ਮੈਡਮ ਤੁਸਾਦ ਮਿਊਜ਼ੀਅਮ
From Wikipedia, the free encyclopedia
Remove ads
ਮੈਡਮ ਤੁਸਾਦ ਮਿਊਜ਼ੀਅਮ ਲੰਡਨ ਵਿਖੇ ਇੱਕ ਮਿਊਜ਼ੀਅਮ ਹੈ, ਜਿੱਥੇ ਸੰਸਾਰ ਦੀਆਂ ਮਸ਼ਹੂਰ ਹਸਤੀਆਂ ਦੀਆਂ ਮੋਮ ਦੀਆਂ ਮੂਰਤੀਆਂ ਬਣਾਈਆਂ ਅਤੇ ਸਥਾਪਿਤ ਕੀਤੀਆਂ ਜਾਂਦੀਆਂ ਹਨ। ਇਸਦੀ ਮੁੱਖ ਸ਼ਾਖਾ ਲੰਡਨ ਵਿਖੇ ਹੈ ਅਤੇ ਹੋਰ ਸ਼ਹਿਰਾਂ ਵਿੱਚ ਵੀ ਕਈ ਸ਼ਾਖਾਵਾਂ ਹਨ। ਇਸਦੀ ਸਥਾਪਨਾ ਮੋਮ ਮੂਰਤੀਕਾਰਾ ਮੈਰੀ ਤੁਸਾਦ ਨੇ ਕੀਤੀ ਸੀ। ਲੰਡਨ ਵਿੱਚ ਮੈਡਮ ਤੁਸਾਦ, ਯਾਤਰੀਆਂ ਲਈ ਮੁੱਖ ਖਿੱਚ ਕੇਂਦਰ ਹੈ।

ਪਿਛੋਕੜ
ਮੈਰੀ ਤੁਸਾਦ (ਜਨਮ: ਮਾਰੀਆ ਗਰੋਸੋਲਟਜ਼, 1 ਦਸੰਬਰ 1761) ਸਟਰਾਸਬਰਗ, ਫਰਾਂਸ ਵਿਖੇ ਪੈਦਾ ਹੋਈ ਸੀ। ਉਸਦੀ ਮਾਂ ਡਾ: ਫਿਲਪ ਕ੍ਰੀਟੀਅਸ ਲਈ ਬਰਨ, ਸਵਿੱਟਜਰਲੈਂਡ ਵਿਖੇ ਕੰਮ ਕਰਦੀ ਸੀ, ਜੋ ਮੋਮ ਮਾਡਲਿੰਗ ਵਿੱਚ ਇੱਕ ਡਾਕਟਰ ਸੀ। ਕ੍ਰੀਟੀਅਸ ਨੇ ਤੁਸਾਦ ਨੂੰ ਮੋਮ ਮਾਡਲਿੰਗ ਦੀ ਕਲਾ ਸਿਖਾਈ ਸੀ। ਤੁਸਾਦ ਨੇ ਆਪਣੀ ਪਹਿਲੀ ਮੋਮ ਦੀ ਮੂਰਤੀ 1771 ਵਿੱਚ ਵੋਲਟੇਅਰ ਦੀ ਤਿਆਰ ਕੀਤੀ ਸੀ। [1] 17 ਸਾਲ ਦੀ ਉਮਰ ਵਿੱਚ ਉਹ ਪੈਲੇਸ ਆਫ ਵਰਸਾਈ ਵਿਖੇ ਫਰਾਂਸ ਦੇ ਸੋਲ੍ਹਵੇਂ ਕਿੰਗ ਲੂਈਸ ਦੀ ਕਲਾਸ ਸਿੱਖਿਅਕ ਬਣ ਗਈ। ਉਸਨੇ ਰੂਸੋ ਅਤੇ ਬੈਂਜਾਮਿਨ ਫ਼ਰੈਂਕਲਿਨ ਵਰਗੇ ਪ੍ਰਸਿੱਧ ਲੋਕਾਂ ਦੀਆਂ ਮੂਰਤੀਆਂ ਵੀ ਬਣਾਈਆਂ ਸਨ।
1794 ਵਿੱਚ ਡਾਕਟਰ ਮੌਤ ਤੋਂ ਬਾਅਦ ਵੱਡੀ ਮਾਤਰਾ ਵਿੱਚ ਮੋਮ ਮਾਡਲ ਉਸਨੂੰ ਵਰਾਸਤ ਚਿੱਚ ਮਿਲ ਗਏ ਅਤੇ ਅਗਲੇ 33 ਸਾਲ ਉਸਨੇ ਯੂਰਪ ਦੀ ਯਾਤਰਾ ਕੀਤੀ। ਉਸ ਨੇ 1795 ਵਿੱਚ ਫ੍ਰੈਂਕੋਸ ਤੁਸਾਦ ਨਾਲ ਵਿਆਹ ਕਰਵਾ ਲਿਆ ਅਤੇ ਇਕ ਨਵਾਂ ਨਾਮ ਮੈਡਮ ਤੁਸਾਦ ਹਾਸਲ ਕੀਤਾ। 1802 ਵਿੱਚ, ਉਸਨੇ ਲਿਸੀਅਮ ਥਿਏਟਰ, ਲੰਡਨ ਵਿੱਚ ਆਪਣੇ ਕੰਮ ਨੂੰ ਪ੍ਰਦਰਸ਼ਿਤ ਕਰਨ ਲਈ ਪੌਲ ਫਿਲਡੋਰ ਤੋਂ ਇੱਕ ਸੱਦਾ ਸਵੀਕਾਰ ਕੀਤਾ।
ਨੈਪੋਲੀਅਨ ਯੁੱਧਾਂ ਦੇ ਕਾਰਨ ਉਹ ਫਰਾਂਸ ਵਾਪਸ ਨਹੀਂ ਜਾ ਸਕੀ, ਇਸ ਲਈ ਉਸ ਨੇ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਵਿੱਚ ਆਪਣੇ ਸੰਗ੍ਰਿਹ ਦਾ ਪ੍ਰਦਰਸ਼ਨ ਕੀਤਾ। 1831 ਤੋਂ, ਉਸਨੇ ਬੈਕਰ ਸਟਰੀਟ ਬਾਜ਼ਾਰ ਦੇ ਉਪਰਲੀ ਮੰਜ਼ਿਲ 'ਤੇ ਆਪਣੇ ਕੁਝ ਨਮੂਨੇ ਰੱਖੇ। ਇਹ 1836 ਵਿੱਚ ਤੁਸਾਦ ਦਾ ਪਹਿਲਾ ਸਥਾਈ ਘਰ ਬਣ ਗਿਆ। ਤੁਸਾਦ ਬੇਕਰ ਸਟ੍ਰੀਟ, ਲੰਡਨ ਵਿੱਚ ਸੈਟਲ ਹੋ ਗਈ ਅਤੇ ਇੱਕ ਉਸਨੇ ਇੱਥੇ ਇੱਕ ਮਿਊਜ਼ੀਅਮ ਖੋਲ੍ਹਿਆ। [2]
Remove ads
ਵੱਖ ਵੱਖ ਸਥਾਨਾਂ 'ਤੇ ਮਿਊਜ਼ੀਅਮ

