱਚ ਬਾਲੀਵੁਡ ਫ਼ਿਲਮ ਕਰੂਕ ਵਿੱਚ ਇਸਦੇ ਗਾਣੇ ਦੇ ਵਰਜ਼ਨ ਨੂੰ ਅਪਨਾਇਆ ਅਤੇ ਫ਼ਿਲਮ ਵਿੱਚ ਰਿਲੀਜ਼ ਕੀਤਾ।.[1][2] "ਨਿੱਕੀ ਜਿਹੀ ਜਿੰਦ" ਗਾਣੇ ਤੋਂ ਬੱਬਲ ਰਾਏ ਨੂੰ ਬਹੁਤ ਪ੍ਰਸਿਧੀ ਮਿਲੀ।[3] ਇਸ ਤੋਂ ਬਿਨਾਂ ਇਸਨੇ ਮਿਸਟਰ ਐੰਡ ਮਿਸਿਜ਼ 420 ਫ਼ਿਲਮ ਵਿੱਚ ਬੀਨੂ ਢਿੱਲੋਂ ਅਤੇ ਜੱਸੀ ਗਿੱਲ ਨਾਲ ਭੂਮਿਕਾ ਨਿਭਾਈ ਹੈ।[4][5]

ਵਿਸ਼ੇਸ਼ ਤੱਥ ਬੱਬਲ ਰਾਏ, ਜਨਮ ...
Remove ads

ਨਿੱਜੀ ਜੀਵਨ

ਬੱਬਲ ਰਾਏ ਦਾ ਵਿਆਹ ਭਾਰਤੀ ਅਦਾਕਾਰਾ ਅਤੇ ਮਾਡਲ ਆਰੂਸ਼ੀ ਸ਼ਰਮਾ ਦੇ ਨਾਲ ਜੂਨ 2025 ਨੂੰ ਹੋਇਆ। ਇਸ ਜੋੜੇ ਦਾ ਵਿਆਹ ਹਿੰਦੂ ਅਤੇ ਪੰਜਾਬੀ ਰਸਮਾ ਨਾਲ ਹੋਇਆ। ਇਸ ਵਿਆਹ ਵਾਲੀ ਜੋੜੀ ਨੇ ਦੁਨੀਆਂ ਤੋਂ ਆਪਣੇ ਵਿਆਹ ਦੀ ਖਬਰ ਗੁਪਤ ਰੱਖੀ ਸੀ ਅਤੇ ਇਸ ਵਿਆਹ ਦੀ ਜਾਣਕਾਰੀ ਉਦੋਂ ਆਈ ਜਦੋਂ ਨੱਚਦੇ ਹੋਏ ਜੱਸੀ ਗਿੱਲ ਨੇ ਇੰਸਟਾਗਰਾਮ ਤੇ ਤਸਵੀਰ ਸਾਂਝੀ ਕੀਤੀ।[6]

ਮੁੱਢਲਾ ਜੀਵਨ

ਬੱਬਲ ਦਾ ਜਨਮ 3 ਮਾਰਚ, 1985 ਵਿੱਚ ਸਮਰਾਲਾ, ਲੁਧਿਆਣਾ ਜ਼ਿਲ੍ਹਾ, ਪੰਜਾਬ ਵਿੱਖੇ ਹੋਇਆ।[7] ਇਸਦੇ ਪਿਤਾ ਸਰਦਾਰ ਮਨਜੀਤ ਸਿੰਘ ਰਾਇ ਥੀਏਟਰ ਆਰਟਿਸਟ ਸਨ ਅਤੇ ਮਾਤਾ ਨਿਰਮਲਜੀਤ ਕੌਰ ਘਰੇਲੂ ਔਰਤ ਹਨ। ਬੱਬਲ ਨੇ ਆਪਣਾ ਬਚਪਨ ਸਮਰਾਲਾ ਵਿੱਚ ਬਿਤਾਇਆ ਅਤੇ ਮੁੱਢਲੀ ਸਿੱਖਿਆ ਨੈਸ਼ਨਲ ਪਬਲਿਕ ਸਕੂਲ, ਸਮਰਾਲਾ ਤੋਂ ਲੈਣ ਤੋਂ ਬਾਅਦ ਇਹ ਚੰਡੀਗੜ੍ਹ ਚਲਾ ਗਿਆ ਜਿੱਥੇ ਇਸਨੇ ਆਪਣੀ ਅਗਲੀ ਸਿੱਖਿਆ ਅਤੇ ਗ੍ਰੈਜੁਏਸ਼ਨ ਡੀਏ.ਵੀ. ਕਾਲਜ, ਚੰਡੀਗੜ੍ਹ ਤੋਂ ਪੂਰੀ ਕੀਤੀ। 2007 ਵਿੱਚ, ਇਸ ਅੱਗੇ ਦੀ ਪੜ੍ਹਾਈ ਲਈ ਬੱਬਲ ਮੈਲਬਰਨ ਗਿਆ ਜਿੱਥੇ ਇਸਨੇ 2008 ਵਿੱਚ "ਆਸਟਰੇਲੀਆ ਚੱਲੇ" ਗਾਣੇ ਦਾ ਵੀਡੀਓ ਯੂ-ਟਿਊਬ ਉੱਪਰ ਅਪਲੌਡ ਕੀਤਾ ਤੇ ਮਕਬੂਲੀਅਤ ਹਾਸਲ ਕੀਤੀ।[8]