ਏਸ਼ੀਆ

ਯੂਰਪ
- ਅਮਸਤੱਰਦਮ, ਨੀਦਰਲੈਂਡ
- ਬਰਲਿਨ, ਜਰਮਨੀ
- ਬਲੈਕਪੂਲ, ਯੂਨਾਈਟਡ ਕਿੰਗਡਮ
- ਇਸਤਾਨਬੁਲ, ਤੁਰਕੀ
- ਲੰਡਨ, ਯੂਨਾਈਟਡ ਕਿੰਗਡਮ
- ਪਰਾਗ, ਚੈੱਕ ਗਣਰਾਜ
- ਵਿਆਨਾ, ਆਸਟਰੀਆ
ਉੱਤਰੀ ਅਮਰੀਕਾ
- ਹਾਲੀਵੁਡ, ਲਾਸ ਐਂਜਲਸ, ਸੰਯੁਕਤ ਰਾਜ ਅਮਰੀਕਾ
- ਲਾਸ ਵੇਗਸ, ਸੰਯੁਕਤ ਰਾਜ ਅਮਰੀਕਾ
- ਨੈਸ਼ਵਿਲ, ਸੰਯੁਕਤ ਰਾਜ ਅਮਰੀਕਾ
- ਨਿਊਯਾਰਕ ਸ਼ਹਿਰ, ਸੰਯੁਕਤ ਰਾਜ ਅਮਰੀਕਾ
- ਓਰਲੈਂਡੋ, ਸੰਯੁਕਤ ਰਾਜ ਅਮਰੀਕਾ
- ਸਾਨ ਫ਼ਰਾਂਸਿਸਕੋ, ਸੰਯੁਕਤ ਰਾਜ ਅਮਰੀਕਾ
- ਵਾਸ਼ਿੰਗਟਨ, ਡੀ.ਸੀ., ਸੰਯੁਕਤ ਰਾਜ ਅਮਰੀਕਾ
ਓਸੇਨੀਆ
Remove ads
ਗੈਲਰੀ
- ਮੈਰੀ ਤੁਸਾਦ ਖੁਦ
- ਬੇਨੀ ਹਿਲਜ਼
- ਪ੍ਰਿੰਸ ਚਾਰਲਸ ਅਤੇ ਕਮੀਲਾ
- ਐਲਿਜ਼ਾਬੈਥ II ਅਤੇ ਪ੍ਰਿੰਸ ਫਿਲਿਪ
- ਓਲਗਾ ਕੋਰਬਟ
- ਜੌਨੀ ਡੈੱਪ, ਜੈਕ ਸਪੈਰੋ ਵਜੋਂ
- ਕੈਲੀ ਮਿਨੋਗ
- ਮਾਰਲੋਨ ਬ੍ਰਾਂਡੋ
- ਪੀਅਰਸ ਬ੍ਰੋਸਨ, ਜੇਮਸ ਬੌਂਡ ਵਜੋਂ
- ਟੌਮੀ ਕੂਪਰ
ਹਵਾਲੇ
Wikiwand - on
Seamless Wikipedia browsing. On steroids.
Remove ads