Remove ads

ਸੰਗੀਤਕ ਕੈਰੀਅਰ

ਬੱਬਲ ਰਾਏ ਦੀ ਪਹਿਲੀ ਐਲਬਮ ਸਾਊ ਪੁੱਤ ਤਿਆਰ ਕੀਤੀ ਜਿਸ ਨਾਲ ਬੱਬਲ ਨੂੰ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਬਹੁਤ ਪ੍ਰਸਿੱਧੀ ਮਿਲੀ। 2012 ਵਿੱਚ ਇਸਦਾ ਇਕੱਲਾ ਗਾਣਾ ਸੋਹਣੀ ਰਿਲੀਜ਼ ਹੋਇਆ। ਰਾਏ ਨੇ ਜਿੰਮੀ ਸ਼ੇਰਗਿੱਲ ਦੀ ਫ਼ਿਲਮ "ਰੰਗੀਲੇ" ਵਿੱਚ ਪਹਿਲਾ ਪਲੇਬੈਕ ਗਾਣਾ ਗਾਇਆ। 2014 ਵਿੱਚ, ਇਸਦੀ ਦੂਜੀ ਐਲਬਮ "ਗਰਲਫ੍ਰੇਂਡ", "ਸਪੀਡ ਰਿਕਾਰਡਜ਼" ਦੁਆਰਾ ਰਿਲੀਜ਼ ਕੀਤੀ ਗਈ।

ਫ਼ਿਲਮ ਕੈਰੀਅਰ

ਬੱਬਲ ਨੇ ਫ਼ਿਲਮਾਂ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ 2013 ਵਿੱਚ ਖ਼ਾਸ ਮਹਿਮਾਨ ਵਜੋਂ ਗਿੱਪੀ ਗਰੇਵਾਲ ਅਤੇ ਸੁਰਵੀਨ ਚਾਵਲਾ ਦੀ ਫ਼ਿਲਮ ਸਿੰਘ ਵਰਸਿਜ਼ ਕੌਰ ਤੋਂ ਕੀਤੀ।.[9] ਇਸ ਤੋਂ ਬਾਅਦ ਇਸਨੇ ਆਪਣੀ ਪਹਿਲੀ ਪੰਜਾਬੀ ਫ਼ਿਲਮ ਮਿਸਟਰ ਐੰਡ ਮਿਸਿਜ਼ 420 ਵਿੱਚ ਬਿਨੁ ਢਿੱਲੋਂ, ਯੁਵਰਾਜ ਹੰਸ, ਜਸਵਿੰਦਰ ਭੱਲਾ ਅਤੇ ਜੱਸੀ ਗਿੱਲ ਨਾਲ ਦੂਹਰੀ ਭੂਮਿਕਾ ਨਿਭਾਈ ਹੈ।[10][10] and appeared in a dual-role cameo, a first in Punjabi film industry.[11]

ਗਾਣੇ

ਹੋਰ ਜਾਣਕਾਰੀ ਸਾਲ, ਗਾਣਾ ...
Remove ads

ਫਿਲਮਾਂ ਦੀ ਸੂਚੀ

ਹੋਰ ਜਾਣਕਾਰੀ ਸਾਲ, ਫ਼ਿਲਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads